01.02.21 Punjabi Morning Murli Om Shanti BapDada Madhuban
"ਮਿੱਠੇ ਬੱਚੇ :- ਗਰੀਬ
ਨਿਵਾਜ਼ ਬਾਬਾ ਤੁਹਾਨੂੰ ਕੌਡੀ ਤੋਂ ਹੀਰੇ ਵਰਗਾ ਬਣਾਉਣ ਆਏ ਹਨ ਤਾਂ ਤੁਸੀਂ ਹਮੇਸ਼ਾ ਉਨ੍ਹਾਂ ਦੀ
ਸ਼੍ਰੀਮਤ ਤੇ ਚੱਲੋ"
ਪ੍ਰਸ਼ਨ:-
ਪਹਿਲੇ - ਪਹਿਲੇ
ਤੁਹਾਨੂੰ ਸਾਰਿਆਂ ਨੂੰ ਕਿਹੜਾ ਇੱਕ ਗੁਹੀਏ ਰਾਜ ਸਮਝਾਉਣਾ ਚਾਹੀਦਾ ਹੈ?
ਉੱਤਰ:-
"ਬਾਪ-ਦਾਦਾ" ਦਾ। ਤੁਸੀਂ ਜਾਣਦੇ ਹੋ ਇੱਥੇ ਅਸੀਂ ਬਾਪਦਾਦਾ ਦੇ ਕੋਲ ਆਏ ਹਾਂ। ਇਹ ਦੋਵੇਂ ਇਕੱਠੇ ਹਨ।
ਸ਼ਿਵ ਦੀ ਆਤਮਾ ਵੀ ਇਸ ਵਿੱਚ ਹੈ, ਬ੍ਰਹਮਾ ਦੀ ਆਤਮਾ ਵੀ ਹੈ। ਇੱਕ ਆਤਮਾ ਹੈ, ਦੂਜਾ ਪਰਮ ਆਤਮਾ। ਤਾਂ
ਪਹਿਲੇ - ਪਹਿਲੇ ਇਹ ਗੁਹੀਏ ਰਾਜ ਸਭ ਨੂੰ ਸਮਝਾਓ ਕਿ ਇਹ ਬਾਪਦਾਦਾ ਇਕੱਠੇ ਹਨ। ਇਹ (ਦਾਦਾ) ਭਗਵਾਨ
ਨਹੀਂ ਹਨ। ਮਨੁੱਖ ਭਗਵਾਨ ਹੁੰਦਾ ਨਹੀਂ। ਭਗਵਾਨ ਕਿਹਾ ਜਾਂਦਾ ਹੈ ਨਿਰਾਕਾਰ ਨੂੰ। ਉਹ ਬਾਪ ਹੈ
ਸ਼ਾਂਤੀਧਾਮ ਵਿੱਚ ਰਹਿਣ ਵਾਲਾ ਹੈ।
ਗੀਤ:-
ਆਖਿਰ ਉਹ ਦਿਨ
ਆਇਆ ਅੱਜ...
ਓਮ ਸ਼ਾਂਤੀ
ਬਾਪਦਾਦਾ
ਦਵਾਰਾ ਮਤਲਬ ਸ਼ਿਵਬਾਬਾ ਬ੍ਰਹਮਾ ਦਾਦਾ ਦਵਾਰਾ ਸਮਝਾਉਂਦੇ ਹਨ, ਇਹ ਪੱਕਾ ਕਰ ਲਓ। ਲੌਕਿਕ ਸੰਬੰਧ
ਵਿੱਚ ਬਾਪ ਵੱਖ, ਦਾਦਾ ਵੱਖ ਹੁੰਦਾ ਹੈ। ਬਾਪ ਤੋਂ ਦਾਦਾ ਦਾ ਵਰਸਾ ਮਿਲਦਾ ਹੈ। ਕਹਿੰਦੇ ਹਨ ਦਾਦੇ
ਦਾ ਵਰਸਾ ਲੈਂਦੇ ਹਾਂ। ਉਹ ਹੈ ਗਰੀਬ ਨਿਵਾਜ਼ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਜੋ ਆਕੇ ਗਰੀਬ ਨੂੰ
ਸਿਰਤਾਜ ਬਣਾਏ। ਤਾਂ ਪਹਿਲੇ - ਪਹਿਲੇ ਪੱਕਾ ਨਿਸ਼ਚਾ ਹੋਣਾ ਚਾਹੀਦਾ ਹੈ ਕਿ ਇਹ ਕੌਣ ਹੈ? ਵੇਖਣ ਵਿੱਚ
ਤਾਂ ਸਾਕਾਰ ਮਨੁੱਖ ਹੈ, ਇਨ੍ਹਾਂ ਨੂੰ ਇਹ ਸਭ ਬ੍ਰਹਮਾ ਕਹਿੰਦੇ ਹਨ। ਤੁਸੀਂ ਸਭ ਬ੍ਰਹਮਾਕੁਮਾਰ -
ਕੁਮਾਰੀਆਂ ਹੋ। ਜਾਣਦੇ ਹੋ ਸਾਨੂੰ ਵਰਸਾ ਸ਼ਿਵਬਾਬਾ ਤੋਂ ਮਿਲਦਾ ਹੈ। ਜੋ ਸਭ ਦਾ ਬਾਪ ਆਇਆ ਹੈ ਵਰਸਾ
ਦੇਣ ਦੇ ਲਈ। ਬਾਪ ਵਰਸਾ ਦਿੰਦੇ ਹਨ ਸੁੱਖ ਦਾ। ਫਿਰ ਅੱਧਾਕਲਪ ਬਾਦ ਰਾਵਣ ਦੁੱਖ ਦਾ ਸ਼ਰਾਪ ਦਿੰਦੇ ਹਨ।
ਭਗਤੀ ਮਾਰਗ ਵਿੱਚ ਭਗਵਾਨ ਨੂੰ ਲੱਭਣ ਲਈ ਧੱਕਾ ਖਾਂਦੇ ਹਨ। ਮਿਲਦਾ ਕਿਸੇ ਨੂੰ ਵੀ ਨਹੀਂ ਹੈ।
ਭਾਰਤਵਾਸੀ ਗਾਉਂਦੇ ਹਨ ਤੁਮ ਮਾਤ - ਪਿਤਾ… ਫਿਰ ਕਹਿੰਦੇ ਹਨ ਤੁਸੀਂ ਜਦੋਂ ਆਵੋਗੇ ਤਾਂ ਸਾਡਾ ਇੱਕ
ਹੀ ਬਾਪ ਹੋਵੇਗੇ, ਦੂਜਾ ਨਾ ਕੋਈ। ਹੋਰ ਕੋਈ ਨਾਲ ਅਸੀਂ ਮਮਤਵ ਨਹੀਂ ਰੱਖਾਂਗੇ। ਸਾਡਾ ਤਾਂ ਇੱਕ
ਸ਼ਿਵਬਾਬਾ। ਤੁਸੀਂ ਜਾਣਦੇ ਹੋ ਇਹ ਬਾਪ ਹੈ ਗਰੀਬ ਨਿਵਾਜ਼। ਗਰੀਬ ਨੂੰ ਸਾਹੂਕਾਰ ਬਣਾਉਣ ਵਾਲਾ, ਕੌਡੀ
ਨੂੰ ਹੀਰੇ ਤੁਲ੍ਯ ਬਣਾਉਂਦੇ ਹਨ ਮਲਤਬ ਕਲਯੁਗੀ ਪਤਿਤ ਕੰਗਾਲ ਤੋਂ ਸਤਿਯੁਗੀ ਸਿਰਤਾਜ ਬਣਾਉਣ ਦੇ ਲਈ
ਬਾਪ ਆਏ ਹਨ। ਤੁਸੀਂ ਬੱਚੇ ਜਾਣਦੇ ਹੋ ਇੱਥੇ ਅਸੀਂ ਬਾਪਦਾਦਾ ਦੇ ਕੋਲ ਆਏ ਹਾਂ। ਇਹ ਦੋਨੋ ਇਕੱਠੇ ਹਨ।
ਸ਼ਿਵ ਦੀ ਆਤਮਾ ਵੀ ਇਸ ਵਿੱਚ ਹੈ, ਬ੍ਰਹਮਾ ਦੀ ਆਤਮਾ ਵੀ ਹੈ, ਦੋ ਹੋਈ ਨਾ। ਇੱਕ ਆਤਮਾ ਹੈ, ਦੂਜਾ
ਪਰਮ ਆਤਮਾ। ਤੁਸੀਂ ਸਾਰੀਆਂ ਹੋ ਆਤਮਾਵਾਂ। ਗਾਇਆ ਜਾਂਦਾ ਹੈ ਆਤਮਾਵਾਂ ਪਰਮਾਤਮਾ ਵੱਖ ਰਹੇ ਬਹੁਕਾਲ…
ਪਹਿਲੇ ਨੰਬਰ ਵਿੱਚ ਮਿਲਣ ਵਾਲੀ ਹੋ ਤੁਸੀਂ ਆਤਮਾਵਾਂ ਮਤਲਬ ਜੋ ਆਤਮਾਵਾਂ ਹਨ ਉਹ ਪਰਮਾਤਮਾ ਬਾਪ ਨੂੰ
ਮਿਲਦੀਆਂ ਹਨ, ਜਿਸ ਦੇ ਲਈ ਹੀ ਪੁਕਾਰਦੇ ਹਨ ਓ ਗਾਡ ਫਾਦਰ। ਤੁਸੀਂ ਉਨ੍ਹਾਂ ਦੇ ਬੱਚੇ ਠਹਿਰੇ। ਫਾਦਰ
ਤੋਂ ਜਰੂਰ ਵਰਸਾ ਮਿਲਦਾ ਹੈ। ਬਾਪ ਕਹਿੰਦੇ ਹਨ ਭਾਰਤ ਜੋ ਸਿਰਤਾਜ ਸੀ ਉਹ ਹੁਣ ਕਿੰਨਾ ਕੰਗਾਲ ਬਣਿਆ
ਹੈ। ਹੁਣ ਮੈਂ ਫਿਰ ਤੁਸੀਂ ਬੱਚਿਆਂ ਨੂੰ ਸਿਰਤਾਜ ਬਨਾਉਣ ਆਇਆ ਹਾਂ। ਤੁਸੀਂ ਡਬਲ ਸਿਰਤਾਜ ਬਣਦੇ ਹੋ।
ਇੱਕ ਤਾਜ ਹੁੰਦਾ ਹੈ ਪਵਿੱਤਰਤਾ ਦਾ, ਉਸ ਵਿੱਚ ਲਾਈਟ ਦਿੰਦੇ ਹੋ। ਦੂਜਾ ਹੈ ਰਤਨ ਜੜਿਤ ਤਾਜ। ਤਾਂ
ਪਹਿਲੇ - ਪਹਿਲੇ ਇਹ ਗੁਹੀਏ ਰਾਜ਼ ਸਭ ਨੂੰ ਸਮਝਾਉਣਾ ਹੈ ਕਿ ਇਹ ਬਾਪਦਾਦਾ ਇਕੱਠੇ ਹਨ। ਇਹ ਭਗਵਾਨ ਨਹੀਂ
ਹੈ। ਮਨੁੱਖ ਭਗਵਾਨ ਹੁੰਦਾ ਨਹੀਂ। ਭਗਵਾਨ ਕਿਹਾ ਜਾਂਦਾ ਹੈ ਨਿਰਾਕਾਰ ਨੂੰ। ਉਹ ਬਾਪ ਹੈ ਸ਼ਾਂਤੀਧਾਮ
ਵਿੱਚ ਰਹਿਣ ਵਾਲਾ। ਜਿੱਥੇ ਤੁਸੀਂ ਸਾਰੀਆਂ ਆਤਮਾਵਾਂ ਰਹਿੰਦੀਆਂ ਹੋ, ਜਿਸ ਨੂੰ ਨਿਰਵਾਣ ਧਾਮ ਅਤੇ
ਵਾਨਪ੍ਰਸਥ ਕਿਹਾ ਜਾਂਦਾ ਹੈ ਫਿਰ ਤੁਸੀਂ ਆਤਮਾਵਾਂ ਨੂੰ ਸ਼ਰੀਰ ਧਾਰਨ ਕਰ ਇੱਥੇ ਪਾਰ੍ਟ ਵਜਾਉਣਾ ਹੁੰਦਾ
ਹੈ। ਅੱਧਾਕਲਪ ਸੁੱਖ ਦਾ ਪਾਰ੍ਟ, ਅੱਧਾਕਲਪ ਹੈ ਦੁੱਖ ਦਾ। ਜੱਦ ਦੁੱਖ ਦਾ ਅੰਤ ਹੁੰਦਾ ਹੈ ਤੱਦ ਬਾਪ
ਕਹਿੰਦੇ ਹਨ ਮੈਂ ਆਉਂਦਾ ਹਾਂ। ਇਹ ਡਰਾਮਾ ਬਣਿਆ ਹੋਇਆ ਹੈ। ਤੁਸੀਂ ਬੱਚੇ ਇੱਥੇ ਆਉਂਦੇ ਹੋ ਭੱਠੀ
ਵਿੱਚ। ਇੱਥੇ ਹੋਰ ਕੁਝ ਬਾਹਰ ਦਾ ਯਾਦ ਨਹੀਂ ਆਉਣਾ ਚਾਹੀਦਾ। ਇੱਥੇ ਹੈ ਹੀ ਮਾਤ - ਪਿਤਾ ਅਤੇ ਬੱਚੇ।
ਹੋਰ ਇੱਥੇ ਸ਼ੂਦ੍ਰ ਸੰਪਰਦਾਏ ਹੈ ਨਹੀਂ। ਜੋ ਬ੍ਰਾਹਮਣ ਨਹੀਂ ਹਨ ਉਨ੍ਹਾਂ ਨੂੰ ਸ਼ੂਦ੍ਰ ਕਿਹਾ ਜਾਂਦਾ
ਹੈ। ਉਸ ਦਾ ਸੰਗ ਤਾਂ ਇੱਥੇ ਹੈ ਹੀ ਨਹੀਂ। ਇੱਥੇ ਹੈ ਹੀ ਬ੍ਰਾਹਮਣਾਂ ਦਾ ਸੰਗ। ਬ੍ਰਾਹਮਣ ਬੱਚੇ
ਜਾਣਦੇ ਹਨ ਕਿ ਸ਼ਿਵਬਾਬਾ ਬ੍ਰਹਮਾ ਦਵਾਰਾ ਸਾਨੂੰ ਨਰਕ ਤੋਂ ਸ੍ਵਰਗ ਦੀ ਰਾਜਧਾਨੀ ਦਾ ਮਾਲਿਕ ਬਣਾਉਣ
ਆਏ ਹਨ। ਹੁਣ ਅਸੀਂ ਮਾਲਿਕ ਨਹੀਂ ਹਾਂ ਕਿਓਂਕਿ ਅਸੀਂ ਪਤਿਤ ਹਾਂ। ਅਸੀਂ ਪਾਵਨ ਸੀ ਫਿਰ 84 ਦਾ ਚੱਕਰ
ਲਗਾਏ ਸਤੋ - ਰਜੋ - ਤਮੋ ਵਿੱਚ ਆਏ ਹਾਂ। ਸੀੜੀ ਵਿੱਚ 84 ਜਨਮਾਂ ਦਾ ਹਿਸਾਬ ਲਿਖਿਆ ਹੋਇਆ ਹੈ। ਬਾਪ
ਬੈਠਕੇ ਬੱਚਿਆਂ ਨੂੰ ਸਮਝਾਉਂਦੇ ਹਨ। ਜਿਨ੍ਹਾਂ ਬੱਚਿਆਂ ਨੂੰ ਪਹਿਲੇ - ਪਹਿਲੇ ਮਿਲਦੇ ਹਨ ਫਿਰ ਉਨ੍ਹਾਂ
ਨੇ ਹੀ ਪਹਿਲੇ - ਪਹਿਲੇ ਸਤਿਯੁਗ ਵਿੱਚ ਆਉਣਾ ਹੈ। ਤੁਸੀਂ 84 ਜਨਮ ਲੀਤੇ ਹਨ। ਰਚਤਾ ਅਤੇ ਰਚਨਾ ਦੀ
ਸਾਰੀ ਨਾਲੇਜ ਇੱਕ ਬਾਪ ਦੇ ਕੋਲ ਹੀ ਹੈ। ਉਹ ਹੀ ਮਨੁੱਖ ਸ੍ਰਿਸ਼ਟੀ ਦਾ ਬੀਜਰੂਪ ਹੈ। ਜਰੂਰ ਬੀਜ ਵਿੱਚ
ਹੀ ਨਾਲੇਜ ਹੋਵੇਗੀ ਕਿ ਇਸ ਝਾੜ ਦੀ ਕਿਵੇਂ ਉਤਪਤੀ, ਪਾਲਣਾ ਅਤੇ ਵਿਨਾਸ਼ ਹੁੰਦਾ ਹੈ। ਇਹ ਤਾਂ ਬਾਪ
ਹੀ ਸਮਝਾਉਂਦੇ ਹਨ। ਤੁਸੀਂ ਹੁਣ ਜਾਣਦੇ ਹੋ ਅਸੀਂ ਭਾਰਤਵਾਸੀ ਗਰੀਬ ਹਾਂ। ਜੱਦ ਦੇਵੀ - ਦੇਵਤਾ ਸੀ
ਤਾਂ ਕਿੰਨੇ ਸਾਹੂਕਾਰ ਸੀ। ਹੀਰਿਆਂ ਨਾਲ ਖੇਡਦੇ ਸੀ। ਹੀਰਿਆਂ ਦੇ ਮਹਿਲਾਂ ਵਿਚ ਰਹਿੰਦੇ ਸੀ। ਹੁਣ
ਬਾਪ ਸਮ੍ਰਿਤੀ ਦਿਲਾਉਂਦੇ ਹਨ ਕਿ ਤੁਸੀਂ ਕਿਵੇਂ 84 ਜਨਮ ਲੈਂਦੇ ਹੋ। ਬੁਲਾਉਂਦੇ ਵੀ ਹਨ - ਹੇ ਪਤਿਤ
- ਪਾਵਨ, ਗਰੀਬ - ਨਿਵਾਜ਼ ਬਾਬਾ ਆਓ। ਅਸੀਂ ਗਰੀਬਾਂ ਨੂੰ ਸ੍ਵਰਗ ਦਾ ਮਾਲਿਕ ਫਿਰ ਤੋਂ ਬਣਾਓ। ਸ੍ਵਰਗ
ਵਿੱਚ ਸੁੱਖ ਘਨੇਰੇ ਸੀ, ਹੁਣ ਦੁੱਖ ਘਨੇਰੇ ਹਨ। ਬੱਚੇ ਜਾਣਦੇ ਹਨ ਇਸ ਸਮੇਂ ਸਭ ਪੂਰੇ ਪਤਿਤ ਬਣ ਪਏ
ਹਨ। ਹੁਣ ਕਲਯੁਗ ਦਾ ਅੰਤ ਹੈ ਫਿਰ ਸਤਿਯੁਗ ਚਾਹੀਦਾ ਹੈ। ਪਹਿਲੇ ਭਾਰਤ ਵਿੱਚ ਇੱਕ ਆਦਿ ਸਨਾਤਨ ਦੇਵੀ
- ਦੇਵਤਾ ਧਰਮ ਸੀ, ਹੁਣ ਉਹ ਪਰਾਏ ਲੋਪ ਹੋ ਗਿਆ ਹੈ ਅਤੇ ਸਭ ਆਪਣੇ ਨੂੰ ਹਿੰਦੂ ਕਹਿਲਾਉਂਦੇ ਹਨ। ਇਸ
ਸਮੇਂ ਕ੍ਰਿਸ਼ਚਨ ਬਹੁਤ ਹੋ ਗਏ ਹਨ ਕਿਓਂਕਿ ਹਿੰਦੂ ਧਰਮ ਵਾਲੇ ਬਹੁਤ ਕਨਵਰਟ ਹੋ ਗਏ ਹਨ। ਤੁਸੀਂ ਦੇਵੀ
- ਦੇਵਤਾਵਾਂ ਦਾ ਅਸਲ ਕਰਮ ਸ਼੍ਰੇਸ਼ਠ ਸੀ। ਤੁਸੀਂ ਪਵਿੱਤਰ ਪ੍ਰਵ੍ਰਿਤੀ ਮਾਰਗ ਵਾਲੇ ਸੀ। ਹੁਣ ਰਾਵਣ
ਰਾਜ ਵਿੱਚ ਪਤਿਤ ਪ੍ਰਵ੍ਰਿਤੀ ਮਾਰਗ ਵਾਲੇ ਬਣ ਗਏ ਹੋ, ਇਸਲਈ ਦੁੱਖੀ ਹੋ। ਸਤਿਯੁਗ ਨੂੰ ਕਿਹਾ ਜਾਂਦਾ
ਹੈ ਸ਼ਿਵਾਲਾ। ਸ਼ਿਵਬਾਬਾ ਦਾ ਸਥਾਪਨ ਕੀਤਾ ਹੋਇਆ ਸ੍ਵਰਗ। ਬਾਪ ਕਹਿੰਦੇ ਹਨ ਮੈਂ ਆਕੇ ਤੁਸੀਂ ਬੱਚਿਆਂ
ਨੂੰ ਸ਼ੂਦ੍ਰ ਤੋਂ ਬ੍ਰਾਹਮਣ ਬਣਾਏ ਤੁਹਾਨੂੰ ਸੂਰਜਵੰਸ਼ੀ, ਚੰਦ੍ਰਵੰਸ਼ੀ ਰਾਜਧਾਨੀ ਦਾ ਵਰਸਾ ਦਿੰਦਾ
ਹਾਂ। ਇਹ ਬਾਪਦਾਦਾ ਹੈ ਇਨ੍ਹਾਂ ਨੂੰ ਭੁੱਲੋ ਨਾ। ਸ਼ਿਵਬਾਬਾ ਬ੍ਰਹਮਾ ਦਵਾਰਾ ਸਾਨੂੰ ਸ੍ਵਰਗ ਦੇ ਲਾਇਕ
ਬਣਾ ਰਹੇ ਹਨ ਕਿਓਂਕਿ ਪਤਿਤ ਆਤਮਾ ਤਾਂ ਮੁਕਤੀਧਾਮ ਵਿੱਚ ਜਾ ਨਾ ਸਕੇ, ਜੱਦ ਤੱਕ ਪਾਵਨ ਨਾ ਬਣਨ।
ਹੁਣ ਬਾਪ ਕਹਿੰਦੇ ਹਨ ਮੈਂ ਆਕੇ ਪਾਵਨ ਬਣਨ ਦਾ ਰਸਤਾ ਦੱਸਦਾ ਹਾਂ। ਮੈਂ ਤੁਹਾਨੂੰ ਪਦਮਾਪਤੀ ਸ੍ਵਰਗ
ਦਾ ਮਾਲਿਕ ਬਣਾਕੇ ਗਿਆ ਸੀ, ਬਰੋਬਰ ਤੁਹਾਨੂੰ ਸਮ੍ਰਿਤੀ ਆਈ ਹੈ ਕਿ ਅਸੀਂ ਸ੍ਵਰਗ ਦੇ ਮਾਲਿਕ ਸੀ। ਉਸ
ਸਮੇਂ ਅਸੀਂ ਬਹੁਤ ਥੋੜੇ ਸੀ। ਹੁਣ ਤਾਂ ਕਿੰਨੇ ਢੇਰ ਮਨੁੱਖ ਹਨ। ਸਤਿਯੁਗ ਵਿੱਚ 9 ਲੱਖ ਹੁੰਦੇ ਹਨ,
ਤਾਂ ਬਾਪ ਕਹਿੰਦੇ ਹਨ ਮੈਂ ਆਕੇ ਬ੍ਰਹਮਾ ਦਵਾਰਾ ਸ੍ਵਰਗ ਦੀ ਸਥਾਪਨਾ ਸ਼ੰਕਰ ਦਵਾਰਾ ਵਿਨਾਸ਼ ਕਰ ਦਿੰਦਾ
ਹਾਂ। ਤਿਆਰੀ ਸਭ ਕਰ ਰਹੇ ਹਨ, ਕਲਪ ਪਹਿਲੇ ਮੁਆਫਿਕ। ਕਿੰਨੇ ਬੰਬ ਬਣਾਉਂਦੇ ਹਨ। 5 ਹਜ਼ਾਰ ਵਰ੍ਹੇ
ਪਹਿਲੇ ਵੀ ਇਹ ਮਹਾਭਾਰਤ ਲੜਾਈ ਲੱਗੀ ਸੀ। ਭਗਵਾਨ ਨੇ ਆਕੇ ਰਾਜਯੋਗ ਸਿਖਾਏ ਮਨੁੱਖ ਨੂੰ ਨਰ ਤੋਂ
ਨਾਰਾਇਣ ਬਣਾਇਆ ਸੀ। ਤਾਂ ਜਰੂਰ ਕਲਯੁਗੀ ਪੁਰਾਣੀ ਦੁਨੀਆਂ ਦਾ ਵਿਨਾਸ਼ ਹੋਣਾ ਚਾਹੀਦਾ ਹੈ। ਸਾਰੇ
ਭੰਬੋਰ ਨੂੰ ਅੱਗ ਲੱਗੇਗੀ। ਨਹੀਂ ਤਾਂ ਵਿਨਾਸ਼ ਕਿਵੇਂ ਹੋਵੇ? ਅੱਜਕਲ ਬੰਬਸ ਵਿੱਚ ਅੱਗ ਭਰਦੇ ਹਨ।
ਮੂਸਲਾਧਾਰ ਬਰਸਾਤ, ਅਰਥਕਵੇਕਸ ਆਦਿ ਸਭ ਹੋਵੇਗੀ ਤੱਦ ਤਾਂ ਵਿਨਾਸ਼ ਹੋਵੇਗਾ। ਪੁਰਾਣੀ ਦੁਨੀਆਂ ਦਾ
ਵਿਨਾਸ਼, ਨਵੀਂ ਦੁਨੀਆਂ ਦੀ ਸਥਾਪਨਾ ਹੁੰਦੀ ਹੈ। ਇਹ ਹੈ ਸੰਗਮਯੁਗ। ਰਾਵਣ ਰਾਜ ਮੁਰਦਾਬਾਦ ਹੋ ਰਾਮ
ਰਾਜ ਜਿੰਦਾਬਾਦ ਹੁੰਦਾ ਹੈ। ਨਵੀਂ ਦੁਨੀਆਂ ਵਿੱਚ ਕ੍ਰਿਸ਼ਨ ਦਾ ਰਾਜ ਸੀ। ਲਕਸ਼ਮੀ - ਨਾਰਾਇਣ ਦੇ ਬਦਲੇ
ਕ੍ਰਿਸ਼ਨ ਦਾ ਨਾਮ ਲੈ ਲੈਂਦੇ ਹਨ ਕਿਓਂਕਿ ਕ੍ਰਿਸ਼ਨ ਹੈ ਸੁੰਦਰ, ਸਭ ਤੋਂ ਪਿਆਰਾ ਬੱਚਾ। ਮਨੁੱਖਾਂ ਨੂੰ
ਤਾਂ ਪਤਾ ਨਹੀਂ ਹੈ ਨਾ। ਕ੍ਰਿਸ਼ਨ ਵੱਖ ਰਾਜਧਾਨੀ ਦਾ, ਰਾਧਾ ਵੱਖ ਰਾਜਧਾਨੀ ਦੀ ਸੀ। ਭਾਰਤ ਸਿਰਤਾਜ
ਸੀ। ਹੁਣ ਕੰਗਾਲ ਹੈ, ਫਿਰ ਬਾਪ ਆਕੇ ਸਿਰਤਾਜ ਬਣਾਉਂਦੇ ਹਨ। ਹੁਣ ਬਾਪ ਕਹਿੰਦੇ ਹਨ ਪਵਿੱਤਰ ਬਣੋਂ
ਅਤੇ ਮਾਮੇਕਮ ਯਾਦ ਕਰੋ ਤਾਂ ਤੁਸੀਂ ਸਤੋਪ੍ਰਧਾਨ ਬਣ ਜਾਵੋਗੇ। ਫਿਰ ਜੋ ਸਰਵਿਸ ਕਰ ਆਪ ਸਮਾਨ ਬਨਾਉਣਗੇ
ਉਹ ਉੱਚ ਪਦਵੀ ਪਾਉਣਗੇ, ਡਬਲ ਸਿਰਤਾਜ ਬਣਨਗੇ। ਸਤਿਯੁਗ ਵਿੱਚ ਰਾਜਾ - ਰਾਣੀ ਅਤੇ ਪਰਜਾ ਸਭ ਪਵਿੱਤਰ
ਰਹਿੰਦੇ ਹਨ। ਹੁਣ ਤਾਂ ਹੈ ਹੀ ਪ੍ਰਜਾ ਦਾ ਰਾਜ। ਦੋਵੇਂ ਤਾਜ ਨਹੀਂ ਹਨ। ਬਾਪ ਕਹਿੰਦੇ ਹਨ ਜਦੋ ਅਜਿਹੀ
ਹਾਲਤ ਹੁੰਦੀ ਹੈ ਉਦੋਂ ਮੈਂ ਆਉਂਦਾ ਹਾਂ। ਹੁਣ ਮੈਂ ਤੁਸੀਂ ਬੱਚਿਆਂ ਨੂੰ ਰਾਜਯੋਗ ਸਿਖਾ ਰਿਹਾ ਹਾਂ।
ਮੈਂ ਹੀ ਪਤਿਤ - ਪਾਵਨ ਹਾਂ। ਹੁਣ ਤੁਸੀਂ ਮੈਨੂੰ ਯਾਦ ਕਰੋ ਤਾਂ ਤੁਹਾਡੀ ਆਤਮਾ ਤੋਂ ਖਾਦ ਨਿਕਲ ਜਾਏ।
ਫਿਰ ਸਤੋਪ੍ਰਧਾਨ ਬਣ ਜਾਵੋਗੇ। ਹੁਣ ਸ਼ਾਮ ਤੋਂ ਸੁੰਦਰ ਬਣਨਾ ਹੈ। ਸੋਨੇ ਵਿੱਚ ਖਾਦ ਪੈਣ ਨਾਲ ਕਾਲਾ
ਹੋ ਜਾਂਦਾ ਹੈ ਤਾਂ ਹੁਣ ਖਾਦ ਨੂੰ ਨਿਕਾਲਣਾ ਹੈ। ਬੇਹੱਦ ਦਾ ਬਾਪ ਕਹਿੰਦੇ ਹਨ ਤੁਸੀਂ ਕਾਮ ਚਿਤਾ ਤੇ
ਬੈਠ ਕਾਲੇ ਬਣ ਗਏ ਹੋ, ਹੁਣ ਗਿਆਨ ਚਿਤਾ ਤੇ ਬੈਠੋ ਅਤੇ ਸਭ ਨਾਲੋਂ ਮਮਤਵ ਮਿਟਾ ਦੇਵੋ। ਤੁਸੀਂ ਆਸ਼ਿਕ
ਹੋ ਮੇਰੇ ਇੱਕ ਮਾਸ਼ੂਕ ਦੇ। ਭਗਤ ਸਭ ਭਗਵਾਨ ਨੂੰ ਯਾਦ ਕਰਦੇ ਹਨ। ਸਤਿਯੁਗ - ਤ੍ਰੇਤਾ ਵਿੱਚ ਭਗਤੀ
ਹੁੰਦੀ ਨਹੀਂ। ਉੱਥੇ ਤਾਂ ਹੈ ਗਿਆਨ ਦੀ ਪ੍ਰਾਲਬੱਧ। ਬਾਪ ਆਕੇ ਗਿਆਨ ਨਾਲ ਰਾਤ ਨੂੰ ਦਿਨ ਬਣਾਉਂਦੇ
ਹਨ। ਇਵੇਂ ਨਹੀਂ ਕਿ ਸ਼ਾਸਤਰ ਪੜ੍ਹਨ ਨਾਲ ਦਿਨ ਹੋ ਜਾਏਗਾ। ਉਹ ਹੈ ਭਗਤੀ ਦੀ ਸਮਗਰੀ। ਗਿਆਨ ਸਾਗਰ
ਪਤਿਤ - ਪਾਵਨ ਇੱਕ ਹੀ ਬਾਪ ਹੈ, ਉਹ ਆਕੇ ਸ੍ਰਿਸ਼ਟੀ ਚੱਕਰ ਦਾ ਗਿਆਨ ਬੱਚਿਆਂ ਨੂੰ ਸਮਝਾਉਂਦੇ ਹਨ ਅਤੇ
ਯੋਗ ਸਿਖਾਉਂਦੇ ਹਨ। ਈਸ਼ਵਰ ਦੇ ਨਾਲ ਯੋਗ ਲਗਾਉਣ ਵਾਲੇ ਯੋਗ ਯੋਗੇਸ਼ਵਰ ਅਤੇ ਫਿਰ ਬਣਦੇ ਹਨ ਰਾਜ
ਰਾਜੇਸ਼ਵਰ। ਤੁਸੀਂ ਈਸ਼ਵਰ ਦਵਾਰਾ ਰਾਜਿਆਂ ਦਾ ਰਾਜਾ ਬਣਦੇ ਹੋ। ਜੋ ਪਾਵਨ ਰਾਜੇ ਸੀ ਫਿਰ ਉਹ ਹੀ ਪਤਿਤ
ਬਣਦੇ ਹਨ। ਆਪ ਹੀ ਪੂਜਯ ਫਿਰ ਆਪੇ ਹੀ ਪੁਜਾਰੀ ਬਣ ਜਾਂਦੇ ਹਨ। ਹੁਣ ਜਿੰਨਾ ਹੋ ਸਕੇ ਯਾਦ ਦੀ ਯਾਤਰਾ
ਵਿੱਚ ਰਹਿਣਾ ਹੈ। ਜਿਵੇਂ ਆਸ਼ਿਕ ਮਾਸ਼ੂਕ ਨੂੰ ਯਾਦ ਕਰਦੇ ਹਨ ਨਾ। ਜਿਵੇਂ ਕੰਨਿਆ ਦੀ ਸਗਾਈ ਹੋਣ ਤੇ
ਫਿਰ ਇੱਕ - ਦੂਜੇ ਨੂੰ ਯਾਦ ਕਰਦੇ ਰਹਿੰਦੇ ਹਨ। ਹੁਣ ਇਹ ਜੋ ਮਾਸ਼ੂਕ ਹੈ, ਉਨ੍ਹਾਂ ਦੇ ਤਾਂ ਬਹੁਤ
ਆਸ਼ਿਕ ਹਨ ਭਗਤੀ ਮਾਰਗ ਵਿੱਚ। ਸਭ ਦੁੱਖ ਵਿੱਚ ਬਾਪ ਨੂੰ ਯਾਦ ਕਰਦੇ ਹਨ - ਹੇ ਭਗਵਾਨ ਦੁੱਖ ਹਰੋ,
ਸੁੱਖ ਦੋ। ਇੱਥੇ ਤਾਂ ਨਾ ਸ਼ਾਂਤੀ ਹੈ, ਨਾ ਸੁੱਖ ਹੈ। ਸਤਿਯੁਗ ਵਿੱਚ ਦੋਵੇਂ ਹਨ।
ਹੁਣ ਤੁਸੀਂ ਜਾਣਦੇ ਹੋ ਅਸੀਂ ਆਤਮਾਵਾਂ ਕਿਵੇਂ 84 ਦਾ ਪਾਰ੍ਟ ਵਜਾਉਂਦੇ ਹਾਂ। ਬ੍ਰਾਹਮਣ, ਦੇਵਤਾ,
ਸ਼ਤ੍ਰੀਏ, ਵੈਸ਼, ਸ਼ੂਦ੍ਰ ਬਣਦੇ ਹਨ। 84 ਦੀ ਪੌੜੀ ਬੁੱਧੀ ਵਿੱਚ ਹੈ ਨਾ। ਹੁਣ ਜਿੰਨਾ ਹੋ ਸਕੇ ਬਾਪ
ਨੂੰ ਯਾਦ ਕਰਨਾ ਹੈ ਤਾਂ ਪਾਪ ਕੱਟ ਜਾਣ। ਕਰਮ ਕਰਦੇ ਹੋਏ ਵੀ ਬੁੱਧੀ ਵਿੱਚ ਬਾਪ ਦੀ ਯਾਦ ਰਹੇ। ਬਾਬਾ
ਤੋਂ ਅਸੀਂ ਸ੍ਵਰਗ ਦਾ ਵਰਸਾ ਲੈ ਰਹੇ ਹਾਂ। ਬਾਪ ਅਤੇ ਵਰਸੇ ਨੂੰ ਯਾਦ ਕਰਨਾ ਹੈ। ਯਾਦ ਨਾਲ ਹੀ ਪਾਪ
ਕੱਟਦੇ ਜਾਣਗੇ। ਜਿੰਨਾ ਯਾਦ ਕਰੋਗੇ ਤਾਂ ਪਵਿੱਤਰਤਾ ਦੀ ਲਾਈਟ ਆਉਂਦੀ ਜਾਵੇਗੀ। ਖਾਦ ਨਿਕਲਦੀ ਜਾਵੇਗੀ।
ਬੱਚਿਆਂ ਨੂੰ ਜਿੰਨਾ ਹੋ ਸਕੇ ਟਾਈਮ ਕੱਢਕੇ ਯਾਦ ਦਾ ਉਪਾਏ ਕਰਨਾ ਹੈ। ਸਵੇਰੇ - ਸਵੇਰੇ ਟਾਈਮ ਚੰਗਾ
ਮਿਲਦਾ ਹੈ। ਇਹ ਪੁਰਸ਼ਾਰਥ ਕਰਨਾ ਹੈ। ਭਾਵੇਂ ਗ੍ਰਹਿਸਥ ਵਿਵਹਾਰ ਵਿੱਚ ਰਹੋ, ਬੱਚਿਆਂ ਦੀ ਸੰਭਾਲ ਆਦਿ
ਕਰੋ ਪਰ ਇਹ ਅੰਤਿਮ ਜਨਮ ਪਵਿੱਤਰ ਬਣੋ । ਕਾਮ ਚਿਤਾ ਤੇ ਨਹੀਂ ਚੜ੍ਹੋ। ਹੁਣ ਤੁਸੀਂ ਗਿਆਨ ਚਿਤਾ ਤੇ
ਬੈਠੇ ਹੋ। ਇਹ ਪੜ੍ਹਾਈ ਬਹੁਤ ਉੱਚੀ ਹੈ, ਇਸ ਵਿੱਚ ਸੋਨੇ ਦਾ ਬਰਤਨ ਚਾਹੀਦਾ ਹੈ। ਤੁਸੀਂ ਬਾਪ ਨੂੰ
ਯਾਦ ਕਰਨ ਨਾਲ ਸੋਨੇ ਦਾ ਬਰਤਨ ਬਣਦੇ ਹੋ। ਯਾਦ ਭੁੱਲਣ ਨਾਲ ਫਿਰ ਲੋਹੇ ਦਾ ਬਰਤਨ ਬਣ ਜਾਂਦੇ ਹੋ।
ਬਾਪ ਨੂੰ ਯਾਦ ਕਰਨ ਨਾਲ ਸ੍ਵਰਗ ਦੇ ਮਾਲਿਕ ਬਣੋਂਗੇ। ਇਹ ਤਾਂ ਬਹੁਤ ਸਹਿਜ ਹੈ। ਇਸ ਵਿੱਚ ਪਵਿੱਤਰਤਾ
ਮੁੱਖ ਹੈ। ਯਾਦ ਨਾਲ ਹੀ ਪਵਿੱਤਰ ਬਣੋਂਗੇ ਅਤੇ ਸ੍ਰਿਸ਼ਟੀ ਚੱਕਰ ਨੂੰ ਯਾਦ ਕਰਨ ਨਾਲ ਸ੍ਵਰਗ ਦਾ
ਮਾਲਿਕ ਬਣੋਂਗੇ। ਤੁਹਾਨੂੰ ਘਰਬਾਰ ਨਹੀਂ ਛੱਡਣਾ ਹੈ। ਗ੍ਰਹਿਸਥ ਵਿਵਹਾਰ ਵਿੱਚ ਵੀ ਰਹਿਣਾ ਹੈ। ਬਾਪ
ਕਹਿੰਦੇ ਹਨ 63 ਜਨਮ ਤੁਸੀਂ ਪਤਿਤ ਦੁਨੀਆਂ ਵਿੱਚ ਰਹੇ ਹੋ। ਹੁਣ ਸ਼ਿਵਾਲਾ ਅਮਰਲੋਕ ਵਿੱਚ ਚੱਲਣ ਦੇ
ਲਈ ਤੁਸੀਂ ਇੱਕ ਜਨਮ ਪਵਿੱਤਰ ਰਹੇ ਤਾਂ ਕੀ ਹੋਇਆ। ਬਹੁਤ ਕਮਾਈ ਹੋ ਜਾਵੇਗੀ। 5 ਵਿਕਾਰਾਂ ਤੇ ਜਿੱਤ
ਪਾਉਣੀ ਹੈ ਤਾਂ ਹੀ ਜਗਤਜੀਤ ਬਣੋਂਗੇ। ਨਹੀਂ ਤਾਂ ਪਦਵੀ ਪਾ ਨਹੀਂ ਸਕੋਂਗੇ। ਬਾਪ ਕਹਿੰਦੇ ਹਨ ਮਰਨਾ
ਤਾਂ ਸਭ ਨੂੰ ਹੈ। ਇਹ ਅੰਤਿਮ ਜਨਮ ਹੈ ਫਿਰ ਤੁਸੀਂ ਜਾ ਨਵੀਂ ਦੁਨੀਆਂ ਵਿੱਚ ਰਾਜ ਕਰੋਂਗੇ। ਹੀਰੇ -
ਜਵਾਹਰਾਤਾਂ ਦੀ ਖਾਨੀਆਂ ਭਰਪੂਰ ਹੋ ਜਾਣਗੀਆਂ। ਉੱਥੇ ਤੁਸੀਂ ਹੀਰੇ - ਜਵਾਹਰਾਤਾਂ ਨਾਲ ਖੇਡਦੇ ਰਹੋਗੇ।
ਤਾਂ ਇਵੇਂ ਬਾਪ ਦੇ ਬਣਕੇ ਉਨ੍ਹਾਂ ਦੀ ਮੱਤ ਤੇ ਵੀ ਚਲਣਾ ਚਾਹੀਦਾ ਹੈ ਨਾ। ਸ਼੍ਰੀਮਤ ਨਾਲ ਹੀ ਤੁਸੀਂ
ਸ਼੍ਰੇਸ਼ਠ ਬਣੋਗੇ। ਰਾਵਣ ਦੀ ਮੱਤ ਨਾਲ ਤੁਸੀਂ ਭ੍ਰਿਸ਼ਟਾਚਾਰੀ ਬਣੇ ਹੋ। ਹੁਣ ਬਾਪ ਦੀ ਸ਼੍ਰੀਮਤ ਤੇ ਚਲ
ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣਨਾ ਹੈ। ਬਾਪ ਨੂੰ ਯਾਦ ਕਰਨਾ ਹੈ ਹੋਰ ਕੋਈ ਤਕਲੀਫ ਬਾਪ ਨਹੀਂ ਦਿੰਦੇ
ਹਨ। ਭਗਤੀ ਮਾਰਗ ਵਿੱਚ ਤਾਂ ਤੁਸੀਂ ਬਹੁਤ ਧੱਕੇ ਖਾਦੇ ਹੋ। ਹੁਣ ਸਿਰਫ ਬਾਪ ਨੂੰ ਯਾਦ ਕਰੋ ਅਤੇ
ਸ੍ਰਿਸ਼ਟੀ ਚੱਕਰ ਨੂੰ ਯਾਦ ਕਰੋ। ਸਵਦਰਸ਼ਨ ਚੱਕਰਧਾਰੀ ਬਣੋ ਤਾਂ ਤੁਸੀਂ 21 ਜਨਮਾਂ ਦੇ ਲਈ ਚੱਕਰਵਰਤੀ
ਰਾਜਾ ਬਣ ਜਾਵੋਗੇ। ਕਈ ਵਾਰ ਤੁਸੀਂ ਰਾਜ ਲੀਤਾ ਹੈ ਅਤੇ ਗਵਾਇਆ ਹੈ। ਅੱਧਾਕਲਪ ਹੈ ਸੁਖ, ਅੱਧਾਕਲਪ
ਹੈ ਦੁਖ। ਬਾਪ ਕਹਿੰਦੇ ਹਨ - ਮੈ ਕਲਪ - ਕਲਪ ਸੰਗਮ ਤੇ ਆਉਂਦਾ ਹਾਂ। ਤੁਹਾਨੂੰ ਸੁਖਧਾਮ ਦਾ ਮਾਲਿਕ
ਬਣਾਉਂਦਾ ਹਾਂ। ਹੁਣ ਤੁਹਾਨੂੰ ਸਮ੍ਰਿਤੀ ਆਈ ਹੈ, ਅਸੀਂ ਕਿਵੇਂ ਚੱਕਰ ਲਗਾਉਂਦੇ ਹਾਂ। ਇਹ ਚੱਕਰ
ਬੁੱਧੀ ਵਿੱਚ ਰੱਖਣਾ ਹੈ। ਬਾਪ ਹੈ ਗਿਆਨ ਦਾ ਸਾਗਰ। ਤੁਸੀਂ ਇੱਥੇ ਬੇਹੱਦ ਦੇ ਬਾਪ ਦੇ ਸਾਹਮਣੇ ਬੈਠੇ
ਹੋ। ਉੱਚ ਤੇ ਉੱਚ ਭਗਵਾਨ ਪ੍ਰਜਾਪਿਤਾ ਬ੍ਰਹਮਾ ਦਵਾਰਾ ਤੁਹਾਨੂੰ ਵਰਸਾ ਦਿੰਦੇ ਹਨ। ਤਾਂ ਹੁਣ ਵਿਨਾਸ਼
ਹੋਣ ਤੋਂ ਪਹਿਲੇ ਬਾਪ ਨੂੰ ਯਾਦ ਕਰੋ, ਪਵਿੱਤਰ ਬਣੋ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ
। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਨਿਰੰਤਰ ਬਾਪ
ਦੀ ਯਾਦ ਵਿੱਚ ਰਹਿਣ ਦੇ ਲਈ ਬੁੱਧੀ ਨੂੰ ਸੋਨੇ ਦਾ ਬਰਤਨ ਬਣਾਉਣਾ ਹੈ। ਕਰਮ ਕਰਦੇ ਵੀ ਬਾਪ ਦੀ ਯਾਦ
ਰਹੋ, ਯਾਦ ਨਾਲ ਹੀ ਪਵਿੱਤਰਤਾ ਦੀ ਲਾਈਟ ਆਵੇਗੀ।
2. ਮੁਰਲੀ ਕਦੀ ਮਿਸ ਨਹੀਂ ਕਰਨੀ ਹੈ। ਡਰਾਮਾ ਦੇ ਰਾਜ ਨੂੰ ਪੂਰੀ ਤਰ੍ਹਾਂ ਸਮਝਣਾ ਹੈ। ਭੱਠੀ ਵਿੱਚ
ਕੁਝ ਵੀ ਬਾਹਰ ਦੀ ਯਾਦ ਨਾ ਆਵੇ।
ਵਰਦਾਨ:-
ਖ਼ੁਦ ਤੇ
ਬਾਪਦਾਦਾ ਨੂੰ ਕੁਰਬਾਨ ਕਰਾਉਣ ਵਾਲੇ ਤਿਆਗਮੂਰਤ, ਨਿਸ਼ਚਾਬੁੱਧੀ ਭਵ:
"ਬਾਪ ਮਿਲਿਆ ਸਭ ਕੁਝ
ਮਿਲਿਆ" ਇਸ ਖੁਮਾਰੀ ਅਤੇ ਨਸ਼ੇ ਵਿੱਚ ਸਭ ਕੁਝ ਤਿਆਗ ਕਰਨ ਵਾਲੇ ਗਿਆਨ ਸਵਰੂਪ, ਨਿਸ਼ਚੇਬੁੱਧੀ ਬੱਚੇ
ਬਾਪ ਦਵਾਰਾ ਜਦ ਖੁਸ਼ੀ, ਸ਼ਾਂਤੀ, ਸ਼ਕਤੀ ਅਤੇ ਸੁਖ ਦੀ ਅਨੁਭੂਤੀ ਕਰਦੇ ਹਨ ਤਾਂ ਲੋਕਲਾਜ ਦੀ ਵੀ ਪਰਵਾਹ
ਨਾ ਕਰ, ਹਮੇਸ਼ਾ ਕਦਮ ਅੱਗੇ ਵਧਾਉਂਦੇ ਰਹਿੰਦੇ ਹਨ। ਉਨ੍ਹਾਂ ਨੂੰ ਦੁਨੀਆਂ ਦਾ ਸਭ ਕੁਝ ਬੇਕਾਰ, ਅਸਾਰ
ਅਨੁਭਵ ਹੁੰਦਾ ਹੈ। ਇਵੇਂ ਦੇ ਤਿਆਗ ਮੂਰਤ, ਨਿਸ਼ਚੇਬੁੱਧੀ ਬੱਚਿਆਂ ਤੇ ਬਾਪਦਾਦਾ ਆਪਣੀ ਸਰਵ ਸੰਪੱਤੀ
ਸਹਿਤ ਕੁਰਬਾਨ ਜਾਂਦੇ ਹਨ। ਜਿਵੇਂ ਬੱਚੇ ਸੰਕਲਪ ਕਰਦੇ ਬਾਬਾ ਅਸੀਂ ਤੁਹਾਡੇ ਹਾਂ ਤਾਂ ਬਾਬਾ ਵੀ
ਕਹਿੰਦੇ ਕਿ ਜੋ ਬਾਪ ਦਾ ਸੋ ਤੁਹਾਡਾ।
ਸਲੋਗਨ:-
ਸਹਿਜਯੋਗੀ ਉਹ
ਹੈ ਜੋ ਆਪਣੇ ਹਰ ਸੰਕਲਪ ਅਤੇ ਕਰਮ ਨਾਲ ਬਾਪ ਦੇ ਸਨੇਹ ਦਾ ਵਾਇਬ੍ਰੇਸ਼ਨ ਫੈਲਾਉਂਦੇ ਹਨ।