28.04.20        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਹੁਣ ਇਹ ਨਾਟਕ ਪੂਰਾ ਹੁੰਦਾ ਹੈ, ਤੁਹਾਨੂੰ ਵਾਪਿਸ ਘਰ ਜਾਣਾ ਹੈ, ਇਸ ਲਈ ਇਸ ਦੁਨੀਆਂ ਤੋਂ ਮਮਤਵ ਮਿਟਾ ਦੇਵੋ, ਘਰ ਨੂੰ ਅਤੇ ਨਵੇਂ ਰਾਜ ਨੂੰ ਯਾਦ ਕਰੋ।"

ਪ੍ਰਸ਼ਨ:-
ਦਾਨ ਦਾ ਫਾਇਦਾ ਕਦੋਂ ਹੈ, ਉਸਦਾ ਰਿਟਰਨ ਕਦੋਂ ਮਿਲਦਾ ਹੈ?

ਉੱਤਰ:-
ਦਾਨ ਦਾ ਮਹੱਤਵ ਉਦੋਂ ਹੈ ਜਦੋਂ ਦਾਨ ਕੀਤੀ ਹੋਈ ਚੀਜ਼ ਵਿੱਚ ਮਮਤਵ ਨਾ ਹੋਵੇ। ਜੇਕਰ ਦਾਨ ਕੀਤਾ ਫਿਰ ਯਾਦ ਆਇਆ ਤਾਂ ਉਸਦਾ ਫਲ ਰਿਟਰਨ ਵਿੱਚ ਪ੍ਰਾਪਤ ਨਹੀਂ ਹੋ ਸਕਦਾ। ਦਾਨ ਹੁੰਦਾ ਹੀ ਹੈ ਦੂਸਰੇ ਜਨਮ ਦੇ ਲਈ ਇਸ ਲਈ ਇਸ ਜਨਮ ਵਿੱਚ ਤੁਹਾਡੇ ਕੋਲ ਜੋ ਕੁਝ ਹੈ ਉਸ ਨਾਲ ਮਮਤਵ ਮਿਟਾ ਦੇਵੋ। ਟਰੱਸਟੀ ਹੋਕੇ ਸੰਭਾਲੋ। ਇੱਥੇ ਤੁਸੀਂ ਜੋ ਈਸ਼ਵਰੀਏ ਸੇਵਾ ਵਿੱਚ ਲਗਾਉਂਦੇ ਹੋ, ਹਸਪਤਾਲ ਜਾਂ ਕਾਲੇਜ ਖੋਲ੍ਹਦੇ ਹੋ ਉਸ ਨਾਲ ਕਈਆਂ ਦਾ ਕਲਿਆਣ ਹੁੰਦਾ ਹੈ, ਉਸਦੇ ਰਿਟਰਨ ਵਿੱਚ 21 ਜਨਮਾਂ ਦੇ ਲਈ ਮਿਲ ਜਾਂਦਾ ਹੈ।

ਓਮ ਸ਼ਾਂਤੀ
ਮਨੁੱਖਾਂ ਨੂੰ ਆਪਣਾ ਘਰ ਅਤੇ ਆਪਣੀ ਰਾਜਧਾਨੀ ਯਾਦ ਹੈ? ਇੱਥੇ ਜਦੋਂ ਬੈਠਦੇ ਹੋ ਤਾਂ ਬਾਹਰ ਦੇ ਘਰ ਘਾਟ, ਧੰਧੇ - ਧੋਰੀ ਦੇ ਖਿਆਲਾਤ ਨਹੀ ਆਉਣੇ ਚਾਹੀਦੇ। ਬਸ ਆਪਣਾ ਘਰ ਹੀ ਯਾਦ ਆਉਣਾ ਹੈ। ਹੁਣ ਇਸ ਪੁਰਾਣੀ ਦੁਨੀਆਂ ਤੋਂ ਨਵੀਂ ਦੁਨੀਆਂ ਵਿੱਚ ਵਾਪਸੀ ਹੈ, ਇਹ ਪੁਰਾਣੀ ਦੁਨੀਆਂ ਤੇ ਖਤਮ ਹੋ ਜਾਣੀ ਹੈ। ਸਭ ਸਵਾਹ ਹੋ ਜਾਵੇਗਾ ਅੱਗ ਵਿੱਚ। ਜੋ ਕੁਝ ਇਨ੍ਹਾਂ ਅੱਖਾਂ ਨਾਲ ਵੇਖਦੇ ਹੋ, ਮਿੱਤਰ - ਸਬੰਧੀ ਆਦਿ ਇਹ ਸਭ ਖ਼ਤਮ ਹੋ ਜਾਣਾ ਹੈ। ਇਹ ਗਿਆਨ ਬਾਪ ਹੀ ਰੂਹਾਂ ਨੂੰ ਸਮਝਾਉਂਦੇ ਹਨ। ਬੱਚਿਓ, ਹੁਣ ਵਾਪਿਸ ਆਪਣੇ ਘਰ ਚਲਣਾ ਹੈ। ਨਾਟਕ ਪੂਰਾ ਹੁੰਦਾ ਹੈ। ਇਹ ਹੈ ਹੀ 5 ਹਜ਼ਾਰ ਵਰ੍ਹੇ ਦਾ ਚੱਕਰ। ਦੁਨੀਆਂ ਤੇ ਹੈ ਹੀ, ਪਰੰਤੂ ਉਨ੍ਹਾਂ ਨੂੰ ਚੱਕਰ ਲਗਾਉਣ ਵਿੱਚ 5 ਹਜ਼ਾਰ ਵਰ੍ਹੇ ਲਗਦੇ ਹਨ। ਜੋ ਵੀ ਆਤਮਾਵਾਂ ਹਨ ਸਭ ਵਾਪਿਸ ਚਲੀਆਂ ਜਾਣਗੀਆਂ। ਇਹ ਪੁਰਾਣੀ ਦੁਨੀਆਂ ਹੀ ਖਤਮ ਹੋ ਜਾਵੇਗੀ। ਬਾਬਾ ਬੜੀ ਚੰਗੀ ਤਰ੍ਹਾਂ ਹਰ ਇੱਕ ਗੱਲ ਸਮਝਾਉਂਦੇ ਹਨ। ਕੋਈ - ਕੋਈ ਮਨਹੂਸ ਹੁੰਦੇ ਹਨ ਤੇ ਮੁਫ਼ਤ ਵਿੱਚ ਆਪਣੀ ਜਾਇਦਾਦ ਗਵਾ ਬੈਠਦੇ ਹਨ। ਭਗਤੀ ਮਾਰਗ ਵਿੱਚ ਦਾਨ - ਪੁੰਨ ਤੇ ਕਰਦੇ ਹਨ ਨਾ। ਕਿਸੇ ਨੇ ਧਰਮਸ਼ਾਲਾ ਬਣਵਾਈ, ਕਿਸੇ ਨੇ ਹਸਪਤਾਲ ਬਣਵਾਇਆ, ਬੁੱਧੀ ਵਿੱਚ ਸਮਝਦੇ ਹਨ ਇਸ ਦਾ ਫਲ ਦੂਜੇ ਜਨਮ ਵਿੱਚ ਮਿਲੇਗਾ। ਬਗੈਰ ਕਿਸੇ ਆਸ, ਅਨਾਸਕਤ ਹੋ ਕੋਈ ਕਰੇ - ਇੰਵੇਂ ਹੁੰਦਾ ਨਹੀਂ ਹੈ। ਬਹੁਤ ਕਹਿੰਦੇ ਹਨ ਫ਼ਲ ਦੀ ਚਾਹਣਾ ਅਸੀਂ ਨਹੀਂ ਰੱਖਦੇ ਹਾਂ। ਪਰੰਤੂ ਨਹੀਂ, ਫਲ ਜਰੂਰ ਮਿਲਦਾ ਹੈ। ਸਮਝੋ ਕਿਸੇ ਦੇ ਕੋਲ ਪੈਸਾ ਹੈ, ਉਸ ਨਾਲ ਧਰਮਾਉ ਦੇ ਦਿੱਤਾ ਤਾਂ ਬੁੱਧੀ ਵਿੱਚ ਇਹ ਰਹੇਗਾ ਸਾਨੂੰ ਦੂਜੇ ਜਨਮ ਵਿੱਚ ਮਿਲੇਗਾ। ਜੇਕਰ ਮਮਤਵ ਗਿਆ, ਮੇਰੀ ਇਹ ਚੀਜ ਹੈ ਇੰਵੇਂ ਸਮਝਇਆ ਤਾਂ ਫਿਰ ਉੱਥੇ ਨਹੀਂ ਮਿਲੇਗਾ। ਦਾਨ ਹੁੰਦਾ ਹੀ ਹੈ ਦੂਜੇ ਜਨਮ ਦੇ ਲਈ ਜਦਕਿ ਦੂਜੇ ਜਨਮ ਵਿੱਚ ਮਿਲਦਾ ਹੈ ਤਾਂ ਫਿਰ ਇਸ ਜਨਮ ਵਿੱਚ ਮਮਤਵ ਕਿਓੰ ਰੱਖਦੇ ਹੋ, ਇਸਲਈ ਟਰੱਸਟੀ ਬਣਾਉਂਦੇ ਹਨ ਤਾਂ ਆਪਣਾ ਮਮਤਵ ਨਿਕਲ ਜਾਵੇ। ਕਿਸੇ ਚੰਗੇ ਸ਼ਾਹੂਕਾਰ ਘਰ ਵਿੱਚ ਜਨਮ ਲੈਂਦੇ ਹਨ ਤਾਂ ਕਹਿਣਗੇ ਉਸਨੇ ਚੰਗੇ ਕਰਮ ਕੀਤੇ ਹਨ। ਕਿਸੇ ਰਾਜਾ - ਰਾਣੀ ਦੇ ਕੋਲ ਜਨਮ ਲੈਂਦੇ ਹਨ, ਕਿਉਂਕਿ ਦਾਨ - ਪੁੰਨ ਕੀਤਾ ਹੈ ਪਰੰਤੂ ਉਹ ਹੈ ਅਲਪਕਾਲ ਇੱਕ ਜਨਮ ਦੀ ਗੱਲ। ਹੁਣ ਤੇ ਤੁਸੀਂ ਇਹ ਪੜ੍ਹਾਈ ਪੜ੍ਹਦੇ ਹੋ। ਜਾਣਦੇ ਹੋ ਇਸ ਪੜ੍ਹਾਈ ਨਾਲ ਸਾਨੂੰ ਇਹ ਬਣਨਾ ਹੈ, ਤਾਂ ਦੈਵੀਗੁਣ ਧਾਰਨ ਕਰਨਾ ਹੈ। ਇੱਥੇ ਦਾਨ ਜੋ ਕਰਦੇ ਹੋ ਉਸ ਨਾਲ ਉਹ ਰੂਹਾਨੀ ਯੂਨੀਵਰਸਿਟੀ, ਹਸਪਤਾਲ ਖੋਲ੍ਹਦੇ ਹਨ। ਦਾਨ ਕੀਤਾ ਫਿਰ ਉਸ ਨਾਲ ਮਮਤਵ ਮਿਟਾ ਦੇਣਾ ਚਾਹੀਦਾ ਹੈ ਕਿਉਂਕਿ ਤੁਸੀਂ ਜਾਣਦੇ ਹੋ ਅਸੀਂ ਭਵਿੱਖ 21 ਜਨਮ ਦੇ ਲਈ ਬਾਪ ਤੋਂ ਲੈਂਦੇ ਹਾਂ। ਇਹ ਬਾਪ ਮਕਾਨ ਆਦਿ ਬਣਵਾਉਂਦੇ ਹਨ। ਇਹ ਤਾਂ ਹੈ ਟੈਮ੍ਪਰੇਰੀ। ਨਹੀਂ ਤਾਂ ਇੰਨੇ ਸਭ ਬੱਚੇ ਕਿੱਥੇ ਰਹਿਣਗੇ। ਦਿੰਦੇ ਹਨ ਸਭ ਸ਼ਿਵਬਾਬਾ ਨੂੰ। ਧਨੀ ਉਹ ਹੈ। ਉਹ ਇਨ੍ਹਾਂ ਦਵਾਰਾ ਇਹ ਕਰਵਾਉਂਦੇ ਹਨ। ਸ਼ਿਵਬਾਬਾ ਤੇ ਰਾਜ ਨਹੀ ਕਰਦਾ। ਖੁਦ ਹੈ ਹੀ ਦਾਤਾ। ਉਨ੍ਹਾਂ ਦਾ ਮਮਤਵ ਕਿਸ ਵਿਚ ਹੋਵੇਗਾ! ਹੁਣ ਬਾਪ ਸ਼੍ਰੀਮਤ ਦਿੰਦੇ ਹਨ ਕਿ ਮੌਤ ਸਾਮ੍ਹਣੇ ਖੜ੍ਹੀ ਹੈ। ਪਹਿਲਾਂ ਤੁਸੀਂ ਕਿਸੇ ਨੂੰ ਦਿੰਦੇ ਸੀ ਤਾਂ ਮੌਤ ਦੀ ਗੱਲ ਨਹੀਂ ਸੀ। ਹੁਣ ਬਾਬਾ ਆਇਆ ਹੈ ਤਾਂ ਪੁਰਾਣੀ ਦੁਨੀਆਂ ਹੀ ਖਤਮ ਹੋਣੀ ਹੈ। ਬਾਪ ਕਹਿੰਦੇ ਹਨ ਮੈਂ ਆਇਆ ਹੀ ਹਾਂ ਇਸ ਪਤਿਤ ਦੁਨੀਆਂ ਨੂੰ ਖਤਮ ਕਰਨ। ਇਸ ਰੁਦ੍ਰ ਯੱਗ ਵਿੱਚ ਸਾਰੀ ਪੁਰਾਣੀ ਦੁਨੀਆਂ ਸਵਾਹ ਹੋਣੀ ਹੈ। ਜੋ ਕੁਝ ਆਪਣਾ ਭਵਿੱਖ ਬਣਾਓਗੇ ਤਾਂ ਨਵੀਂ ਦੁਨੀਆਂ ਵਿੱਚ ਮਿਲੇਗਾ। ਨਹੀਂ ਤੇ ਇੱਥੇ ਹੀ ਸਭ ਕੁਝ ਖਤਮ ਹੋ ਜਾਵੇਗਾ। ਕੋਈ ਨਾਂ ਕੋਈ ਖਾ ਜਾਵੇਗਾ। ਅੱਜਕਲ ਮਨੁੱਖ ਉਧਾਰ ਤੇ ਵੀ ਦਿੰਦੇ ਹਨ। ਵਿਨਾਸ਼ ਹੋਵੇਗਾ ਤਾਂ ਸਭ ਖ਼ਤਮ ਹੋ ਜਾਵੇਗਾ। ਕੋਈ ਕਿਸੇ ਨੂੰ ਕੁਝ ਦੇਵੇਗਾ ਨਹੀਂ। ਸਭ ਰਹਿ ਜਾਵੇਗਾ। ਅੱਜ ਚੰਗਾ ਹੈ, ਕਲ ਦਿਵਾਲਾ ਕੱਢ ਦਿੰਦੇ। ਕਿਸੇ ਨੂੰ ਵੀ ਕੁਝ ਪੈਸਾ ਮਿਲਣ ਦਾ ਨਹੀਂ ਹੈ। ਕਿਸੇ ਨੂੰ ਦਿੱਤਾ, ਉਹ ਮਰ ਗਿਆ ਫਿਰ ਕੌਣ ਬੈਠ ਰਿਟਰਨ ਕਰਦੇ ਹਨ ਤਾਂ ਕੀ ਕਰਨਾ ਚਾਹੀਦਾ? ਭਾਰਤ ਦੇ 21 ਜਨਮਾਂ ਦੇ ਕਲਿਆਣ ਦੇ ਲਈ ਅਤੇ ਫਿਰ ਆਪਣੇ 21 ਜਨਮਾਂ ਦੇ ਕਲਿਆਣ ਦੇ ਲਈ ਉਸ ਵਿੱਚ ਲਗਾ ਦੇਣਾ ਚਾਹੀਦਾ ਹੈ। ਤੁਸੀਂ ਆਪਣੇ ਲਈ ਹੀ ਕਰਦੇ ਹੋ। ਜਾਣਦੇ ਹੋ ਸ਼੍ਰੀਮਤ ਤੇ ਅਸੀਂ ਉੱਚ ਪਦ ਪਾਉਂਦੇ ਹਾਂ, ਜਿਸ ਨਾਲ 21 ਜਨਮ ਸੁੱਖ - ਸ਼ਾਂਤੀ ਮਿਲੇਗੀ। ਇਸਨੂੰ ਕਿਹਾ ਜਾਂਦਾ ਹੈ ਰੂਹਾਨੀ ਬਾਬਾ ਦੀ ਹਸਪਤਾਲ ਅਤੇ ਯੂਨੀਵਰਸਿਟੀ, ਜਿਸ ਨਾਲ ਹੈਲਥ, ਵੈਲਥ ਅਤੇ ਹੈਪੀਨੈਸ ਮਿਲਦੀ ਹੈ। ਕਿਸੇ ਨੂੰ ਹੈਲਥ ਹੈ, ਵੈਲਥ ਨਹੀਂ ਤਾਂ ਹੈਪੀਨੈਸ ਰਹਿ ਨਹੀਂ ਸਕਦੀ। ਦੋਵੇਂ ਹਨ ਤਾਂ ਹੈਪੀ ਵੀ ਰਹਿੰਦੇਹਨ। ਬਾਪ ਤੁਹਾਨੂੰ 21 ਜਨਮਾਂ ਦੇ ਲਈ ਦੋਵੇਂ ਦਿੰਦੇ ਹਨ। ਉਹ 21 ਜਨਮਾਂ ਦੇ ਲਈ ਜਮਾਂ ਕਰਨਾ ਹੈ। ਬੱਚਿਆਂ ਦਾ ਕੰਮ ਹੈ ਯੁਕਤੀ ਰਚਨਾ। ਬਾਪ ਦੇ ਆਉਣ ਨਾਲ ਗ਼ਰੀਬ ਬੱਚਿਆਂ ਦੀ ਤਕਦੀਰ ਖੁੱਲ ਜਾਂਦੀ ਹੈ। ਬਾਪ ਹੈ ਹੀ ਗ਼ਰੀਬ ਨਵਾਜ਼। ਸ਼ਾਹੂਕਾਰਾਂ ਦੀ ਤਕਦੀਰ ਵਿੱਚ ਹੀ ਇਹ ਗੱਲਾਂ ਨਹੀਂ ਹਨ। ਇਸ ਵਕਤ ਭਾਰਤ ਸਭ ਤੋਂ ਗਰੀਬ ਹੈ। ਜੋ ਸ਼ਾਹੂਕਾਰ ਸੀ ਉਹ ਹੀ ਗਰੀਬ ਬਣਿਆ ਹੈ। ਇਸ ਵਕ਼ਤ ਸਭ ਪਾਪ ਆਤਮਾਵਾਂ ਹਨ। ਜਿੱਥੇ ਪੁੰਨ ਆਤਮਾਵਾਂ ਹਨ, ਉੱਥੇ ਪਾਪ ਆਤਮਾ ਇੱਕ ਵੀ ਨਹੀਂ। ਉਹ ਹੈ ਸਤਿਯੁਗ ਸਤੋਪ੍ਰਧਾਨ, ਇਹ ਹੈ ਕਲਯੁਗ ਤਮੋਪ੍ਰਧਾਨ। ਤੁਸੀਂ ਹੁਣ ਪੁਰਾਸ਼ਰਥ ਕਰ ਰਹੇ ਹੋ ਸਤੋਪ੍ਰਧਾਨ ਬਣਨ ਦਾ। ਬਾਪ ਤੁਹਾਨੂੰ ਬੱਚਿਆਂ ਨੂੰ ਸਮ੍ਰਿਤੀ ਦਿਵਾਉਂਦੇ ਹਨ ਤਾਂ ਤੁਸੀਂ ਸਮਝਦੇ ਹੋ ਬਰੋਬਰ ਅਸੀਂ ਹੀ ਸਵਰਗਵਾਸੀ ਸੀ। ਫਿਰ ਅਸੀਂ 84 ਜਨਮ ਲਏ ਹਨ। ਬਾਕੀ 84 ਲੱਖ ਜੂਨਾਂ ਤੇ ਗਪੌੜਾ ਹੈ। ਕਿ ਇੰਨੇ ਜਨਮ ਜਾਨਵਰ ਦੀਆਂ ਜੂਨਾਂ ਵਿੱਚ ਰਹੇ? ਇਹ ਪਿਛਾੜੀ ਦਾ ਮਨੁੱਖ ਦਾ ਮਰਤਬਾ ਹੈ। ਕੀ ਹੁਣ ਵਾਪਿਸ ਜਾਣਾ ਹੈ?

ਹੁਣ ਬਾਪ ਸਮਝਾਉਂਦੇ ਹਨ - ਮੌਤ ਸਾਮ੍ਹਣੇ ਖੜ੍ਹੀ ਹੈ। 40 - 50 ਹਜ਼ਾਰ ਵਰ੍ਹੇ ਹਨ ਨਹੀਂ। ਮਨੁੱਖ ਤੇ ਬਿਲਕੁਲ ਘੋਰ ਹਨ੍ਹੇਰੇ ਵਿੱਚ ਹਨ ਇਸਲਈ ਕਿਹਾ ਜਾਂਦਾ ਹੈ ਪਥਰਬੁੱਧੀ। ਹੁਣ ਤੁਸੀਂ ਪਥਰਬੁੱਧੀ ਤੋੰ ਪਾਰਸਬੁੱਧੀ ਬਣਦੇ ਹੋ। ਇਹ ਗੱਲਾਂ ਕੋਈ ਸੰਨਿਆਸੀ ਆਦਿ ਥੋੜ੍ਹੀ ਹੀ ਦੱਸ ਸਕਦੇ ਹਨ। ਹੁਣ ਤੁਹਾਨੂੰ ਬਾਪ ਯਾਦ ਦਿਵਾਉਂਦੇ ਹਨ ਕਿ ਹੁਣ ਵਾਪਿਸ ਜਾਣਾ ਹੈ ਜਿਨ੍ਹਾਂ ਹੋ ਸਕੇ ਆਪਣਾ ਬੈਗ ਬੈਗਜ਼ ਟ੍ਰਾਂਸਫਰ ਕਰ ਦੇਵੋ। ਬਾਬਾ, ਇਹ ਸਭ ਲੳ, ਅਸੀਂ ਸਤਿਯੁਗ ਵਿੱਚ 21 ਜਨਮ ਲਈ ਪਾ ਲਵਾਂਗੇ। ਇਹ ਬਾਬਾ ਵੀ ਤੇ ਦਾਨ ਪੁੰਨ ਕਰਦੇ ਸੀ। ਬਹੁਤ ਸ਼ੌਂਕ ਸੀ। ਵਪਾਰੀ ਲੋਕ ਦੋ ਪੈਸਾ ਧਰਮਾਉ ਕੱਢਦੇ ਹਨ। ਬਾਬਾ ਇੱਕ ਆਨਾ ਕੱਢਦੇ ਸੀ। ਕੋਈ ਵੀ ਆਵੇ ਤਾਂ ਦਰਵਾਜੇ ਤੋਂ ਖ਼ਾਲੀ ਨਾ ਜਾਵੇ। ਹੁਣ ਭਗਵਾਨ ਸਾਮ੍ਹਣੇ ਆਏ ਹਨ, ਇਹ ਕਿਸੇ ਨੂੰ ਪਤਾ ਨਹੀਂ ਹੈ। ਮਨੁੱਖ ਦਾਨ - ਪੁੰਨ ਕਰਦੇ - ਕਰਦੇ ਮਰ ਜਾਣਗੇ ਫਿਰ ਕਿੱਥੇ ਮਿਲੇਗਾ? ਪਵਿੱਤਰ ਬਣਦੇ ਨਹੀਂ, ਬਾਪ ਨਾਲ ਪ੍ਰੀਤ ਰੱਖਦੇ ਨਹੀਂ। ਬਾਪ ਨੇ ਸਮਝਾਇਆ ਹੈ ਯਾਦਵ ਅਤੇ ਕੌਰਵਾਂ ਦੀ ਹੈ ਵਿਨਾਸ਼ ਕਾਲੇ ਵਿਪ੍ਰੀਤ ਬੁੱਧੀ। ਪਾਂਡਵਾਂ ਦੀ ਹੈ ਵਿਨਾਸ਼ ਕਾਲੇ ਪ੍ਰੀਤ ਬੁੱਧੀ। ਯੂਰੋਪਵਾਸੀ ਸਭ ਯਾਦਵ ਹਨ ਜੋ ਮੂਸਲ ਆਦਿ ਕੱਢਦੇ ਰਹਿੰਦੇ ਹਨ। ਸ਼ਾਸਤਰਾਂ ਵਿੱਚ ਤਾਂ ਕੀ- ਕੀ ਗੱਲਾਂ ਲਿਖ ਦਿੱਤੀਆਂ ਹਨ। ਢੇਰ ਸ਼ਾਸਤਰ ਬਣੇ ਹੋਏ ਹਨ, ਡਰਾਮਾ ਪਲਾਨ ਅਨੁਸਾਰ। ਇਸ ਵਿੱਚ ਪ੍ਰ੍ਰੇਣਾ ਆਦਿ ਦੀ ਗੱਲ ਨਹੀਂ। ਪ੍ਰੇਰਣਾ ਮਾਨਾ ਵਿੱਚਾਰ। ਬਾਕੀ ਇੰਵੇਂ ਥੋੜ੍ਹੀ ਹੀ ਬਾਪ ਪ੍ਰੇਰਣਾ ਨਾਲ ਪੜ੍ਹਾਉਂਦੇ ਹਨ। ਬਾਪ ਸਮਝਾਉਂਦੇ ਹਨ ਇਹ ਵੀ ਇੱਕ ਵਪਾਰੀ ਸੀ। ਚੰਗਾ ਨਾਮ ਸੀ। ਸਾਰੇ ਇੱਜਤ ਦਿੰਦੇ ਹਨ। ਬਾਪ ਨੇ ਪ੍ਰਵੇਸ਼ ਕੀਤਾ ਅਤੇ ਇਸ ਨੇ ਗਾਲੀ ਖਾਣੀ ਸ਼ੁਰੂ ਕਰ ਦਿੱਤੀ। ਸ਼ਿਵਬਾਬਾ ਨੂੰ ਜਾਣਦੇ ਨਹੀਂ। ਨਾ ਉਨ੍ਹਾਂ ਨੂੰ ਗਾਲੀ ਦੇ ਸਕਦੇ ਹਨ। ਗਾਲੀ ਇਹ ਖਾਂਦੇ ਹਨ। ਕ੍ਰਿਸ਼ਨ ਨੇ ਕਿਹਾ ਹੈ ਨਾ - ਮੈਂ ਨਹੀਂ ਮੱਖਣ ਖਾਇਓ। ਇਹ ਵੀ ਕਹਿੰਦੇ ਹਨ ਕੰਮ ਤੇ ਸਭ ਕੁਝ ਬਾਬਾ ਦਾ ਹੈ, ਮੈਂ ਕੁਝ ਨਹੀਂ ਕਰਦਾ ਹਾਂ। ਜਾਦੂਗਰ ਉਹ ਹੈ, ਮੈਂ ਥੋੜ੍ਹੀ ਨਾ ਹਾਂ। ਮੁਫ਼ਤ ਵਿੱਚ ਇਨ੍ਹਾਂ ਨੂੰ ਗਾਲੀ ਦੇ ਦਿੰਦੇ ਹਨ। ਮੈਂ ਕਿਸੇ ਨੂੰ ਭਜਾਇਆ ਕੀ? ਕਿਸੇ ਨੂੰ ਵੀ ਨਹੀਂ ਕਿਹਾ ਤੁਸੀਂ ਭੱਜਕੇ ਆਵੋ। ਅਸੀਂ ਤਾਂ ਉੱਥੇ ਸੀ, ਇਹ ਆਪੇ ਹੀ ਭੱਜ ਆਏ। ਮੁਫ਼ਤ ਵਿੱਚ ਦੋਸ਼ ਲਾ ਦਿੱਤਾ। ਕਿੰਨੀ ਗਾਲੀ ਖਾਈ। ਕੀ - ਕੀ ਗੱਲਾਂ ਸ਼ਾਸਤਰਾਂ ਵਿੱਚ ਲਿਖ ਦਿੱਤੀਆਂ ਹਨ। ਬਾਪ ਸਮਝਾਉਂਦੇ ਹਨ ਇਹ ਫਿਰ ਹੋਵੇਗਾ। ਇਹ ਹਨ ਸਾਰੀਆਂ ਗਿਆਨ ਦੀਆਂ ਗੱਲਾਂ। ਕੋਈ ਮਨੁੱਖ ਇਹ ਥੋੜ੍ਹੀ ਨਾ ਕਰ ਸਕਦਾ ਹੈ। ਉਹ ਵੀ ਬ੍ਰਿਟਿਸ਼ ਗੌਰਮਿੰਟ ਦੇ ਰਾਜ ਵਿੱਚ ਕਿਸੇ ਦੇ ਕੋਲ ਇੰਨੀਆਂ ਕੰਨਿਆਵਾਂ - ਮਾਤਾਵਾਂ ਬੈਠ ਜਾਣ। ਕੋਈ ਕੁਝ ਕਰ ਨਾ ਸਕੇ। ਕਿਸੇ ਦੇ ਸਬੰਧੀ ਆਉਂਦੇ ਸਨ ਤਾਂ ਇੱਕਦਮ ਭੱਜਾ ਦਿੰਦੇ ਸੀ। ਬਾਬਾ ਤੇ ਕਹਿੰਦੇ ਸੀ ਭਾਵੇਂ ਇਨ੍ਹਾਂ ਨੂੰ ਸਮਝਾਕੇ ਲੈ ਜਾਵੋ। ਮੈਂ ਕੋਈ ਮਨਾ ਥੋੜ੍ਹੀ ਨਾ ਕਰਦਾ ਹਾਂ ਪਰੰਤੂ ਕਿਸੇ ਦੀ ਹਿਮੰਤ ਨਹੀਂ ਹੁੰਦੀ ਸੀ। ਬਾਬਾ ਦੀ ਤਾਕਤ ਸੀ ਨਾ। ਨਥਿੰਗ ਨਿਊ। ਇਹ ਫ਼ਿਰ ਵੀ ਸਭ ਹੋਵੇਗਾ। ਗਾਲੀ ਵੀ ਖਾਣੀ ਪਵੇਗੀ। ਦ੍ਰੋਪਦੀ ਦੀ ਵੀ ਗੱਲ ਹੈ। ਇਹ ਸਭ ਦ੍ਰੋਪਦੀਆਂ ਅਤੇ ਦੁਸ਼ਾਸਨ ਹਨ, ਇੱਕ ਦੀ ਗੱਲ ਨਹੀਂ ਸੀ। ਸ਼ਾਸਤਰਾਂ ਵਿੱਚ ਇਹ ਗਪੌੜੇ ਕਿਸਨੇ ਲਿਖੇ? ਬਾਪ ਕਹਿੰਦੇ ਹਨ ਇਹ ਵੀ ਡਰਾਮੇ ਵਿੱਚ ਪਾਰਟ ਹੈ। ਆਤਮਾ ਦਾ ਗਿਆਨ ਵੀ ਕਿਸੇ ਵਿੱਚ ਨਹੀਂ ਹੈ, ਬਿਲਕੁਲ ਹੀ ਦੇਹ - ਅਭਿਮਾਨੀ ਬਣ ਪਏ ਹਨ। ਦੇਹੀ - ਅਭਿਮਾਨੀ ਬਣਨ ਵਿੱਚ ਮਿਹਨਤ ਹੈ। ਰਾਵਣ ਨੇ ਬਿਲਕੁਲ ਹੀ ਉਲਟਾ ਬਣਾ ਦਿੱਤਾ ਹੈ। ਹੁਣ ਬਾਪ ਸੁਲਟਾ ਬਣਾਉਂਦੇ ਹਨ।

ਦੇਹੀ - ਅਭਿਮਾਨੀ ਬਣਨ ਨਾਲ ਸਵਤਾ ਸਮ੍ਰਿਤੀ ਰਹਿੰਦੀ ਹੈ ਕਿ ਅਸੀਂ ਆਤਮਾ ਹਾਂ, ਇਹ ਦੇਹ ਵਾਜਾ ਹੈ, ਵਜਾਉਣ ਲਈ। ਇਹ ਸਮ੍ਰਿਤੀ ਵੀ ਰਹਿੰਦੀ ਹੈ ਤੇ ਦੈਵੀਗੁਣ ਵੀ ਆਉਂਦੇ ਜਾਂਦੇ ਹਨ। ਤੁਸੀਂ ਕਿਸਨੂੰ ਦੁੱਖ ਵੀ ਨਹੀਂ ਦੇ ਸਕਦੇ। ਭਾਰਤ ਵਿੱਚ ਹੀ ਇਨ੍ਹਾਂ ਲਕਸ਼ਮੀ ਨਾਰਾਇਣ ਦਾ ਰਾਜ ਸੀ। 5 ਹਜ਼ਾਰ ਵਰ੍ਹੇ ਦੀ ਗੱਲ ਹੈ। ਜੇਕਰ ਕੋਈ ਲੱਖਾਂ ਵਰ੍ਹੇ ਕਹਿੰਦੇ ਹਨ ਤਾਂ ਘੋਰ ਹਨ੍ਹੇਰੇ ਵਿੱਚ ਹਨ। ਡਰਾਮੇ ਅਨੁਸਾਰ ਜਦੋ ਸਮਾਂ ਪੂਰਾ ਹੋਇਆ ਹੈ ਉਦੋਂ ਬਾਪ ਫਿਰ ਤੋਂ ਆਏ ਹਨ। ਹੁਣ ਬਾਪ ਕਹਿੰਦੇ ਹਨ ਸਾਡੀ ਸ਼੍ਰੀਮਤ ਤੇ ਚਲੋ। ਮੌਤ ਸਾਮ੍ਹਣੇ ਖੜ੍ਹੀ ਹੈ। ਫਿਰ ਅੰਦਰ ਦੀ ਜੋ ਕੁਝ ਆਸ ਹੈ ਉਹ ਰਹਿ ਜਾਵੇਗੀ। ਮਰਨਾ ਤੇ ਹੈ ਜਰੂਰ। ਇਹ ਉਹ ਹੀ ਮਹਾਭਾਰਤ ਲੜ੍ਹਾਈ ਹੈ। ਜਿਨ੍ਹਾਂ ਆਪਣਾ ਕਲਿਆਣ ਕਰ ਸਕੋ ਉਨਾਂ ਚੰਗਾ ਹੈ। ਨਹੀਂ ਤਾਂ ਤੁਸੀਂ ਹੱਥ ਖਾਲੀ ਜਾਵੋਗੇ। ਸਾਰੀ ਦੁਨੀਆਂ ਹੱਥ ਖਾਲੀ ਜਾਣੀ ਹੈ। ਸਿਰ੍ਫ ਤੁਸੀਂ ਬੱਚੇ ਭਰਤੂ ਹੱਥ ਮਤਲਬ ਧਨਵਾਨ ਹੋਕੇ ਜਾਂਦੇ ਹੋ। ਇਸ ਵਿੱਚ ਸਮਝਣ ਦੀ ਬੜੀ ਵਿਸ਼ਾਲ ਬੁੱਧੀ ਚਾਹੀਦੀ ਹੈ। ਕਿੰਨੇ ਧਰਮ ਦੇ ਮਨੁੱਖ ਹਨ। ਹਰੇਕ ਦੀ ਆਪਣੀ ਐਕਟ ਚਲਦੀ ਹੈ। ਇੱਕ ਦੀ ਐਕਟ ਨਾ ਮਿਲੇ ਦੂਜੇ ਨਾਲ। ਸਭਦੇ ਫ਼ੀਚਰਜ ਆਪਣੇ - ਆਪਣੇ ਹਨ, ਕਿੰਨੇ ਸਾਰੇ ਫ਼ੀਚਰਜ ਹਨ, ਇਹ ਸਭ ਡਰਾਮੇ ਵਿੱਚ ਨੂੰਧ ਹੈ। ਵੰਡਰਫੁਲ ਗੱਲਾਂ ਹਨ ਨਾ। ਹੁਣ ਬਾਪ ਕਹਿੰਦੇ ਹਨ ਆਪਣੇ ਨੂੰ ਆਤਮਾ ਸਮਝੋ। ਅਸੀਂ ਆਤਮਾ 84 ਦਾ ਚੱਕਰ ਲਗਾਉਂਦੀਆਂ ਹਾਂ, ਅਸੀਂ ਆਤਮਾਵਾਂ ਇਸ ਡਰਾਮੇ ਵਿੱਚ ਐਕਟਰ ਹਾਂ, ਇਸ ਤੋਂ ਅਸੀਂ ਨਿਕਲ ਨਹੀਂ ਸਕਦੇ। ਮੋਕਸ਼ ਪਾ ਨਹੀਂ ਸਕਦੇ ਫਿਰ ਟ੍ਰਾਈ ਕਰਨਾ ਵੀ ਫਾਲਤੂ ਹੈ। ਬਾਪ ਕਹਿੰਦੇ ਹਨ ਡਰਾਮੇ ਵਿਚੋਂ ਕੋਈ ਨਿਕਲ ਜਾਵੇ - ਦੂਸਰਾ ਕੋਈ ਐਡ ਹੋ ਜਾਵੇ - ਇਹ ਹੋ ਨਹੀਂ ਸਕਦਾ। ਇਨਾਂ ਸਾਰਾ ਗਿਆਨ ਸਭਦੀ ਬੁੱਧੀ ਵਿੱਚ ਰਹਿ ਨਹੀਂ ਸਕਦਾ। ਸਾਰਾ ਦਿਨ ਅਜਿਹੇ ਗਿਆਨ ਵਿੱਚ ਰਮਣ ਕਰਨਾ ਹੈ। ਇੱਕ ਘੜੀ ਅੱਧੀ ਘੜੀ … ਇਹ ਯਾਦ ਕਰੋ ਫਿਰ ਉਸਨੂੰ ਵਧਾਉਂਦੇ ਜਾਵੋ। 8 ਘੰਟੇ ਭਾਵੇਂ ਸਥੂਲ ਸਰਵਿਸ ਕਰੋ, ਆਰਾਮ ਵੀ ਕਰੋ, ਇਸ ਰੂਹਾਨੀ ਗੌਰਮਿੰਟ ਦੀ ਸਰਵਿਸ ਵਿੱਚ ਵੀ ਸਮਾਂ ਦੇਵੋ। ਤੁਸੀਂ ਆਪਣੀ ਹੀ ਸਰਵਿਸ ਕਰਦੇ ਹੋ, ਇਹ ਹੈ ਮੁੱਖ ਗੱਲ। ਯਾਦ ਦੀ ਯਾਤ੍ਰਾ ਵਿੱਚ ਰਹੋ, ਬਾਕੀ ਗਿਆਨ ਨਾਲ ਉੱਚ ਪਦ ਪਾਉਣਾ ਹੈ। ਯਾਦ ਦਾ ਆਪਣਾ ਚਾਰਟ ਪੂਰਾ ਰੱਖੋ। ਗਿਆਨ ਤੇ ਸਹਿਜ ਹੈ। ਜਿਵੇਂ ਬਾਪ ਦੀ ਬੁੱਧੀ ਵਿੱਚ ਹੈ ਕਿ ਮੈਂ ਸ੍ਰਿਸ਼ਟੀ ਦਾ ਬੀਜਰੂਪ ਹਾਂ, ਇਸਦੇ ਆਦਿ - ਮੱਧ- ਅੰਤ ਨੂੰ ਜਾਣਦਾ ਹਾਂ। ਅਸੀਂ ਵੀ ਬਾਬਾ ਦੇ ਬੱਚੇ ਹਾਂ। ਬਾਬਾ ਨੇ ਇਹ ਸਮਝਾਇਆ ਹੈ, ਕਿਵ਼ੇਂ ਇਹ ਚੱਕਰ ਫਿਰਦਾ ਹੈ। ਉਸ ਕਮਾਈ ਦੇ ਲਈ ਵੀ ਤੁਸੀਂ 8- 10 ਘੰਟੇ ਦਿੰਦੇ ਹੋ ਨਾ। ਚੰਗਾ ਗ੍ਰਾਹਕ ਮਿਲ ਜਾਂਦਾ ਹੈ ਤਾਂ ਰਾਤ ਨੂੰ ਵੀ ਕਦੇ ਉਬਾਸੀ ਨਹੀਂ ਆਉਂਦੀ ਹੈ। ਉਬਾਸੀ ਆਈ ਤਾਂ ਸਮਝਿਆ ਜਾਂਦਾ ਹੈ ਇਹ ਥੱਕਿਆ ਹੋਇਆ ਹੈ। ਬੁੱਧੀ ਕਿਤੇ ਬਾਹਰ ਭਟਕਦੀ ਹੋਵੇਗੀ। ਸੈਂਟਰ ਤੇ ਵੀ ਬੜਾ ਖ਼ਬਰਦਾਰ ਰਹਿਣਾ ਹੈ। ਜੋ ਬੱਚੇ ਦੂਜਿਆਂ ਦਾ ਚਿੰਤਨ ਨਹੀਂ ਕਰਦੇ ਹਨ, ਆਪਣੀ ਪੜ੍ਹਾਈ ਵਿਚ ਹੀ ਮਸਤ ਰਹਿੰਦੇ ਹਨ ਉਨ੍ਹਾਂ ਦੀ ਉਨਤੀ ਸਦਾ ਹੁੰਦੀ ਰਹਿੰਦੀ ਹੈ। ਤੁਹਾਨੂੰ ਦੂਜਿਆਂ ਦਾ ਚਿੰਤਨ ਕਰ ਆਪਣਾ ਪਦ ਭ੍ਰਸ਼ਟ ਨਹੀਂ ਕਰਨਾ ਹੈ। ਹੀਅਰ ਨੋ ਈਵਲ… ਕੋਈ ਚੰਗਾ ਨਹੀਂ ਬੋਲਦਾ ਹੈ ਤਾਂ ਇੱਕ ਕੰਨ ਤੋਂ ਸੁਣਕੇ ਦੂਜੇ ਤੋਂ ਕੱਡ ਦੇਵੋ। ਸਦਾ ਆਪਣੇ ਆਪ ਨੂੰ ਵੇਖਣ ਚਾਹੀਦਾ ਹੈ, ਨਾ ਕਿ ਦੂਸਰਿਆਂ ਨੂੰ। ਆਪਣੀ ਪੜ੍ਹਾਈ ਨਹੀਂ ਛੱਡਣੀ ਚਾਹੀਦੀ। ਬਹੁਤ ਇੰਵੇਂ ਰੁੱਸ ਜਾਂਦੇ ਹਨ। ਆਉਣਾ ਬੰਦ ਕਰ ਦਿੰਦੇ ਹਨ, ਫਿਰ ਆ ਜਾਂਦੇ ਹਨ। ਨਹੀਂ ਆਉਣਗੇ ਤਾਂ ਜਾਣਗੇ ਕਿੱਥੇ? ਸਕੂਲ ਤਾਂ ਇੱਕ ਹੀ ਹੈ। ਆਪਣੇ ਪੈਰ ਤੇ ਕੁਹਾੜੀ ਨਹੀਂ ਮਾਰਨੀ। ਤੁਸੀਂ ਆਪਣੀ ਪੜ੍ਹਾਈ ਵਿਚ ਮਸਤ ਰਹੋ। ਬਹੁਤ ਖੁਸ਼ੀ ਵਿੱਚ ਰਹੋ। ਭਗਵਾਨ ਪੜ੍ਹਾਉਂਦੇ ਹਨ ਬਾਕੀ ਕੀ ਚਾਹੀਦਾ ਹੈ। ਭਗਵਾਨ ਸਾਡਾ ਬਾਪ, ਟੀਚਰ, ਸਤਿਗੁਰੂ ਹੈ, ਉਨ੍ਹਾਂ ਨਾਲ ਹੀ ਬੁੱਧੀ ਦਾ ਯੋਗ ਲਗਾਇਆ ਜਾਂਦਾ ਹੈ। ਉਹ ਹੈ ਸਾਰੀ ਦੁਨੀਆਂ ਦਾ ਨੰਬਰਵਨ ਮਸ਼ੂਕ ਜੋ ਤੁਹਾਨੂੰ ਨੰਬਰਵਨ ਵਿਸ਼ਵ ਦਾ ਮਾਲਿਕ ਬਨਾਉਂਦੇ ਹਨ।

ਬਾਪ ਕਹਿੰਦੇ ਹਨ ਤੁਹਾਡੀ ਆਤਮਾ ਬਹੁਤ ਪਤਿਤ ਹੈ, ਉੱਡ ਨਹੀਂ ਸਕਦੀ। ਖ਼ੰਭ ਕੱਟੇ ਹੋਏ ਹਨ। ਰਾਵਣ ਨੇ ਵੀ ਸਾਰੀਆਂ ਆਤਮਾਵਾਂ ਦੇ ਖ਼ੰਭ ਕੱਟ ਦਿੱਤੇ ਹਨ। ਸ਼ਿਵਬਾਬਾ ਕਹਿੰਦੇ ਹਨ ਮੇਰੇ ਬਗੈਰ ਕੋਈ ਪਾਵਨ ਬਣਾ ਨਹੀਂ ਸਕਦਾ। ਸਭ ਐਕਟਰਸ ਇੱਥੇ ਹਨ, ਵਾਧੇ ਨੂੰ ਪਾਉਂਦੇ ਰਹਿੰਦੇ ਹਨ, ਵਾਪਿਸ ਕੋਈ ਜਾਂਦੇ ਨਹੀਂ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਸਵੈ ਦੇ ਚਿੰਤਨ ਅਤੇ ਪੜ੍ਹਾਈ ਵਿੱਚ ਮਸਤ ਰਹਿਣਾ ਹੈ। ਦੂਸਰਿਆਂ ਨੂੰ ਨਹੀਂ ਵੇਖਣਾ ਹੈ। ਜੇਕਰ ਕੋਈ ਚੰਗਾ ਨਹੀਂ ਬੋਲਦਾ ਹੈ ਇੱਕ ਕੰਨ ਤੋਂ ਸੁਣ ਦੂਸਰੇ ਤੋਂ ਕੱਢ ਦੇਣਾ ਹੈ। ਰੁੱਸ ਕੇ ਪੜ੍ਹਾਈ ਨਹੀ ਛੱਡਣੀ ਹੈ।

2. ਜਿਉਂਦੇ ਜੀ ਸਭ ਕੁਝ ਦਾਨ ਕਰਕੇ ਆਪਣਾ ਮਮਤਵ ਕੱਢ ਦੇਣਾ ਹੈ। ਪੂਰਾ ਵਿਲ ਕਰ ਟਰੱਸਟੀ ਬਣ ਹਲਕਾ ਰਹਿਣਾ ਹੈ। ਦੇਹੀ - ਅਭਿਮਾਨੀ ਬਣ ਸ੍ਰਵ ਦੈਵੀਗੁਣ ਧਾਰਨ ਕਰਨੇ ਹਨ।

ਵਰਦਾਨ:-
ਆਪਣੇ ਮੂਲ ਸੰਸਕਾਰਾਂ ਦੇ ਪਰਿਵਰਤਨ ਨਾਲ ਵਿਸ਼ਵ ਪਰਿਵਰਤਨ ਕਰਨ ਵਾਲੇ ਉਦਾਹਰਨ ਸ੍ਵਰੂਪ ਭਵ:

ਹਰੇਕ ਵਿੱਚ ਜੋ ਆਪਣਾ ਮੂਲ ਸੰਸਕਾਰ ਹੈ, ਜਿਸਨੂੰ ਨੇਚਰ ਕਹਿੰਦੇ ਹੋ, ਜੋ ਸਮੇਂ ਪ੍ਰਤੀ ਸਮੇਂ ਅੱਗੇ ਵੱਧਣ ਵਿੱਚ ਰੁਕਾਵਟ ਪਾਉਂਦਾ ਹੈ ਉਸ ਮੂਲ ਸੰਸਕਾਰ ਦਾ ਪਰਿਵਰਤਨ ਕਰਨ ਵਾਲੇ ਉਦਾਹਰਣ ਸ੍ਵਰੂਪ ਬਣੋ ਉਦੋਂ ਸੰਪੂਰਨ ਵਿਸ਼ਵ ਦਾ ਪਰਿਵਰਤਨ ਹੋਵੇਗਾ। ਹੁਣ ਅਜਿਹਾ ਪਰਿਵਰਤਨ ਕਰੋ ਜੋ ਕੋਈ ਇਹ ਵਰਨਣ ਕਰੇ ਕਿ ਇਨ੍ਹਾਂ ਦਾ ਇਹ ਸੰਸਕਾਰ ਤੇ ਸ਼ੁਰੂ ਤੋਂ ਹੀ ਹੈ। ਜਦੋਂ ਪ੍ਰਤੀਸ਼ਤਤਾ ਵਿੱਚ, ਅੰਸ਼ ਮਾਤਰ ਵੀ ਪੁਰਾਣਾ ਕੋਈ ਸੰਸਕਾਰ ਵਿਖਾਈ ਨਾ ਦੇਵੇ, ਵਰਨਣ ਨਾ ਹੋਵੇ ਤਾਂ ਕਹਾਂਗੇ ਇਹ ਸੰਪੂਰਨ ਪਰਿਵਰਤਨ ਦੇ ਉਦਾਹਰਣ ਸ੍ਵਰੂਪ ਹਨ।

ਸਲੋਗਨ:-
ਹੁਣ ਕੋਸ਼ਿਸ ਦਾ ਵਕਤ ਬੀਤ ਗਿਆ, ਇਸਲਈ ਦਿਲ ਤੋਂ ਪ੍ਰਤਿੱਗਿਆ ਕਰ ਜੀਵਨ ਦਾ ਪਰਿਵਰਤਨ ਕਰੋ।