21.04.19     Avyakt Bapdada     Punjabi Murli     26.08.84     Om Shanti     Madhuban
 


ਸਾਰੇ ਕਲਿਹ ਕਲੇਸ਼, ਹਲਚਲ, ਅਨੇਕ ਤਰ੍ਹਾਂ ਦੇ ਵਿਸ਼ਵ ਦੇ ਚਾਰੋ ਪਾਸੇ ਦੇ ਹੰਗਾਮੇ ਇਸ ਇੱਕ ਸ਼ਬਦ "ਸਵਾਰਥ" ਦੇ ਕਾਰਨ ਹਨ। ਇਸ ਲਈ ਸੇਵਾ ਭਾਵ ਖ਼ਤਮ ਹੋ ਗਿਆ ਹੈ। ਜੋ ਵੀ ਜਿਸ ਵੀ ਐਕੂਪੇਸ਼ਨ ਵਾਲੇ ਹਨ ਜਦੋਂ ਆਪਣਾ ਕੰਮ ਸ਼ੁਰੂ ਕਰਦੇ ਹਨ ਤਾਂ ਕੀ ਸੰਕਲਪ ਲੈਂਦੇ ਹਨ? ਨਿਸਵਾਰਥ ਸੇਵਾ ਦਾ ਸੰਕਲਪ ਕਰਦੇ ਹਨ ਲੇਕਿਨ ਮੰਤਵ ਅਤੇ ਲੱਛਣ ਚਲਦੇ-ਚਲਦੇ ਬਦਲ ਜਾਂਦੇ ਹਨ। ਤਾਂ ਮੂਲ ਕਾਰਨ ਚਾਹੇ ਕੋਈ ਵੀ ਵਿਕਾਰ ਆਉਂਦਾ ਹੈ ਉਸਦਾ ਬੀਜ ਹੈ "ਸਵਾਰਥ"। ਤਾਂ ਸਾਰਿਆਂ ਨੂੰ ਆਪਣੇ ਮੰਤਵ ਨੂੰ ਪ੍ਰਾਪਤ ਕਰਨ ਦੀ ਸਫ਼ਲਤਾ ਦੀ ਚਾਬੀ ਦੇ ਆਉਣਾ। ਵੈਸੇ ਵੀ ਲੋਕ ਮੁੱਖ ਚਾਬੀ ਹੀ ਭੇਟ ਕਰਦੇ ਹਨ। ਤਾਂ ਤੁਸੀਂ ਸਭ ਨੂੰ ਸਫ਼ਲਤਾ ਦੀ ਚਾਬੀ ਭੇਟ ਕਰਨ ਲਈ ਜਾ ਰਹੀ ਹੋ। ਹੋਰ ਸਭ ਕੁਝ ਦੇ ਦਿੰਦੇ ਹਨ ਪਰ ਖਜ਼ਾਨਿਆਂ ਦੀ ਚਾਬੀ ਕੋਈ ਨਹੀਂ ਦਿੰਦਾ ਹੈ। ਜੋ ਹੋਰ ਕੋਈ ਨਹੀਂ ਦਿੰਦਾ ਉਹ ਤੁਸੀਂ ਦੇਣਾ। ਜਦੋਂ ਸਭ ਖਜ਼ਾਨਿਆਂ ਦੀ ਚਾਬੀ ਉਨ੍ਹਾਂ ਦੇ ਕੋਲ ਹੋ ਗਈ ਤਾਂ ਸਫ਼ਲਤਾ ਹੀ ਸਫ਼ਲਤਾ ਹੈ। ਅੱਛਾ - ਅੱਜ ਤਾਂ ਕੇਵਲ ਮਿਲਣ ਲਈ ਆਏ ਹਨ।


ਰਾਜਤਿਲਕ ਤਾਂ 21 ਜਨਮ ਮਿਲਦਾ ਹੀ ਰਹੇਗਾ ਅਤੇ ਸਮ੍ਰਿਤੀ ਦਾ ਤਿਲਕ ਵੀ ਸੰਗਮ ਦੇ ਨਾਮ ਸੰਸਕਾਰ ਦੇ ਦਿਨ ਬਾਪਦਾਦਾ ਦੁਆਰਾ ਮਿਲ ਹੀ ਗਿਆ ਹੈ। ਬ੍ਰਾਹਮਣ ਹੈ ਹੀ ਸਮ੍ਰਿਤੀ ਦੇ ਤਿਲਕਧਾਰੀ ਅਤੇ ਦੇਵਤਾ ਹਨ ਰਾਜ ਤਿਲਕਧਾਰੀ। ਬਾਕੀ ਵਿਚ ਦਾ ਫਰਿਸ਼ਤਾ ਸਰੂਪ, ਉਸਦਾ ਤਿਲਕ ਹੈ - ਸੰਪੰਨ ਸਰੂਪ ਦਾ ਤਿਲਕ, ਸਮਾਨ ਸਰੂਪ ਦਾ ਤਿਲਕ। ਬਾਪਦਾਦਾ ਕਿਹੜਾ ਤਿਲਕ ਲਗਾਉਣਗੇ? ਸੰਪੰਨ ਅਤੇ ਸਮਾਨ ਸਰੂਪ ਦਾ ਤਿਲਕ ਅਤੇ ਸਰਵ ਵਿਸ਼ੇਸ਼ਤਾਵਾਂ ਦੀ ਮਣੀਆਂ ਨਾਲ ਸੱਜਿਆ ਹੋਇਆ ਤਾਜ। ਇਵੇਂ ਦੇ ਤਿਲਕਧਾਰੀ, ਤਾਜਧਾਰੀ ਫਰਿਸ਼ਤੇ ਸਰੂਪ ਸਦਾ ਡਬਲ ਲਾਈਟ ਦੇ ਤੱਖਤਨਸ਼ੀਨ ਸ੍ਰੇਸ਼ਠ ਆਤਮਾਵਾਂ ਹੋ। ਬਾਪਦਾਦਾ ਇਸ ਅਲੌਕਿਕ ਸ਼ਿੰਗਾਰ ਨਾਲ ਸੇਰੇਮਨੀ ਮਨਾ ਰਹੇ ਹਨ, ਤਾਜਧਾਰੀ ਬਣ ਗਏ ਨਾ! ਤਾਜ, ਤਿਲਕ ਅਤੇ ਤੱਖਤ। ਇਹ ਹੀ ਵਿਸ਼ੇਸ਼ ਸੇਰੇਮਨੀ ਹੈ। ਸਾਰੇ ਸੇਰੇਮਨੀ ਮਨਾਉਣ ਲਈ ਆਏ ਹੋ ਨਾ। ਅੱਛਾ!

ਸਾਰੇ ਦੇਸ਼ ਅਤੇ ਵਿਦੇਸ਼ ਦੇ ਸਫ਼ਲਤਾ ਦੇ ਸਿਤਾਰਿਆਂ ਨੂੰ ਬਾਪਦਾਦਾ ਸਫ਼ਲਤਾ ਦੀ ਮਾਲਾ ਗਲੇ ਵਿੱਚ ਪਾ ਰਹੇ ਹਨ। ਕਲਪ-ਕਲਪ ਦੇ ਸਫ਼ਲਤਾ ਦੇ ਅਧਿਕਾਰੀ ਵਿਸ਼ੇਸ਼ ਆਤਮਾਵਾਂ ਹੋ ਇਸ ਲਈ ਸਫ਼ਲਤਾ ਜਨਮ ਸਿੱਧ ਅਧਿਕਾਰ, ਹਰ ਕਲਪ ਦਾ ਹੈ। ਇਸ ਨਿਸ਼ਚੈ, ਨਸ਼ੇ ਵਿੱਚ ਸਦਾ ਉਡਦੇ ਚਲੋ। ਸਾਰੇ ਬੱਚੇ ਯਾਦ ਅਤੇ ਪਿਆਰ ਦੀ ਮਾਲਾਵਾਂ ਹਰ ਰੋਜ਼ ਬੜੇ ਸਨੇਹ ਦੀ ਵਿਧੀਪੂਰਵਕ ਬਾਪ ਨੂੰ ਪਹੁੰਚਾਉਂਦੇ ਹਨ। ਇਸ ਦੀ ਕਾਪੀ ਭਗਤ ਲੋਕ ਵੀ ਰੋਜ਼ ਮਾਲਾ ਜਰੂਰ ਪਹਿਨਾਉਂਦੇ ਹਨ। ਜਿਹੜੇ ਸੱਚੀ ਲਗਨ ਵਿੱਚ ਮਗਨ ਰਹਿਣ ਵਾਲੇ ਬੱਚੇ ਹਨ, ਉਹ ਅੰਮ੍ਰਿਤਵੇਲੇ ਬਹੁਤ ਵਧੀਆ ਸਨੇਹ ਦੇ ਸ੍ਰੇਸ਼ਠ ਸੰਕਲਪਾਂ ਦੇ ਰਤਨਾਂ ਦੀ ਮਾਲਾਵਾਂ, ਰੂਹਾਨੀ ਗੁਲਾਬ ਦੀ ਮਾਲਾਵਾਂ ਰੋਜ਼ ਬਾਪਦਾਦਾ ਨੂੰ ਜਰੂਰ ਪਹਿਨਾਉਂਦੇ ਹਨ, ਤਾਂ ਸਭ ਬੱਚਿਆਂ ਦੀ ਮਾਲਾ ਨਾਲ ਬਾਪਦਾਦਾ ਸ਼ਿੰਗਾਰੇ ਹੁੰਦੇ ਹਨ। ਜਿਵੇਂ ਭਗਤ ਲੋਕ ਵੀ ਪਹਿਲਾ ਕੰਮ ਆਪਣੇ ਇਸ਼ਟ ਨੂੰ ਮਾਲਾ ਨਾਲ ਸਜਾਉਣ ਦਾ ਕਰਦੇ ਹਨ। ਪੁਸ਼ਪ ਅਰਪਣ ਕਰਦੇ ਹਨ। ਇਵੇਂ ਗਿਆਨੀ ਤੂ ਆਤਮਾਵਾਂ ਸਨੇਹੀ ਬੱਚੇ ਵੀ ਬਾਪਦਾਦਾ ਨੂੰ ਆਪਣੇ ਉਮੰਗ ਉਤਸ਼ਾਹ ਦੇ ਪੁਸ਼ਪ ਅਰਪਣ ਕਰਦੇ ਹਨ। ਇਵੇਂ ਦੇ ਸਨੇਹੀ ਬੱਚਿਆਂ ਨੂੰ ਸਨੇਹ ਦੇ ਰਿਟਰਨ ਵਿੱਚ ਬਾਪਦਾਦਾ ਸਨੇਹ ਦੀ, ਵਰਦਾਨਾਂ ਦੀ, ਸ਼ਕਤੀਆਂ ਦੀ ਮਾਲਾਵਾਂ ਪਾ ਰਹੇ ਹਨ। ਸਾਰਿਆਂ ਦਾ ਖੁਸ਼ੀ ਦਾ ਡਾਂਸ ਬਾਪਦਾਦਾ ਦੇਖ ਰਹੇ ਹਨ। ਡਬਲ ਲਾਈਟ ਬਣ ਉੱਡ ਰਹੇ ਹਨ ਅਤੇ ਉਡਾਉਣ ਦੇ ਪਲਾਨ ਬਣਾ ਰਹੇ ਹਨ। ਸਾਰੇ ਬੱਚੇ ਵਿਸ਼ੇਸ਼ ਪਹਿਲਾਂ ਨੰਬਰ ਆਪਣਾ ਨਾਮ ਸਮਝ ਪਹਿਲੇ ਨੰਬਰ ਵਿੱਚ ਮੇਰੀ ਯਾਦ ਬਾਪ ਦੁਆਰਾ ਆਈ ਹੈ ਇਵੇਂ ਸਵੀਕਾਰ ਕਰਨਾ। ਨਾਮ ਤਾਂ ਅਨੇਕ ਹਨ। ਲੇਕਿਨ ਸਭ ਨੰਬਰਵਾਰ ਯਾਦ ਦੇ ਪਾਤਰ ਹਨ। ਅੱਛਾ -

ਮਧੂਬਨ ਵਾਲੇ ਸਾਰੇ ਸ਼ਕਤੀਸ਼ਾਲੀ ਆਤਮਾਵਾਂ ਆਏ ਹੋ ਨਾ। ਅਥੱਕ ਸੇਵਾ ਦਾ ਵੀ ਪਾਰਟ ਵਜਾਇਆ ਅਤੇ ਸਵੈ ਅਧਿਅਨ ਦਾ ਵੀ ਪਾਰਟ ਵਜਾਇਆ। ਸੇਵਾ ਵਿੱਚ ਸ਼ਕਤੀਸ਼ਾਲੀ ਬਣ ਅਨੇਕ ਜਨਮਾਂ ਦਾ ਭਵਿੱਖ ਅਤੇ ਵਰਤਮਾਨ ਬਣਾਇਆ। ਸਿਰਫ਼ ਭਵਿੱਖ ਨਹੀਂ ਲੇਕਿਨ ਵਰਤਮਾਨ ਵੀ ਮਧੂਬਨ ਵਾਲਿਆਂ ਦਾ ਨਾਮ ਬਾਲਾ ਹੈ। ਤਾਂ ਵਰਤਮਾਨ ਵੀ ਬਣਾਇਆ ਭਵਿੱਖ ਵੀ ਜਮਾਂ ਕੀਤਾ। ਸਾਰਿਆਂ ਨੇ ਸ਼ਰੀਰਕ ਰੈਸਟ ਲੈ ਲਈ। ਹੁਣ ਫਿਰ ਸੀਜਨ ਲਈ ਤਿਆਰ ਹੋ ਗਏ, ਸੀਜਨ ਵਿੱਚ ਬੀਮਾਰ ਨਹੀਂ ਹੋਣਾ ਹੈ, ਇਸ ਲਈ ਉਹ ਵੀ ਹਿਸਾਬ ਕਿਤਾਬ ਪੂਰਾ ਕੀਤਾ। ਅੱਛਾ।

ਜੋ ਵੀ ਆਏ ਹਨ ਸਾਰਿਆਂ ਨੂੰ ਲਾਟਰੀ ਤਾਂ ਮਿਲ ਗਈ ਹੈ ਨਾ। ਆਉਣਾ ਮਤਲਬ ਪਦਮਗੁਣਾ ਜਮਾਂ ਹੋਣਾ। ਮਧੂਬਨ ਵਿੱਚ ਆਤਮਾ ਅਤੇ ਸ਼ਰੀਰ ਦੋਵਾਂ ਦੀ ਰਿਫਰੈਸ਼ਮੈਂਟ ਹੈ। ਅੱਛਾ।

ਜਗਦੀਸ਼ ਭਾਈ ਨਾਲ:- ਸੇਵਾ ਵਿੱਚ ਸ਼ਕਤੀਆਂ ਨਾਲ ਪਾਰਟ ਵਜਾਉਣ ਦੇ ਨਿਮਿਤ ਬਣਨਾ ਇਹ ਵੀ ਵਿਸ਼ੇਸ਼ ਪਾਰਟ ਹੈ। ਸੇਵਾ ਨਾਲ ਜਨਮ ਹੋਇਆ, ਸੇਵਾ ਨਾਲ ਪਾਲਣਾ ਹੋਈ ਅਤੇ ਸਦਾ ਸੇਵਾ ਵਿੱਚ ਅੱਗੇ ਵੱਧਦੇ ਚੱਲੋ। ਸੇਵਾ ਦੇ ਆਦਿ ਵਿੱਚ ਪਹਿਲਾ ਪਾਂਡਵ ਡਰਾਮਾ ਅਨੁਸਾਰ ਨਿਮਿਤ ਬਣੇ ਇਹ ਵੀ ਵਿਸ਼ੇਸ਼ ਸਹਿਯੋਗ ਦਾ ਰਿਟਰਨ ਹੈ। ਸਹਿਯੋਗ ਸਦਾ ਪ੍ਰਾਪਤ ਹੈ ਅਤੇ ਰਹੇਗਾ। ਹਰ ਵਿਸ਼ੇਸ਼ ਆਤਮਾ ਦੀ ਵਿਸ਼ੇਸ਼ਤਾ ਹੈ। ਉਸ ਵਿਸ਼ੇਸ਼ਤਾ ਨੂੰ ਸਦਾ ਕੰਮ ਵਿੱਚ ਲਾਉਂਦੇ ਵਿਸ਼ੇਸ਼ਤਾ ਦੁਆਰਾ ਵਿਸ਼ੇਸ਼ ਆਤਮਾ ਰਹੇ ਹੋ। ਸੇਵਾ ਦੇ ਭੰਡਾਰ ਵਿੱਚ ਜਾ ਰਹੇ ਹੋ। ਵਿਦੇਸ਼ ਵਿੱਚ ਜਾਣਾ ਮਤਲਬ ਸੇਵਾ ਦੇ ਭੰਡਾਰ ਵਿੱਚ ਜਾਣਾ। ਸ਼ਕਤੀਆਂ ਨਾਲ ਪਾਂਡਵਾਂ ਦਾ ਵੀ ਵਿਸ਼ੇਸ਼ ਪਾਰਟ ਹੈ। ਸਦਾ ਚਾਂਸ ਮਿਲਦੇ ਰਹਿੰਦੇ ਹਨ ਅਤੇ ਮਿਲਦੇ ਰਹਿਣਗੇ। ਇਵੇੱ ਹੀ ਸਭ ਵਿੱਚ ਵਿਸ਼ੇਸ਼ਤਾ ਭਰਨਾ। ਅੱਛਾ।

ਮੋਹਿਨੀ ਭੈਣ ਨਾਲ:- ਸਦਾ ਵਿਸ਼ੇਸ਼ ਨਾਲ ਰਹਿਣ ਦਾ ਪਾਰਟ ਹੈ। ਦਿਲ ਤੋਂ ਵੀ ਸਦਾ ਨਾਲ ਅਤੇ ਸਾਕਾਰ ਰੂਪ ਵਿੱਚ ਵੀ ਸ੍ਰੇਸ਼ਠ ਸਾਥ ਦੀ ਵਰਦਾਨੀ ਹੋ। ਸਾਰਿਆਂ ਨੂੰ ਇਸ ਵਰਦਾਨ ਦੁਆਰਾ ਸਾਥ ਦਾ ਅਨੁਭਵ ਕਰਵਾਉਣਾ। ਆਪਣੇ ਵਰਦਾਨਾਂ ਨਾਲ ਹੋਰਾਂ ਨੂੰ ਵੀ ਵਰਦਾਨੀ ਬਣਾਉਣਾ। ਮਿਹਨਤ ਨਾਲ ਮੁਹੱਬਤ ਕੀ ਹੁੰਦੀ ਹੈ। ਮਿਹਨਤ ਤੋਂ ਛੁੱਟਣਾ ਅਤੇ ਮੁਹੱਬਤ ਵਿੱਚ ਰਹਿਣਾ - ਇਹ ਸਭ ਨੂੰ ਵਿਸ਼ੇਸ਼ ਅਨੁਭਵ ਹੋਵੇ, ਇਸ ਲਈ ਜਾ ਰਹੀ ਹੋ। ਵਿਦੇਸ਼ੀ ਆਤਮਾਵਾਂ ਮਿਹਨਤ ਨਹੀਂ ਕਰਨਾ ਚਾਹੁੰਦੀਆਂ ਹਨ, ਥੱਕ ਗਈਆਂ ਹਨ। ਇਵੇਂ ਦੀਆਂ ਆਤਮਾਵਾਂ ਨੂੰ ਸਦਾ ਦੇ ਲਈ ਮਤਲਬ ਮੁਹੱਬਤ ਵਿੱਚ ਮਗਨ ਰਹਿਣ ਦਾ ਸਹਿਜ ਅਨੁਭਵ ਕਰਵਾਉਣਾ। ਸੇਵਾ ਦਾ ਚਾਂਸ ਇਹ ਵੀ ਗੋਲਡਨ ਲਾਟਰੀ ਹੈ। ਸਦਾ ਲਾਟਰੀ ਲੈਣ ਵਾਲੇ ਸਹਿਜ ਪੁਰਸ਼ਾਰਥੀ। ਮਿਹਨਤ ਨਾਲ ਮੁਹੱਬਤ ਦਾ ਅਨੁਭਵ ਕੀਤਾ ਹੈ - ਇਵੇਂ ਦੀ ਵਿਸ਼ੇਸ਼ਤਾ ਸਭ ਨੂੰ ਸੁਣਾ ਕੇ ਸਰੂਪ ਬਣਾ ਦੇਣਾ। ਜਿਹੜਾ ਦ੍ਰਿੜ੍ਹ ਸੰਕਲਪ ਕੀਤਾ ਉਹ ਬੜਾ ਵਧੀਆ ਕੀਤਾ ਹੈ। ਸਦਾ ਅੰਮ੍ਰਿਤਵੇਲੇ ਇਹ ਦ੍ਰਿੜ੍ਹ ਸੰਕਲਪ ਰਿਵਾਈਜ਼ ਕਰਦੇ ਰਹਿਣਾ। ਅੱਛਾ। ਪਾਰਟੀਆਂ ਨਾਲ ਮੁਲਾਕਾਤ:- ਸਦਾ ਆਪਣੇ ਵਿਸ਼ੇਸ਼ ਪਾਰਟ ਨੂੰ ਦੇਖ ਖੁਸ਼ ਹੁੰਦੇ ਹੋ? ਉਚੇ ਤੋਂ ਉਚੇ ਬਾਪ ਨਾਲ ਪਾਰਟ ਵਜਾਉਣ ਵਾਲੀ ਵਿਸ਼ੇਸ਼ ਪਾਰਟਧਾਰੀ ਹੋ। ਵਿਸ਼ੇਸ਼ ਪਾਰਟਧਾਰੀ ਦਾ ਹਰ ਕਰਮ ਆਪ ਹੀ ਵਿਸ਼ੇਸ਼ ਹੋਵੇਗਾ ਕਿਉਂਕਿ ਸਮ੍ਰਿਤੀ ਵਿੱਚ ਹੈ ਕਿ ਮੈਂ ਵਿਸ਼ੇਸ਼ ਪਾਰਟਧਾਰੀ ਹਾਂ। ਜਿਵੇਂ ਦੀ ਸਮ੍ਰਿਤੀ ਓਵੇਂ ਦੀ ਸਥਿਤੀ ਆਪ ਹੀ ਬਣ ਜਾਂਦੀ ਹੈ। ਹਰ ਕਰਮ, ਹਰ ਬੋਲ ਵਿਸ਼ੇਸ਼। ਸਧਾਰਨਤਾ ਖ਼ਤਮ ਹੋਈ। ਵਿਸ਼ੇਸ਼ ਪਾਰਟਧਾਰੀ ਸਾਰਿਆਂ ਨੂੰ ਆਪ ਹੀ ਆਕਰਸ਼ਿਤ ਕਰਦੇ ਹਨ। ਸਦਾ ਇਸ ਸਮ੍ਰਿਤੀ ਵਿੱਚ ਰਹੋ ਕਿ ਸਾਡੇ ਇਸ ਵਿਸ਼ੇਸ਼ ਪਾਰਟ ਨਾਲ ਅਨੇਕ ਆਤਮਾਵਾਂ ਆਪਣੀ ਵਿਸ਼ੇਸ਼ਤਾਵਾਂ ਨੂੰ ਜਾਨਣਗੀਆਂ। ਕਿਸੇ ਵੀ ਵਿਸ਼ੇਸ਼ ਆਤਮਾ ਨੂੰ ਦੇਖ ਖੁਦ ਵੀ ਵਿਸ਼ੇਸ਼ ਬਣਨ ਦਾ ਉਮੰਗ ਆਉਂਦਾ ਹੈ। ਕਿਤੇ ਵੀ ਰਹੋ, ਕਿੰਨੇ ਵੀ ਮਾਇਆਵੀ ਵਾਯੂਮੰਡਲ ਵਿੱਚ ਰਹੋ ਲੇਕਿਨ ਵਿਸ਼ੇਸ਼ ਆਤਮਾ ਹਰ ਸਥਾਨ ਤੇ ਵਿਸ਼ੇਸ਼ ਦਿਖਾਈ ਦੇਵੇ। ਜਿਵੇਂ ਹੀਰਾ ਮਿੱਟੀ ਦੇ ਅੰਦਰ ਵੀ ਚਮਕਦਾ ਦਿਖਾਈ ਦਿੰਦਾ ਹੈ। ਹੀਰਾ, ਹੀਰਾ ਹੀ ਰਹਿੰਦਾ ਹੈ। ਇਵੇਂ ਕਿਵੇਂ ਦਾ ਵੀ ਵਾਤਾਵਰਨ ਹੋਵੇ ਲੇਕਿਨ ਵਿਸ਼ੇਸ਼ ਆਤਮਾ ਸਦਾ ਹੀ ਆਪਣੀ ਵਿਸ਼ੇਸ਼ਤਾ ਨਾਲ ਆਕਰਸ਼ਿਤ ਕਰੇਗੀ। ਸਦਾ ਯਾਦ ਰੱਖਣਾ ਕਿ ਅਸੀਂ ਵਿਸ਼ੇਸ਼ ਯੁੱਗ ਦੀਆਂ ਵਿਸ਼ੇਸ਼ ਆਤਮਾਵਾਂ ਹਾਂ।

ਬਾਂਬੇ ਵਾਲਿਆਂ ਲਈ ਯਾਦ ਪਿਆਰ:- ਬਾਂਬੇ ਵਿੱਚ ਸਭ ਤੋਂ ਪਹਿਲਾਂ ਸੰਦੇਸ਼ ਦੇਣਾ ਚਾਹੀਦਾ ਹੈ। ਬਾਂਬੇ ਵਾਲੇ ਬੀਜੀ ਵੀ ਬੜੇ ਰਹਿੰਦੇ ਹਨ। ਬੀਜੀ ਰਹਿਣ ਵਾਲਿਆਂ ਨੂੰ ਬੜੇ ਸਮੇ ਪਹਿਲਾਂ ਹੀ ਸੰਦੇਸ਼ ਦੇਣਾ ਚਾਹੀਦਾ ਹੈ, ਨਹੀਂ ਤਾਂ ਉਲਾਂਭਾ ਦੇਣਗੇ ਕਿ ਅਸੀਂ ਤਾਂ ਬੀਜੀ ਸੀ, ਤੁਸੀਂ ਦੱਸਿਆ ਵੀ ਨਹੀਂ ਇਸ ਲਈ ਉਨ੍ਹਾਂ ਨੂੰ ਹੁਣੇ ਤੋਂ ਚੰਗੀ ਤਰ੍ਹਾਂ ਜਗਾਉਣਾ ਹੈ। ਤਾਂ ਬਾਂਬੇ ਵਾਲਿਆਂ ਨੂੰ ਕਹਿਣਾ ਕਿ ਆਪਣੇ ਜਨਮ ਦੀ ਵਿਸ਼ੇਸ਼ਤਾ ਨੂੰ ਸੇਵਾ ਵਿੱਚ ਵਿਸ਼ੇਸ਼ ਲਗਾਉਂਦੇ ਚਲੋ। ਇਸ ਨਾਲ ਹੀ ਸਹਿਜ ਸਫ਼ਲਤਾ ਅਨੁਭਵ ਕਰੋਗੇ। ਹਰੇਕ ਦੇ ਜਨਮ ਦੀ ਵਿਸ਼ੇਸ਼ਤਾ ਹੈ, ਉਸ ਵਿਸ਼ੇਸ਼ਤਾ ਨੂੰ ਸਿਰਫ਼ ਹਰ ਵੇਲੇ ਕੰਮ ਵਿੱਚ ਲਗਾਵੋ। ਆਪਣੀ ਵਿਸ਼ੇਸ਼ਤਾ ਨੂੰ ਸਟੇਜ ਤੇ ਲਿਆਵੋ। ਸਿਰਫ ਅੰਦਰ ਨਹੀਂ ਰੱਖੋ, ਸਟੇਜ ਤੇ ਲਿਆਵੋ। ਅੱਛਾ। ਅਵਿਯਕਤ ਮੁਰਲੀ ਤੋਂ ਚੁਣੇ ਹੋਏ ਪ੍ਰਸ਼ਨ ਅਤੇ ਉਨ੍ਹਾਂ ਦੇ ਉੱਤਰ ਪ੍ਰਸ਼ਨ:- ਇਕਾਗਰਤਾ ਦੀ ਸ਼ਕਤੀ ਕਿਹੜੀ-ਕਿਹੜੀ ਅਨੁਭੂਤੀ ਕਰਾਉਂਦੀ ਹੈ? ਉੱਤਰ:- ਇਕਾਗਰਤਾ ਦੀ ਸ਼ਕਤੀ ਨਾਲ ਮਾਲਿਕਪਨ ਦੀ ਸ਼ਕਤੀ ਆਉਂਦੀ ਹੈ, ਜਿਸਨਾਲ 1- ਸਹਿਜ ਨਿਰਵਿਘਨ ਸਥਿਤੀ ਦਾ ਅਨੁਭਵ ਹੁੰਦਾ ਹੈ, ਯੁੱਧ ਨਹੀਂ ਕਰਨੀ ਪੈਂਦੀ ਹੈ। 2- ਖੁਦ ਹੀ ਇੱਕ ਬਾਪ ਦੂਜਾ ਨਾ ਕੋਈ - ਇਹ ਅਨੂਭੂਤੀ ਹੁੰਦੀ ਹੈ। 3- ਇਕਰਸ ਫਰਿਸ਼ਤਾ ਸਰੂਪ ਦੀ ਅਨੁਭੂਤੀ ਆਪੇਹੀ ਹੁੰਦੀ ਹੈ। 4- ਸਭ ਦੇ ਪ੍ਰਤੀ ਸਨੇਹ, ਕਲਿਆਣ, ਸੰਮਾਨ ਦੀ ਭਾਵਨਾ ਆਪੇਹੀ ਰਹਿੰਦੀ ਹੈ।

ਪ੍ਰਸ਼ਨ:- ਬ੍ਰਹਮਾ ਬਾਪ ਸਮਾਨ ਜਿਵੇਂ-ਜਿਵੇਂ ਸੰਪੰਨਤਾਂ ਦਾ ਸਮਾਂ ਸਮੀਪ ਆਵੇਗਾ ਓਵੇਂ ਕਿਹੜਾ ਸਵਮਾਨ ਰਹੇਗਾ? ਉੱਤਰ:- ਫਰਿਸ਼ਤਾ ਸਥਿਤੀ ਦਾ ਸਵਮਾਨ। ਚਲਦੇ-ਚਲਦੇ ਫਰਿਸ਼ਤਾ ਰੂਪ, ਦੇਹਭਾਨ ਰਹਿਤ। ਜਿਵੇਂ ਬ੍ਰਹਮਾ ਬਾਪ ਤੋਂ ,ਕਰਮ ਕਰਦੇ, ਗੱਲ-ਬਾਤ ਕਰਦੇ, ਡਾਇਰੈਕਸ਼ਨ ਦਿੰਦੇ, ਉਮੰਗ-ਉਤਸ਼ਾਹ ਵਧਾਉਂਦੇ ਵੀ ਦੇਹ ਤੋਂ ਨਿਆਰਾ, ਸੂਖਸ਼ਮ ਪ੍ਰਕਾਸ਼ ਰੂਪ ਦੀ ਅਨੂਭੂਤੀ ਕੀਤੀ। ਇਵੇਂ ਲੱਗਦਾ ਸੀ ਜਿਵੇਂ ਗੱਲ ਕਰ ਵੀ ਰਿਹਾ ਹੈ ਲੇਕਿਨ ਇਥੇ ਨਹੀਂ ਹੈ, ਦੇਖ ਰਿਹਾ ਹੈ ਲੇਕਿਨ ਦ੍ਰਿਸ਼ਟੀ ਅਲੌਕਿਕ ਹੈ। ਦੇਹ ਭਾਨ ਤੋਂ ਨਿਆਰਾ, ਦੂਜੇ ਨੂੰ ਵੀ ਦੇਹ ਦਾ ਭਾਨ ਨਹੀਂ ਆਵੇ, ਨਿਆਰਾ ਰੂਪ ਦਿਖਾਈ ਦੇਵੇ, ਇਸਨੂੰ ਕਿਹਾ ਜਾਂਦਾ ਹੈ ਦੇਹ ਵਿੱਚ ਰਹਿੰਦੇ ਫਰਿਸ਼ਤਾ ਸਰੂਪ।

ਪ੍ਰਸ਼ਨ:- ਫਰਿਸ਼ਤਾ ਰੂਪ ਦੇ ਨਾਲ ਫਰਿਸ਼ਤਾ ਬਣ ਵਤਨ ਵਿੱਚ ਚਲਣਾ ਹੈ ਤਾਂ ਕਿਸ ਗੱਲ ਤੇ ਅਟੈਂਸ਼ਨ ਦੇਵੋ? ਉੱਤਰ:- ਮਨ ਦੀ ਇਕਾਗਰਤਾ ਤੇ। ਆਡਰ ਨਾਲ ਮਨ ਨੂੰ ਚਲਾਵੋ। ਜਿਵੇਂ ਨੰਬਰਵਨ ਬ੍ਰਹਮਾ ਦੀ ਆਤਮਾ ਨੇ ਸਾਕਾਰ ਰੂਪ ਵਿੱਚ ਫਰਿਸ਼ਤਾ ਜੀਵਨ ਦਾ ਅਨੁਭਵ ਕਰਵਾਇਆ ਅਤੇ ਫਰਿਸ਼ਤਾ ਬਣ ਗਿਆ। ਇਵੇਂ ਫਰਿਸ਼ਤਾਪਨ ਦੀ ਅਨੁਭੂਤੀ ਖੁਦ ਵੀ ਕਰੋ ਅਤੇ ਹੋਰਾਂ ਨੂੰ ਵੀ ਕਰਵਾਓ ਕਿਉਂਕਿ ਬਿਨਾਂ ਫਰਿਸ਼ਤਾ ਬਣੇ ਦੇਵਤਾ ਬਣ ਨਹੀਂ ਸਕਦੇ ਹਨ।

ਪ੍ਰਸ਼ਨ:- ਕਿਹੜੀ ਅਵਸਥਾ ਵਸ਼ੀਭੂਤ ਅਵਸਥਾ ਹੈ ਜਿਹੜੀ ਚੰਗੀ ਨਹੀਂ ਲਗਦੀ ਹੈ? ਉੱਤਰ:- ਕਈ ਬੱਚੇ ਕਹਿੰਦੇ ਹਨ ਕਿ ਚਾਹੁੰਦੇ ਨਹੀਂ ਹਾਂ, ਸੋਚਦੇ ਨਹੀਂ ਹਾਂ ਪਰ ਹੋ ਗਿਆ ਹੈ, ਕਰਨਾ ਨਹੀਂ ਚਾਹੀਦਾ ਹੈ ਲੇਕਿਨ ਹੋ ਜਾਂਦਾ ਹੈ, ਇਹ ਹੈ ਮਨ ਦੀ ਵਸ਼ੀਭੂਤ ਅਵਸਥਾ। ਇਵੇਂ ਦੀ ਅਵਸਥਾ ਚੰਗੀ ਨਹੀਂ ਲੱਗਦੀ ਹੈ। ਕਰਨਾ ਹੈ ਤਾਂ ਮਨ ਦੁਆਰਾ ਕਰਮ ਹੋ, ਨਹੀਂ ਕਰਨਾ ਤਾਂ ਮਨ ਕਹੇ ਕਰੋ, ਇਹ ਮਾਲਿਕਪਨ ਨਹੀਂ ਹੈ।

ਪ੍ਰਸ਼ਨ:- ਕਿਸ ਗੱਲ ਵਿੱਚ ਬ੍ਰਹਮਾ ਬਾਪ ਨੂੰ ਫਾਲੋ ਕਰੋ? ਉੱਤਰ:- ਜਿਵੇ ਬ੍ਰਹਮਾ ਬਾਪ ਨੇ ਅਨੁਭਵ ਕੀਤਾ ਕਿ ਸਾਹਮਣੇ ਫਰਿਸ਼ਤਾ ਖੜਾ ਹੈ, ਫਰਿਸ਼ਤਾ ਦ੍ਰਿਸ਼ਟੀ ਦੇ ਰਿਹਾ ਹੈ ਇਵੇਂ ਫਾਲੋ ਬ੍ਰਹਮਾ ਬਾਪ। ਮਨ ਦੀ ਇਕਾਗਰਤਾ ਦੀ ਸ਼ਕਤੀ ਸਹਿਜ ਇਵੇਂ ਦਾ ਫਰਿਸ਼ਤਾ ਬਣਾ ਦੇਵੇਗੀ।

ਵਰਦਾਨ:-
ਵਿਅਰਥ ਅਤੇ ਮਾਇਆ ਤੋਂ ਇਨੋਸੈਂਂਟ ਬਣ ਦਿਵਿਅਤਾ ਦਾ ਅਨੁਭਵ ਕਰਨ ਵਾਲੇ ਮਹਾਨ ਆਤਮਾ ਭਵ ਮਹਾਨ ਆਤਮਾ ਮਤਲਬ ਸੇਂਟ ਉਸਨੂੰ ਕਹਾਂਗੇ ਜੋ ਵਿਅਰਥ ਅਤੇ ਮਾਇਆ ਤੋਂ ਇਨੋਸੈਂਟ ਹਨ। ਜਿਵੇਂ ਦੇਵਤਾ ਇਸ ਤੋਂ ਇਨੋਸੈਂਟ ਸਨ ਇਵੇ ਆਪਣੇ ਸੰਸਕਾਰ ਇਮਰਜ ਕਰੋ, ਵਿਅਰਥ ਦੇ ਅਵਿਦਿਆ ਸਰੂਪ ਬਣੋ ਕਿਉਂਕਿ ਇਹ ਵਿਅਰਥ ਦਾ ਜੋਸ਼ ਕਈ ਵਾਰ ਸਚਾਈ ਦਾ ਹੋਸ਼, ਯਥਾਰਤਾਂ ਦਾ ਹੋਸ਼ ਖ਼ਤਮ ਕਰ ਦਿੰਦਾ ਹੈ। ਇਸ ਲਈ ਸਮਾਂ, ਸ਼ਵਾਸ, ਬੋਲ, ਕਰਮ ਸਭ ਵਿੱਚ ਵਿਅਰਥ ਨਾਲ ਇਨੋਸੇਂਟ ਬਣੋ। ਜਦੋਂ ਵਿਅਰਥ ਦੀ ਅਵਿਦਿਆ ਹੋਵੇਗੀ ਤਾਂ ਦਿਵਿਅਤਾ ਆਪੇਹੀ ਅਨੁਭਵ ਹੋਵੇਗੀ ਅਤੇ ਅਨੁਭਵ ਕਰਵਾਏਗੀ।

ਸਲੋਗਨ:-
ਫ਼ਸਟ ਡਿਵੀਜ਼ਨ ਵਿੱਚ ਆਉਣਾ ਹੈ ਤਾਂ ਬ੍ਰਹਮਾ ਬਾਪ ਦੇ ਕਦਮ ਤੇ ਕਦਮ ਰੱਖੋ।