22.03.21        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਬਾਪ ਨੂੰ ਗਿਆਨੀ ਤੂੰ ਆਤਮਾ ਬੱਚੇ ਹੀ ਪਿਆਰੇ ਹਨ ਇਸਲਈ ਬਾਪ ਸਮਾਨ ਮਾਸਟਰ ਗਿਆਨ ਸਾਗਰ ਬਣੋਂ"

ਪ੍ਰਸ਼ਨ:-
ਕਲਿਆਣਕਾਰੀ ਯੁਗ ਵਿੱਚ ਬਾਪ ਸਾਰੇ ਬੱਚਿਆਂ ਨੂੰ ਕਿਹੜੀ ਯਾਦ ਦਵਾਉਂਦੇ ਹਨ?

ਉੱਤਰ:-
ਬੱਚੇ ਤੁਹਾਨੂੰ ਆਪਣਾ ਘਰ ਛੱਡੇ 5 ਹਜ਼ਾਰ ਵਰ੍ਹੇ ਹੋਏ ਹਨ। ਤੁਸੀਂ 5 ਹਜ਼ਾਰ ਵਰ੍ਹਿਆਂ ਵਿੱਚ 84 ਜਨਮ ਲਏ, ਹੁਣ ਇਹ ਅੰਤਿਮ ਜਨਮ ਹੈ, ਵਾਨਪ੍ਰਸਥ ਅਵਸਥਾ ਹੈ ਇਸਲਈ ਹੁਣ ਘਰ ਜਾਣ ਦੀ ਤਿਆਰੀ ਕਰੋ ਫਿਰ ਸੁਖਧਾਮ ਵਿੱਚ ਆਵੋਂਗੇ। ਭਾਵੇਂ ਗ੍ਰਹਿਸਥ ਵਿਵਹਾਰ ਵਿੱਚ ਰਹੋ ਲੇਕਿਨ ਇਸ ਅੰਤਿਮ ਜਨਮ ਵਿੱਚ ਪਵਿੱਤਰ ਬਣ ਬਾਪ ਨੂੰ ਯਾਦ ਕਰੋ।

ਗੀਤ:-
ਮਹਿਫ਼ਿਲ ਮੇਂ ਜਲ ਉੱਠੀ ਸ਼ਮਾ...

ਓਮ ਸ਼ਾਂਤੀ
ਬੱਚਿਆਂ ਨੇ ਇਹ ਸਮਝਿਆ ਹੈ ਕਿ ਭਗਵਾਨ ਇੱਕ ਹੈ, ਗੌਡ ਇਜ਼ ਵਨ। ਸਾਰੀਆਂ ਆਤਮਾਵਾਂ ਦਾ ਪਿਤਾ ਇੱਕ ਹੈ। ਉਨ੍ਹਾਂਨੂੰ ਪਰਮਪਿਤਾ ਪ੍ਰਮਾਤਮਾ ਕਿਹਾ ਜਾਂਦਾ ਹੈ। ਸ੍ਰਿਸ਼ਟੀ ਦਾ ਰਚਤਾ ਇੱਕ ਹੈ। ਅਨੇਕ ਹੋ ਹੀ ਨਹੀਂ ਸਕਦੇ। ਇਸ ਹਿਸਾਬ ਨਾਲ ਮਨੁੱਖ ਆਪਣੇ ਨੂੰ ਭਗਵਾਨ ਕਹਾ ਨਹੀਂ ਸਕਦੇ। ਹੁਣ ਤੁਸੀਂ ਈਸ਼ਵਰੀਏ ਸਰਵਿਸ ਦੇ ਨਿਮਿਤ ਬਣੇ ਹੋ। ਈਸ਼ਵਰ ਨਵੀਂ ਦੁਨੀਆਂ ਸਥਾਪਨ ਕਰ ਰਹੇ ਹਨ, ਜਿਸਨੂੰ ਸਤਿਯੁਗ ਕਿਹਾ ਜਾਂਦਾ ਹੈ। ਉਸਦੇ ਲਈ ਤੁਸੀਂ ਲਾਇਕ ਬਣ ਰਹੇ ਹੋ। ਸਤਿਯੁਗ ਵਿੱਚ ਕੋਈ ਪਤਿਤ ਨਹੀਂ ਰਹਿੰਦੇ। ਹੁਣ ਤੁਸੀਂ ਪਾਵਨ ਬਣ ਰਹੇ ਹੋ। ਕਹਿੰਦੇ ਹਨ ਪਤਿਤ - ਪਾਵਨ ਮੈਂ ਹਾਂ ਅਤੇ ਤੁਹਾਨੂੰ ਬੱਚਿਆਂ ਨੂੰ ਸ੍ਰੇਸ਼ਠ ਮਤ ਦਿੰਦਾ ਹਾਂ ਕਿ ਮੈਨੂੰ ਆਪਣੇ ਨਿਰਾਕਾਰ ਬਾਪ ਨੂੰ ਯਾਦ ਕਰਨ ਨਾਲ ਤੁਸੀਂ ਪਤਿਤ ਤਮੋਪ੍ਰਧਾਨ ਤੋੰ ਪਾਵਨ ਸਤੋਪ੍ਰਧਾਨ ਬਣ ਜਾਵੋਗੇ। ਯਾਦ ਰੂਪੀ ਯੋਗ ਅਗਨੀ ਨਾਲ ਤੁਹਾਡੇ ਪਾਪ ਨਾਸ਼ ਹੋ ਜਾਣਗੇ। ਸਾਧੂ ਆਦਿ ਤਾਂ ਕਹਿ ਦਿੰਦੇ ਹਨ ਈਸ਼ਵਰ ਸ੍ਰਵਵਿਆਪੀ ਹੈ। ਇੱਕ ਪਾਸੇ ਕਹਿੰਦੇ ਕਿ ਭਗਵਾਨ ਇੱਕ ਹੈ ਫਿਰ ਇੱਥੇ ਤਾਂ ਬਹੁਤ ਆਪਣੇ ਨੂੰ ਭਗਵਾਨ ਕਹਾਉਂਦੇ ਹਨ। ਸ਼੍ਰੀ - ਸ਼੍ਰੀ 108 ਜਗਤਗੁਰੂ ਕਹਾਉਂਦੇ ਹਨ। ਹੁਣ ਜਗਤ ਦਾ ਗੁਰੂ ਤਾਂ ਇੱਕ ਹੀ ਬਾਪ ਹੈ। ਸਾਰੇ ਜਗਤ ਨੂੰ ਪਾਵਨ ਬਨਾਉਣ ਵਾਲਾ ਇੱਕ ਪਰਮਾਤਮਾ ਸਾਰੀ ਦੁਨੀਆਂ ਨੂੰ ਲਿਬਰੇਟ ਕਰਦਾ ਹੈ ਦੁਖ ਤੋਂ। ਉਹ ਹੀ ਦੁਖਹਰਤਾ ਸੁਖ ਕਰਤਾ ਹੈ। ਮਨੁੱਖਾਂ ਨੂੰ ਇਹ ਨਹੀਂ ਕਿਹਾ ਜਾ ਸਕਦਾ ਹੈ। ਇਹ ਵੀ ਤੁਸੀਂ ਬੱਚੇ ਸਮਝਦੇ ਹੋ। ਇਹ ਹੈ ਹੀ ਪਤਿਤ ਦੁਨੀਆਂ। ਸਭ ਪਤਿਤ ਹਨ। ਪਾਵਨ ਦੁਨੀਆਂ ਵਿੱਚ ਹਨ ਯਥਾ ਮਹਾਰਾਜਾ - ਮਹਾਰਾਣੀ ਤਥਾ ਪ੍ਰਜਾ। ਸਤਿਯੁਗ ਵਿੱਚ ਪੂਜੀਏ ਮਹਾਰਾਜਾ - ਮਹਾਰਾਣੀ ਹੁੰਦੇਂ ਹਨ। ਫਿਰ ਭਗਤੀਮਾਰਗ ਵਿੱਚ ਪੁਜਾਰੀ ਬਣ ਜਾਂਦੇ ਹਨ। ਸਤਿਯਗ ਵਿੱਚ ਜੋ ਮਹਾਰਾਜਾ - ਮਹਾਰਾਣੀ ਹਨ, ਉਨ੍ਹਾਂ ਦੀਆਂ ਜਦੋਂ 2 ਕਲਾਵਾਂ ਘੱਟ ਹੁੰਦੀਆਂ ਹਨ ਤਾਂ ਰਾਜਾ - ਰਾਣੀ ਕਿਹਾ ਜਾਂਦਾ ਹੈ। ਇਹ ਸਭ ਗੱਲਾਂ ਡਿਟੇਲ ਦੀਆਂ ਹਨ। ਨਹੀਂ ਤਾਂ ਸੈਕਿੰਡ ਵਿੱਚ ਜੀਵਨਮੁਕਤੀ। ਬਾਪ ਸਮਝਾਉਂਦੇ ਹਨ ਭਾਵੇਂ ਗ੍ਰਹਿਸਥ ਵਿਵਹਾਰ ਵਿੱਚ ਰਹੋ ਪਰੰਤੂ ਇਸ ਅੰਤਿਮ ਜਨਮ ਪਵਿੱਤਰ ਰਹੋ। ਹੁਣ ਵਾਨਪ੍ਰਸਥ ਅਵਸਥਾ ਹੈ। ਵਾਨਪ੍ਰਸਥ ਜਾਂ ਸ਼ਾਂਤੀਧਾਮ ਇੱਕ ਹੀ ਗੱਲ ਹੈ। ਇੱਥੇ ਆਤਮਾਵਾਂ ਬ੍ਰਹਮ ਤਤ੍ਵ ਵਿੱਚ ਰਹਿੰਦਿਆਂ ਹਨ, ਜਿਸਨੂੰ ਬ੍ਰਹਿਮੰਡ ਕਹਿੰਦੇ ਹਨ। ਅਸਲ ਵਿੱਚ ਆਤਮਾਵਾਂ ਕੋਈ ਅੰਡੇ ਮਿਸਲ ਨਹੀਂ ਹਨ। ਆਤਮਾ ਤੇ ਸਟਾਰ ਹੈ। ਬਾਬਾ ਨੇ ਸਮਝਾਇਆ ਹੈ ਜੋ ਵੀ ਆਤਮਾਵਾਂ ਹਨ ਇਸ ਡਰਾਮੇ ਵਿੱਚ ਐਕਟਰ ਹਨ। ਜਿਵੇੰ ਐਕਟਰਸ ਡਰਾਮੇ ਵਿੱਚ ਡਰੈਸ ਬਦਲਦੇ ਹਨ, ਵੱਖ - ਵੱਖ ਪਾਰਟ ਵਜਾਉਂਦੇ ਹਨ, ਇਹ ਵੀ ਬੇਹੱਦ ਦਾ ਨਾਟਕ ਹੈ। ਆਤਮਾਵਾਂ ਇਸ ਸ੍ਰਿਸ਼ਟੀ ਤੇ 5 ਤੱਤਵਾਂ ਦੇ ਬਣੇ ਹੋਏ ਸ਼ਰੀਰ ਵਿੱਚ ਪ੍ਰਵੇਸ਼ ਕਰ ਪਾਰਟ ਵਜਾਉਂਦੀਆਂ ਹਨ - ਸ਼ੁਰੂ ਤੋਂ ਲੈਕੇ। ਪ੍ਰਮਾਤਮਾ ਅਤੇ ਬ੍ਰਹਮਾ, ਵਿਸ਼ਨੂੰ, ਸ਼ੰਕਰ ਸਭ ਐਕਟਰਸ ਹਨ। ਨਾਟਕ ਵਿੱਚ ਵੱਖ - ਵੱਖ ਤਰ੍ਹਾਂ ਦੀ ਡਰੈਸ ਮਿਲਦੀ ਹੈ ਪਾਰਟ ਵਜਾਉਣ ਦੇ ਲਈ। ਘਰ ਵਿੱਚ ਆਤਮਾਵਾਂ ਸਭ ਸ਼ਰੀਰ ਦੇ ਬਿਗਰ ਰਹਿੰਦੀਆਂ ਹਨ। ਫਿਰ ਜਦੋਂ 5 ਤੱਤਵਾਂ ਦਾ ਸ਼ਰੀਰ ਤਿਆਰ ਹੁੰਦਾ ਹੈ, ਉਦੋਂ ਉਸ ਵਿੱਚ ਪ੍ਰਵੇਸ਼ ਕਰਦੀਆਂ ਹਨ। 84 ਸ਼ਰੀਰ ਮਿਲਦੇ ਹਨ ਤਾਂ ਨਾਮ ਵੀ ਇਤਨੇ ਬਦਲਦੇ ਹਨ। ਆਤਮਾ ਦਾ ਨਾਮ ਇੱਕ ਹੈ। ਹੁਣ ਸ਼ਿਵਬਾਬਾ ਤਾਂ ਹੈ ਹੀ ਪਤਿਤ - ਪਾਵਨ। ਉਨ੍ਹਾਂ ਦਾ ਆਪਣਾ ਸ਼ਰੀਰ ਨਹੀਂ ਹੈ। ਸ਼ਰੀਰ ਦਾ ਆਧਾਰ ਲੈਣਾ ਪੈਂਦਾ ਹੈ। ਕਹਿੰਦੇ ਹਨ ਮੇਰਾ ਨਾਮ ਸ਼ਿਵ ਹੀ ਹੈ। ਭਾਵੇਂ ਪੁਰਾਣੇ ਸ਼ਰੀਰ ਵਿੱਚ ਆਉਂਦਾ ਹਾਂ। ਉਨ੍ਹਾਂ ਦੇ ਸ਼ਰੀਰ ਦਾ ਨਾਮ ਆਪਣਾ ਹੈ। ਉਨ੍ਹਾਂ ਦਾ ਵਿਅਕਤ ਨਾਮ ਹੈ, ਫਿਰ ਅਵਿਅਕਤ ਨਾਮ ਪਿਆ ਹੈ। ਇੱਕ ਧਰਮ ਵਾਲਾ ਦੂਸਰੇ ਧਰਮ ਵਿੱਚ ਜਾਂਦਾ ਹੈ ਤਾਂ ਨਾਮ ਬਦਲਦਾ ਹੈ। ਤੁਸੀਂ ਵੀ ਸ਼ੁਦ੍ਰ ਧਰਮ ਤੋਂ ਬਦਲ ਬ੍ਰਾਹਮਣ ਧਰਮ ਵਿੱਚ ਆਏ ਹੋ ਤਾਂ ਨਾਮ ਬਦਲਿਆ ਹੈ। ਤੁਸੀਂ ਲਿਖਦੇ ਹੋ ਸ਼ਿਵਬਾਬਾ ਥਰੂ ਬ੍ਰਹਮਾ।ਸ਼ਿਵਬਾਬਾ ਪਰਮਪਿਤਾ ਪਰਮਾਤਮਾ ਹੈ, ਉਨ੍ਹਾਂ ਦਾ ਨਾਮ ਨਹੀਂ ਬਦਲਦਾ ਹੈ। ਸ਼ਿਵਬਾਬਾ ਬ੍ਰਹਮਾ ਦਵਾਰਾ ਸਥਾਪਨਾ ਕਰਵਾ ਰਹੇ ਹਨ ਆਦਿ ਸਨਾਤਨ ਦੇਵੀ - ਦੇਵਤਾ ਧਰਮ ਦੀ। ਜੋ ਪ੍ਰਾਏ ਲੋਪ ਹੋ ਗਿਆ ਹੈ, ਜੋ ਪਾਵਨ ਪੂਜੀਏ ਸਨ ਉਹ ਹੀ ਫਿਰ ਪੁਜਾਰੀ ਬਣਦੇ ਹਨ। 84 ਜਨਮ ਪੂਰੇ ਕੀਤੇ ਹਨ। ਹੁਣ ਫਿਰ ਤੋਂ ਦੇਵੀ - ਦੇਵਤਾ ਧਰਮ ਸਥਾਪਨ ਹੁੰਦਾ ਹੈ। ਗਾਇਆ ਹੋਇਆ ਹੈ ਪਰਮਪਿਤਾ ਪਰਮਾਤਮਾ ਆਕੇ ਬ੍ਰਹਮਾ ਦਵਾਰਾ ਫਿਰ ਤੋਂ ਸਥਾਪਨਾ ਕਰਵਾਉਂਦੇ ਹਨ ਤਾਂ ਬ੍ਰਾਹਮਣ ਜਰੂਰ ਚਾਹੀਦੇ ਹਨ। ਬ੍ਰਹਮਾ ਅਤੇ ਬ੍ਰਾਹਮਣ ਕਿਥੋਂ ਆਏ? ਸ਼ਿਵਬਾਬਾ ਆਕੇ ਬ੍ਰਹਮਾ ਦਵਾਰਾ ਅਡੋਪਟ ਕਰਦੇ ਹਨ। ਕਹਿੰਦੇ ਹਨ ਤੁਸੀਂ ਸਾਡੇ ਹੋ। ਸ਼ਿਵਬਾਬਾ ਦੇ ਬੱਚੇ ਤਾਂ ਹੋ ਹੀ ਫਿਰ ਬ੍ਰਹਮਾ ਦਵਾਰਾ ਪੋਤਰੇ ਹੋ ਜਾਂਦੇ ਹੋ। ਪਿਤਾ ਤਾਂ ਇੱਕ ਹੈ ਸਾਰੀ ਪ੍ਰਜਾ ਦਾ। ਇਨੇ ਸਾਰੇ ਬੱਚੇ ਕੁਮਾਰ - ਕੁਮਾਰੀਆਂ ਹਨ। ਉਨ੍ਹਾਂ ਨੂੰ ਸ਼ਿਵਬਾਬਾ ਬ੍ਰਹਮਾ ਦਵਾਰਾ ਅਡੋਪਟ ਕਰਦੇ ਹਨ। ਮਨੁੱਖਾਂ ਨੂੰ ਪਤਾ ਥੋੜ੍ਹੀ ਨਾ ਹੈ। ਬਾਪ ਆਕੇ ਆਦਿ - ਸਨਾਤਨ ਦੇਵੀ - ਦੇਵਤਾ ਧਰਮ ਸਥਾਪਨ ਕਰਦੇ ਹਨ। ਤਾਂ ਇਵੇਂ ਨਹੀਂ ਕਿ ਨਵੇਂ ਸਿਰੇ ਤੋਂ ਆਉਂਦੇ ਰਹਿੰਦੇ ਹਨ। ਜਿਵੇੰ ਵਿਖਾਉਂਦੇ ਹਨ ਪਰਲੈ ਹੋਈ ਫਿਰ ਪੱਤੇ ਤੇ ਸਾਗਰ ਵਿੱਚ ਆਇਆ... । ਹੁਣ ਇਹ ਤਾਂ ਸਭ ਕਹਾਣੀਆਂ ਬਣਾਈਆਂ ਹੋਈਆਂ ਹਨ। ਇਹ ਵਰਲਡ ਦੀ ਹਿਸਟ੍ਰੀ - ਜੋਗ੍ਰਾਫੀ ਰਪੀਟ ਹੁੰਦੀ ਰਹਿੰਦੀ ਹੈ। ਆਤਮਾ ਅਮਰ ਹੈ। ਉਸ ਵਿੱਚ ਪਾਰਟ ਵੀ ਅਮਰ ਹੈ। ਪਾਰਟ ਕਦੇ ਘਿਸਦਾ ਨਹੀਂ ਹੈ। ਸਤਿਯੁਗ ਵਿੱਚ ਲਕਸ਼ਮੀ - ਨਾਰਾਇਣ ਦੀ ਸੂਰਜਵੰਸ਼ੀ ਰਾਜਧਾਨੀ ਚਲਦੀ ਆਉਂਦੀ ਹੈ। ਕਦੇ ਬਦਲਦੀ ਨਹੀਂ। ਦੁਨੀਆਂ ਨਵੀਂ ਤੋੰ ਪੁਰਾਣੀ, ਪੁਰਾਣੀ ਤੋਂ ਨਵੀਂ ਹੁੰਦੀ ਰਹਿੰਦੀ ਹੈ। ਹਰ ਇੱਕ ਨੂੰ ਅਵਿਨਾਸ਼ੀ ਪਾਰਟ ਮਿਲਿਆ ਹੋਇਆ ਹੈ। ਬਾਪ ਕਹਿੰਦੇ ਹਨ ਭਗਤ ਭਗਤੀਮਾਰਗ ਵਿੱਚ ਜਿਸ - ਜਿਸ ਭਾਵਨਾ ਨਾਲ ਭਗਤੀ ਕਰਦੇ ਹਨ ਉਵੇਂ ਦਾ ਹੀ ਸਾਖਸ਼ਤਕਾਰ ਕਰਵਾਉਂਦਾ ਹਾਂ। ਕਿਸੇ ਨੂੰ ਹਨੂੰਮਾਨ ਦਾ, ਕਿਸੇ ਨੂੰ ਗਣੇਸ਼ ਦਾ ਵੀ ਸਾਖਸ਼ਤਕਾਰ ਕਰਵਾਉਂਦਾ ਹਾਂ। ਉਨ੍ਹਾਂ ਦੀ ਉਹ ਸ਼ੁਭਭਾਵਨਾ ਪੂਰੀ ਕਰਦਾ ਹਾਂ। ਇਹ ਵੀ ਡਰਾਮੇ ਵਿੱਚ ਨੂੰਧ ਹੈ। ਮਨੁੱਖ ਫਿਰ ਸਮਝਦੇ ਹਨ ਭਗਵਾਨ ਸਭ ਵਿੱਚ ਹੈ ਇਸਲਈ ਸ੍ਰਵਵਿਆਪੀ ਕਹਿ ਦਿੰਦੇ ਹਨ। ਭਗਤ ਮਾਲਾ ਵੀ ਹੈ ਮੇਲਜ਼ ਵਿੱਚ ਨਾਰਦ ਸ਼੍ਰੋਮਣੀ ਗਾਇਆ ਜਾਂਦਾ ਹੈ, ਫੀਮੇਲ ਵਿੱਚ ਮੀਰਾਂ। ਭਗਤ ਮਾਲਾ ਵੱਖ ਹੈ, ਰੁਦ੍ਰ ਮਾਲਾ ਵੱਖ ਹੈ, ਗਿਆਨ ਦੀ ਮਾਲਾ ਵੱਖ ਹੈ। ਭਗਤਾਂ ਦੀ ਮਾਲਾ ਕਦੇ ਪੂਜਦੇ ਨਹੀਂ। ਰੁਦ੍ਰ ਮਾਲਾ ਪੂਜੀ ਜਾਂਦੀ ਹੈ। ਉੱਪਰ ਹੈ ਫੁੱਲ ਫਿਰ ਮੇਰੂ … ਫਿਰ ਹਨ ਬੱਚੇ, ਜੋ ਰਾਜਗੱਦੀ ਤੇ ਬੈਠਦੇ ਹਨ। ਰੁਦ੍ਰ ਮਾਲਾ ਹੀ ਵਿਸ਼ਨੂੰ ਦੀ ਮਾਲਾ ਹੈ। ਭਗਤਾਂ ਦੀ ਮਾਲਾ ਦਾ ਸਿਰ੍ਫ ਗਾਇਨ ਹੁੰਦਾ ਹੈ। ਇਹ ਰੁਦ੍ਰ ਮਾਲਾ ਤਾਂ ਸਾਰੇ ਫੇਰਦੇ ਹਨ। ਤੁਸੀਂ ਭਗਤ ਨਹੀਂ ਗਿਆਨੀ ਹੋ। ਬਾਪ ਕਹਿੰਦੇ ਹਨ ਮੈਨੂੰ ਗਿਆਨੀ ਤੂੰ ਆਤਮਾ ਪਿਆਰੇ ਲੱਗਦੇ ਹਨ। ਬਾਪ ਹੀ ਗਿਆਨ ਦਾ ਸਾਗਰ ਹੈ, ਤੁਹਾਨੂੰ ਬੱਚਿਆਂ ਨੂੰ ਗਿਆਨ ਦੇ ਰਹੇ ਹਨ। ਮਾਲਾ ਵੀ ਤੁਹਾਡੀ ਪੂਜੀ ਜਾਂਦੀ ਹੈ। 8 ਰਤਨਾਂ ਦਾ ਵੀ ਪੂਜਨ ਹੁੰਦਾ ਹੈ ਕਿਉਂਕਿ ਗਿਆਨੀ ਤੂ ਆਤਮਾ ਹਨ ਤਾਂ ਉਨ੍ਹਾਂ ਦੀ ਪੂਜਾ ਹੁੰਦੀ ਹੈ। ਅੰਗੂਠੀ ਬਣਾਕੇ ਪਾਉਂਦੇ ਹਨ ਕਿਉਂਕਿ ਇਹ ਭਾਰਤ ਨੂੰ ਸਵਰਗ ਬਨਾਉਂਦੇ ਹਨ। ਪਾਸ ਵਿਦ ਆਨਰ ਹੁੰਦੇਂ ਹਨ ਤਾਂ ਉਨ੍ਹਾਂ ਦਾ ਗਾਇਨ ਹੈ। ਨੌਵਾਂ ਦਾਨਾ ਵਿਚਕਾਰ ਸ਼ਿਵਬਾਬਾ ਨੂੰ ਰੱਖਦੇ ਹਨ। ਉਸਨੂੰ ਕਹਿੰਦੇ ਹਨ 9 ਰਤਨ। ਇਹ ਹੈ ਡਿਟੇਲ ਦੀ ਸਮਝਾਉਣੀ। ਬਾਪ ਤਾਂ ਸਿਰ੍ਫ ਕਹਿੰਦੇ ਹਨ ਬਾਪ ਅਤੇ ਵਰਸੇ ਨੂੰ ਯਾਦ ਕਰੋ ਤਾਂ ਤੁਹਾਡੇ ਵਿਕਰਮ ਵਿਨਾਸ਼ ਹੋਣਗੇ ਫਿਰ ਤੁਸੀਂ ਚਲੇ ਜਾਵੋਗੇ। ਪਤਿਤ ਆਤਮਾਵਾਂ ਪਾਵਨ ਦੁਨੀਆਂ ਵਿੱਚ ਜਾ ਨਹੀਂ ਸਕਦੀਆਂ। ਇੱਥੇ ਸਭ ਪਤਿਤ ਹਨ। ਦੇਵਤਾਵਾਂ ਦੇ ਸ਼ਰੀਰ ਤਾਂ ਪਵਿੱਤਰ ਨਿਰਵਿਕਾਰੀ ਹਨ। ਉਹ ਹਨ ਪੂਜੀਏ, ਯਥਾ ਰਾਜਾ - ਰਾਣੀ ਤਥਾ ਪ੍ਰਜਾ ਪੂਜੀਏ ਹਨ। ਇੱਥੇ ਸਭ ਹਨ ਪੁਜਾਰੀ। ਉੱਥੇ ਦੁਖ ਦੀ ਗੱਲ ਨਹੀਂ। ਉਸਨੂੰ ਕਿਹਾ ਜਾਂਦਾ ਹੈ ਸਵਰਗ, ਸੁਖਧਾਮ। ਉੱਥੇ ਸੁਖ, ਸੰਪਤੀ, ਸ਼ਾਂਤੀ ਸਭ ਸਨ। ਹੁਣ ਤਾਂ ਕੁਝ ਨਹੀਂ ਹੈ ਇਸਲਈ ਇਸਨੂੰ ਨਰਕ, ਉਸਨੂੰ ਸਵਰਗ ਕਿਹਾ ਜਾਂਦਾ ਹੈ। ਅਸੀਂ ਆਤਮਾਵਾਂ ਸ਼ਾਂਤੀਧਾਮ ਵਿੱਚ ਰਹਿਣ ਵਾਲੀਆਂ ਹਾਂ। ਉੱਥੇ ਤੋਂ ਆਉਂਦੀਆਂ ਹਾਂ ਪਾਰਟ ਵਜਾਉਣ। 84 ਜਨਮ ਪੂਰੇ ਭੋਗਣੇ ਪੈਂਦੇ ਹਨ। ਹੁਣ ਦੁਖਧਾਮ ਹੈ ਫਿਰ ਅਸੀਂ ਜਾਂਦੇ ਹਾਂ ਸ਼ਾਂਤੀਧਾਮ ਫਿਰ ਸੁਖਧਾਮ ਵਿੱਚ ਆਵਾਂਗੇ। ਬਾਪ ਸੁਖਧਾਮ ਦਾ ਮਾਲਿਕ ਬਣਾਉਣ, ਮਨੁੱਖ ਤੋਂ ਦੇਵਤਾਂ ਬਨਾਉਣ ਪੁਰਾਸ਼ਰਥ ਕਰਵਾ ਰਹੇ ਹਨ। ਤੁਹਾਡਾ ਹੈ ਇਹ ਸੰਗਮਯੁਗ। ਬਾਪ ਕਹਿੰਦੇ ਹਨ ਮੈਂ ਕਲਪ ਦੇ ਸੰਗਮਯੁਗ ਤੇ ਆਉਂਦਾ ਹਾਂ, ਯੁਗੇ - ਯੁਗੇ ਨਹੀਂ। ਮੈਂ ਸੰਗਮਯੁਗ ਤੇ ਇੱਕ ਹੀ ਵਾਰ ਸ੍ਰਿਸ਼ਟੀ ਨੂੰ ਬਦਲਨ ਆਉਂਦਾ ਹਾਂ। ਸਤਿਯੁਗ ਸੀ, ਹੁਣ ਕਲਯੁਗ ਹੈ ਫਿਰ ਸਤਿਯੁਗ ਆਉਣਾ ਚਾਹੀਦਾ ਹੈ, ਇਹ ਹੈ ਕਲਿਆਣਕਾਰੀ ਸੰਗਮਯੁਗ। ਸਭ ਦਾ ਕਲਿਆਣ ਹੋਣਾ ਹੈ, ਸਭਨੂੰ ਰਾਵਣ ਦੀ ਜੇਲ੍ਹ ਤੋਂ ਛੁਡਾਉਂਦੇ ਹਨ। ਉਨ੍ਹਾਂਨੂੰ ਦੁਖਹਰਤਾ ਸੁਖਕਰਤਾ ਕਿਹਾ ਜਾਂਦਾ ਹੈ। ਇੱਥੇ ਸਾਰੇ ਦੁਖੀ ਹਨ। ਤੁਸੀਂ ਪੁਰਾਸ਼ਰਥ ਕਰਦੇ ਹੋ ਸੁਖਧਾਮ ਵਿੱਚ ਜਾਣ ਦੇ ਲਈ। ਸੁਖਧਾਮ ਜਾਣਾ ਹੈ ਤਾਂ ਪਹਿਲਾਂ ਸ਼ਾਂਤੀਧਾਮ ਵਿੱਚ ਜਾਣਾ ਹੈ। ਤੁਹਾਨੂੰ ਪਾਰਟ ਵਜਾਉਂਦੇ - ਵਜਾਉਂਦੇ 5 ਹਜ਼ਾਰ ਵਰ੍ਹੇ ਹੋਏ ਹਨ। ਬਾਪ ਸਮਝਾਉਂਦੇ ਹਨ ਤੁਹਾਨੂੰ ਆਪਣਾ ਘਰ ਛੱਡੇ 5 ਹਜ਼ਾਰ ਵਰ੍ਹੇ ਹੋਏ ਹਨ। ਉਸ ਵਿੱਚ ਤੁਸੀਂ ਭਾਰਤਵਾਸੀਆਂ ਨੇ 84 ਜਨਮ ਲਏ ਹਨ। ਹੁਣ ਤੁਹਾਡਾ ਅੰਤਿਮ ਜਨਮ ਹੈ, ਸਭ ਦੀ ਵਾਨਪ੍ਰਸਥ ਅਵਸਥਾ ਹੈ। ਸਭ ਨੇ ਜਾਣਾ ਹੈ ਗਾਇਨ ਵੀ ਹੈ ਗਿਆਨ ਦਾ ਸਾਗਰ ਜਾਂ ਰੁਦ੍ਰ। ਇਹ ਹੈ ਸ਼ਿਵ ਗਿਆਨ ਯਗ। ਪਤਿਤ - ਪਾਵਨ ਸ਼ਿਵ ਹੈ, ਪਰਮਾਤਮਾ ਵੀ ਸ਼ਿਵ ਹੈ। ਰੁਦ੍ਰ ਨਾਮ ਭਗਤਾਂ ਨੇ ਰੱਖ ਦਿੱਤਾ ਹੈ। ਉਨ੍ਹਾਂ ਦਾ ਅਸਲ ਨਾਮ ਇੱਕ ਹੀ ਸ਼ਿਵ ਹੈ। ਸ਼ਿਵਬਾਬਾ ਪ੍ਰਜਾਪਿਤਾ ਬ੍ਰਹਮਾ ਦਵਾਰਾ ਸਥਾਪਨਾ ਕਰਵਾਉਂਦੇ ਹਨ। ਬ੍ਰਹਮਾ ਇੱਕ ਹੀ ਹੈ। ਇਹ ਪਤਿਤ ਫਿਰ ਇਹ ਹੀ ਬ੍ਰਹਮਾ ਪਾਵਨ ਬਣਦਾ ਹੈ ਤਾਂ ਫਰਿਸ਼ਤਾ ਬਣ ਜਾਂਦਾ ਹੈ। ਜੋ ਸੁਖਸ਼ਮਵਤਨ ਵਿੱਚ ਵਿਖਾਉਂਦੇ ਹਨ, ਉਹ ਦੂਸਰਾ ਬ੍ਰਹਮਾ ਨਹੀਂ ਹੈ। ਬ੍ਰਹਮਾ ਇੱਕ ਹੈ। ਇਹ ਵਿਅਕਤ ਉਹ ਅਵਿਅਕਤ। ਇਹ ਸੰਪੂਰਨ ਪਾਵਨ ਹੋ ਜਾਣਗੇ ਤਾਂ ਸੂਖਸ਼ਮਵਤਨ ਵਿੱਚ ਦੇਖੋਗੇ। ਉੱਥੇ ਹੱਡੀ ਆਦਿ ਹੁੰਦੀ ਨਹੀਂ। ਜਿਵੇੰ ਬਾਬਾ ਨੇ ਸਮਝਾਇਆ ਸੀ - ਜਿਸ ਆਤਮਾ ਨੂੰ ਸ਼ਰੀਰ ਨਹੀਂ ਮਿਲਦਾ ਤਾਂ ਭਟਕਦੀ ਰਹਿੰਦੀ ਹੈ। ਉਸਨੂੰ ਭੂਤ ਕਹਿੰਦੇ ਹਨ। ਜਦੋਂ ਤੱਕ ਸ਼ਰੀਰ ਮਿਲੇ ਉਦੋਂ ਤੱਕ ਭਟਕਦੀ ਹੈ। ਕੋਈ ਚੰਗੀ ਹੁੰਦੀ ਹੈ, ਕੋਈ ਬੁਰੀ ਹੁੰਦੀ ਹੈ। ਤਾਂ ਬਾਪ ਹਰ ਇੱਕ ਗੱਲ ਦੀ ਸਮਝਾਉਣੀ ਦਿੰਦੇ ਹਨ। ਉਹ ਗਿਆਨ ਦਾ ਸਾਗਰ ਹੈ ਤਾਂ ਜਰੂਰ ਸਮਝਾਉਣਗੇ ਨਾ। ਇੱਕ ਸੈਕਿੰਡ ਵਿੱਚ ਜੀਵਨਮੁਕਤੀ ਹੈ। ਅਲਫ਼ ਅਤੇ ਬੇ ਨੂੰ ਯਾਦ ਕਰੋ ਤਾਂ ਸੈਕਿੰਡ ਵਿੱਚ ਜੀਵਨਮੁਕਤੀ ਦਾ ਵਰਸਾ ਮਿਲੇਗਾ। ਕਿੰਨਾ ਸਹਿਜ ਹੈ। ਨਾਮ ਹੀ ਹੈ ਸਹਿਜ ਰਾਜਯੋਗ। ਉਹ ਸਮਝਦੇ ਹਨ ਭਾਰਤ ਦਾ ਯੋਗ ਇਹ ਸੀ। ਪਰੰਤੂ ਇਹ ਸੰਨਿਆਸੀਆਂ ਦਾ ਹਠਯੋਗ ਹੈ। ਇਹ ਤਾਂ ਬਿਲਕੁਲ ਹੀ ਸਹਿਜ ਹੈ। ਯੋਗ ਮਾਨਾ ਯਾਦ। ਉਨ੍ਹਾਂ ਦਾ ਹੈ ਹਠਯੋਗ। ਇਹ ਹੈ ਸਹਿਜ। ਬਾਪ ਕਹਿੰਦੇ ਹਨ ਮੈਨੂੰ ਇਸ ਤਰ੍ਹਾਂ ਯਾਦ ਕਰੋ। ਕੋਈ ਲਾਕੇਟ ਆਦਿ ਲਗਾਉਣ ਦੀ ਲੋੜ ਨਹੀਂ ਹੈ। ਤੁਸੀਂ ਤਾਂ ਬੱਚੇ ਹੋ ਬਾਪ ਦੇ। ਬਾਪ ਨੂੰ ਸਿਰ੍ਫ ਯਾਦ ਕਰੋ। ਤੁਸੀਂ ਇੱਥੇ ਪਾਰਟ ਵਜਾਉਣ ਆਏ ਹੋ। ਹੁਣ ਸਭ ਨੇ ਵਾਪਿਸ ਘਰ ਜਾਣਾ ਹੈ ਫਿਰ ਉਹ ਹੀ ਪਾਰਟ ਵਜਾਉਣਾ ਹੈ। ਭਾਰਤਵਾਸੀ ਹੀ ਸੂਰਜਵੰਸ਼ੀ, ਚੰਦ੍ਰਵੰਸ਼ੀ, ਵੈਸ਼ਵੰਸ਼ੀ, ਸ਼ੁਦ੍ਰ ਵੰਸ਼ੀ ਬਣਦੇ ਹਨ। ਇਸ ਵਿੱਚ ਹੋਰ ਧਰਮ ਵਾਲੇ ਵੀ ਆਉਂਦੇ ਹਨ। 84 ਜਨਮ ਤੁਸੀਂ ਲੈਂਦੇ ਹੋ। ਫਿਰ ਤੁਸੀਂ ਹੀ ਨੰਬਰਵਨ ਵਿੱਚ ਜਾਣਾ ਹੈ। ਫਿਰ ਤੁਸੀਂ ਸਤਿਯੁਗ ਵਿੱਚ ਆਵੋਂਗੇ ਤਾਂ ਹੋਰ ਸਾਰੇ ਸ਼ਾਂਤੀਧਾਮ ਵਿੱਚ ਹੋਣਗੇ। ਹੋਰ ਧਰਮਾਂ ਵਾਲਿਆਂ ਦੇ ਵਰਣ ਨਹੀਂ ਹਨ। ਵਰਣ ਭਾਰਤ ਦੇ ਹੀ ਹਨ। ਤੁਸੀਂ ਹੀ ਸੂਰਜਵੰਸ਼ੀ - ਚੰਦ੍ਰਵੰਸ਼ੀ ਬਣੇ ਸੀ। ਹੁਣ ਬ੍ਰਾਹਮਣ ਵਰਣ ਵਿੱਚ ਹੋ। ਬ੍ਰਹਮਾ ਵੰਸ਼ੀ ਬ੍ਰਾਹਮਣ ਬਣੇ ਹੋ। ਇਹ ਸਭ ਗੱਲਾਂ ਬਾਪ ਬੈਠ ਸਮਝਾਉਂਦੇ ਹਨ। ਜਿਨ੍ਹਾਂ ਦੀ ਬੁੱਧੀ ਵਿੱਚ ਧਾਰਨਾ ਨਹੀਂ ਹੋ ਸਕਦੀ, ਉਨ੍ਹਾਂਨੂੰ ਕਹਿੰਦੇ ਹੈ ਸਿਰ੍ਫ ਬਾਪ ਨੂੰ ਯਾਦ ਕਰੋ। ਜਿਵੇੰ ਬਾਪ ਨੂੰ ਜਾਨਣ ਨਾਲ ਬੱਚਿਆਂ ਨੂੰ ਪਤਾ ਪੈ ਜਾਂਦਾ ਹੈ ਇਹ ਮਲਕੀਅਤ ਹੈ। ਬੱਚੀ ਨੂੰ ਤਾਂ ਜਰੂਰ ਵਰਸਾ ਮਿਲਦਾ ਹੈ। ਇੱਥੇ ਤੁਸੀਂ ਸਭ ਸ਼ਿਵਬਾਬਾ ਦੇ ਬੱਚੇ ਹੋ, ਸਭ ਦਾ ਹੱਕ ਹੈ। ਮੇਲ ਅਤੇ ਫੀਮੇਲ ਸਭ ਦਾ ਹੱਕ ਹੈ। ਸਭਨੂੰ ਸਿਖਾਉਣਾ ਹੈ - ਸ਼ਿਵਬਾਬਾ ਨੂੰ ਯਾਦ ਕਰੋ। ਜਿਨ੍ਹਾਂ ਯਾਦ ਕਰੋਗੇ ਉਤਨਾ ਵਿਕਰਮ ਵਿਨਾਸ਼ ਹੋਣਗੇ। ਪਤਿਤ ਤੋਂ ਪਾਵਨ ਬਣੋਂਗੇ। ਆਤਮਾ ਵਿੱਚ ਜੋ ਖਾਦ ਪਈ ਹੈ ਉਹ ਨਿਕਲੇ ਕਿਵੇਂ? ਬਾਪ ਕਹਿੰਦੇ ਹਨ ਯੋਗ ਨਾਲ ਤੁਹਾਡੀ ਖਾਦ ਖ਼ਤਮ ਹੋ ਜਾਵੇਗੀ। ਇਹ ਪਤਿਤ ਸ਼ਰੀਰ ਤੇ ਇੱਥੇ ਹੀ ਛੱਡਣਾ ਹੈ। ਆਤਮਾ ਪਵਿੱਤਰ ਬਣ ਜਾਵੇਗੀ। ਸਭ ਮੱਛਰਾਂ ਤਰ੍ਹਾਂ ਜਾਣਗੇ। ਬੁੱਧੀ ਵੀ ਕਹਿੰਦੀ ਹੈ ਸਤਿਯੁਗ ਵਿੱਚ ਬਹੁਤ ਥੋੜ੍ਹੇ ਰਹਿੰਦੇ ਹਨ। ਇਸ ਵਿਨਾਸ਼ ਨਾਲ ਕਿੰਨੇਂ ਮਨੁੱਖ ਮਰਨਗੇ। ਬਾਕੀ ਥੋੜ੍ਹੇ ਰਹਿਣਗੇ। ਰਾਜੇ ਤਾਂ ਥੋੜ੍ਹੇ ਰਹਿਣਗੇ, ਬਾਕੀ 9 ਲੱਖ ਪ੍ਰਜਾ ਸਤਿਯੁਗ ਵਿੱਚ ਰਹਿੰਦੀ ਹੈ। ਇਸ ਤੇ ਗਾਉਂਦੇ ਵੀ ਹਨ - 9 ਲੱਖ ਤਾਰੇ, ਯਾਨੀ ਪ੍ਰਜਾ। ਝਾੜ ਪਹਿਲੋਂ ਛੋਟਾ ਹੁੰਦਾ ਹੈ ਫਿਰ ਵ੍ਰਿਧੀ ਨੂੰ ਪਾਉਂਦਾ ਹੈ। ਹੁਣ ਤਾਂ ਕਿੰਨੀਆਂ ਆਤਮਾਵਾਂ ਹਨ। ਬਾਪ ਆਉਂਦੇ ਹਨ ਸਭਦਾ ਗਾਈਡ ਬਣ ਲੈ ਜਾਂਦੇ ਹਨ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਯੋਗ ਅਗਨੀ ਨਾਲ ਵਿਕਰਮਾਂ ਦੀ ਖਾਦ ਨੂੰ ਭਸਮ ਕਰ ਪਾਵਨ ਬਣਨਾ ਹੈ। ਹੁਣ ਵਾਨਪ੍ਰਸਥ ਅਵਸਥਾ ਹੈ ਇਸਲਈ ਵਾਪਿਸ ਘਰ ਜਾਣ ਦੇ ਲਈ ਸੰਪੂਰਨ ਸਤੋਪ੍ਰਧਾਨ ਬਣਨਾ ਹੈ।

2. ਇਸ ਕਲਿਆਣਕਾਰੀ ਯੁਗ ਵਿੱਚ ਬਾਪ ਸਮਾਨ ਦੁਖਹਰਤਾ ਸੁਖਕਰਤਾ ਬਣਨਾ ਹੈ।

ਵਰਦਾਨ:-
ਸਧਾਰਨਤਾ ਨੂੰ ਸਮਾਪਤ ਕਰ ਮਹਾਨਤਾ ਦਾ ਅਨੁਭਵ ਕਰਨ ਵਾਲੇ ਸ੍ਰੇਸ਼ਠ ਪੁਰਸ਼ਾਰਥੀ ਭਵ:

ਜੋ ਸ੍ਰੇਸ਼ਠ ਪੁਰਸ਼ਾਰਥੀ ਬੱਚੇ ਹਨ ਉਨ੍ਹਾਂ ਦਾ ਹਰ ਸੰਕਲਪ ਮਹਾਨ ਹੋਵੇਗਾ ਕਿਉਂਕਿ ਉਨ੍ਹਾਂ ਦੇ ਹਰ ਸੰਕਲਪ, ਸਵਾਸ ਵਿੱਚ ਸਵਤਾ ਬਾਪ ਦੀ ਯਾਦ ਹੋਵੇਗੀ। ਜਿਵੇੰ ਭਗਤੀ ਵਿੱਚ ਕਹਿੰਦੇ ਹਨ ਅਨਹਦ ਸ਼ਬਦ ਸੁਣਾਈ ਦੇਵੇ, ਅਜਪਾਜਪ ਚਲਦਾ ਰਹੇ, ਅਜਿਹਾ ਪੁਰਸ਼ਾਰਥ ਨਿਰੰਨਤਰ ਹੋਵੇ ਇਸਨੂੰ ਕਿਹਾ ਜਾਂਦਾ ਗੈ ਸ੍ਰੇਸ਼ਠ ਪੁਰਸ਼ਾਰਥ। ਯਾਦ ਕਰਨਾ ਨਹੀਂ, ਖ਼ੁਦ ਯਾਦ ਆਉਂਦਾ ਰਹੇ ਉਦੋਂ ਸਧਾਰਨਤਾ ਖ਼ਤਮ ਹੁੰਦੀ ਜਾਵੇਗੀ ਅਤੇ ਮਹਾਨਤਾ ਆਉਂਦੀ ਜਾਵੇਗੀ - ਇਹ ਹੀ ਹੈ ਅੱਗੇ ਵਧਣ ਦੀ ਨਿਸ਼ਾਨੀ।

ਸਲੋਗਨ:-
ਮਨਨ ਸ਼ਕਤੀ ਦਵਾਰਾ ਸਾਗਰ ਦੇ ਤਲੇ ਵਿੱਚ ਜਾਣ ਵਾਲੇ ਹੀ ਰਤਨਾਂ ਦੇ ਅਧਿਕਾਰੀ ਬਣਦੇ ਹਨ।