19.01.20     Avyakt Bapdada     Punjabi Murli     02.09.85     Om Shanti     Madhuban
 


" ਹਰ ਕੰਮ ਵਿੱਚ ਸਫ਼ਲਤਾ ਦਾ ਸਹਿਜ ਸਾਧਨ ਸਨੇਹ "


ਅੱਜ ਮੁਰਬੀ ਬੱਚਿਆਂ ਦੇ ਸਨੇਹ ਦਾ ਰਿਟਰਨ ਦੇਣ ਆਏ ਹਨ। ਮਧੂਬਨ ਵਾਲਿਆਂ ਨੂੰ ਅਥੱਕ ਸੇਵਾ ਦਾ ਵਿਸ਼ੇਸ਼ ਫ਼ਲ ਦੇਣ ਦੇ ਲਈ ਸਿਰਫ਼ ਮਿਲਣ ਮਨਾਉਣ ਆਏ ਹਨ। ਇਹ ਹੈ ਸਨੇਹ ਦਾ ਪ੍ਰਤੱਖ ਪ੍ਰਮਾਣ ਸਰੂਪ। ਬ੍ਰਾਹਮਣ ਪਰਿਵਾਰ ਦਾ ਵਿਸ਼ੇਸ਼ ਫਾਊਂਡੇਸ਼ਨ ਹੈ ਹੀ ਇਹ ਵਿਸ਼ੇਸ਼ ਸਨੇਹ। ਵਰਤਮਾਨ ਵਕ਼ਤ ਸਨੇਹ ਹਰ ਸੇਵਾ ਦੇ ਕੰਮ ਵਿੱਚ ਸਫ਼ਲਤਾ ਦਾ ਸਹਿਜ ਸਾਧਨ ਹੈ। ਯੋਗੀ ਜੀਵਨ ਦਾ ਫਾਊਂਡੇਸ਼ਨ ਤਾਂ ਨਿਸ਼ਚੈ ਹੈ ਪਰ ਪਰਿਵਾਰ ਦਾ ਫਾਊਂਡੇਸ਼ਨ ਸਨੇਹ ਹੈ। ਜੋ ਸਨੇਹ ਹੀ ਕਿਸੇ ਦੇ ਦਿਲ ਨੂੰ ਨੇੜ੍ਹੇ ਲੈ ਆਉਂਦਾ ਹੈ। ਵਰਤਮਾਨ ਸਮੇਂ ਯਾਦ ਅਤੇ ਸੇਵਾ ਦੇ ਬੈਲੈਂਸ ਦੇ ਨਾਲ ਸਨੇਹ ਅਤੇ ਸੇਵਾ ਦਾ ਬੈਲੈਂਸ ਸਫ਼ਲਤਾ ਦਾ ਸਾਧਨ ਹੈ। ਭਾਵੇਂ ਦੇਸ਼ ਦੀ ਸੇਵਾ ਹੋਵੇ, ਭਾਵੇਂ ਵਿਦੇਸ਼ ਦੀ ਸੇਵਾ ਹੋਵੇ, ਦੋਵਾਂ ਦੀ ਸਫ਼ਲਤਾ ਦਾ ਸਾਧਨ ਰੂਹਾਨੀ ਸਨੇਹ। ਗਿਆਨ ਅਤੇ ਯੋਗ ਸ਼ਬਦ ਤਾਂ ਬਹੁਤਿਆਂ ਨੇ ਸੁਣਿਆ ਹੈ। ਪਰ ਦ੍ਰਿਸ਼ਟੀ ਨਾਲ ਜਾਂ ਸ੍ਰੇਸ਼ਠ ਸੰਕਲਪ ਨਾਲ ਆਤਮਾਵਾਂ ਨੂੰ ਸਨੇਹ ਦੀ ਅਨੁਭੂਤੀ ਹੋਣਾ ਇਹ ਵਿਸ਼ੇਸ਼ਤਾ ਅਤੇ ਨਵੀਨਤਾ ਹੈ। ਅਤੇ ਅੱਜ ਦੇ ਵਿਸ਼ਵ ਨੂੰ ਸਨੇਹ ਦੀ ਲੋੜ ਹੈ। ਕਿੰਨੀ ਵੀ ਅਭਿਮਾਨੀ ਆਤਮਾ ਨੂੰ ਸਨੇਹ ਨਜ਼ਦੀਕ ਲਿਆ ਸਕਦਾ ਹੈ। ਸਨੇਹ ਦੇ ਭਿਖਾਰੀ ਸ਼ਾਂਤੀ ਦੇ ਭਿਖਾਰੀ ਹਨ ਪਰ ਸ਼ਾਂਤੀ ਦਾ ਅਨੁਭਵ ਵੀ ਸਨੇਹ ਦੀ ਦ੍ਰਿਸ਼ਟੀ ਦੁਆਰਾ ਹੀ ਕਰਵਾ ਸਕਦੇ ਹਨ। ਤਾਂ ਸਨੇਹ, ਸ਼ਾਂਤੀ ਦਾ ਖੁਦ ਹੀ ਅਨੁਭਵ ਕਰਵਾਉਂਦਾ ਹੈ ਕਿਉਂਕਿ ਸਨੇਹ ਵਿੱਚ ਖੋ ਜਾਂਦੇ ਹਨ ਇਸ ਲਈ ਥੋੜ੍ਹੇ ਵਕਤ ਦੇ ਲਈ ਅਸ਼ਰੀਰੀ ਆਪੇ ਹੀ ਬਣ ਜਾਂਦੇ ਹਨ। ਤਾਂ ਅਸ਼ਰੀਰੀ ਬਣਨ ਦੇ ਕਾਰਨ ਸ਼ਾਂਤੀ ਦਾ ਅਨੁਭਵ ਸਹਿਜ ਹੁੰਦਾ ਹੈ। ਬਾਪ ਵੀ ਸਨੇਹ ਦਾ ਹੀ ਰਿਸਪਾਂਡ ਦਿੰਦਾ ਹੈ। ਭਾਵੇਂ ਰੱਥ ਚਲੇ ਨਾ ਚਲੇ ਫੇਰ ਵੀ ਬਾਪ ਨੇ ਸਨੇਹ ਦਾ ਸਬੂਤ ਦੇਣਾ ਹੀ ਹੈ। ਬੱਚਿਆਂ ਵਿੱਚ ਵੀ ਇਸੇ ਸਨੇਹ ਦਾ ਪ੍ਰਤੱਖ ਫ਼ਲ ਬਾਪਦਾਦਾ ਵੇਖਣਾ ਚਾਹੁੰਦੇ ਹਨ। ਕੋਈ ( ਗੁਲਜ਼ਾਰ ਭੈਣ, ਜਗਦੀਸ਼ ਭਾਈ, ਨਿਰਵੈਰ ਭਾਈ) ਵਿਦੇਸ਼ ਸੇਵਾ ਕਰਕੇ ਵਾਪਿਸ ਆਏ ਹਨ ਅਤੇ ਕੋਈ ( ਦਾਦੀ ਜੀ ਅਤੇ ਮੋਹਣੀ ਭੈਣ ) ਜਾ ਰਹੇ ਹਨ। ਇਹ ਵੀ ਉਨ੍ਹਾਂ ਆਤਮਾਵਾਂ ਦੇ ਸਨੇਹ ਦਾ ਫ਼ਲ ਉਨ੍ਹਾਂ ਨੂੰ ਮਿਲ ਰਿਹਾ ਹੈ। ਡਰਾਮਾ ਅਨੁਸਾਰ ਸੋਚਦੇ ਹੋਰ ਹਨ ਅਤੇ ਹੁੰਦਾ ਹੋਰ ਹੈ। ਫੇਰ ਵੀ ਫਲ਼ ਮਿਲ ਹੀ ਜਾਂਦਾ ਹੈ ਇਸਲਈ ਪ੍ਰੋਗ੍ਰਾਮ ਬਣ ਹੀ ਜਾਂਦਾ ਹੈ। ਸਾਰੇ ਆਪਣਾ - ਆਪਣਾ ਚੰਗਾ ਹੀ ਪਾਰਟ ਵਜਾਕੇ ਆਏ ਹਨ। ਬਣਿਆ ਬਣਾਇਆ ਡਰਾਮਾ ਨੂੰਧਿਆ ਹੋਇਆ ਹੈ ਤਾਂ ਸਹਿਜ ਰਿਟਰਨ ਮਿਲ ਹੀ ਜਾਂਦਾ ਹੈ। ਵਿਦੇਸ਼ ਵੀ ਚੰਗੀ ਲਗਨ ਨਾਲ ਸੇਵਾ ਵਿੱਚ ਅੱਗੇ ਵੱਧ ਰਿਹਾ ਹੈ। ਹਿਮੰਤ ਅਤੇ ਉਮੰਗ ਉਨ੍ਹਾਂ ਵਿੱਚ ਚਾਰੋਂ ਪਾਸੇ ਵਧੀਆ ਹੈ। ਸਭ ਦੇ ਦਿਲ ਦੇ ਸ਼ੁਕਰੀਆ ਦੇ ਸੰਕਲਪ ਬਾਪਦਾਦਾ ਕੋਲ ਪਹੁੰਚਦੇ ਰਹਿੰਦੇ ਹਨ ਕਿਉਂਕਿ ਉਹ ਵੀ ਸਮਝਦੇ ਹਨ, ਭਾਰਤ ਵਿੱਚ ਵੀ ਕਿੰਨੀ ਜ਼ਰੂਰਤ ਹੈ ਫੇਰ ਵੀ ਭਾਰਤ ਦਾ ਸਨੇਹ ਹੀ ਸਾਨੂੰ ਸਹਿਯੋਗ ਦੇ ਰਿਹਾ ਹੈ। ਇਸੇ ਭਾਰਤ ਵਿੱਚ ਸੇਵਾ ਕਰਨ ਵਾਲੇ ਸਹਿਯੋਗੀ ਪਰਿਵਾਰ ਦਾ ਦਿਲ ਨਾਲ ਸ਼ੁਕਰੀਆ ਕਰਦੇ ਹਨ। ਜਿੰਨਾਂ ਹੀ ਦੇਸ਼ ਦੂਰ ਉਤਨਾਂ ਹੀ ਦਿਲ ਨਾਲ ਪਾਲਣਾ ਦੇ ਪਾਤਰ ਬਣਨ ਵਿੱਚ ਨੇੜ੍ਹੇ ਹਨ ਇਸਲਈ ਬਾਪਦਾਦਾ ਚਾਰੋਂ ਪਾਸੇ ਦੇ ਬੱਚਿਆਂ ਨੂੰ ਸ਼ੁਕਰੀਆ ਦੇ ਰਿਟਰਨ ਵਿੱਚ ਯਾਦ ਪਿਆਰ ਅਤੇ ਸ਼ੁਕਰੀਆ ਦੇ ਰਹੇ ਹਨ। ਬਾਪ ਵੀ ਤੇ ਗੀਤ ਗਾਉਂਦੇ ਹਨ ਨਾ।

ਭਾਰਤ ਵਿੱਚ ਵੀ ਚੰਗੇ ਉਮੰਗ ਉਤਸਾਹ ਨਾਲ ਪੈਦਲ ਯਾਤਰਾ ਦਾ ਵੀ ਬਹੁਤ ਹੀ ਵਧੀਆ ਪਾਰਟ ਵਜਾ ਰਹੇ ਹਨ। ਚਾਰੋਂ ਪਾਸੇ ਸੇਵਾ ਦੀ ਧੂਮਧਾਮ ਦੀ ਰੌਣਕ ਬਹੁਤ ਵਧੀਆ ਹੈ। ਉਮੰਗ ਉਤਸਾਹ ਥਕਾਵਟ ਨੂੰ ਭੁਲਾ ਸਫ਼ਲਤਾ ਪ੍ਰਾਪਤ ਕਰਵਾ ਰਿਹਾ ਹੈ। ਚਾਰੋਂ ਪਾਸੇ ਦੀ ਸੇਵਾ ਦੀ ਸਫ਼ਲਤਾ ਵਧੀਆ ਹੈ। ਬਾਪਦਾਦਾ ਵੀ ਸਾਰੇ ਬੱਚਿਆਂ ਦੇ ਸੇਵਾ ਦੇ ਉਮੰਗ ਉਤਸਾਹ ਦਾ ਸਰੂਪ ਵੇਖ ਖੁਸ਼ ਹੁੰਦੇ ਹਨ।

( ਨੈਰੋਬੀ ਵਿੱਚ ਜਗਦੀਸ਼ ਭਾਈ ਪੋਪ ਨੂੰ ਮਿਲਕੇ ਆਏ ਹਨ) ਪੋਪ ਨੂੰ ਵੀ ਦ੍ਰਿਸ਼ਟੀ ਦਿੱਤੀ ਨਾ। ਇਹ ਵੀ ਤੁਹਾਡੇ ਲਈ ਵਿਸ਼ੇਸ਼ ਵੀ. ਆਈ. ਪੀ. ਦੀ ਸੇਵਾ ਵਿਚ ਸਫਲਤਾ ਸਹਿਜ ਹੋਣ ਦਾ ਸਾਧਨ ਹੈ। ਜਿਵੇਂ ਭਾਰਤ ਵਿੱਚ ਵਿਸ਼ੇਸ਼ ਰਾਸ਼ਟਰਪਤੀ ਆਏ। ਤਾਂ ਹੁਣ ਕਹਿ ਸਕਦੇ ਹੋ ਕਿ ਭਾਰਤ ਵਿੱਚ ਵੀ ਆਏ ਹਨ। ਇਵੇਂ ਹੀ ਵਿਸ਼ੇਸ਼ ਵਿਦੇਸ਼ ਵਿੱਚ ਵਿਦੇਸ਼ ਦੇ ਮੁੱਖ ਧਰਮ ਦੇ ਪ੍ਰਭਾਵ ਦੇ ਨਾਤੇ ਨਾਲ ਨੇੜ੍ਹੇ ਸੰਪਰਕ ਵਿੱਚ ਆਏ ਤਾਂ ਕਿਸੇ ਨੂੰ ਵੀ ਸਹਿਜ ਹਿਮੰਤ ਆ ਸਕਦੀ ਹੈ ਕਿ ਅਸੀਂ ਵੀ ਸੰਪਰਕ ਵਿੱਚ ਆਈਏ। ਤਾਂ ਦੇਸ਼ ਦਾ ਵੀ ਚੰਗਾ ਸੇਵਾ ਦਾ ਸਾਧਨ ਬਣਿਆ ਅਤੇ ਵਿਦੇਸ਼ ਸੇਵਾ ਦਾ ਵੀ ਵਿਸ਼ੇਸ਼ ਸਾਧਨ ਬਣਿਆ। ਤਾਂ ਸਮੇਂ ਮੁਤਾਬਿਕ ਜੋ ਵੀ ਸੇਵਾ ਵਿੱਚ ਨੇੜ੍ਹੇ ਆਉਣ ਵਿੱਚ ਕੋਈ ਵੀ ਰੁਕਾਵਟ ਆਉਂਦੀ ਹੈ, ਉਹ ਵੀ ਸਹਿਜ ਖ਼ਤਮ ਹੋ ਜਾਵੇਗੀ। ਪ੍ਰਾਈਮ ਮਨਿਸਟਰ ਦਾ ਮਿਲਣਾ ਤੇ ਹੋਇਆ ਨਾ। ਤਾਂ ਦੁਨੀਆਂ ਵਾਲਿਆਂ ਦੇ ਲਈ, ਇਹ ਉਦਾਹਰਣ ਵੀ ਮਦਦ ਦਿੰਦੇ ਹਨ। ਸਭ ਦੇ ਪ੍ਰਸ਼ਨ ਕੀ ਅਤੇ ਕੋਈ ਆਏ ਹਨ? ਇਹ ਪ੍ਰਸ਼ਨ ਖ਼ਤਮ ਹੋ ਜਾਂਦੇ ਹਨ। ਤਾਂ ਇਹ ਵੀ ਡਰਾਮੇ ਮੁਤਾਬਿਕ ਇਸੇ ਵਰ੍ਹੇ ਸੇਵਾ ਵਿੱਚ ਸਹਿਜ ਪ੍ਰਤੱਖਤਾ ਦੇ ਸਾਧਨ ਬਣੇ। ਹਾਲੇ ਨੇੜ੍ਹੇ ਆ ਰਹੇ ਹਨ। ਇੰਨਾਂ ਦਾ ਤੇ ਸਿਰ੍ਫ ਨਾਮ ਹੀ ਕੰਮ ਕਰੇਗਾ। ਤਾਂ ਨਾਮ ਨਾਲ ਜੋ ਕੰਮ ਹੋਣਾ ਹੈ ਉਸਦੀ ਧਰਤੀਂ ਤਿਆਰ ਹੋ ਗਈ। ਆਵਾਜ਼ ਇਹ ਨਹੀਂ ਫੈਲਾਉਣਗੇ। ਆਵਾਜ਼ ਫੈਲਾਉਣ ਵਾਲੇ ਮਾਈਕ ਕੋਈ ਹੋਰ ਹਨ। ਇਹ ਮਾਈਕ ਨੂੰ ਲਾਈਟ ਦੇਣ ਵਾਲੇ ਹਨ। ਪਰ ਫੇਰ ਵੀ ਧਰਨੀ ਦੀ ਤਿਆਰੀ ਚੰਗੀ ਹੋ ਗਈ ਹੈ। ਜੋ ਵਿਦੇਸ਼ ਵਿੱਚ ਪਹਿਲੇ ਵੀ . ਆਈ. ਪੀ . ਦੇ ਲਈ ਮੁਸ਼ਕਿਲ ਅਨੁਭਵ ਕਰਦੇ ਸਨ, ਹੁਣ ਉਹ ਚਾਰੋਂ ਪਾਸੇ ਸਹਿਜ ਅਨੁਭਵ ਕਰਦੇ ਹਨ, ਇਹ ਰਿਜ਼ਲਟ ਹੁਣ ਵਧੀਆ ਹੈ। ਇਨ੍ਹਾਂ ਦੇ ਨਾਮ ਨਾਲ ਕੰਮ ਕਰਨ ਵਾਲੇ ਤਿਆਰ ਹੋ ਜਾਣਗੇ। ਹੁਣ ਵੇਖੋ ਕੌਣ ਨਿਮਿਤ ਬਣਦੇ ਹਨ। ਧਰਨੀ ਤਿਆਰ ਕਰਨ ਲਈ ਚਾਰੋਂ ਪਾਸੇ ਸਾਰੇ ਗਏ। ਵੱਖ - ਵੱਖ ਪਾਸੇ ਧਰਨੀ ਨੂੰ ਪੈਰ ਦੇਕੇ ਤਿਆਰ ਤੇ ਕੀਤਾ ਹੈ। ਹੁਣ ਫਲ਼ ਪ੍ਰਤੱਖ ਰੂਪ ਵਿੱਚ ਕਿਸ ਦੁਆਰਾ ਹੁੰਦਾ ਹੈ, ਉਸਦੀ ਤਿਆਰੀ ਹੁਣ ਹੋ ਰਹੀ ਹੈ। ਸਭ ਦੀ ਰਿਜ਼ਲਟ ਵਧੀਆ ਹੈ।

ਪੈਦਲ ਯਾਤਰੀ ਵੀ ਇੱਕ ਬਲ ਇੱਕ ਭਰੋਸਾ ਰੱਖਕੇ ਅੱਗੇ ਵੱਧ ਰਹੇ ਹਨ। ਪਹਿਲਾਂ ਮੁਸ਼ਕਿਲ ਲੱਗਦਾ ਹੈ। ਪਰ ਜਦੋਂ ਪ੍ਰੈਕਟੀਕਲ ਵਿੱਚ ਆਉਂਦੇ ਹਨ ਤਾਂ ਸਹਿਜ ਹੋ ਜਾਂਦਾ ਹੈ। ਤਾਂ ਸਾਰੇ ਦੇਸ਼ ਵਿਦੇਸ਼ ਅਤੇ ਜੋ ਵੀ ਸੇਵਾ ਦੇ ਨਿਮਿਤ ਬਣ ਸੇਵਾ ਦੁਆਰਾ ਕਈਆਂ ਨੂੰ ਬਾਪਦਾਦਾ ਦੇ ਸਨੇਹੀ ਸਹਿਯੋਗੀ ਬਣਾਕੇ ਆਏ ਹਨ, ਉਨ੍ਹਾਂ ਸਭਨੂੰ ਵਿਸ਼ੇਸ਼ ਯਾਦਪਿਆਰ ਦੇ ਰਹੇ ਹਨ। ਹਰ ਬੱਚੇ ਦਾ ਵਰਦਾਨ ਆਪਣਾ - ਆਪਣਾ ਹੈ। ਵਿਸ਼ੇਸ਼ ਭਾਰਤ ਦੇ ਸਭ ਪੈਦਲ ਯਾਤਰਾ ਤੇ ਚੱਲਣ ਵਾਲੇ ਬੱਚਿਆਂ ਨੂੰ ਅਤੇ ਵਿਸ਼ੇਸ਼ ਸੇਵਾ ਅਰਥ ਚਾਰੋਂ ਪਾਸੇ ਨਿਮਿਤ ਬਣੇ ਹੋਏ ਬੱਚਿਆਂ ਨੂੰ ਅਤੇ ਮਧੂਬਨ ਨਿਵਾਸੀ ਸ੍ਰੇਸ਼ਠ ਸੇਵਾ ਦੇ ਨਿਮਿਤ ਬਣੇ ਹੋਏ ਬੱਚਿਆਂ ਨੂੰ, ਨਾਲ - ਨਾਲ ਜੋ ਸਭ ਭਾਰਤਵਾਸੀ ਬੱਚੇ ਯਾਤਰਾ ਵਾਲਿਆਂ ਨੂੰ ਉਮੰਗ ਉਤਸਾਹ ਦਵਾਉਣ ਦੇ ਨਿਮਿਤ ਬਣੇ ਹਨ, ਉਨ੍ਹਾਂ ਸਾਰਿਆਂ ਚਾਰੋਂ ਪਾਸਿਆਂ ਦੇ ਬੱਚਿਆਂ ਨੂੰ ਵਿਸ਼ੇਸ਼ ਯਾਦ ਪਿਆਰ ਅਤੇ ਸੇਵਾ ਦੀ ਸਫ਼ਲਤਾ ਦੀ ਮੁਬਾਰਕ ਦੇ ਰਹੇ ਹਨ। ਹਰੇਕ ਸਥਾਨ ਤੇ ਮਿਹਨਤ ਤੇ ਕੀਤੀ ਹੈ, ਪਰ ਇਸ ਵਿਸ਼ੇਸ਼ ਕੰਮ ਦੇ ਲਈ ਨਿਮਿਤ ਬਣੇ ਇਸਲਈ ਵਿਸ਼ੇਸ਼ ਜਮ੍ਹਾ ਹੋ ਗਿਆ। ਹਰੇਕ ਦੇਸ਼ ਮਾਰੀਸ਼ਿਅਸ, ਨੈਰੋਬੀ, ਅਮਰੀਕਾ ਇਹ ਸਭ ਐਗਜੇਮਪਲ ਤਿਆਰ ਹੋ ਰਹੇ ਹਨ। ਅਤੇ ਇਹ ਐਗਜੇਮਪਲ ਅੱਗੇ ਪ੍ਰਤੱਖਤਾ ਵਿੱਚ ਸਹਿਯੋਗੀ ਬਣਨਗੇ। ਅਮਰੀਕਾ ਵਾਲਿਆਂ ਨੇ ਵੀ ਘੱਟ ਨਹੀਂ ਕੀਤਾ ਹੈ। ਇੱਕ - ਇੱਕ ਛੋਟੀ ਜਗ੍ਹਾ ਨੇ ਵੀ ਜਿਨ੍ਹਾਂ ਉਮੰਗ ਉਲਾਸ ਨਾਲ ਆਪਣੀ ਹੈਸੀਅਤ ( ਤਾਕਤ ) ਦੇ ਹਿਸਾਬ ਤੋਂ ਬਹੁਤ ਜ਼ਿਆਦਾ ਕੀਤਾ। ਫੌਰਨ ਵਿੱਚ ਮੈਜ਼ੋਰਿਟੀ ਕ੍ਰਿਸ਼ਚਨ ਦਾ ਫੇਰ ਵੀ ਰਾਜ ਤੇ ਹੈ ਨਾ। ਹੁਣ ਭਾਵੇਂ ਉਹ ਤਾਕਤ ਖਤਮ ਹੋ ਗਈ ਹੈ, ਪਰ ਧਰਮ ਤੇ ਨਹੀਂ ਛੱਡਿਆ ਹੈ। ਚਰਚ ਛੱਡ ਦਿੱਤੀ ਹੈ ਪਰ ਧਰਮ ਨਹੀਂ ਛੱਡਿਆ ਹੈ ਇਸਲਈ ਪੌਪ ਵੀ ਉੱਥੇ ਰਾਜੇ ਦੇ ਸਮਾਨ ਹੈ। ਰਾਜੇ ਤੱਕ ਪਹੁੰਚੇੰ ਤਾਂ ਪ੍ਰਜਾ ਵਿੱਚ ਆਪੇ ਹੀ ਰਿਗਾਰਡ ਬੈਠਦਾ ਹੈ। ਜੋ ਕੱਟੜ ਕ੍ਰਿਸ਼ਚਨ ਹਨ, ਉਨ੍ਹਾਂ ਦੇ ਲਈ ਵੀ ਇਹ ਉਦਾਹਰਣ ਵਧੀਆ ਹੈ। ਐਗਜੇਮਪਲ ਕ੍ਰਿਸ਼ਚਨ ਦੇ ਲਈ ਨਿਮਿਤ ਬਣੇਗਾ। ਕ੍ਰਿਸ਼ਨ ਅਤੇ ਕ੍ਰਿਸ਼ਚਨ ਦਾ ਕੁਨੈਕਸ਼ਨ ਹੈ ਨਾ। ਭਾਰਤ ਦਾ ਵਾਤਾਵਰਣ ਫੇਰ ਵੀ ਹੋਰ ਹੁੰਦਾ ਹੈ। ਸਕਿਉਰਟੀ ਆਦਿ ਦਾ ਬਹੁਤ ਹੁੰਦਾ ਹੈ ਪਰ ਇਹ ਪਿਆਰ ਨਾਲ ਮਿਲਿਆ ਇਹ ਵਧੀਆ ਹੈ। ਰਿਆਲਿਟੀ ਨਾਲ ਸਮਾਂ ਦੇਣਾ, ਵਿਧੀਪੂਰਵਕ ਮਿਲਣਾ ਉਸ ਦਾ ਪ੍ਰਭਾਵ ਪਾਉਂਦਾ ਹੈ। ਇਹ ਵਿਖਾਉਂਦਾ ਹੈ ਕਿ ਹੁਣ ਸਮਾਂ ਨੇੜ੍ਹੇ ਆ ਰਿਹਾ ਹੈ।

ਲੰਡਨ ਵਿੱਚ ਵੀ ਵਿਦੇਸ਼ ਦੇ ਹਿਸਾਬ ਨਾਲੋਂ ਬਹੁਤ ਚੰਗੀ ਗਿਣਤੀ ਹੈ ਅਤੇ ਖਾਸ ਮੁਰਲੀ ਨਾਲ ਪਿਆਰ ਹੈ, ਪੜ੍ਹਾਈ ਨਾਲ ਪਿਆਰ ਹੈ, ਇਹ ਫਾਊਂਡੇਸ਼ਨ ਹੈ। ਇਸ ਵਿੱਚ ਲੰਡਨ ਦਾ ਨੰਬਰ ਵਨ ਹੈ। ਕੁਝ ਵੀ ਹੋ ਜਾਵੇ, ਕਦੇ ਕਲਾਸ ਮਿਸ ਨਹੀਂ ਕਰਦੇ ਹਨ। ਚਾਰ ਵਜੇ ਦਾ ਯੋਗ ਅਤੇ ਕਲਾਸ ਦਾ ਮਹੱਤਵ ਸਭ ਤੋਂ ਜ਼ਿਆਦਾ ਲੰਡਨ ਵਿੱਚ ਹੈ। ਇਸ ਦਾ ਵੀ ਕਾਰਨ ਸਨੇਹ ਹੈ। ਸਨੇਹ ਦੇ ਕਾਰਨ ਖਿੱਚੇ ਹੋਏ ਆਉਂਦੇ ਹਨ। ਵਾਤਾਵਰਣ ਸ਼ਕਤੀਸ਼ਾਲੀ ਬਣਾਉਣ ਤੇ ਅਟੈਂਸ਼ਨ ਚੰਗਾ ਹੈ। ਉਵੇਂ ਵੀ ਦੂਰ ਦੇਸ਼ ਜੋ ਹੈ ਉੱਥੇ ਵਾਯੂਮੰਡਲ ਹੀ ਸਹਾਰਾ ਸਮਝਦੇ ਹਨ। ਭਾਵੇਂ ਸੇਵਾਕੇਂਦਰ ਦਾ ਜਾਂ ਆਪਣਾ। ਜਰਾ ਵੀ ਜੇਕਰ ਕੋਈ ਗੱਲ ਆਉਂਦੀ ਹੈ ਤਾਂ ਫੌਰਨ ਆਪਣੇ ਨੂੰ ਚੈਕ ਕਰ ਵਾਤਾਵਰਣ ਸ਼ਕਤੀਸ਼ਾਲੀ ਬਣਾਉਣ ਦੀ ਕੋਸ਼ਿਸ਼ ਚੰਗੀ ਕਰਦੇ ਹਨ। ਉੱਥੇ ਵਾਤਾਵਰਣ ਪਾਵਰਫੁਲ ਬਣਾਉਣ ਦਾ ਟੀਚਾ ਚੰਗਾ ਹੈ। ਛੋਟੀਆਂ - ਛੋਟੀਆਂ ਗੱਲਾਂ ਵਿੱਚ ਵਾਤਾਵਰਣ ਨੂੰ ਖ਼ਰਾਬ ਨਹੀਂ ਕਰਦੇ ਹਨ। ਸਮਝਦੇ ਹਨ ਕਿ ਵਾਤਾਵਰਣ ਸ਼ਕਤੀਸ਼ਾਲੀ ਨਹੀਂ ਹੋਵੇਗਾ ਤਾਂ ਸੇਵਾ ਵਿੱਚ ਸਫ਼ਲਤਾ ਨਹੀਂ ਹੋਵੇਗੀ ਇਸਲਈ ਇਹ ਅਟੈਂਸ਼ਨ ਚੰਗਾ ਰੱਖਦੇ ਹਨ। ਆਪਣੇ ਪੁਰਸ਼ਾਰਥ ਦਾ ਵੀ ਅਤੇ ਸੈਂਟਰ ਦੇ ਵਾਤਾਵਰਨਣ ਦਾ ਵੀ। ਹਿਮੰਤ ਅਤੇ ਉਮੰਗ ਵਿੱਚ ਕੋਈ ਘੱਟ ਨਹੀਂ ਹਨ।

ਜਿੱਥੇ ਵੀ ਕਦਮ ਰੱਖਦੇ ਹਨ ਉੱਥੇ ਜ਼ਰੂਰ ਵਿਸ਼ੇਸ਼ ਪ੍ਰਾਪਤੀ ਬ੍ਰਾਹਮਣਾਂ ਨੂੰ ਵੀ ਹੁੰਦੀ ਹੈ ਅਤੇ ਦੇਸ਼ ਦੀ ਵੀ ਹੁੰਦੀ ਹੈ। ਸੁਨੇਹਾ ਵੀ ਮਿਲਦਾ ਹੈ ਅਤੇ ਬ੍ਰਾਹਮਣਾਂ ਵਿੱਚ ਵੀ ਵਿਸ਼ੇਸ਼ ਸ਼ਕਤੀ ਵੱਧਦੀ ਅਤੇ ਪਾਲਣਾ ਵੀ ਮਿਲਦੀ। ਸਾਕਾਰ ਰੂਪ ਨਾਲ ਵਿਸ਼ੇਸ਼ ਪਾਲਣਾ ਲੈਕੇ ਸਾਰੇ ਖੁਸ਼ ਹੁੰਦੇ ਹਨ ਅਤੇ ਉਸੇ ਖੁਸ਼ੀ ਵਿੱਚ ਸੇਵਾ ਵਿੱਚ ਅੱਗੇ ਵਧਦੇ ਅਤੇ ਸਫ਼ਲਤਾ ਨੂੰ ਪਾਉਂਦੇ ਹਨ। ਦੂਰ ਦੇਸ਼ ਵਿੱਚ ਰਹਿਣ ਵਾਲਿਆਂ ਲਈ ਪਾਲਣਾ ਤਾਂ ਜ਼ਰੂਰੀ ਹੈ। ਪਾਲਣਾ ਪਾਕੇ ਉੱਡਦੇ ਹਨ। ਜੋ ਮਧੂਬਨ ਵਿੱਚ ਆ ਨਹੀਂ ਸਕਦੇ ਉਹ ਉੱਥੇ ਬੈਠੇ ਮਧੂਬਨ ਦਾ ਅਨੁਭਵ ਕਰਦੇ ਹਨ। ਜਿਵੇਂ ਇੱਥੇ ਸ੍ਵਰਗ ਦਾ ਅਤੇ ਸੰਗਮਯੁਗ ਦਾ ਆਨੰਦ ਦੋਂਵੇਂ ਅਨੁਭਵ ਕਰਦੇ ਹਨ ਇਸਲਈ ਡਰਾਮੇ ਅਨੁਸਾਰ ਵਿਦੇਸ਼ ਜਾਣ ਦਾ ਪਾਰਟ ਵੀ ਜੋ ਬਣਿਆ ਹੈ ਉਹ ਜਰੂਰੀ ਹੈ ਅਤੇ ਸਫ਼ਲਤਾ ਵੀ ਹੈ। ਹਰੇਕ ਵਿਦੇਸ਼ ਦੇ ਬੱਚੇ ਆਪਣੇ - ਆਪਣੇ ਨਾਮ ਨਾਲ ਵਿਸ਼ੇਸ਼ ਸੇਵਾ ਦੀ ਮੁਬਾਰਕ ਅਤੇ ਵਿਸ਼ੇਸ਼ ਸੇਵਾ ਦੀ ਸਫ਼ਲਤਾ ਦਾ ਰਿਟਰਨ ਯਾਦਪਿਆਰ ਸਵੀਕਾਰ ਕਰਨ। ਬਾਪ ਦੇ ਸਾਹਮਣੇ ਇੱਕ - ਇੱਕ ਬੱਚਾ ਹੈ। ਹਰੇਕ ਦੇਸ਼ ਦਾ ਹਰੇਕ ਬੱਚਾ ਨੈਣਾਂ ਦੇ ਸਾਹਮਣੇ ਆ ਰਿਹਾ ਹੈ। ਇੱਕ - ਇੱਕ ਨੂੰ ਬਾਪਦਾਦਾ ਯਾਦਪਿਆਰ ਦੇ ਰਹੇ ਹਨ। ਜੋ ਤੜਫਦੇ ਹੋਏ ਬੱਚੇ ਹਨ ਉਨ੍ਹਾਂ ਦੀ ਵੀ ਕਮਾਲ ਵੇਖ ਬਾਪਦਾਦਾ ਸਦਾ ਬੱਚਿਆਂ ਦੇ ਉੱਪਰ ਸਨੇਹ ਦੇ ਪੁਸ਼ਪਾਂ ਦੀ ਵਰਸ਼ਾ ਕਰਦਾ ਹੈ। ਬੁੱਧੀਬਲ ਉਨ੍ਹਾਂ ਦਾ ਕਿਨ੍ਹਾਂ ਤੇਜ਼ ਹੈ। ਦੂਸਰਾ ਵਿਮਾਨ ਨਹੀਂ ਹੈ ਤਾਂ ਬੁੱਧੀ ਦਾ ਵਿਮਾਨ ਤੇਜ਼ ਹੈ। ਉਨ੍ਹਾਂ ਦੇ ਬੁੱਧੀਬਲ ਤੇ ਬਾਪਦਾਦਾ ਵੀ ਖੁਸ਼ ਹੁੰਦੇ ਹਨ। ਹਰੇਕ ਜਗ੍ਹਾ ਦੀ ਆਪਣੀ - ਆਪਣੀ ਵਿਸ਼ੇਸ਼ਤਾ ਹੈ। ਸਿੰਧੀ ਲੋਕ ਵੀ ਹੁਣ ਨੇੜ੍ਹੇ ਆ ਰਹੇ ਹਨ। ਜੋ ਆਦਿ ਤੋਂ ਅੰਤ ਤੇ ਹੋਣਾ ਹੀ ਹੈ।

ਇਹ ਵੀ ਜੋ ਭ੍ਰਾਂਤੀ ਬੈਠੀ ਹੋਈ ਹੈ ਕਿ ਇਹ ਸੋਸ਼ਲ ਵਰਕ ਨਹੀ ਕਰਦੇ ਹਨ ਉਹ ਵੀ ਇਸ ਪੈਦਲ ਯਾਤਰਾ ਨੂੰ ਵੇਖ, ਇਹ ਭ੍ਰਾਂਤੀ ਵੀ ਮਿਟ ਗਈ। ਹੁਣ ਕ੍ਰਾਂਤੀ ਦੀ ਤਿਆਰੀ ਜ਼ੋਰ ਸ਼ੋਰ ਨਾਲ ਹੋ ਰਹੀ ਹੈ।

ਦਿੱਲੀ ਵਾਲੇ ਵੀ ਪਦਯਾਤਰੀਆਂ ਦਾ ਅਵਾਹਨ ਕਰ ਰਹੇ ਹਨ, ਇੰਨੇ ਬ੍ਰਾਹਮਣ ਘਰ ਵਿੱਚ ਆਉਣਗੇ। ਅਜਿਹੇ ਬ੍ਰਾਹਮਣ ਮਹਿਮਾਨ ਤਾਂ ਭਾਗਿਆਵਾਂਨ ਦੇ ਕੋਲ ਹੀ ਆਉਂਦੇ ਹਨ। ਦਿੱਲੀ ਵਿੱਚ ਸਭਨੂੰ ਅਧਿਕਾਰ ਹੈ। ਅਧਿਕਾਰੀ ਨੂੰ ਸਤਿਕਾਰ ਤਾਂ ਦੇਣਾ ਹੈ। ਦਿੱਲੀ ਤੋਂ ਹੀ ਵਿਸ਼ਵ ਵਿੱਚ ਨਾਮ ਜਾਵੇਗਾ। ਆਪਣੇ - ਆਪਣੇ ਏਰੀਏ ਵਿੱਚ ਤੇ ਕਰ ਹੀ ਰਹੇ ਹਨ। ਲੇਕਿਨ ਦੇਸ਼ - ਵਿਦੇਸ਼ ਵਿੱਚ ਤਾਂ ਦਿੱਲੀ ਦੇ ਹੀ ਰੇਡੀਓ ਨਿਮਿਤ ਬਣਨਗੇ।

ਦੀਦੀ ਨਿਰਮਲਸ਼ਾਂਤਾ ਜੀ ਨਾਲ:- ਇਹ ਆਦਿ ਰਤਨਾਂ ਦੀ ਨਿਸ਼ਾਨੀ ਹੈ। ਹਾਂ ਜੀ ਦਾ ਪਾਠ ਸਦਾ ਯਾਦ ਹੁੰਦੇ ਹੋਏ ਸ਼ਰੀਰ ਨੂੰ ਵੀ ਸ਼ਕਤੀ ਦੇਕੇ ਪਹੁੰਚ ਗਈ। ਆਦਿ ਰਤਨਾਂ ਵਿੱਚ ਇਹ ਨੈਚੂਰਲ ਸੰਸਕਾਰ ਹਨ। ਕਦੇ ਨਾ ਨਹੀਂ ਕਰਦੇ। ਸਦਾ ਹਾਂ ਜੀ ਕਰਦੇ ਹਨ। ਅਤੇ ਹਾਂਜੀ ਨੇ ਹੀ ਵੱਡਾ ਹਜ਼ੂਰ ਬਣਾਇਆ ਹੈ ਇਸਲਈ ਬਾਪਦਾਦਾ ਵੀ ਖੁਸ਼ ਹਨ। ਹਿਮੰਤੇ ਬੱਚੀ ਨੂੰ ਮਦਦ ਦੇ ਬਾਪ ਨੇ ਸਨੇਹ ਮਿਲਣ ਦਾ ਫ਼ਲ ਦਿੱਤਾ।

( ਦਾਦੀ ਜੀ ਨੂੰ ) ਸਭ ਨੂੰ ਸੇਵਾ ਦੇ ਉਮੰਗ ਉਤਸਾਹ ਦੀ ਮੁਬਾਰਕ ਦੇਣਾ। ਹੋਰ ਸਦਾ ਖੁਸ਼ੀ ਦੇ ਝੂਲੇ ਵਿੱਚ ਝੂਲਦੇ ਰਹਿੰਦੇ, ਖੁਸ਼ੀ ਨਾਲ ਸੇਵਾ ਵਿੱਚ ਪ੍ਰਤੱਖਤਾ ਦੀ ਲਗਨ ਨਾਲ ਅੱਗੇ ਵੱਧਦੇ ਰਹਿੰਦੇ ਹਨ ਇਸਲਈ ਸ਼ੁੱਧ ਸ੍ਰੇਸ਼ਠ ਸੰਕਲਪ ਦੀ ਸਭ ਨੂੰ ਮੁਬਾਰਕ ਹੋਵੇ। ਚਾਰਲੇ, ਕੇਨ ਆਦਿ ਜੋ ਸਨ ਪਹਿਲਾ ਫ਼ਲ ਨਿਕਲਿਆ, ਇਹ ਗਰੁੱਪ ਵਧੀਆ ਰਿਟਰਨ ਦੇ ਰਹੇ ਹਨ। ਨਿਰਮਾਣਤਾ, ਨਿਰਮਾਣ ਦਾ ਕੰਮ ਸਹਿਜ ਕਰਦੀ ਹੈ। ਜਦੋਂ ਤੱਕ ਨਿਰਮਾਣ ਨਹੀਂ ਬਣੇ ਉਦੋਂ ਤੱਕ ਨਿਰਮਾਣ ਨਹੀਂ ਕਰ ਸਕਦੇ। ਇਹ ਪਰਿਵਰਤਣ ਬਹੁਤ ਵਧੀਆ ਹੈ। ਸਭ ਦਾ ਸੁਣਨਾ ਅਤੇ ਸਮਾਉਣਾ ਅਤੇ ਸਭ ਨੂੰ ਸਨੇਹ ਦੇਣਾ ਇਹ ਸਫ਼ਲਤਾ ਦਾ ਆਧਾਰ ਹੈ। ਚੰਗੀ ਪ੍ਰੋਗਰੈਸ ਕੀਤੀ ਹੈ। ਨਵੇਂ - ਨਵੇਂ ਪਾਂਡਵਾਂ ਨੇ ਵੀ ਚੰਗੀ ਮਿਹਨਤ ਕੀਤੀ ਹੈ। ਚੰਗਾ ਆਪਣੇ ਵਿੱਚ ਬਦਲਾਵ ਲਿਆਂਦਾ ਹੈ। ਸਭ ਤਰਫ਼ ਵਾਧਾ ਵਧੀਆ ਹੋ ਰਿਹਾ ਹੈ। ਹੁਣ ਹੋਰ ਨਵੀਨਤਾ ਕਰਨ ਦਾ ਪਲੈਨ ਬਣਾਉਣਾ। ਇੱਥੋਂ ਤੱਕ ਤੇ ਸਭ ਦੀ ਮੇਹਨਤ ਕਰਨ ਦਾ ਫ਼ਲ ਨਿਕਲਿਆ ਹੈ ਜੋ ਪਹਿਲੇ ਸੁਣਦੇ ਹੀ ਨਹੀਂ ਸਨ, ਉਹ ਨੇੜ੍ਹੇ ਆਕੇ ਬ੍ਰਾਹਮਣ ਆਤਮਾਵਾਂ ਬਣ ਰਹੀਆਂ ਹਨ। ਹੁਣ ਹੋਰ ਪ੍ਰਤੱਖਤਾ ਕਰਨ ਦਾ ਕੋਈ ਨਵਾਂ ਸੇਵਾ ਦਾ ਸਾਧਨ ਬਣੇਗਾ। ਬ੍ਰਾਹਮਣਾਂ ਦਾ ਸੰਗਠਨ ਵੀ ਵਧੀਆ ਹੈ। ਹੁਣ ਸੇਵਾ ਵਾਧੇ ਵਲ ਵੱਧ ਰਹੀ ਹੈ। ਇੱਕ ਵਾਰ ਵਾਧਾ ਸ਼ੁਰੂ ਹੋ ਜਾਂਦਾ ਹੈ ਤਾਂ ਫੇਰ ਲਹਿਰ ਚਲਦੀ ਹੈ। ਅੱਛਾ।

ਵਰਦਾਨ:-
ਸੰਗਠਨ ਰੂਪੀ ਕਿਲੇ ਨੂੰ ਮਜ਼ਬੂਤ ਬਣਾਉਣ ਵਾਲੇ ਸਭ ਦੇ ਸਨੇਹੀ , ਸੰਤੁਸ਼ਟ ਆਤਮਾ ਭਵ :

ਸੰਗਠਨ ਦੀ ਸ਼ਕਤੀ ਵਿਸ਼ੇਸ਼ ਸ਼ਕਤੀ ਹੈ। ਇੱਕਮਤ ਸੰਗਠਨ ਦੇ ਕਿਲੇ ਨੂੰ ਕੋਈ ਹਿਲਾ ਨਹੀ ਸਕਦਾ। ਲੇਕਿਨ ਇਸ ਦਾ ਆਧਾਰ ਹੈ ਇੱਕ ਦੂਜੇ ਦੇ ਸਨੇਹੀ ਬਣ ਸਰਵ ਨੂੰ ਰਿਗਾਰਡ ਦੇਣਾ ਅਤੇ ਆਪ ਸੰਤੁਸ਼ਟ ਰਹਿ ਕੇ ਸਭ ਨੂੰ ਸੰਤੁਸ਼ਟ ਕਰਨਾ। ਨਾ ਕੋਈ ਡਿਸਟਰਬ ਹੋਵੇ ਅਤੇ ਨਾ ਕੋਈ ਡਿਸਟਰਬ ਕਰੇ। ਸਭ ਇੱਕ - ਦੂਜੇ ਨੂੰ ਸ਼ੁਭ ਭਾਵਨਾ ਅਤੇ ਸ਼ੁਭ ਕਾਮਨਾ ਦਾ ਸਹਿਯੋਗ ਦਿੰਦੇ ਰਹਿਣ ਤਾਂ ਇਹ ਸੰਗਠਨ ਦਾ ਕਿਲ੍ਹਾ ਮਜ਼ਬੂਤ ਹੋ ਜਾਵੇਗਾ। ਸੰਗਠਨ ਦੀ ਸ਼ਕਤੀ ਹੀ ਜਿੱਤ ਦਾ ਵਿਸ਼ੇਸ਼ ਆਧਾਰ ਸਵਰੂਪ ਹੈ।

ਸਲੋਗਨ:-
ਜਦੋਂ ਹਰ ਕਰਮ ਯਥਾਰਥ ਅਤੇ ਯੁਕਤੀਯੁਕਤ ਹੋਣ ਤਾਂ ਕਹਾਂਗੇ ਪਵਿੱਤਰ ਆਤਮਾ।


" ਅਵਿਅਕਤ ਸਥਿਤੀ ਦਾ ਅਨੁਭਵ ਕਰਨ ਦੇ ਲਈ ਵਿਸ਼ੇਸ਼ ਹੋਮਵਰਕ " ਜਿਵੇਂ ਬ੍ਰਹਮਾ ਬਾਪ ਨੇ ਨਿਸ਼ਚੈ ਦੇ ਆਧਾਰ ਤੇ, ਰੂਹਾਨੀ ਨਸ਼ੇ ਦੇ ਆਧਾਰ ਤੇ, ਨਿਸ਼ਚਿਤ ਭਾਵੀ ਦੇ ਗਿਆਤਾ ਬਣ ਸੈਕਿੰਡ ਵਿੱਚ ਸਭ ਸਫ਼ਲ ਕਰ ਦਿੱਤਾ। ਆਪਣੇ ਲਈ ਕੁਝ ਨਹੀਂ ਰੱਖਿਆ। ਤਾਂ ਸਨੇਹ ਦੀ ਨਿਸ਼ਾਨੀ ਹੈ ਸਭ ਕੁਝ ਸਫ਼ਲ ਕਰੋ। ਸਫ਼ਲ ਕਰਨ ਦਾ ਮਤਲਬ ਹੈ ਸ੍ਰੇਸ਼ਠ ਤਰਫ਼ ਲਗਾਉਣਾ।