27.01.21 Punjabi Morning Murli Om Shanti BapDada Madhuban
"ਮਿੱਠੇ ਬੱਚੇ :- ਕਦੇ
ਵੀ ਆਪਣੇ ਹੱਥ ਵਿੱਚ ਲਾਅ ਨਹੀਂ ਉਠਾਓ, ਜੇਕਰ ਕਿਸੇ ਦੀ ਭੁੱਲ ਹੋਵੇ ਤਾਂ ਬਾਪ ਨੂੰ ਰਿਪੋਰਟ ਕਰੋ,
ਬਾਪ ਸਾਵਧਾਨੀ ਦੇਣਗੇ"
ਪ੍ਰਸ਼ਨ:-
ਬਾਪ ਨੇ ਕਿਹੜਾ
ਕਨਟ੍ਰੈਕਟ(ਠੇਕਾ) ਉਠਾਇਆ ਹੈ?
ਉੱਤਰ:-
ਬੱਚਿਆਂ ਦੇ ਅਵਗੁਣ ਕੱਢਣ ਦਾ ਕਨਟ੍ਰੈਕਟ ਇੱਕ ਬਾਪ ਨੇ ਹੀ ਲਿਆ ਹੈ। ਬੱਚਿਆਂ ਦੀਆਂ ਖਾਮੀਆਂ ਬਾਪ
ਸੁਣਦੇ ਹਨ ਤਾਂ ਉਨ੍ਹਾਂਨੂੰ ਕੱਢਣ ਦੇ ਲਈ ਪਿਆਰ ਨਾਲ ਸਮਝਾਉਣੀ ਦਿੰਦੇ ਹਨ। ਲਾਅ ਹੱਥ ਵਿੱਚ ਲੈਣਾ
ਇਹ ਵੀ ਭੁੱਲ ਹੈ।
ਓਮ ਸ਼ਾਂਤੀ
ਮਿੱਠੇ
- ਮਿੱਠੇ ਰੂਹਾਨੀ ਬੱਚੇ ਆਉਂਦੇ ਹਨ ਬਾਪ ਤੋਂ ਰਿਫਰੈਸ਼ ਹੋਣ ਕਿਉਂਕਿ ਬੱਚੇ ਜਾਣਦੇ ਹਨ - ਬੇਹੱਦ ਦੇ
ਬਾਪ ਤੋਂ ਬੇਹੱਦ ਵਿਸ਼ਵ ਦੀ ਬਾਦਸ਼ਾਹੀ ਲੈਣੀ ਹੈ। ਇਹ ਕਦੀ ਭੁੱਲਣਾ ਨਹੀਂ ਚਾਹੀਦਾ ਲੇਕਿਨ ਭੁੱਲ ਜਾਂਦੇ
ਹਨ। ਮਾਇਆ ਭੁਲਾ ਦਿੰਦੀ ਹੈ। ਜੇਕਰ ਨਾ ਭੁਲਾਵੇ ਤਾਂ ਬਹੁਤ ਖੁਸ਼ੀ ਰਹੇ। ਬਾਪ ਸਮਝਾਉਂਦੇ ਹਨ -
ਬੱਚਿਓ, ਇਸ ਬੈਜ ਨੂੰ ਘੜੀ - ਘੜੀ ਵੇਖਦੇ ਰਹੋ। ਚਿੱਤਰਾਂ ਨੂੰ ਵੀ ਵੇਖਦੇ ਰਹੋ। ਘੁੰਮਦੇ - ਫਿਰਦੇ
ਬੈਜ ਨੂੰ ਵੇਖਦੇ ਰਹੋ ਤਾਂ ਪਤਾ ਪਵੇ, ਬਾਪ ਦਵਾਰਾ ਬਾਪ ਦੀ ਯਾਦ ਨਾਲ ਅਸੀਂ ਇਹ ਬਣ ਰਹੇ ਹਾਂ।
ਦੈਵੀਗੁਣ ਵੀ ਧਾਰਨ ਕਰਨੇ ਹਨ। ਇਹ ਹੀ ਸਮਾਂ ਹੈ ਨਾਲੇਜ ਮਿਲਣ ਦਾ। ਬਾਪ ਕਹਿੰਦੇ ਹਨ ਮਿੱਠੇ - ਮਿੱਠੇ
ਬੱਚਿਓ.. ਰਾਤ - ਦਿਨ ਮਿੱਠੇ - ਮਿੱਠੇ ਕਹਿੰਦੇ ਰਹਿੰਦੇ ਹਨ। ਬੱਚੇ ਨਹੀਂ ਕਹਿ ਸਕਦੇ - ਮਿੱਠੇ -
ਮਿੱਠੇ ਬਾਬਾ। ਕਹਿਣਾ ਤਾਂ ਦੋਵਾਂ ਨੂੰ ਚਾਹੀਦਾ ਹੈ। ਦੋਵੇਂ ਹੀ ਮਿੱਠੇ ਹਨ ਨਾ। ਬੇਹੱਦ ਦੇ ਬਾਪਦਾਦਾ।
ਪਰੰਤੂ ਕਈ ਦੇਹ - ਅਭਿਮਾਨੀ ਸਿਰ੍ਫ ਬਾਬਾ ਨੂੰ ਮਿੱਠਾ - ਮਿੱਠਾ ਕਹਿੰਦੇ ਹਨ। ਕਈ ਬੱਚੇ ਤਾਂ ਗੁੱਸੇ
ਵਿੱਚ ਆਕੇ ਫਿਰ ਕਦੇ ਬਾਪਦਾਦਾ ਨੂੰ ਵੀ ਕੁਝ ਕਹਿ ਦਿੰਦੇ ਕਦੇ। ਕਦੇ ਬਾਪ ਨੂੰ ਕਿਹਾ ਤਾਂ ਦਾਦਾ ਨੂੰ
ਵੀ ਕਿਹਾ, ਗੱਲ ਇੱਕ ਹੀ ਹੋ ਜਾਂਦੀ ਹੈ। ਕਦੇ ਬ੍ਰਾਹਮਣੀ ਤੇ, ਕਦੇ ਆਪਸ ਵਿੱਚ ਨਾਰਾਜ਼ ਹੋ ਪੈਂਦੇ ਹਨ।
ਤਾਂ ਬੇਹੱਦ ਦਾ ਬਾਪ ਬੈਠ ਬੱਚਿਆਂ ਨੂੰ ਸਿੱਖਿਆ ਦਿੰਦੇ ਹਨ। ਪਿੰਡ -ਪਿੰਡ ਵਿੱਚ ਬੱਚੇ ਤਾਂ ਬਹੁਤ
ਹਨ, ਸਭਨੂੰ ਲਿਖਦੇ ਰਹਿੰਦੇ ਹਨ। ਤੁਹਾਡੀ ਰਿਪੋਟ ਆਉਂਦੀ ਹੈ, ਤੁਸੀਂ ਗੁੱਸਾ ਕਰਦੇ ਹੋ। ਬੇਹੱਦ ਦਾ
ਬਾਪ ਇਸਨੂੰ ਦੇਹ ਅਭਿਮਾਨ ਕਹਿਣਗੇ। ਬਾਪ ਸਭਨੂੰ ਕਹਿੰਦੇ ਹਨ - ਬੱਚਿਓ ਦੇਹੀ - ਅਭਿਮਾਨੀ ਭਵ। ਸਾਰੇ
ਬੱਚੇ ਹੇਠਾਂ ਉੱਪਰ ਹੁੰਦੇ ਰਹਿੰਦੇ ਹਨ, ਇਸ ਵਿੱਚ ਵੀ ਮਾਇਆ ਜਿਸਨੂੰ ਸਮਰੱਥ ਪਹਿਲਵਾਨ ਵੇਖਦੀ ਹੈ,
ਉਨ੍ਹਾਂ ਨਾਲ ਹੀ ਲੜ੍ਹਾਈ ਕਰਦੀ ਹੈ। ਮਹਾਵੀਰ, ਹਨੁਮਾਨ ਦੇ ਲਈ ਵਿਖਾਇਆ ਹੈ ਕਿ ਉਨ੍ਹਾਂਨੂੰ ਵੀ
ਹਿਲਾਉਣ ਦੀ ਕੋਸ਼ਿਸ਼ ਕੀਤੀ। ਇਸ ਵਕ਼ਤ ਹੀ ਸਭ ਦੀ ਪ੍ਰੀਖਿਆ ਲੈਂਦੀ ਹੈ। ਮਾਇਆ ਨਾਲ ਹਾਰ ਜਿੱਤ ਸਭ ਦੀ
ਹੁੰਦੀ ਰਹਿੰਦੀ ਹੈ। ਲੜ੍ਹਾਈ ਵਿੱਚ ਸਮ੍ਰਿਤੀ - ਵਿਸਮ੍ਰਿਤੀ ਸਭ ਹੁੰਦਾ ਹੈ। ਜੋ ਜਿੰਨਾ ਸਮ੍ਰਿਤੀ
ਵਿੱਚ ਰਹਿੰਦੇ ਹਨ, ਨਿਰੰਤਰ ਬਾਪ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰਦੇ ਹਨ ਉਹ ਚੰਗੀ ਪਦਵੀ ਪਾ ਸਕਦੇ ਹਨ।
ਬਾਪ ਆਏ ਹਨ ਬੱਚਿਆਂ ਨੂੰ ਪੜ੍ਹਾਉਣ, ਸੋ ਤਾਂ ਪੜ੍ਹਾਉਂਦੇ ਰਹਿੰਦੇ ਹਨ। ਸ਼੍ਰੀਮਤ ਤੇ ਚੱਲਦੇ ਰਹਿਣਾ
ਹੈ। ਸ਼੍ਰੀਮਤ ਤੇ ਚੱਲਣ ਨਾਲ ਹੀ ਸ੍ਰੇਸ਼ਠ ਬਣੋਗੇ, ਇਸ ਵਿੱਚ ਕਿਸੇ ਨਾਲ ਵਿਗੜਨ ਦੀ ਗੱਲ ਹੀ ਨਹੀਂ।
ਵਿਗੜ੍ਹਨਾ ਮਾਨਾ ਕ੍ਰੋਧ ਕਰਨਾ। ਭੁੱਲ ਆਦਿ ਕਰਦੇ ਹਨ ਤਾਂ ਬਾਬਾ ਦੇ ਕੋਲ ਰਿਪੋਰਟ ਕਰਨੀ ਹੈ। ਖ਼ੁਦ
ਕਿਸੇ ਨੂੰ ਨਹੀਂ ਕਹਿਣਾ ਚਾਹੀਦਾ ਫਿਰ ਜਿਵੇਂ ਕਿ ਕਾਨੂੰਨ ਹੱਥ ਵਿੱਚ ਲੈ ਲਿਆ। ਗੌਰਮਿੰਟ ਕਾਨੂੰਨ
ਹੱਥ ਵਿੱਚ ਉਠਾਉਣ ਨਹੀਂ ਦਿੰਦੀ। ਕਿਸੇ ਨੇ ਘਸੁੰਨ ਮਾਰਿਆ ਤਾਂ ਉਸਨੂੰ ਘਸੁੰਨ ਨਹੀਂ ਮਾਰੋਗੇ।
ਰਿਪੋਰਟ ਕਰਣਗੇ ਫਿਰ ਉਨ੍ਹਾਂ ਦਾ ਕੇਸ ਹੋਵੇਗਾ। ਇੱਥੇ ਵੀ ਬੱਚਿਆਂ ਨੂੰ ਕਦੇ ਸਾਹਮਣੇ ਕੁਝ ਨਹੀਂ
ਕਹਿਣਾ ਚਾਹੀਦਾ, ਬਾਬਾ ਨੂੰ ਬੋਲੋ। ਸਭਨੂੰ ਸਾਵਧਾਨੀ ਦੇਣ ਵਾਲਾ ਇੱਕ ਬਾਬਾ ਹੈ। ਬਾਬਾ ਯੁਕਤੀ ਬਹੁਤ
ਮਿੱਠੀ ਦੱਸਣਗੇ। ਮਿੱਠੇਪਨ ਨਾਲ ਸਿੱਖਿਆ ਦੇਣਗੇ। ਦੇਹ ਅਭਿਮਾਨੀ ਬਣਨ ਨਾਲ ਆਪਣੀ ਹੀ ਪਦਵੀ ਘੱਟ ਕਰ
ਦਿੰਦੇ ਹਨ। ਘਾਟਾ ਕਿਉਂ ਪਾਉਣਾ ਚਾਹੀਦਾ। ਜਿਨ੍ਹਾਂ ਹੋ ਸਕੇ ਬਾਬਾ ਨੂੰ ਬਹੁਤ ਪਿਆਰ ਨਾਲ ਯਾਦ ਕਰਦੇ
ਰਹੋ। ਬੇਹੱਦ ਦੇ ਬਾਪ ਨੂੰ ਬਹੁਤ ਪਿਆਰ ਨਾਲ ਯਾਦ ਕਰੋ, ਜੋ ਬਾਪ ਵਿਸ਼ਵ ਦੀ ਬਾਦਸ਼ਾਹੀ ਦਿੰਦੇ ਹਨ।
ਸਿਰ੍ਫ ਦੈਵੀਗੁਣ ਧਾਰਨ ਕਰਨੇ ਹਨ। ਕਿਸੇ ਦੀ ਵੀ ਨਿੰਦਾ ਨਹੀਂ ਕਰਨੀ ਹੈ। ਦੇਵਤੇ ਕਿਸੇ ਦੀ ਨਿੰਦਾ
ਕਰਦੇ ਹਨ ਕੀ? ਕਈ ਬੱਚੇ ਤਾਂ ਨਿੰਦਾ ਕਰਨ ਬਿਗਰ ਰਹਿੰਦੇ ਨਹੀਂ। ਤੁਸੀਂ ਬਾਪ ਨੂੰ ਬੋਲੋ, ਤਾਂ ਬਾਪ
ਬਹੁਤ ਪਿਆਰ ਨਾਲ ਸਮਝਾਉਣਗੇ! ਨਹੀਂ ਤਾਂ ਟਾਈਮ ਵੇਸਟ ਹੁੰਦਾ ਹੈ।। ਨਿੰਦਾ ਕਰਨ ਨਾਲੋ ਤਾਂ ਬਾਪ ਨੂੰ
ਯਾਦ ਕਰੋ ਤਾਂ ਬਹੁਤ - ਬਹੁਤ ਫਾਇਦਾ ਹੋਵੇਗਾ। ਕਿਸੇ ਨਾਲ ਵਾਦ - ਵਿਵਾਦ ਨਾ ਕਰਨਾ ਤਾਂ ਬਹੁਤ ਚੰਗਾ
ਹੈ।
ਤੁਸੀਂ ਬੱਚੇ ਦਿਲ ਵਿੱਚ ਸਮਝਦੇ ਹੋ - ਅਸੀਂ ਨਵੀਂ ਦੁਨੀਆਂ ਦੀ ਬਾਦਸ਼ਾਹੀ ਸਥਾਪਨ ਕਰ ਰਹੇ ਹਾਂ।
ਅੰਦਰ ਵਿੱਚ ਕਿੰਨਾ ਫ਼ਖੁਰ ਰਹਿਣਾ ਚਾਹੀਦਾ ਹੈ। ਮੁੱਖ ਹੈ ਹੀ ਯਾਦ ਅਤੇ ਦੈਵੀਗੁਣ। ਬੱਚੇ ਚੱਕਰ ਨੂੰ
ਯਾਦ ਕਰਦੇ ਹੀ ਹਨ, ਉਹ ਤਾਂ ਸਹਿਜ ਯਾਦ ਪਵੇਗਾ। 84 ਦਾ ਚੱਕਰ ਹੈ ਨਾ। ਤੁਹਾਨੂੰ ਸ੍ਰਿਸ਼ਟੀ ਦੇ ਆਦਿ
- ਮੱਧ - ਅੰਤ, ਡਿਊਰੇਸ਼ਨ ਦਾ ਪਤਾ ਹੈ, ਫਿਰ ਹੋਰਾਂ ਨੂੰ ਵੀ ਬਹੁਤ ਪਿਆਰ ਨਾਲ ਪਰਿਚੈ ਦੇਣਾ ਹੈ।
ਬੇਹੱਦ ਦਾ ਬਾਪ ਸਾਨੂੰ ਵਿਸ਼ਵ ਦਾ ਮਾਲਿਕ ਬਣਾ ਰਹੇ ਹਨ। ਰਾਜਯੋਗ ਸਿਖਲਾ ਰਹੇ ਹਨ। ਵਿਨਾਸ਼ ਵੀ ਸਾਹਮਣੇ
ਖੜ੍ਹਾ ਹੈ। ਹੈ ਵੀ ਸੰਗਮਯੁਗ, ਜਦੋਂਕਿ ਨਵੀਂ ਦੁਨੀਆਂ ਸਥਾਪਨ ਹੁੰਦੀ ਹੈ ਅਤੇ ਪੁਰਾਣੀ ਦੁਨੀਆਂ
ਖ਼ਲਾਸ ਹੁੰਦੀ ਹੈ। ਬਾਪ ਬੱਚਿਆਂ ਨੂੰ ਸਾਵਧਾਨ ਕਰਦੇ ਰਹਿੰਦੇ ਹਨ - ਸਿਮਰ - ਸਿਮਰ ਸੁਖ ਪਾਵੋ, ਕਲਹ
ਕਲੇਸ਼ ਮਿਟੇ ਸਭ ਤਨ ਦੇ...। ਅਧਾਕਲਪ ਦੇ ਲਈ ਮਿਟ ਜਾਣਗੇ। ਬਾਪ ਸੁਖਧਾਮ ਸਥਾਪਨ ਕਰਦੇ ਹਨ। ਮਾਇਆ
ਰਾਵਨ ਫਿਰ ਦੁਖਧਾਮ ਸਥਾਪਨ ਕਰਦੇ ਹਨ। ਇਹ ਵੀ ਤੁਸੀਂ ਬੱਚੇ ਜਾਣਦੇ ਹੋ - ਨੰਬਰਵਾਰ ਪੁਰਸ਼ਾਰਥ
ਅਨੁਸਾਰ। ਬਾਪ ਦਾ ਬੱਚਿਆਂ ਵਿੱਚ ਕਿੰਨਾ ਲਵ ਹੁੰਦਾ ਹੈ। ਸ਼ੁਰੂ ਤੋਂ ਬਾਪ ਦਾ ਲਵ ਹੈ। ਬਾਪ ਨੂੰ ਪਤਾ
ਹੈ, ਮੈਂ ਜਾਣਦਾ ਹਾਂ, ਬੱਚੇ ਜੋ ਕਾਮ ਚਿਤਾ ਤੇ ਕਾਲੇ ਹੋ ਗਏ ਹਨ, ਉਨ੍ਹਾਂਨੂੰ ਗੋਰਾ ਬਨਾਉਣ ਜਾਂਦਾ
ਹਾਂ। ਬਾਪ ਤੇ ਨਾਲੇਜਫੁਲ ਹੈ, ਬੱਚੇ ਹੋਲੀ - ਹੋਲੀ ਨਾਲੇਜ ਲੈਂਦੇ ਹਨ। ਮਾਇਆ ਫਿਰ ਭੁਲਾ ਦਿੰਦੀ
ਹੈ। ਖੁਸ਼ੀ ਆਉਣ ਨਹੀਂ ਦਿੰਦੀ। ਬੱਚਿਆਂ ਨੂੰ ਤਾਂ ਦਿਨ - ਰਾਤ ਪ੍ਰਤੀਦਿਨ ਖੁਸ਼ੀ ਦਾ ਪਾਰਾ ਚੜ੍ਹਿਆ
ਰਹਿਣਾ ਚਾਹੀਦਾ ਹੈ। ਸਤਿਯੁਗ ਵਿੱਚ ਪਾਰਾ ਚੜ੍ਹਿਆ ਹੋਇਆ ਸੀ। ਹੁਣ ਫਿਰ ਚੜ੍ਹਨਾ ਹੈ ਯਾਦ ਦੀ ਯਾਤ੍ਰਾ
ਨਾਲ। ਉਹ ਹੋਲੀ- ਹੋਲੀ ਚੜ੍ਹੇਗਾ। ਹਾਰ - ਜਿੱਤ ਹੁੰਦੇ - ਹੁੰਦੇ ਫਿਰ ਨੰਬਰਵਾਰ ਪੁਰਸ਼ਾਰਥ ਅਨੁਸਾਰ
ਕਲਪ ਪਹਿਲੇ ਮਿਸਲ ਆਪਣੀ ਪਦਵੀ ਪਾ ਲੈਣਗੇ। ਬਾਕੀ ਸਮੇਂ ਤਾਂ ਉਹ ਹੀ ਲਗਦਾ ਹੈ ਜੋ ਕਲਪ - ਕਲਪ ਲਗਦਾ
ਹੈ। ਪਾਸ ਵੀ ਉਹ ਹੀ ਹੋਣਗੇ ਜੋ ਕਲਪ - ਕਲਪ ਹੁੰਦੇ ਹੋਣਗੇ। ਬਾਪਦਾਦਾ ਸਾਖਸ਼ੀ ਹੋ ਬੱਚਿਆਂ ਦੀ ਅਵਸਥਾ
ਨੂੰ ਵੇਖਦੇ ਹਨ ਅਤੇ ਸਮਝਾਉਣੀ ਦਿੰਦੇ ਰਹਿੰਦੇ ਹਨ। ਬਾਹਰ ਸੈਂਟਰ ਆਦਿ ਤੇ ਰਹਿੰਦੇ ਹਨ ਤਾਂ ਇੰਨਾਂ
ਰਿਫਰੈਸ਼ ਨਹੀਂ ਰਹਿੰਦੇ ਹਨ। ਸੈਂਟਰ ਵਿੱਚ ਹੋਕੇ ਫਿਰ ਬਾਹਰ ਦੇ ਵਾਯੂਮੰਡਲ ਵਿੱਚ ਚਲੇ ਜਾਂਦੇ ਹਨ,
ਇਸਲਈ ਇੱਥੇ ਬੱਚੇ ਆਉਂਦੇ ਹੀ ਹਨ ਰਿਫਰੈਸ਼ ਹੋਣ ਦੇ ਲਈ। ਬਾਪ ਲਿਖਦੇ ਵੀ ਹਨ - ਪਰਿਵਾਰ ਸਮੇਤ ਸਭ
ਨੂੰ ਯਾਦ ਪਿਆਰ ਦੇਣਾ। ਉਹ ਹੈ ਹੱਦ ਦਾ ਬਾਪ, ਇਹ ਹੈ ਬੇਹੱਦ ਦਾ ਬਾਪ। ਬਾਪ ਅਤੇ ਦਾਦਾ ਦੋਵਾਂ ਦਾ
ਬਹੁਤ ਲਵ ਹੈ ਕਿਉਂਕਿ ਕਲਪ - ਕਲਪ ਲਵਲੀ ਸਰਵਿਸ ਕਰਦੇ ਹਨ ਅਤੇ ਬਹੁਤ ਪਿਆਰ ਨਾਲ ਕਰਦੇ ਹਨ। ਅੰਦਰ
ਤਰਸ ਪੈਂਦਾ ਹੈ। ਨਹੀਂ ਪੜ੍ਹਦੇ ਹਨ ਜਾਂ ਚਲਨ ਚੰਗੀ ਨਹੀਂ ਚੱਲਦੇ ਹਨ, ਸ਼੍ਰੀਮਤ ਤੇ ਨਹੀਂ ਚਲਦੇ ਹਨ,
ਤਾਂ ਤਰਸ ਪੈਂਦਾ ਹੈ - ਇਹ ਘੱਟ ਪਦਵੀ ਪਾਉਣਗੇ। ਹੋਰ ਬਾਬਾ ਕੀ ਕਰ ਸਕਦੇ ਹਨ! ਉੱਥੇ ਅਤੇ ਇੱਥੇ
ਰਹਿਣ ਦਾ ਬਹੁਤ ਫਰਕ ਹੈ। ਪਰ ਸਾਰੇ ਤਾਂ ਇੱਥੇ ਰਹਿ ਨਹੀਂ ਸਕਦੇ ਹਨ। ਬੱਚੇ ਵ੍ਰਿਧੀ ਨੂੰ ਪਾਉਂਦੇ
ਰਹਿੰਦੇ ਹਨ। ਪ੍ਰਬੰਧ ਵੀ ਕਰਦੇ ਰਹਿੰਦੇ ਹਨ। ਇਹ ਵੀ ਬਾਬਾ ਨੇ ਸਮਝਾਇਆ ਹੈ - ਇਹ ਆਬੂ ਸਭਤੋਂ ਭਾਰੀ
ਤੀਰਥ ਹੈ। ਬਾਪ ਕਹਿੰਦੇ ਹਨ ਮੈਂ ਇੱਥੇ ਹੀ ਆਕੇ ਸਾਰੀ ਸ੍ਰਿਸ਼ਟੀ ਨੂੰ, 5 ਤੱਤਵਾਂ ਸਹਿਤ ਸਭਨੂੰ
ਪਵਿੱਤਰ ਬਣਾਉਂਦਾ ਹਾਂ। ਕਿੰਨੀ ਸੇਵਾ ਹੈ। ਇੱਕ ਹੀ ਬਾਪ ਹੈ ਜੋ ਆਕੇ ਸਾਰਿਆਂ ਦੀ ਸਦਗਤੀ ਕਰਦੇ ਹਨ।
ਉਹ ਵੀ ਅਨੇਕ ਵਾਰੀ ਕੀਤਾ ਹੈ। ਇਹ ਜਾਣਦੇ ਹੋਏ ਵੀ ਫਿਰ ਭੁੱਲ ਜਾਂਦੇ ਹਨ - ਤਾਂ ਬਾਪ ਕਹਿੰਦੇ ਹਨ
ਮਾਇਆ ਬਹੁਤ ਜਬਰਦਸਤ ਹੈ। ਅਧਾਕਲਪ ਇਨ੍ਹਾਂ ਦਾ ਰਾਜ ਚਲਦਾ ਹੈ। ਮਾਇਆ ਹਰਾਉਂਦੀ ਹੈ ਫਿਰ ਬਾਪ ਖੜ੍ਹਾ
ਕਰਦੇ ਹਨ। ਬਹੁਤ ਲਿਖਦੇ ਹਨ ਬਾਬਾ ਅਸੀਂ ਡਿੱਗ ਗਏ। ਅੱਛਾ ਫਿਰ ਨਹੀਂ ਡਿੱਗਣਾ। ਫਿਰ ਵੀ ਡਿੱਗ ਪੈਂਦੇ
ਹਨ। ਡਿੱਗਦੇ ਹਨ ਤਾਂ ਫਿਰ ਚੜ੍ਹਨਾ ਹੀ ਛੱਡ ਦਿੰਦੇ ਹਨ। ਕਿੰਨੀ ਸੱਟ ਲੱਗ ਜਾਂਦੀ ਹੈ। ਸਭਨੂੰ ਲਗਦੀ
ਹੈ। ਸਾਰਾ ਮਦਾਰ ਹੈ ਪੜ੍ਹਾਈ ਤੇ। ਪੜ੍ਹਾਈ ਵਿੱਚ ਯੋਗ ਹੈ ਹੀ। ਫਲਾਣਾ ਮੈਨੂੰ ਇਹ ਪੜ੍ਹਾ ਰਹੇ ਹਨ।
ਹੁਣ ਤੁਸੀਂ ਸਮਝਦੇ ਹੋ ਬਾਪ ਸਾਨੂੰ ਪੜ੍ਹਾ ਰਹੇ ਹਨ। ਇੱਥੇ ਤੁਸੀਂ ਬਹੁਤ ਰਿਫਰੈਸ਼ ਹੁੰਦੇ ਹੋ। ਗਾਇਨ
ਵੀ ਹੈ ਨਿੰਦਾ ਸਾਡੀ ਜੋ ਕਰੇ ਮਿੱਤਰ ਸਾਡਾ ਸੋ ਹੀ। ਭਗਵਾਨੁਵਾਚ - ਮੇਰੀ ਗਲਾਨੀ ਬਹੁਤ ਕਰਦੇ ਹਨ।
ਮੈਂ ਆਕੇ ਮਿਤ੍ਰ ਬਣਦਾ ਹਾਂ। ਕਿੰਨੀ ਨਿੰਦਾ ਕਰਦੇ ਹਨ, ਮੈਂ ਤਾਂ ਸਮਝਦਾ ਹਾਂ ਸਭ ਸਾਡੇ ਬੱਚੇ ਹਨ।
ਕਿੰਨੀ ਮੇਰੀ ਪ੍ਰੀਤ ਹੈ ਇਨ੍ਹਾਂ ਦੇ ਨਾਲ। ਨਿੰਦਾ ਕਰਨਾ ਚੰਗਾ ਨਹੀਂ ਹੈ। ਇਸ ਸਮੇਂ ਤਾਂ ਬਹੁਤ
ਖਬਰਦਾਰੀ ਰੱਖਣੀ ਚਾਹੀਦੀ ਹੈ। ਵੱਖ - ਵੱਖ ਅਵਸਥਾਵਾਂ ਵਾਲੇ ਬੱਚੇ ਹਨ, ਸਭ ਪੁਰਸ਼ਾਰਥ ਕਰਦੇ ਰਹਿੰਦੇ
ਹਨ। ਕੋਈ ਭੁੱਲ ਵੀ ਹੁੰਦੀ ਹੈ ਤਾਂ ਪੁਰਸ਼ਾਰਥ ਕਰ ਅਭੁੱਲ ਬਣਨਾ ਹੈ। ਮਾਇਆ ਸਭ ਤੋਂ ਭੁੱਲਾਂ
ਕਰਵਾਉਂਦੀ ਹੈ। ਬਾਕਸਿੰਗ ਹੈ ਨਾ। ਕਿਸੇ ਵਕਤ ਅਜਿਹੀ ਚੋਟ ਲਗਦੀ ਹੈ ਜੋ ਡਿਗਾ ਦਿੰਦੀ ਹੈ। ਬਾਪ
ਸਾਵਧਾਨੀ ਦਿੰਦੇ ਹਨ - ਬੱਚੇ, ਇਵੇਂ ਹਾਰਨ ਨਾਲ ਕੀਤੀ ਕਮਾਈ ਚੱਟ ਹੋ ਜਾਵੇਗੀ। 5 ਮੰਜਿਲ ਤੋਂ ਡਿੱਗ
ਪੈਂਦੇ ਹਨ। ਕਹਿੰਦੇ ਹਨ ਬਾਬਾ ਅਜਿਹੀ ਭੁੱਲ ਫਿਰ ਕਦੀ ਨਹੀਂ ਹੋਵੇਗੀ। ਹੁਣ ਸ਼ਮਾ ਕਰੋ। ਬਾਬਾ ਮਾਫ
ਕੀ ਕਰਣਗੇ। ਬਾਪ ਤਾਂ ਕਹਿੰਦੇ ਹਨ ਪੁਰਸ਼ਾਰਥ ਕਰੋ। ਬਾਬਾ ਜਾਣਦੇ ਹਨ ਮਾਇਆ ਬਹੁਤ ਪ੍ਰਬਲ ਹੈ।
ਬਹੁਤਿਆਂ ਨੂੰ ਹਰਾਵੇਗੀ। ਟੀਚਰ ਦਾ ਕੰਮ ਹੈ ਭੁੱਲ ਤੇ ਸਿੱਖਿਆ ਦੇ ਅਭੁੱਲ ਬਨਾਉਣਾ। ਇਵੇਂ ਨਹੀਂ ਕਿ
ਕਿਸੇ ਨੇ ਭੁੱਲ ਕੀਤੀ ਤਾਂ ਹਮੇਸ਼ਾ ਉਨ੍ਹਾਂ ਦੀ ਉਹ ਹੁੰਦੀ ਰਹੇਗੀ। ਨਹੀਂ, ਚੰਗੇ ਗੁਣ ਗਾਏ ਜਾਂਦੇ
ਹਨ। ਭੁੱਲ ਨਹੀਂ ਗਾਈ ਜਾਂਦੀ ਹੈ। ਅਵਿਨਾਸ਼ੀ ਵੈਦ ਤਾਂ ਇੱਕ ਹੀ ਬਾਪ ਹੈ। ਉਹ ਦਵਾਈ ਕਰਨਗੇ। ਤੁਸੀਂ
ਬੱਚੇ ਕਿਉਂ ਆਪਣੇ ਹੱਥ ਵਿੱਚ ਲਾਅ ਲੈਂਦੇ ਹੋ। ਜਿਸ ਵਿੱਚ ਕ੍ਰੋਧ ਦਾ ਅੰਸ਼ ਹੋਵੇਗਾ ਉਹ ਗਲਾਨੀ ਹੀ
ਕਰਦੇ ਰਹਿਣਗੇ। ਸੁਧਾਰਨਾ ਬਾਪ ਦਾ ਕੰਮ ਹੈ, ਤੁਸੀਂ ਸੁਧਾਰਨ ਵਾਲੇ ਥੋੜ੍ਹੀ ਨਾ ਹੋ। ਕਿਸੇ ਵਿੱਚ
ਕ੍ਰੋਧ ਦਾ ਭੂਤ ਹੈ। ਖ਼ੁਦ ਬੈਠ ਕਿਸੇ ਦੀ ਗਲਾਨੀ ਕਰਦੇ ਹਨ ਤਾਂ ਗੋਇਆ ਆਪਣੇ ਹੱਥ ਵਿੱਚ ਲਾਅ ਉਠਾਇਆ,
ਇਸ ਨਾਲ ਉਹ ਸੁਧਰਣਗੇ ਨਹੀਂ। ਹੋਰ ਹੀ ਅਣਬਣ ਹੋ ਜਾਵੇਗੀ। ਲੂਣਪਾਣੀ ਹੋ ਜਾਣਗੇ। ਸਾਰੇ ਬੱਚਿਆਂ ਦੇ
ਲਈ ਇੱਕ ਬਾਪ ਬੈਠਾ ਹੈ। ਲਾਅ ਆਪਣੇ ਹੱਥ ਵਿੱਚ ਉਠਾਏ ਕਿਸੇ ਦੀ ਗਲਾਨੀ ਕਰਨਾ, ਇਹ ਭਾਰੀ ਭੁੱਲ ਹੈ।
ਕੋਈ ਨਾ ਕੋਈ ਖਰਾਬੀ ਤਾਂ ਸਭ ਵਿੱਚ ਹੁੰਦੀ ਹੈ। ਸਾਰੇ ਸੰਪੂਰਨ ਤਾਂ ਨਹੀਂ ਬਣੇ ਹਨ। ਕਿਸੇ ਵਿੱਚ
ਕੋਈ ਅਵਗੁਣ ਹੈ, ਕਿਸੇ ਵਿੱਚ ਕੋਈ। ਉਹ ਸਭ ਕੱਢਣ ਦਾ ਕੰਟਰੈਕਟ ਬਾਪ ਨੇ ਉਠਾਇਆ ਹੈ। ਇਹ ਤੁਹਾਡਾ
ਕੰਮ ਨਹੀਂ। ਬੱਚਿਆਂ ਦੀਆਂ ਖਾਮੀਆਂ ਬਾਪ ਸੁਣਦੇ ਹਨ ਤਾਂ ਉਹ ਕੱਢਣ ਦੇ ਲਈ ਪਿਆਰ ਨਾਲ ਸਮਝਾਣੀ ਦਿੱਤੀ
ਜਾਂਦੀ ਹੈ। ਹਾਲੇ ਤੱਕ ਸੰਪੂਰਨ ਕੋਈ ਬਣਿਆ ਨਹੀਂ ਹੈ। ਸਾਰੇ ਸ਼੍ਰੀਮਤ ਤੇ ਸੁਧਰ ਰਹੇ ਹਨ। ਸੰਪੂਰਨ
ਤਾਂ ਅੰਤ ਵਿੱਚ ਬਣਨਾ ਹੈ। ਇਸ ਸਮੇਂ ਸਾਰੇ ਪੁਰਸ਼ਾਰਥੀ ਹਨ। ਬਾਬਾ ਸਦਾ ਅਡੋਲ ਰਹਿੰਦੇ ਹਨ। ਬੱਚਿਆਂ
ਨੂੰ ਪਿਆਰ ਨਾਲ ਸਿੱਖਿਆ ਦਿੰਦੇ ਰਹਿੰਦੇ ਹਨ। ਸਿੱਖਿਆ ਦੇਣਾ ਬਾਪ ਦਾ ਕੰਮ ਹੈ। ਫਿਰ ਉਸ ਤੇ ਚਲਣ ਨਾ
ਚਲਣ, ਉਹ ਹੋਈ ਉਸਦੀ ਤਕਦੀਰ। ਕਿੰਨੀ ਪਦਵੀ ਘੱਟ ਹੋ ਜਾਂਦੀ ਹੈ। ਸ਼੍ਰੀਮਤ ਤੇ ਨਾ ਚੱਲਣ ਦੇ ਕਾਰਨ
ਕੁਝ ਵੀ ਅਜਿਹਾ ਕਰਨ ਨਾਲ ਪਦਵੀ ਭ੍ਰਿਸ਼ਟ ਹੋ ਜਾਵੇਗੀ। ਦਿਲ ਅੰਦਰ ਖਾਏਗਾ, ਅਸੀਂ ਇਹ ਭੁੱਲ ਕੀਤੀ
ਹੈ। ਸਾਨੂੰ ਬਹੁਤ ਮਿਹਨਤ ਕਰਨੀ ਪਵੇਗੀ। ਕਿਸੇ ਦਾ ਵੀ ਅਵਗੁਣ ਹੈ ਤਾਂ ਉਹ ਬਾਪ ਨੂੰ ਸੁਨਾਉਣਾ ਹੈ।
ਦਰ - ਦਰ ਸੁਨਾਉਣਾ ਇਹ ਦੇਹ - ਅਭਿਮਾਨ ਹੈ। ਬਾਪ ਨੂੰ ਯਾਦ ਨਹੀਂ ਕਰਦੇ ਹਨ। ਅਵਿਭਚਾਰੀ ਬਣਨਾ
ਚਾਹੀਦਾ ਹੈ ਨਾ। ਇੱਕ ਨੂੰ ਸੁਣਾਓਗੇ ਤਾਂ ਉਹ ਝੱਟ ਸੁਧਰ ਜਾਣਗੇ। ਸੁਧਾਰਨ ਵਾਲਾ ਇੱਕ ਹੀ ਬਾਪ ਹੈ।
ਬਾਕੀ ਤਾਂ ਸਭ ਹਨ ਅਣਸੁਧਰੇ। ਪਰੰਤੂ ਮਾਇਆ ਅਜਿਹੀ ਹੈ - ਮੱਥਾ ਫਿਰਾ ਦਿੰਦੀ ਹੈ। ਬਾਪ ਇੱਕ ਪਾਸੇ
ਮੂੰਹ ਕਰਦੇ ਹਨ, ਮਾਇਆ ਫਿਰ ਘੁਮਾ ਕੇ ਆਪਣੇ ਵੱਲ ਕਰ ਲੈਂਦੀ ਹੈ। ਬਾਪ ਆਏ ਹੀ ਹਨ ਸੁਧਾਰਕੇ ਮਨੁੱਖ
ਤੋਂ ਦੇਵਤਾ ਬਨਾਉਣ। ਬਾਕੀ ਦਰ - ਦਰ ਕਿਸੇ ਦਾ ਨਾਮ ਬਦਨਾਮ ਕਰਨਾ ਇਹ ਬੇਕਾਇਦੇ ਹੈ। ਤੁਸੀਂ ਸ਼ਿਵਬਾਬਾ
ਨੂੰ ਯਾਦ ਕਰੋ। ਜੱਜਮੈਂਟ ਵੀ ਉਨ੍ਹਾਂ ਦੇ ਕੋਲ ਹੁੰਦੀ ਹੈ ਨਾ। ਕਰਮਾਂ ਦਾ ਫਲ ਵੀ ਬਾਪ ਦਿੰਦੇ ਹਨ।
ਭਾਵੇਂ ਡਰਾਮੇ ਵਿੱਚ ਹੈ ਪਰੰਤੂ ਕਿਸੇ ਦਾ ਨਾਮ ਤੇ ਲਿਆ ਜਾਂਦਾ ਹੈ ਨਾ। ਬਾਪ ਤਾਂ ਬੱਚਿਆਂ ਨੂੰ ਸਭ
ਗੱਲਾਂ ਸਮਝਾਉਂਦੇ ਰਹਿੰਦੇ ਹਨ। ਤੁਸੀਂ ਕਿੰਨੇ ਭਾਗਿਆਸ਼ਾਲੀ ਹੋ। ਕਿੰਨੇ ਮਹਿਮਾਨ ਆਉਂਦੇ ਹਨ। ਜਿੰਨਾਂ
ਦੇ ਕੋਲ ਬਹੁਤ ਮਹਿਮਾਨ ਆਉਂਦੇ ਹਨ, ਉਹ ਖੁਸ਼ ਹੁੰਦੇ ਹਨ। ਉਹ ਬੱਚੇ ਵੀ ਹਨ, ਤਾਂ ਮਹਿਮਾਨ ਵੀ ਹਨ।
ਟੀਚਰ ਦੀ ਬੁੱਧੀ ਵਿੱਚ ਤੇ ਇਹ ਹੀ ਰਹਿੰਦਾ ਹੈ - ਮੈਂ ਬੱਚਿਆਂ ਨੂੰ ਇਨ੍ਹਾਂ ਵਰਗਾ ਸ੍ਰਵਗੁਣ ਸਪੰਨ
ਬਣਾਵਾਂ। ਇਹ ਕੰਟਰੈਕਟ ਬਾਪ ਨੇ ਉਠਾਇਆ ਹੈ, ਡਰਾਮੇ ਦੇ ਪਲਾਨ ਅਨੁਸਾਰ। ਬੱਚਿਆਂ ਨੂੰ ਮੁਰਲੀ ਵੀ ਕਦੇ
ਮਿਸ ਨਹੀਂ ਕਰਨੀ ਚਾਹੀਦੀ। ਮੁਰਲੀ ਦਾ ਹੀ ਤੇ ਗਾਇਨ ਹੈ ਨਾ - ਇੱਕ ਵੀ ਮੁਰਲੀ ਮਿਸ ਕੀਤੀ ਤਾਂ ਜਿਵੇਂ
ਸਕੂਲ ਵਿੱਚ ਐਬਸੇਂਟ ਪੈ ਗਈ। ਇਹ ਹੈ ਬੇਹੱਦ ਦੇ ਬਾਪ ਦਾ ਸਕੂਲ, ਇਸ ਵਿੱਚ ਤਾਂ ਇੱਕ ਵੀ ਦਿਨ ਮਿਸ
ਨਹੀਂ ਕਰਨਾ ਚਾਹੀਦਾ। ਬਾਪ ਆਕੇ ਪੜ੍ਹਾਉਂਦੇ ਹਨ, ਦੁਨੀਆਂ ਵਿੱਚ ਕਿਸੇ ਨੂੰ ਪਤਾ ਥੋੜ੍ਹੀ ਨਾ ਹੈ।
ਸਵਰਗ ਦੀ ਸਥਾਪਨਾ ਕਿਵੇਂ ਦੀ ਹੁੰਦੀ ਹੈ, ਇਹ ਵੀ ਕੋਈ ਨਹੀ ਜਾਣਦੇ ਹਨ। ਤੁਸੀਂ ਸਭ ਕੁਝ ਜਾਣਦੇ ਹੋ।
ਇਹ ਪੜ੍ਹਾਈ ਬਹੁਤ - ਬਹੁਤ ਅਥਾਹ ਕਮਾਈ ਦੀ ਹੈ। ਜਨਮ - ਜਨਮਾਂਤ੍ਰ ਦੇ ਲਈ ਇਸ ਪੜ੍ਹਾਈ ਦਾ ਫਲ ਮਿਲ
ਜਾਂਦਾ ਹੈ। ਵਿਨਾਸ਼ ਦਾ ਸਾਰਾ ਤਾਲੁਕ ਤੁਹਾਡੀ ਪੜ੍ਹਾਈ ਨਾਲ ਹੈ। ਤੁਹਾਡੀ ਪੜ੍ਹਾਈ ਪੂਰੀ ਹੋਵੇਗੀ
ਤਾਂ ਇਹ ਲੜ੍ਹਾਈ ਸ਼ੁਰੂ ਹੋਵੇਗੀ। ਪੜ੍ਹਦੇ - ਪੜ੍ਹਦੇ ਬਾਪ ਨੂੰ ਯਾਦ ਕਰਦੇ ਜਦੋਂ ਮਾਰਕਸ ਪੂਰੀ ਹੋ
ਜਾਂਦੀ ਹੈ, ਇਮਤਿਹਾਨ ਹੋ ਜਾਂਦਾ ਹੈ ਤਾਂ ਲੜ੍ਹਾਈ ਲੱਗਦੀ ਹੈ। ਤੁਹਾਡੀ ਪੜ੍ਹਾਈ ਪੂਰੀ ਹੋਈ ਤਾਂ ਇਹ
ਲੜ੍ਹਾਈ ਲੱਗੇਗੀ। ਇਹ ਨਵੀਂ ਦੁਨੀਆਂ ਦੇ ਲਈ ਬਿਲਕੁਲ ਨਵਾਂ ਗਿਆਨ ਹੈ ਇਸਲਈ ਮਨੁੱਖ ਵਿਚਾਰੇ ਮੂੰਝਦੇ
ਹਨ। ਅੱਛਾ !
ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ
। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਕਿਸੇ ਦੇ
ਅਵਗੁਣ ਵੇਖ ਉਸਦੀ ਨਿੰਦਾ ਨਹੀਂ ਕਰਨਾ ਹੈ। ਜਗ੍ਹਾ - ਜਗ੍ਹਾ ਤੇ ਉਸਦੇ ਅਵਗੁਣ ਨਹੀਂ ਸੁਣਾਉਂਣੇ ਹਨ
ਆਪਣਾ ਮਿੱਠਾ ਪਨ ਨਹੀਂ ਛੱਡਣਾ ਹੈ। ਕ੍ਰੋਧ ਵਿੱਚ ਆਕੇ ਕਿਸੇ ਦਾ ਸਾਹਮਣਾ ਨਹੀਂ ਕਰਨਾ ਹੈ।
2. ਸਭਨੂੰ ਸੁਧਾਰਨ ਵਾਲਾ ਇੱਕ ਬਾਪ ਹੈ, ਇਸਲਈ ਇੱਕ ਬਾਪ ਨੂੰ ਹੀ ਸਭ ਸੁਨਾਉਣਾ ਹੈ, ਅਵਿਭਚਾਰੀ ਬਣਨਾ
ਹੈ। ਮੁਰਲੀ ਕਦੇ ਵੀ ਮਿਸ ਨਹੀਂ ਕਰਨੀ ਹੈ।
ਵਰਦਾਨ:-
ਦੇਹ -
ਅਭਿਮਾਨ ਦੇ ਮੈਂਪਨ ਦੀ ਸੰਪੂਰਨ ਅਹੂਤੀ ਪਾਉਣ ਵਾਲੇ ਧਾਰਨਾ ਸਵਰੂਪ ਭਵ:
ਜਦੋਂ ਸੰਕਲਪ ਅਤੇ ਸੁਪਨੇ
ਵਿੱਚ ਵੀ ਦੇਹ - ਅਭਿਮਾਨ ਦਾ ਮੈਂ ਪਨ ਨਾ ਹੋਵੇ, ਅਨਾਦਿ ਆਤਮਿਕ ਸਵਰੂਪ ਦੀ ਸਮ੍ਰਿਤੀ ਹੋਵੇ। ਬਾਬਾ
- ਬਾਬਾ ਦਾ ਅਨਹਦ ਸਬਦ ਨਿਕਲਦਾ ਰਹੇ ਤਾਂ ਕਹਾਂਗੇ ਧਾਰਨਾ ਸਵਰੂਪ, ਸੱਚੇ ਬ੍ਰਾਹਮਣ। ਮੈਂਪਨ ਮਤਲਬ
ਪੁਰਾਣੇ ਸਵਭਾਵ, ਸੰਸਕਾਰ ਰੂਪੀ ਸ੍ਰਿਸ਼ਟੀ ਨੂੰ ਜਦੋਂ ਤੁਸੀਂ ਬ੍ਰਾਹਮਣ ਇਸ ਮਹਾਯੱਗ ਵਿੱਚ ਸਵਾਹਾ
ਕਰੋਗੇ ਤਾਂ ਇਸ ਪੁਰਾਣੀ ਸ੍ਰਿਸ਼ਟੀ ਦੀ ਆਹੂਤੀ ਪਵੇਗੀ। ਤਾਂ ਜਿਵੇਂ ਯਗ ਰਚਣ ਦੇ ਨਿਮਿਤ ਬਣੇ ਹੋ, ਇਵੇਂ
ਹੁਣ ਅੰਤਿਮ ਅਹੂਤੀ ਪਾਕੇ ਸਮਾਪਤੀ ਦੇ ਵੀ ਨਿਮਿਤ ਬਣੋ।
ਸਲੋਗਨ:-
ਆਪਣੇ ਤੋਂ ਸੇਵਾ
ਨਾਲ ਅਤੇ ਸ੍ਰਵ ਨਾਲ ਸੰਤੁਸ਼ਟਤਾ ਦਾ ਸਰਟੀਫਿਕੇਟ ਲੈਣਾ ਹੀ ਸਿੱਧੀ ਸਵਰੂਪ ਬਣਨਾ ਹੈ।