27.04.21        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਤੁਹਾਡਾ ਸਵਧਰਮ ਸ਼ਾਂਤ ਹੈ, ਸੱਚੀ ਸ਼ਾਂਤੀ ਸ਼ਾਂਤੀਧਾਮ ਵਿੱਚ ਮਿਲ ਸਕਦੀ ਹੈ, ਇਹ ਗੱਲ ਸਭ ਨੂੰ ਸੁਣਾਉਣੀ ਹੈ, ਸਵਧਰਮ ਵਿੱਚ ਰਹਿਣਾ ਹੈ"

ਪ੍ਰਸ਼ਨ:-
ਕਿਹੜੀ ਨਾਲੇਜ਼ ਇੱਕ ਦੇ ਕੋਲ ਹੈ ਜੋ ਤੁਸੀਂ ਪੜ੍ਹਦੇ ਹੋ?

ਉੱਤਰ:-
ਪਾਪ ਅਤੇ ਪੁੰਨ ਦੀ ਨਾਲੇਜ। ਭਾਰਤਵਾਸੀ ਜਦੋਂ ਬਾਪ ਨੂੰ ਗਾਲੀ ਦੇਣ ਲਗਦੇ ਹਨ, ਤਾਂ ਪਾਪ ਆਤਮਾ ਬਣਦੇ ਅਤੇ ਜਦੋਂ ਬਾਪ ਅਤੇ ਡਰਾਮਾ ਨੂੰ ਜਾਣ ਲੈਂਦੇ ਹਨ, ਤਾਂ ਪੁੰਨ ਆਤਮਾ ਬਣ ਜਾਂਦੇ ਹਨ। ਇਹ ਪੜ੍ਹਾਈ ਤੁਸੀਂ ਬੱਚੇ ਹੁਣ ਹੀ ਪੜ੍ਹਦੇ ਹੋ। ਤੁਸੀਂ ਜਾਣਦੇ ਹੋ ਸਭ ਨੂੰ ਸਦਗਤੀ ਦੇਣ ਵਾਲਾ ਇੱਕ ਬਾਪ ਹੀ ਹੈ। ਮਨੁੱਖ, ਮਨੁੱਖ ਦੀ ਸਦਗਤੀ ਮਤਲਬ ਮੁਕਤੀ - ਜੀਵਨਮੁਕਤੀ ਕਰ ਨਹੀਂ ਸਕਦੇ।

ਗੀਤ:-
ਇਸ ਪਾਪ ਕੀ ਦੁਨੀਆਂ ਸੇ..

ਓਮ ਸ਼ਾਂਤੀ
ਬਾਪ ਬੈਠ ਬੱਚਿਆਂ ਨੂੰ ਸਮਝਾਉਂਦੇ ਹਨ ਕਿ ਇਹ ਹੈ ਪਾਪ ਆਤਮਾਵਾਂ ਦੀ ਪੁਰਾਣੀ ਦੁਨੀਆਂ ਅਤੇ ਭਾਰਤ ਨੂੰ ਹੀ ਕਹਾਂਗੇ ਪੁੰਨ ਆਤਮਾਵਾਂ ਦੀ ਦੁਨੀਆਂ ਸੀ, ਜਿੱਥੇ ਦੇਵੀ - ਦੇਵਤਾਵਾਂ ਦਾ ਰਾਜ ਸੀ। ਇਹ ਭਾਰਤ ਸੁਖਧਾਮ ਸੀ ਹੋਰ ਕੋਈ ਖੰਡ ਨਹੀਂ ਸੀ, ਇੱਕ ਹੀ ਭਾਰਤ ਸੀ। ਚੈਨ ਅਤੇ ਸੁਖ ਉਸ ਸਤਿਯੁਗ ਵਿੱਚ ਸੀ ਜਿਸਨੂੰ ਸਵਰਗ ਕਹਿੰਦੇ ਹਨ। ਇਹ ਹੈ ਨਰਕ। ਭਾਰਤ ਹੀ ਸਵਰਗ ਸੀ, ਹੁਣ ਨਰਕ ਬਣਿਆ ਹੈ। ਨਰਕ ਵਿੱਚ ਸੁਖ ਸ਼ਾਂਤੀ ਅਤੇ ਚੈਨ ਕਿਥੋਂ ਆਏ। ਕਲਯੁਗ ਨੂੰ ਨਰਕ ਕਿਹਾ ਜਾਂਦਾ ਹੈ। ਕਲਯੁਗ ਅੰਤ ਨੂੰ ਹੋਰ ਹੀ ਰੋਰਵ ਨਰਕ ਕਿਹਾ ਜਾਂਦਾ ਹੈ। ਦੁਖਧਾਮ ਕਿਹਾ ਜਾਂਦਾ ਹੈ। ਭਾਰਤ ਹੀ ਸੁਖਧਾਮ ਸੀ, ਜਦੋਂ ਇਹਨਾਂ ਲਕਸ਼ਮੀ - ਨਾਰਾਇਣ ਦਾ ਰਾਜ ਸੀ। ਭਾਰਤਵਾਸੀਆਂ ਦਾ ਗ੍ਰਹਿਸਥ ਧਰਮ ਪਵਿੱਤਰ ਸੀ। ਪਿਉਰਟੀ ਵੀ ਸੀ, ਸੁਖ ਸ਼ਾਂਤੀ ਵੀ ਸੀ, ਸੰਪਤੀ ਬਹੁਤ ਸੀ। ਹੁਣ ਉਹ ਹੀ ਭਾਰਤ ਪਤਿਤ ਬਣਿਆ ਹੈ। ਸਭ ਵਿਕਾਰੀ ਬਣੇ ਹਨ। ਇਹ ਹੈ ਦੁਖਧਾਮ। ਭਾਰਤ ਸੁਖਧਾਮ ਸੀ। ਅਤੇ ਜਿੱਥੇ ਅਸੀਂ ਆਤਮਾਵਾਂ ਨਿਵਾਸ ਕਰਦੀਆਂ ਹਾਂ - ਉਹ ਹੈ ਸ਼ਾਂਤੀਧਾਮ। ਸ਼ਾਂਤੀ ਉੱਥੇ ਸ਼ਾਂਤੀਧਾਮ ਵਿੱਚ ਹੀ ਮਿਲ ਸਕਦੀ ਹੈ। ਆਤਮਾ ਸ਼ਾਂਤ ਉੱਥੇ ਹੀ ਰਹਿ ਸਕਦੀ ਹੈ, ਜਿਸ ਨੂੰ ਸਵੀਟ ਹੋਮ ਨਿਰਾਕਾਰੀ ਦੁਨੀਆਂ ਕਿਹਾ ਜਾਂਦਾ ਹੈ। ਉਹ ਹੈ ਆਤਮਾਵਾਂ ਦਾ ਘਰ। ਉੱਥੇ ਜਦੋੰ ਰਹਿੰਦੇ ਹਾਂ ਤਾਂ ਆਤਮਾ ਸ਼ਾਂਤੀ ਵਿੱਚ ਹੈ। ਬਾਕੀ ਸ਼ਾਂਤੀ ਕੋਈ ਜੰਗਲ ਆਦਿ ਵਿੱਚ ਜਾਣ ਨਾਲ ਨਹੀਂ ਮਿਲ ਸਕਦੀ। ਸ਼ਾਂਤੀਧਾਮ ਤਾਂ ਉਹ ਹੀ ਹੈ। ਸਤਿਯੁਗ ਵਿੱਚ ਸੁਖ ਵੀ ਹੈ, ਸ਼ਾਂਤੀ ਵੀ ਹੈ। ਇਹ ਦੁਖਧਾਮ ਵਿੱਚ ਸ਼ਾਂਤੀ ਹੋ ਨਹੀਂ ਸਕਦੀ। ਸ਼ਾਂਤੀਧਾਮ ਵਿੱਚ ਮਿਲ ਸਕਦੀ ਹੈ। ਸੁਖਧਾਮ ਵਿੱਚ ਵੀ ਕਰਮ ਹੁੰਦਾ ਹੈ ਸ਼ਰੀਰ ਨੂੰ ਪਾਰ੍ਟ ਵਜਾਉਣਾ ਹੁੰਦਾ ਹੈ। ਇਸ ਦੁਖਧਾਮ ਵਿੱਚ ਇੱਕ ਵੀ ਮਨੁੱਖ ਨਹੀਂ ਜਿਸਨੂੰ ਸੁਖ ਸ਼ਾਂਤੀ ਹੋਵੇ। ਇਹ ਹੈ ਭ੍ਰਿਸ਼ਟਾਚਾਰੀ ਪਤਿਤ ਧਾਮ, ਤਾਂ ਹੀ ਪਤਿਤ - ਪਾਵਨ ਨੂੰ ਬੁਲਾਉਂਦੇ ਹਨ। ਪਰ ਉਸ ਬਾਪ ਨੂੰ ਕੋਈ ਜਾਣਦੇ ਨਹੀਂ ਹਨ ਇਸਲਈ ਨਿਧਨ ਦੇ ਬਣ ਗਏ ਹਨ। ਆਰਫ਼ਨ ਹੋਣ ਦੇ ਕਾਰਨ ਆਪਸ ਵਿੱਚ ਲੜ੍ਹਦੇ ਝਗੜਦੇ ਰਹਿੰਦੇ ਹਨ। ਕਿੰਨਾ ਦੁੱਖ ਅਸ਼ਾਂਤੀ, ਮਾਰਾ - ਮਾਰੀ ਹੈ। ਇਹ ਹੈ ਰਾਵਣਰਾਜ। ਰਾਮਰਾਜ ਮੰਗਦੇ ਹਨ। ਰਾਵਣ ਰਾਜ ਵਿੱਚ ਨਾ ਸੁਖ ਹੈ, ਨਾ ਸ਼ਾਂਤੀ ਹੈ। ਰਾਮਰਾਜ ਵਿੱਚ ਸੁਖ ਸ਼ਾਂਤੀ ਦੋਨੋਂ ਸੀ। ਆਪਸ ਵਿੱਚ ਕਦੀ ਲੜਦੇ - ਝਗੜਦੇ ਨਹੀਂ ਸਨ, ਉੱਥੇ 5 ਵਿਕਾਰ ਹੁੰਦੇ ਹੀ ਨਹੀਂ। ਇੱਥੇ 5 ਹਨ। ਪਹਿਲਾ ਹੈ ਦੇਹ - ਅਭਿਮਾਨ ਮੁੱਖ। ਫਿਰ ਕਾਮ, ਕ੍ਰੋਧ। ਭਾਰਤ ਜਦੋਂ ਸਵਰਗ ਸੀ ਤਾਂ ਵਿਕਾਰ ਨਹੀਂ ਸਨ। ਉੱਥੇ ਦੇਹੀ ਅਭਿਮਾਨੀ ਸੀ। ਹੁਣ ਸਭ ਮਨੁੱਖ ਦੇਹ - ਅਭਿਮਾਨੀ ਹਨ। ਦੇਵਤਾ ਸੀ ਦੇਹੀ - ਅਭਿਮਾਨੀ। ਦੇਹ - ਅਭਿਮਾਨ ਵਾਲੇ ਮਨੁੱਖ ਕਦੀ ਕਿਸੇ ਨੂੰ ਸੁੱਖ ਨਹੀਂ ਦੇ ਸਕਦੇ, ਇੱਕ ਦੋ ਨੂੰ ਦੁੱਖ ਹੀ ਦਿੰਦੇ ਹਨ। ਇਵੇ ਨਾ ਸਮਝੋਂ - ਕੋਈ ਲੱਖਪਤੀ, ਕਰੋੜਪਤੀ ਪਦਮਾਪਤੀ ਹੈ ਤਾਂ ਸੁਖੀ ਹਨ। ਨਹੀਂ, ਇਹ ਸਭ ਤਾਂ ਹੈ ਮਾਇਆ ਦਾ ਭਭਕਾ। ਮਾਇਆ ਦਾ ਰਾਜ ਹੈ। ਹੁਣ ਉਨ੍ਹਾਂ ਦੇ ਵਿਨਾਸ਼ ਦੇ ਲਈ ਇਹ ਮਹਾਭਾਰਤ ਦੀ ਲੜਾਈ ਸਾਹਮਣੇ ਖੜੀ ਹੈ। ਇਸਤੋਂ ਬਾਦ ਫਿਰ ਸਵਰਗ ਦੇ ਦਰਵਾਜੇ ਖੁਲ੍ਹਣੇ ਹਨ। ਅੱਧਾ ਕਲਪ ਤੋਂ ਬਾਦ ਫਿਰ ਨਰਕ ਦੇ ਦਵਾਰ ਖੁਲਦੇ ਹਨ। ਇਹ ਗੱਲਾਂ ਕੋਈ ਸ਼ਾਸ਼ਤਰਾਂ ਵਿੱਚ ਨਹੀਂ ਹੈ। ਭਾਰਤਵਾਸੀ ਕਹਿੰਦੇ ਹਨ ਜਦੋਂ ਭਗਤੀ ਕਰੋਗੇ ਤਾਂ ਭਗਵਾਨ ਮਿਲੇਗਾ। ਬਾਬਾ ਕਹਿੰਦੇ ਹਨ ਜਦ ਭਗਤੀ ਕਰਦੇ - ਕਰਦੇ ਬਿਲਕੁਲ ਥੱਲੇ ਆ ਜਾਂਦੇ ਹਨ, ਤਾਂ ਮੈਨੂੰ ਆਉਣਾ ਪੈਂਦਾ ਹੈ- ਸਵਰਗ ਦੀ ਸਥਾਪਨਾ ਕਰਨ ਮਤਲਬ ਭਾਰਤ ਨੂੰ ਸਵਰਗ ਬਣਾਉਣ। ਭਾਰਤ ਜੋ ਸਵਰਗ ਸੀ, ਉਹ ਨਰਕ ਕਿਵੇਂ ਬਣਿਆ? ਰਾਵਣ ਨੇ ਬਣਾਇਆ। ਗੀਤਾ ਦੇ ਭਗਵਾਨ ਕੋਲੋਂ ਤੁਹਾਨੂੰ ਰਾਜ ਮਿਲਿਆ, 21 ਜਨਮ ਸਵਰਗ ਵਿੱਚ ਰਾਜ ਕੀਤਾ। ਫਿਰ ਭਾਰਤ ਦਵਾਪਰ ਤੋਂ ਕਲਯੁਗ ਵਿੱਚ ਆ ਗਿਆ ਮਤਲਬ ਉਤਰਦੀ ਕਲਾ ਹੋ ਗਈ। ਇਸਲਈ ਸਭ ਪੁਕਾਰਦੇ ਰਹਿੰਦੇ ਹਨ - ਹੇ ਪਤਿਤ - ਪਾਵਨ ਆਓ। ਪਤਿਤ ਮਨੁੱਖਾਂ ਨੂੰ ਸੁਖ - ਸ਼ਾਂਤੀ ਪਤਿਤ ਦੁਨੀਆਂ ਵਿਚ ਮਿਲ ਹੀ ਨਹੀਂ ਸਕਦੀ। ਕਿੰਨਾ ਦੁੱਖ ਉਠਾਉਂਦੇ ਹਨ। ਅੱਜ ਪੈਸਾ ਚੋਰੀ ਹੋਇਆ, ਅੱਜ ਦੇਵਾਲਾ ਮਾਰਿਆ, ਅੱਜ ਰੋਗੀ ਹੋਇਆ। ਦੁੱਖ ਹੀ ਦੁੱਖ ਹੈ ਨਾ। ਹੁਣ ਤੁਸੀਂ ਸੁਖ - ਸ਼ਾਂਤੀ ਦਾ ਵਰਸਾ ਪਾਉਂਣ ਦਾ ਪੁਰਸ਼ਾਰਥ ਕਰ ਰਹੇ ਹੋ, ਬਾਪ ਕੋਲੋਂ ਸਵਰਗ ਦਾ ਵਰਸਾ ਲੈਣ ਦਾ ਪੁਰਸ਼ਾਰਥ ਕਰ ਰਹੇ ਹੋ। ਸਦਾ ਸੁਖੀ ਬਣਾਉਣ ਵਾਲਾ ਇੱਕ ਬਾਪ ਹੀ ਹੈ। ਸਦਾ ਦੁਖੀ ਬਣਾਉਣ ਵਾਲਾ ਇੱਕ ਰਾਵਣ ਹੀ ਹੈ। ਇਹ ਗੱਲਾਂ ਭਾਰਤਵਾਸੀ ਨਹੀਂ ਜਾਣਦੇ ਹਨ। ਸਤਿਯੁਗ ਵਿੱਚ ਦੁੱਖ ਦੀ ਗੱਲ ਹੁੰਦੀ ਹੀ ਨਹੀਂ। ਕਦੀ ਰੋਣਾ ਨਹੀਂ ਪੈਂਦਾ। ਸਦੈਵ ਸੁਖ ਹੀ ਸੁਖ ਹੈ। ਉੱਥੇ ਦੇਹ - ਅਭਿਮਾਨ ਅਤੇ ਕਾਮ, ਕ੍ਰੋਧ ਆਦਿ ਹੁੰਦੇ ਨਹੀਂ ਹਨ। ਜੱਦ ਤਕ 5 ਵਿਕਾਰਾਂ ਦਾ ਦਾਨ ਨਾ ਦੇਵੋਂ ਉਦੋਂ ਤੱਕ ਦੁੱਖ ਦਾ ਗ੍ਰਹਿਣ ਛੁੱਟ ਨਹੀਂ ਸਕਦਾ। ਕਹਿੰਦੇ ਹਨ ਨਾ ਦੇ ਦਾਨ ਤਾਂ ਛੁਟੇ ਗ੍ਰਹਿਣ। ਇਸ ਸਮੇਂ ਸਾਰੇ ਭਾਰਤ ਨੂੰ 5 ਵਿਕਾਰਾਂ ਦਾ ਗ੍ਰਹਿਣ ਲੱਗਾ ਹੋਇਆ ਹੈ। ਜਦੋਂ ਤੱਕ 5 ਵਿਕਾਰਾਂ ਦਾ ਦਾਨ ਨਾ ਦੇਣ ਉਦੋਂ ਤੱਕ 16 ਕਲਾਂ ਸੰਪੂਰਨ ਦੇਵਤਾ ਬਣ ਨਾ ਸਕਣ। ਬਾਪ ਸਭ ਦਾ ਸਦਗਤੀ ਦਾਤਾ ਹੈ। ਕਹਿੰਦੇ ਹਨ ਗੁਰੂ ਬਿਗਰ ਗਤੀ ਨਹੀਂ। ਪਰ ਗਤੀ ਦਾ ਵੀ ਅਰਥ ਸਮਝਦੇ ਨਹੀਂ ਹਨ। ਮਨੁੱਖ ਦੀ ਗਤੀ - ਸਦਗਤੀ ਮਾਨਾ ਮੁਕਤੀ - ਜੀਵਨਮੁਕਤੀ। ਸੋ ਤਾਂ ਬਾਪ ਹੀ ਦੇ ਸਕਦੇ ਹਨ। ਇਸ ਸਮੇਂ ਸਰਵ ਦੀ ਸਦਗਤੀ ਹੋਣੀ ਹੈ।

ਦਿੱਲੀ ਨੂੰ ਕਹਿੰਦੇ ਹਨ ਨਿਊ ਦਿੱਲੀ, ਪੁਰਾਣੀ ਦਿੱਲੀ। ਪਰ ਹੁਣ ਨਿਊ ਦਿੱਲੀ ਤਾਂ ਹੈ ਨਹੀਂ। ਨਿਊ ਵਰਲਡ ਵਿੱਚ ਨਿਊ ਦਿੱਲੀ ਹੁੰਦੀ ਹੈ। ਓਲ੍ਡ ਵਰਲਡ ਵਿੱਚ ਓਲ੍ਡ ਦਿੱਲੀ ਹੁੰਦੀ ਹੈ। ਬਰੋਬਰ ਜਮੁਨਾ ਦਾ ਕੰਠਾ ਸੀ, ਦਿੱਲੀ ਪਰਿਸਥਾਨ ਸੀ। ਸਤਿਯੁਗ ਸੀ ਨਾ। ਦੇਵੀ - ਦੇਵਤਾ ਰਾਜ ਕਰਦੇ ਸੀ। ਹੁਣ ਤਾਂ ਪੁਰਾਣੀ ਦੁਨੀਆਂ ਵਿੱਚ ਪੁਰਾਣੀ ਦਿੱਲੀ ਹੈ। ਨਵੀਂ ਦੁਨੀਆਂ ਵਿੱਚ ਤਾਂ ਇਨ੍ਹਾਂ ਲਕਸ਼ਮੀ - ਨਾਰਾਇਣ ਦਾ ਰਾਜ ਸੀ। ਭਾਰਤਵਾਸੀ ਇਹ ਭੁੱਲ ਗਏ ਹਨ। ਨਵਾਂ ਭਾਰਤ, ਨਵੀਂ ਦਿੱਲੀ ਸੀ ਤਾਂ ਉਨ੍ਹਾਂ ਦਾ ਰਾਜ ਸੀ ਹੋਰ ਕੋਈ ਖੰਡ ਹੀ ਨਹੀਂ ਸੀ। ਇਹ ਕੋਈ ਵੀ ਨਹੀਂ ਜਾਣਦੇ। ਗੌਰਮਿੰਟ ਇਹ ਪੜ੍ਹਾਉਂਦੀ ਨਹੀਂ ਹੈ। ਜਾਣਣਦੇ ਹਨ ਕਿ ਇਹ ਤਾਂ ਅਧੂਰੀ ਹਿਸਟ੍ਰੀ ਹੈ। ਜੱਦ ਤੋਂ ਇਸਲਾਮੀ, ਬੋਧੀ ਆਏ ਹਨ। ਲਕਸ਼ਮੀ - ਨਾਰਾਇਣ ਦਾ ਰਾਜ ਦਾ ਕਿਸੇ ਨੂੰ ਵੀ ਪਤਾ ਨਹੀਂ ਹੈ। ਇਹ ਬਾਪ ਬੈਠ ਸਮਝਾਉਂਦੇ ਹਨ ਕਿ ਸਾਰੀ ਸ੍ਰਿਸ਼ਟੀ ਦਾ ਚੱਕਰ ਕਿਵੇਂ ਫਿਰਦਾ ਹੈ। ਜਦੋ ਭਾਰਤ ਸਵਰਗ ਸੀ ਤਾਂ ਗੋਲਡਨ ਏਜ਼ ਸੀ। ਹੁਣ ਉਹ ਹੀ ਭਾਰਤ ਵੇਖੋ ਕੀ ਬਣ ਗਿਆ ਹੈ। ਫਿਰ ਭਾਰਤ ਨੂੰ ਹੀਰੇ ਜਿਹਾ ਕੌਣ ਬਣਾਵੇ? ਬਾਪ ਕਹਿੰਦੇ ਹਨ ਜਦੋ ਤੁਸੀਂ ਪਾਪ ਆਤਮਾ ਬਣ ਜਾਂਦੇ ਹੋ ਤਾਂ ਮੈਂ ਆਉਦਾ ਹੈ ਪੁੰਨ ਆਤਮਾ ਬਣਾਉਣ। ਇਹ ਡਰਾਮਾ ਬਣਿਆ ਹੋਇਆ ਹੈ। ਜਿਸਨੂੰ ਕੋਈ ਵੀ ਨਹੀਂ ਜਾਣਦੇ ਇਹ ਨਾਲੇਜ ਬਾਪ ਦੇ ਸਿਵਾਏ ਕੋਈ ਦੇ ਨਾ ਸਕੇ। ਨਾਲੇਜਫੁਲ ਬਾਪ ਹੀ ਹੈ, ਉਹ ਆਕੇ ਪੜਾਉਂਦੇ ਹਨ। ਮਨੁੱਖ, ਮਨੁੱਖ ਨੂੰ ਸਦਗਤੀ ਦੇ ਨਹੀਂ ਸਕਦੇ। ਜਦੋਂ ਦੇਵੀ - ਦੇਵਤਾ ਸਨ ਸਭ ਇੱਕ ਦੋ ਨੂੰ ਸੁਖ ਦਿੰਦੇ ਸਨ। ਕੋਈ ਵੀ ਬੀਮਾਰ ਰੋਗੀ ਨਹੀਂ ਸੀ ਹੁੰਦੇ। ਇੱਥੇ ਤਾਂ ਸਭ ਰੋਗੀ ਹਨ। ਹੁਣ ਬਾਪ ਆਏ ਹਨ ਫਿਰ ਤੋ ਸਵਰਗ ਬਣਾਉਣ। ਬਾਪ ਸਵਰਗ ਬਨਾਉਂਦੇ ਹਨ, ਰਾਵਣ ਨਰਕ ਬਣਾਉਦੇ ਹਨ। ਇਹ ਖੇਡ ਹੈ ਜਿਸ ਨੂੰ ਕੋਈ ਨਹੀਂ ਜਾਣਦੇ। ਸ਼ਾਸ਼ਤਰਾਂ ਦਾ ਗਿਆਨ ਹੈ ਫ਼ਿਲਾਸਫ਼ੀ, ਭਗਤੀ ਮਾਰਗ। ਉਹ ਕੋਈ ਸਦਗਤੀ ਮਾਰਗ ਨਹੀਂ ਹੈ। ਇਹ ਕੋਈ ਸ਼ਾਸ਼ਤਰਾਂ ਦੀ ਫਿਲਾਸਫ਼ੀ ਨਹੀਂ ਹੈ। ਬਾਪ ਕੋਈ ਸ਼ਾਸ਼ਤਰ ਨਹੀਂ ਸੁਣਾਉਂਦੇ। ਇੱਥੇ ਹੈ ਸਪ੍ਰਿਚੂਲ਼ ਨਾਲੇਜ। ਬਾਪ ਨੂੰ ਸਪ੍ਰਿਚੂਲ਼ ਫਾਦਰ ਕਿਹਾ ਜਾਂਦਾ ਹੈ। ਉਹ ਹੈ ਆਤਮਾਵਾਂ ਦਾ ਬਾਪ। ਬਾਪ ਕਹਿੰਦੇ ਹਨ ਮੈਂ ਮਨੁੱਖ ਸ੍ਰਿਸ਼ਟੀ ਦਾ ਬੀਜ਼ ਰੂਪ ਹਾਂ ਇਸਲਈ ਨਾਲੇਜਫੁਲ ਹਾਂ। ਇਸ ਸ੍ਰਿਸ਼ਟੀ ਰੂਪੀ ਝਾੜ ਦੀ ਉਮਰ ਕਿੰਨੀ ਹੈ। ਕਿਵੇਂ ਵਾਧੇ ਨੂੰ ਪਾਉਂਦੀ ਹੈ ਫਿਰ ਕਿਵੇਂ ਭਗਤੀ ਮਾਰਗ ਸ਼ੁਰੂ ਹੁੰਦਾ ਹੈ. ਇਹ ਮੈਂ ਜਾਣਦਾ ਹਾਂ। ਤੁਹਾਨੂੰ ਬੱਚਿਆਂ ਨੂੰ ਇਹ ਨਾਲੇਜ ਦੇਕੇ ਸਵਰਗ ਦਾ ਮਾਲਿਕ ਬਣਾਉਂਦਾ ਹਾਂ ਫਿਰ ਤੁਸੀਂ ਮਾਲਿਕ ਬਣ ਜਾਂਦੇ ਹੋ। ਇਹ ਨਾਲੇਜ ਤੁਹਾਨੂੰ ਇੱਕ ਹੀ ਵਾਰ ਮਿਲਦੀ ਹੈ ਫਿਰ ਗੁੰਮ ਹੋ ਜਾਂਦੀ ਹੈ। ਫਿਰ ਸਤਿਯੁਗ ਤ੍ਰੇਤਾ ਵਿੱਚ ਇਸ ਨਾਲੇਜ ਦੀ ਜਰੂਰਤ ਨਹੀਂ ਰਹਿੰਦੀ। ਇਹ ਨਾਲੇਜ ਸਿਰਫ ਤੁਹਾਨੂੰ ਬ੍ਰਾਹਮਣਾ ਨੂੰ ਹੈ। ਦੇਵਤਾਵਾਂ ਵਿੱਚ ਇਹ ਨਾਲੇਜ ਨਹੀਂ ਹੈ। ਤਾਂ ਪਰੰਪਰਾ ਤੋਂ ਇਹ ਨਾਲੇਜ ਆ ਨਾ ਸਕੇ। ਇਹ ਸਿਰ੍ਫ ਤੁਸੀਂ ਬੱਚਿਆਂ ਨੂੰ ਇੱਕ ਹੀ ਵਾਰ ਮਿਲਦੀ ਹੈ, ਜਿਸ ਨਾਲ ਤੁਸੀਂ ਜੀਵਨ ਮੁਕਤ ਬਣ ਜਾਂਦੇ ਹੋ। ਬਾਪ ਕੋਲੋਂ ਵਰਸਾ ਲੈਂਦੇ ਹੋ। ਤੁਹਾਡੇ ਕੋਲ ਬਹੁਤ ਆਉਂਦੇ ਹਨ, ਬੋਲਦੇ ਹਨ ਮਨ ਦੀ ਸ਼ਾਂਤੀ ਕਿਵੇਂ ਮਿਲੇ। ਪਰ ਇਹ ਕਹਿਣਾ ਭੁੱਲ ਹੈ। ਮਨ - ਬੁੱਧੀ ਆਤਮਾ ਦੇ ਆਰਗਨਜ ਹਨ, ਜਿਸ ਤਰ੍ਹਾਂ ਸ਼ਰੀਰ ਦੇ ਆਰਗਨਜ ਹਨ। ਆਤਮਾ ਨੂੰ ਪੱਥਰਬੁੱਧੀ ਤੋਂ ਪਾਰਸ ਬੁੱਧੀ ਬਾਪ ਹੀ ਆਕੇ ਬਣਾਉਂਦੇ ਹਨ - ਜੋ ਸਤਿਯੁਗ ਤ੍ਰੇਤਾ ਤੱਕ ਚਲਦੀ ਹੈ। ਫਿਰ ਪੱਥਰ ਬੁੱਧੀ ਬਣ ਜਾਂਦੇ ਹਨ। ਹੁਣ ਤੁਸੀਂ ਪੱਥਰ ਬੁੱਧੀ ਤੋਂ ਪਾਰਸ ਬੁੱਧੀ ਬਣਦੇ ਹੋ। ਤੁਹਾਡੀ ਪਾਰਸ ਬੁੱਧੀ ਜੋ ਸੀ ਉਸ ਵਿੱਚ ਖਾਦ ਮਿਲ ਗਈ ਹੈ। ਹੁਣ ਫਿਰ ਪਾਰਸ ਬੁੱਧੀ ਕਿਵੇਂ ਬਣਨ? ਬਾਪ ਕਹਿੰਦੇ ਹਨ, ਹੇ ਆਤਮਾ ਮੈਨੂੰ ਯਾਦ ਕਰੋ। ਯਾਦ ਦੀ ਯਾਤਰਾ ਨਾਲ ਤੁਸੀਂ ਪਵਿੱਤਰ ਬਣੋਗੇ ਤੇ ਮੇਰੇ ਕੋਲ ਆ ਜਾਓਗੇ। ਬਾਕੀ ਜੋ ਕਹਿੰਦੇ ਹਨ ਮਨ ਦੀ ਸ਼ਾਂਤੀ ਕਿਵੇਂ ਮਿਲੇ? ਉਨ੍ਹਾਂ ਨੂੰ ਦੱਸੋ ਇੱਥੇ ਸ਼ਾਂਤੀ ਕਿਵੇਂ ਹੋ ਸਕਦੀ ਹੈ। ਇਹ ਹੈ ਹੀ ਦੁੱਖਧਾਮ ਕਿਉਂਕਿ ਇਸ ਵਿੱਚ ਵਿਕਾਰਾਂ ਦੀ ਪ੍ਰਵੇਸ਼ਤਾ ਹੈ। ਇਹ ਤਾਂ ਬੇਹੱਦ ਦੇ ਬਾਪ ਕੋਲੋਂ ਹੀ ਵਰਸਾ ਮਿਲ ਸਕਦਾ ਹੈ। ਫਿਰ ਰਾਵਣ ਦਾ ਸਾਥ ਮਿਲਣ ਨਾਲ ਪਤਿਤ ਬਣ ਜਾਂਦੇ ਹਨ ਫਿਰ ਬਾਪ ਦੁਆਰਾ ਪਾਵਨ ਬਣਨ ਵਿੱਚ ਇੱਕ ਸੈਕਿੰਡ ਲੱਗਦਾ ਹੈ। ਹੁਣ ਤੁਸੀਂ ਆਏ ਹੋ ਬਾਪ ਕੋਲੋਂ ਜੀਵਨ ਮੁਕਤੀ ਦਾ ਵਰਸਾ ਲੈਣ। ਬਾਪ ਜੀਵਨ ਮੁਕਤੀ ਦਾ ਵਰਸਾ ਦਿੰਦੇ ਹਨ ਅਤੇ ਰਾਵਣ ਜੀਵਨਬੰਦ ਦਾ ਸ਼ਰਾਪ ਦਿੰਦੇ ਹਨ ਇਸਲਈ ਦੁੱਖ ਹੀ ਦੁੱਖ ਹੈ। ਡਰਾਮੇ ਨੂੰ ਵੀ ਜਾਨਣਾ ਹੈ। ਦੁੱਖਧਾਮ ਵਿੱਚ ਕਿਸੇ ਨੂੰ ਸੁਖ ਮਿਲ ਨਾ ਸਕੇ। ਸ਼ਾਂਤੀ ਤਾਂ ਅਸੀਂ ਆਤਮਾਵਾਂ ਦਾ ਸਵਧਰਮ ਹੈ, ਸ਼ਾਂਤੀਧਾਮ ਅਸੀਂ ਆਤਮਾਵਾਂ ਦਾ ਘਰ ਹੈ। ਕਰਮ ਤਾਂ ਕਰਨਾ ਹੀ ਹੈ। ਜਦੋਂ ਤੱਕ ਮਨੁੱਖ ਡਰਾਮਾ ਨੂੰ ਨਹੀਂ ਸਮਝਦੇ ਹਨ ਉਦੋਂ ਤੱਕ ਦੁਖੀ ਰਹਿੰਦੇ ਹਨ। ਬਾਪ ਕਹਿੰਦੇ ਹਨ, ਮੈਂ ਹਾਂ ਹੀ ਗਰੀਬ ਨਿਵਾਜ। ਇੱਥੇ ਗਰੀਬ ਹੀ ਆਉਣਗੇ। ਸ਼ਾਹੂਕਾਰਾਂ ਦੇ ਲਈ ਸਵਰਗ ਇੱਥੇ ਹੀ ਹੈ। ਉਨ੍ਹਾਂ ਦੀ ਤਕਦੀਰ ਵਿੱਚ ਸਵਰਗ ਦੇ ਸੁਖ ਹੈ ਨਹੀਂ। ਬਾਪ ਕਹਿੰਦੇ ਹਨ ਮੈਂ ਗ਼ਰੀਬ ਨਿਵਾਜ਼ ਹਾਂ। ਸ਼ਾਹੂਕਾਰਾਂ ਨੂੰ ਗਰੀਬ ਅਤੇ ਗਰੀਬਾਂ ਨੂੰ ਸਾਹੂਕਾਰ ਬਣਾਉਂਦਾ ਹਾਂ। ਸਾਹੂਕਾਰ ਇਨੀ ਉਚੀ ਪਦਵੀ ਪਾ ਨਹੀਂ ਸਕਦੇ। ਕਿਉਂਕਿ ਇੱਥੇ ਸ਼ਾਹੂਕਾਰਾਂ ਨੂੰ ਨਸ਼ਾ ਰਹਿੰਦਾ ਹੈ। ਹਾਂ ਪ੍ਰਜਾ ਵਿੱਚ ਆ ਜਾਣਗੇ। ਸਵਰਗ ਵਿੱਚ ਤਾਂ ਜਰੂਰ ਆਉਣਗੇ। ਪਰ ਉੱਚ ਪਦਵੀ ਗ਼ਰੀਬ ਪਾਉਂਦੇ ਹਨ। ਗ਼ਰੀਬ ਸਾਹੂਕਾਰ ਬਣ ਜਾਂਦੇ ਹਨ। ਉਨ੍ਹਾਂ ਨੂੰ ਦੇਹ - ਅਭਿਮਾਨ ਹੈ ਨਾ ਕਿ ਅਸੀਂ ਧਨਵਾਨ ਹਾਂ। ਪਰ ਬਾਬਾ ਕਹਿੰਦੇ ਹਨ - ਇਹ ਧਨ - ਮਾਲ ਸਭ ਮਿੱਟੀ ਵਿੱਚ ਮਿਲ ਜਾਣਾ ਹੈ। ਵਿਨਾਸ਼ ਹੋ ਜਾਣਾ ਹੈ, ਦੇਹੀ - ਅਭਿਮਾਨੀ ਬਣਨ ਵਿੱਚ ਬਹੁਤ ਮਿਹਨਤ ਹੈ। ਇਸ ਸਮੇਂ ਸਭ ਦੇਹ - ਅਭਿਮਾਨੀ ਹਨ। ਹੁਣ ਤੁਹਾਨੂੰ ਦੇਹੀ - ਅਭਿਮਾਨੀ ਬਣਨਾ ਹੈ। ਆਤਮਾ ਕਹਿੰਦੀ ਹੈ ਅਸੀਂ 84 ਜਨਮ ਪੂਰੇ ਕੀਤੇ। ਨਾਟਕ ਪੂਰਾ ਹੁੰਦਾ ਹੈ, ਹੁਣ ਵਾਪਿਸ ਜਾਣਾ ਹੈ। ਹੁਣ ਕਲਯੁਗ ਦੇ ਅੰਤ, ਸਤਿਯੁਗ ਦੇ ਆਦਿ ਦਾ ਸੰਗਮ ਹੈ। ਬਾਪ ਕਹਿੰਦੇ ਹਨ, ਹਰ 5 ਹਜ਼ਾਰ ਵਰ੍ਹੇ ਬਾਦ ਮੈਂ ਆਉਂਦਾ ਹਾਂ, ਭਾਰਤ ਨੂੰ ਫਿਰ ਤੋਂ ਹੀਰੇ ਵਰਗਾ ਬਣਾਉਣ। ਇਹ ਹਿਸਟ੍ਰੀ, ਜੋਗ੍ਰਾਫੀ ਬਾਪ ਹੀ ਦੱਸ ਸਕਦੇ ਹਨ। ਅੱਛਾ।

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਬਾਪ ਕੋਲੋਂ ਜੀਵਨ ਮੁਕਤੀ ਦਾ ਵਰਸਾ ਲੈਣ ਲਈ ਪਾਵਨ ਜਰੂਰ ਬਣਨਾ ਹੈ। ਡਰਾਮਾ ਦੀ ਨਾਲੇਜ ਨੂੰ ਬੁੱਧੀ ਵਿੱਚ ਰੱਖ ਦੁਖਧਾਮ ਵਿੱਚ ਰਹਿੰਦੇ ਵੀ ਦੁੱਖਾਂ ਤੋਂ ਮੁਕਤ ਹੋਣਾ ਹੈ।

2. ਧਨ ਮਾਲ ਦੀ ਸਾਹੂਕਾਰੀ ਦਾ ਨਸ਼ਾ ਛੱਡ ਦੇਹੀ - ਅਭਿਮਾਨੀ ਰਹਿਣ ਦਾ ਪੁਰਸ਼ਾਰਥ ਕਰਨਾ ਹੈ।

ਵਰਦਾਨ:-
ਮਹਾਨ ਅਤੇ ਮਿਹਨਤ - ਇਹਨਾਂ ਦੋ ਸਮ੍ਰਿਤੀਆਂ ਦਵਾਰਾ ਸਰਵ ਅਕਰਸ਼ਨਾਂ ਤੋਂ ਮੁਕਤ ਬਣਨ ਵਾਲੇ ਉਪਰਾਮ ਅਤੇ ਸਾਕਸ਼ੀ ਭਵ।

ਉਪਰਾਮ ਅਤੇ ਸਾਕਸ਼ੀਪਨ ਦੀ ਅਵਸਥਾ ਬਣਾਉਣ ਦੇ ਲਈ ਦੋ ਗੱਲਾਂ ਧਿਆਨ ਵਿੱਚ ਰਹਿਣ - ਇੱਕ ਤਾਂ ਮੈਂ ਆਤਮਾ ਮਹਾਨ ਆਤਮਾ ਹਾਂ, ਦੂਸਰਾ ਮੈਂ ਆਤਮਾ ਹੁਣ ਇਸ ਪੁਰਾਣੀ ਸ੍ਰਿਸ਼ਟੀ ਵਿੱਚ ਅਤੇ ਪੁਰਾਣੇ ਸ਼ਰੀਰ ਵਿੱਚ ਮਹਿਮਾਨ ਹਾਂ। ਇਸ ਸਮ੍ਰਿਤੀ ਵਿੱਚ ਰਹਿਣ ਨਾਲ ਖ਼ੁਦ ਅਤੇ ਸਹਿਜ ਹੀ ਸਰਵ ਕਮਜ਼ੋਰੀਆਂ ਅਤੇ ਲਗਾਵ ਦੀ ਆਕਰਸ਼ਣ ਸਮਾਪਤ ਹੋ ਜਾਏਗੀ। ਮਹਾਨ ਸਮਝਣ ਨਾਲ ਜੋ ਸਧਾਰਨ ਕਰਮ ਅਤੇ ਸੰਕਲਪ ਸੰਸਕਾਰਾਂ ਦੇ ਵਸ਼ ਚਲਦੇ ਹਨ, ਉਹ ਪਰਿਵਰਤਨ ਹੋ ਜਾਣਗੇ। ਮਹਾਨ ਅਤੇ ਮਹਿਮਾਨ ਸਮਝ ਕੇ ਚੱਲਣ ਨਾਲ ਮਹਿਮਾ ਯੋਗ ਵੀ ਬਣ ਜਾਓਗੇ।

ਸਲੋਗਨ:-
ਸਰਵ ਦੀ ਸ਼ੁਭ ਭਾਵਨਾ ਅਤੇ ਸਹਿਯੋਗ ਦੀ ਬੂੰਦ ਨਾਲ ਵੱਡਾ ਕੰਮ ਵੀ ਸਹਿਜ਼ ਹੋ ਜਾਂਦਾ ਹੈ।