15.05.20 Punjabi Morning Murli Om Shanti BapDada Madhuban
"ਮਿੱਠੇ ਬੱਚੇ :- ਤੁਹਾਡਾ
ਮੂੰਹ ਹੁਣ ਸ੍ਵਰਗ ਦੇ ਵਲ ਹੈ, ਤੁਸੀਂ ਨਰਕ ਤੋਂ ਕਿਨਾਰਾ ਕਰ ਸ੍ਵਰਗ ਦੀ ਤਰਫ ਜਾ ਰਹੇ ਹੋ, ਇਸਲਈ
ਬੁੱਧੀ ਦਾ ਯੋਗ ਨਰਕ ਤੋਂ ਕੱਢ ਦਿਉ"
ਪ੍ਰਸ਼ਨ:-
ਸਭ ਤੋਂ ਉੱਚੀ
ਅਤੇ ਸੂਕ੍ਸ਼੍ਮ ਮੰਜ਼ਿਲ ਕਿਹੜੀ ਹੈ, ਉਸ ਨੂੰ ਪਾਰ ਕੌਣ ਕਰ ਸਕਦਾ ਹੈ?
ਉੱਤਰ:-
ਤੁਸੀਂ ਬੱਚੇ ਸਵਰਗ ਦੀ ਤਰਫ ਮੂੰਹ ਕਰਦੇ, ਮਾਇਆ ਤੁਹਾਡਾ ਮੂੰਹ ਨਰਕ ਦੀ ਤਰਫ ਫੇਰ ਦਿੰਦੀ ਹੈ, ਕਈ
ਤੂਫ਼ਾਨ ਲਿਆਉਂਦੀ ਹੈ, ਉਨ੍ਹਾਂ ਤੂਫ਼ਾਨਾਂ ਨੂੰ ਪਾਰ ਕਰਨਾ ਹੈ - ਇਹ ਹੀ ਸੂਕ੍ਸ਼੍ਮ ਮੰਜ਼ਿਲ ਹੈ। ਇਸ
ਮੰਜ਼ਿਲ ਨੂੰ ਪਾਰ ਕਰਨ ਦੇ ਲਈ ਨਸ਼ਟੋਮੋਹਾ ਬਣਨਾ ਪਵੇ। ਨਿਸ਼ਚੇ ਅਤੇ ਹਿੰਮਤ ਦੇ ਅਧਾਰ ਤੇ ਇਸ ਨੂੰ ਪਾਰ
ਕਰ ਸਕਦੇ ਹੋ। ਵਿਕਾਰੀਆਂ ਦੇ ਵਿੱਚ ਵੀ ਰਹਿੰਦੇ ਨਿਰਵਿਕਾਰੀ ਹੰਸ ਬਣਨਾ ਹੈ - ਇਹ ਹੀ ਹੈ ਮਿਹਨਤ।
ਗੀਤ:-
ਨਿਰਬਲ ਸੇ ਲੜਾਈ
ਬਲਵਾਨ ਕੀ..............
ਓਮ ਸ਼ਾਂਤੀ
ਬੱਚੇ
ਜੋ ਸੈਂਸੀਬਲ ਹਨ ਉਹ ਅਰਥ ਤਾਂ ਚੰਗੀ ਰੀਤੀ ਸਮਝਦੇ ਹਨ, ਜਿਨ੍ਹਾਂ ਦਾ ਬੁੱਧੀਯੋਗ ਸ਼ਾਂਤੀਧਾਮ ਅਤੇ
ਸ੍ਵਰਗ ਵੱਲ ਹੈ ਉਨ੍ਹਾਂ ਨੂੰ ਹੀ ਤੂਫ਼ਾਨ ਲੱਗਦੇ ਹਨ। ਬਾਪ ਤਾਂ ਹੁਣ ਤੁਹਾਡਾ ਮੂੰਹ ਫੇਰਦਾ ਹੈ।
ਅਗਿਆਨਕਾਲ ਵਿੱਚ ਵੀ ਪੁਰਾਣੇ ਘਰ ਤੋਂ ਮੂੰਹ ਫਿਰ ਜਾਂਦਾ ਹੈ ਫਿਰ ਨਵੇਂ ਘਰ ਨੂੰ ਯਾਦ ਕਰਦੇ ਰਹਿੰਦੇ
ਹਨ - ਕਦ ਤਿਆਰ ਹੋਵੇ! ਹੁਣ ਤੁਸੀਂ ਬੱਚਿਆਂ ਨੂੰ ਵੀ ਧਿਆਨ ਵਿੱਚ ਹੈ, ਕੱਦ ਸਾਡੇ ਸ੍ਵਰਗ ਦੀ ਸਥਾਪਨਾ
ਹੋਏ ਫਿਰ ਸੁੱਖਧਾਮ ਵਿੱਚ ਆਵਾਂਗੇ। ਇਸ ਦੁੱਖਧਾਮ ਤੋਂ ਤਾਂ ਸਭ ਨੂੰ ਜਾਣਾ ਹੈ। ਸਾਰੀ ਸ੍ਰਿਸ਼ਟੀ ਦੇ
ਮਨੁੱਖ ਮਾਤਰ ਨੂੰ ਬਾਪ ਸਮਝਾਉਂਦੇ ਰਹਿੰਦੇ ਹਨ - ਬੱਚੇ ਹੁਣ ਸ੍ਵਰਗ ਦੇ ਦੁਆਰ ਖੁਲ ਰਹੇ ਹਨ। ਹੁਣ
ਤੁਹਾਡਾ ਬੁੱਧੀਯੋਗ ਸਵਰਗ ਵੱਲ ਜਾਣਾ ਚਾਹੀਦਾ ਹੈ। ਹੈਵਿਨ ਵਿੱਚ ਜਾਣ ਵਾਲੇ ਨੂੰ ਕਿਹਾ ਜਾਂਦਾ ਹੈ
ਪਵਿੱਤਰ। ਹੈਲ ਵਿੱਚ ਜਾਣ ਵਾਲੇ ਨੂੰ ਅਪਵਿੱਤਰ ਕਿਹਾ ਜਾਂਦਾ ਹੈ। ਗ੍ਰਹਿਸਥ ਵਿਵਹਾਰ ਵਿੱਚ ਰਹਿੰਦੇ
ਵੀ ਬੁੱਧੀਯੋਗ ਹੈਵਿਨ ਵੱਲ ਲਗਾਉਣਾ ਹੈ। ਸਮਝੋ ਬਾਪ ਦਾ ਬੁੱਧੀਯੋਗ ਹੈਵਿਨ ਵੱਲ ਅਤੇ ਬੱਚੇ ਦਾ ਹੈਲ
ਵੱਲ ਹੈ ਤਾਂ ਦੋਨੋ ਇਕ ਘਰ ਵਿੱਚ ਰਹਿ ਕਿਵੇਂ ਸਕਦੇ ਹਨ। ਹੰਸ ਅਤੇ ਬੁਗਲੇ ਇਕੱਠੇ ਰਹਿ ਨਾ ਸਕਣ।
ਬਹੁਤ ਮੁਸ਼ਕਿਲ ਹੈ। ਉਨ੍ਹਾਂ ਦਾ ਬੁੱਧੀਯੋਗ ਹੈ ਹੀ 5 ਵਿਕਾਰਾਂ ਵਲ। ਉਹ ਹੈਲ ਵਲ ਜਾਣ ਵਾਲਾ, ਉਹ
ਹੈਵਿਨ ਵੱਲ ਜਾਣ ਵਾਲਾ, ਦੋਨੋ ਇਕੱਠੇ ਨਾ ਰਹਿ ਸਕਣ। ਵੱਡੀ ਮੰਜ਼ਿਲ ਹੈ। ਬਾਪ ਵੇਖਦੇ ਹਨ ਸਾਡੇ ਬੱਚੇ
ਦਾ ਮੂੰਹ ਹੈਲ ਵਲ ਹੈ, ਹੈਲ ਵਲ ਜਾਣ ਬਗੈਰ ਰਹਿ ਨਾ ਸਕਦੇ, ਫਿਰ ਕੀ ਕਰਨਾ ਚਾਹੀਦਾ ਹੈ! ਜਰੂਰ ਘਰ
ਵਿੱਚ ਝਗੜਾ ਚੱਲੇਗਾ। ਕਹਿਣਗੇ ਇਹ ਵੀ ਕੋਈ ਗਿਆਨ ਹੈ। ਬੱਚਾ ਸ਼ਾਦੀ ਨਾ ਕਰੇ.......! ਗ੍ਰਹਿਸਥ
ਵਿਵਹਾਰ ਵਿੱਚ ਰਹਿੰਦੇ ਤਾਂ ਬਹੁਤ ਹਨ ਨਾ। ਬੱਚੇ ਦਾ ਮੁੱਖ ਹੈਲ ਵੱਲ ਹੈ, ਉਹ ਚਾਹੁੰਦੇ ਹੈ ਨਰਕ
ਵਿੱਚ ਜਾਈਏ। ਬਾਪ ਕਹਿੰਦੇ ਹਨ ਨਰਕ ਵੱਲ ਬੁੱਧੀਯੋਗ ਨਾ ਰੱਖੋ। ਪਰ ਬਾਪ ਦਾ ਵੀ ਕਹਿਣਾ ਮੰਨਦੇ ਨਹੀਂ।
ਫਿਰ ਕੀ ਕਰਨਾ ਪਵੇ? ਇਸ ਵਿੱਚ ਵੱਡੀ ਨਸ਼ਟੋਮੋਹਾ ਸਥਿਤੀ ਚਾਹੀਦੀ ਹੈ। ਇਹ ਸਾਰਾ ਗਿਆਨ ਆਤਮਾ ਵਿੱਚ
ਹੈ। ਬਾਪ ਦੀ ਆਤਮਾ ਕਹਿੰਦੀ ਹੈ ਇਨ੍ਹਾਂ ਨੂੰ ਅਸੀਂ ਕ੍ਰਿਏਟ ਕੀਤਾ ਹੈ, ਮੇਰਾ ਕਹਿਣਾ ਨਹੀਂ ਮੰਨਦੇ
ਹਨ। ਕੋਈ ਤਾਂ ਬ੍ਰਾਹਮਣ ਵੀ ਬਣੇ ਹਨ ਫਿਰ ਬੁੱਧੀ ਚਲੀ ਜਾਂਦੀ ਹੈ ਹੈਲ ਵਲ। ਤਾਂ ਉਹ ਜਿਵੇਂ ਇੱਕਦਮ
ਰਸਾਤਲ ਵਿੱਚ ਚਲੇ ਜਾਣਗੇ।
ਬੱਚਿਆਂ ਨੂੰ ਸਮਝਾਇਆ ਗਿਆ ਹੈ - ਇਹ ਹੈ ਗਿਆਨ ਸਾਗਰ ਦੀ ਦਰਬਾਰ। ਭਗਤੀ ਮਾਰਗ ਵਿੱਚ ਇੰਦ੍ਰ ਦੀ
ਦਰਬਾਰ ਵੀ ਗਾਈ ਜਾਂਦੀ ਹੈ। ਪੁਖਰਾਜ ਪਰੀ, ਨੀਲਮ ਪਰੀ, ਮਾਣਿਕ ਪਰੀ, ਬਹੁਤ ਹੀ ਨਾਮ ਰੱਖੇ ਹੋਏ ਹਨ
ਕਿਓਂਕਿ ਗਿਆਨ ਡਾਂਸ ਕਰਦੀਆਂ ਹਨ ਨਾ। ਕਿਸਮ - ਕਿਸਮ ਦੀ ਪਰੀਆਂ ਹਨ। ਉਹ ਵੀ ਪਵਿੱਤਰ ਚਾਹੀਦੀਆਂ ਹਨ।
ਜੇਕਰ ਕੋਈ ਅਪਵਿੱਤਰ ਨੂੰ ਲੈ ਆਓਣ ਤਾਂ ਦੰਡ ਪੈ ਜਾਏਗਾ। ਇਸ ਵਿੱਚ ਬਹੁਤ ਹੀ ਪਾਵਨ ਚਾਹੀਦੇ ਹਨ। ਇਹ
ਮੰਜ਼ਿਲ ਬਹੁਤ ਉੱਚੀ ਹੈ ਇਸਲਈ ਝਾੜ ਜਲਦੀ - ਜਲਦੀ ਵਾਧੇ ਨੂੰ ਨਹੀਂ ਪਾਉਂਦਾ ਹੈ। ਬਾਪ ਜੋ ਗਿਆਨ
ਦਿੰਦੇ ਹਨ ਉਸ ਨੂੰ ਕੋਈ ਜਾਣਦੇ ਨਹੀਂ। ਸ਼ਾਸਤਰਾਂ ਵਿੱਚ ਵੀ ਇਹ ਗਿਆਨ ਨਹੀਂ ਹੈ ਇਸਲਈ ਥੋੜਾ ਨਿਸ਼ਚਾ
ਹੋਇਆ ਫਿਰ ਮਾਇਆ ਇੱਕ ਹੀ ਥੱਪੜ ਨਾਲ ਡਿਗਾ ਦਿੰਦੀ ਹੈ। ਤੂਫ਼ਾਨ ਹੈ ਨਾ। ਛੋਟਾ ਜਿਹਾ ਦੀਵਾ ਉਨ੍ਹਾਂ
ਨੂੰ ਤੂਫ਼ਾਨ ਇੱਕ ਹੀ ਥਪੇੜ ਨਾਲ ਸੁੱਟ ਦਿੰਦਾ ਹੈ। ਦੂਜਿਆਂ ਨੂੰ ਵਿਕਾਰ ਵਿੱਚ ਡਿੱਗਦੇ ਵੇਖ ਆਪ ਵੀ
ਡਿੱਗ ਪੈਂਦੇ ਹਨ। ਇਸ ਵਿੱਚ ਤਾਂ ਵੱਡੀ ਬੁੱਧੀ ਚਾਹੀਦੀ ਹੈ ਸਮਝਣ ਦੀ। ਗਾਇਆ ਵੀ ਹੋਇਆ ਹੈ ਅਬਲਾਵਾਂ
ਤੇ ਅਤਿਆਚਾਰ ਹੋਏ। ਬਾਪ ਸਮਝਾਉਂਦੇ ਹਨ - ਬੱਚੇ, ਕਾਮ ਮਹਾਸ਼ਤ੍ਰੁ ਹੈ, ਇਸ ਨਾਲ ਤਾਂ ਤੁਹਾਨੂੰ ਬਹੁਤ
ਨਫਰਤ ਆਉਣੀ ਚਾਹੀਦੀ ਹੈ। ਬਾਬਾ ਬਹੁਤ ਨਫਰਤ ਦਿਲਾਉਂਦੇ ਹਨ ਹੁਣ, ਅੱਗੇ ਇਹ ਗੱਲ ਨਹੀਂ ਸੀ। ਹੈਲ
ਤਾਂ ਹੁਣ ਹੈ ਨਾ। ਦਰੋਪਦੀ ਨੇ ਪੁਕਾਰਿਆ ਹੈ, ਇਹ ਹੁਣ ਦੀ ਗੱਲ ਹੈ। ਕਿੰਨਾ ਚੰਗੀ ਤਰ੍ਹਾਂ ਸਮਝਾਇਆ
ਜਾਂਦਾ ਹੈ। ਫਿਰ ਵੀ ਬੁੱਧੀ ਵਿੱਚ ਬੈਠਦਾ ਨਹੀਂ।
ਇਹ ਗੋਲੇ ਦਾ ਚਿੱਤਰ ਬਹੁਤ ਚੰਗਾ ਹੈ - ਗੇਟ ਵੇ ਟੂ ਹੈਵਿਨ। ਇਸ ਗੋਲੇ ਦੇ ਚਿੱਤਰ ਤੇ ਬਹੁਤ ਚੰਗੀ
ਰੀਤੀ ਸਮਝ ਸਕਣਗੇ। ਸੀੜੀ ਨਾਲ ਵੀ ਇੰਨਾ ਨਹੀਂ ਜਿੰਨਾ ਇਨ੍ਹਾਂ ਤੋਂ ਸਮਝਣਗੇ। ਦਿਨ - ਪ੍ਰਤੀਦਿਨ
ਕਰੈਕਸ਼ਨ ਵੀ ਹੁੰਦੀ ਜਾਂਦੀ ਹੈ। ਬਾਪ ਕਹਿੰਦੇ ਹਨ ਅੱਜ ਤੁਹਾਨੂੰ ਬਿਲਕੁਲ ਹੀ ਨਵਾਂ ਡਾਇਰੈਕਸ਼ਨ ਦਿੰਦਾ
ਹਾਂ। ਪਹਿਲੇ ਤੋੰ ਥੋੜੀ ਨਾ ਸਭ ਡਾਇਰੈਕਸ਼ਨ ਮਿਲਦੇ ਹਨ। ਇਹ ਕਿਵੇਂ ਦੀ ਦੁਨੀਆਂ ਹੈ, ਇਸ ਵਿੱਚ ਕਿੰਨਾ
ਦੁੱਖ ਹੈ। ਕਿੰਨਾ ਬੱਚਿਆਂ ਵਿੱਚ ਮੋਹ ਰਹਿੰਦਾ ਹੈ। ਬੱਚਾ ਮਰ ਜਾਂਦਾ ਹੈ ਤਾਂ ਇਕਦਮ ਦੀਵਾਨੇ ਹੋ
ਜਾਂਦੇ ਹਨ, ਅਥਾਹ ਦੁੱਖ ਹੈ। ਇੰਵੇਂ ਨਹੀਂ ਕਿ ਸਾਹੂਕਾਰ ਹੈ, ਤਾਂ ਸੁਖੀ ਹੈ। ਕਈ ਪ੍ਰਕਾਰ ਦੀ
ਬਿਮਾਰੀਆਂ ਲਗੀਆਂ ਰਹਿੰਦੀਆਂ ਹਨ। ਫਿਰ ਹਾਸਪਿਟਲ ਵਿੱਚ ਪਏ ਰਹਿੰਦੇ ਹਨ। ਗਰੀਬ ਜਨਰਲ ਵਾਰਡ ਵਿੱਚ
ਪਏ ਰਹਿੰਦੇ ਹਨ, ਸਾਹੂਕਾਰ ਨੂੰ ਵੱਖ ਸਪੈਸ਼ਲ ਰੂਮ ਮਿਲ ਜਾਂਦਾ ਹੈ। ਪਰ ਦੁੱਖ ਤਾਂ ਜਿਵੇਂ ਸਾਹੂਕਾਰ
ਨੂੰ ਵੈਸਾ ਗਰੀਬ ਨੂੰ ਹੁੰਦਾ ਹੈ। ਸਿਰਫ ਉਨ੍ਹਾਂ ਨੂੰ ਜਗ੍ਹਾ ਚੰਗੀ ਮਿਲਦੀ ਹੈ। ਸੰਭਾਲ ਚੰਗੀ ਹੁੰਦੀ
ਹੈ। ਹੁਣ ਤੁਸੀਂ ਬੱਚੇ ਜਾਣਦੇ ਹੋ ਸਾਨੂੰ ਬਾਪ ਪੜ੍ਹਾ ਰਹੇ ਹਨ। ਬਾਪ ਨੇ ਕਈ ਵਾਰ ਪੜ੍ਹਾਇਆ ਹੈ।
ਆਪਣੀ ਦਿਲ ਤੋਂ ਪੁੱਛਣਾ ਚਾਹੀਦਾ ਹੈ ਅਸੀਂ ਪੜ੍ਹਦੇ ਹਾਂ ਜਾਂ ਨਹੀਂ? ਕਿੰਨਿਆਂ ਨੂੰ ਪੜ੍ਹਾਉਂਦੇ
ਹਾਂ? ਜੇ ਪੜ੍ਹਾਉਣਗੇ ਨਹੀਂ ਤਾਂ ਕੀ ਪਦ ਮਿਲੇਗਾ! ਰੋਜ਼ ਰਾਤ ਨੂੰ ਆਪਣਾ ਚਾਰਟ ਵੇਖੋ - ਅੱਜ ਕਿਸੇ
ਨੂੰ ਦੁੱਖ ਤਾਂ ਨਹੀਂ ਦਿੱਤਾ? ਸ਼੍ਰੀਮਤ ਕਹਿੰਦੀ ਹੈ - ਕਿਸੇ ਨੂੰ ਦੁੱਖ ਨਾ ਦੇਵੋ ਅਤੇ ਸਭ ਨੂੰ ਰਸਤਾ
ਦੱਸੋ। ਜੋ ਸਾਡਾ ਭਾਤੀ ਹੋਵੇਗਾ ਉਨ੍ਹਾਂ ਨੂੰ ਝੱਟ ਟੱਚ ਹੋਵੇਗਾ। ਇਸ ਵਿੱਚ ਬਰਤਨ ਚਾਹੀਦਾ ਸੋਨੇ
ਦਾ, ਜਿਸ ਵਿੱਚ ਅੰਮ੍ਰਿਤ ਠਹਿਰੇ। ਜਿਵੇਂ ਕਹਿੰਦੇ ਹਨ ਨਾ - ਸ਼ੇਰਨੀ ਦੇ ਦੁੱਧ ਦੇ ਲਈ ਸੋਨੇ ਦਾ
ਬਰਤਨ ਚਾਹੀਦਾ ਹੈ ਕਿਓਂਕਿ ਉਸਦਾ ਦੁੱਧ ਬਹੁਤ ਭਾਰੀ ਤਾਕਤ ਵਾਲਾ ਹੁੰਦਾ ਹੈ। ਉਨ੍ਹਾਂ ਦਾ ਬੱਚਿਆਂ
ਵਿੱਚ ਮੋਹ ਰਹਿੰਦਾ ਹੈ। ਕੋਈ ਨੂੰ ਵੇਖਿਆ ਤਾਂ ਇਕਦਮ ਉਛਲ ਪਏਗੀ। ਸਮਝੇਗੀ ਬੱਚੇ ਨੂੰ ਮਾਰ ਨਾ ਦੇਣ।
ਇੱਥੇ ਵੀ ਬਹੁਤ ਹਨ ਜਿਨ੍ਹਾਂ ਦਾ ਪਤੀ, ਬੱਚਿਆਂ ਆਦਿ ਵਿੱਚ ਮੋਹ ਰਹਿੰਦਾ ਹੈ। ਹੁਣ ਤੁਸੀਂ ਬੱਚੇ
ਜਾਣਦੇ ਹੋ ਸ੍ਵਰਗ ਦਾ ਗੇਟ ਖੁਲਦਾ ਹੈ। ਕ੍ਰਿਸ਼ਨ ਦੇ ਚਿੱਤਰ ਵਿੱਚ ਕਲੀਅਰ ਲਿਖਿਆ ਹੋਇਆ ਹੈ। ਇਸ
ਲੜਾਈ ਦੇ ਬਾਦ ਸ੍ਵਰਗ ਦੇ ਗੇਟਸ ਖੁਲਦੇ ਹਨ। ਉੱਥੇ ਬਹੁਤ ਥੋੜੇ ਮਨੁੱਖ ਹੁੰਦੇ ਹਨ। ਬਾਕੀ ਸਭ
ਮੁਕਤੀਧਾਮ ਵਿੱਚ ਚਲੇ ਜਾਂਦੇ ਹਨ। ਸਜ਼ਾਵਾਂ ਬਹੁਤ ਖਾਣੀਆਂ ਪੈਂਦੀਆਂ ਹਨ। ਜੋ ਵੀ ਪਾਪ ਕਰਮ ਕੀਤੇ ਹਨ,
ਇੱਕ - ਇੱਕ ਜਨਮ ਦਾ ਸਾਕ੍ਸ਼ਾਤ੍ਕਰ ਕਰਾਉਂਦੇ ਹਨ, ਸਜ਼ਾਵਾਂ ਖਾਂਦੇ ਰਹਿਣਗੇ। ਫਿਰ ਪਾਈ ਪੈਸੇ ਦਾ ਪਦ
ਪਾ ਲੈਣਗੇ। ਯਾਦ ਵਿੱਚ ਨਾ ਰਹਿਣ ਦੇ ਕਾਰਨ ਵਿਕਰਮ ਵਿਨਾਸ਼ ਨਹੀਂ ਹੁੰਦੇ ਹਨ।
ਕਈ ਬੱਚੇ ਹਨ ਜੋ ਮੁਰਲੀ ਵੀ ਮਿਸ ਕਰ ਲੈਂਦੇ ਹਨ, ਬਹੁਤ ਬੱਚੇ ਇਸ ਵਿੱਚ ਲਾਪਰਵਾਹ ਰਹਿੰਦੇ ਹਨ।
ਸਮਝਦੇ ਹਨ ਅਸੀਂ ਨਹੀਂ ਪੜ੍ਹਿਆ ਤਾਂ ਕੀ ਹੋਇਆ! ਅਸੀਂ ਤਾਂ ਪਾਰ ਹੋ ਗਏ ਹਾਂ। ਮੁਰਲੀ ਦੀ ਪਰਵਾਹ ਨਹੀਂ
ਕਰਦੇ ਹਨ। ਇਵੇਂ ਦੇਹ - ਅਭਿਮਾਨੀ ਬਹੁਤ ਹਨ, ਉਹ ਆਪਣਾ ਹੀ ਨੁਕਸਾਨ ਕਰਦੇ ਹਨ। ਬਾਬਾ ਜਾਣਦੇ ਹਨ
ਇਸਲਈ ਇੱਥੇ ਜੱਦ ਆਉਂਦੇ ਹਨ, ਤਾਂ ਵੀ ਪੁੱਛਦਾ ਹਾਂ, ਬਹੁਤ ਮੁਰਲੀਆਂ ਨਹੀਂ ਪੜ੍ਹੀਆਂ ਹੋਣਗੀਆਂ! ਪਤਾ
ਨਹੀਂ ਉਨ੍ਹਾਂ ਵਿੱਚ ਕੋਈ ਚੰਗੇ ਪੁਆਇੰਟਸ ਹੋਣ। ਪੁਆਇੰਟਸ ਤਾਂ ਰੋਜ਼ ਨਿਕਲਦੀ ਹੈ ਨਾ। ਇਵੇਂ ਦੇ ਵੀ
ਬਹੁਤ ਸੈਂਟਰਜ਼ ਤੇ ਆਉਂਦੇ ਹਨ। ਪਰ ਧਾਰਨਾ ਕੁਝ ਨਹੀਂ, ਗਿਆਨ ਨਹੀਂ। ਸ਼੍ਰੀਮਤ ਤੇ ਨਹੀਂ ਚਲਣਗੇ ਤਾਂ
ਪਦ ਥੋੜੀ ਮਿਲੇਗਾ। ਸਤ ਬਾਪ, ਸਤ ਟੀਚਰ ਦੀ ਗਲਾਨੀ ਕਰਾਉਣ ਨਾਲ ਕਦੀ ਠੋਰ ਪਾ ਨਾ ਸਕੇ। ਪਰ ਸਭ ਤਾਂ
ਰਾਜੇ ਨਹੀਂ ਬਣਨਗੇ। ਪ੍ਰਜਾ ਵੀ ਬਣਦੀ ਹੈ। ਨੰਬਰਵਾਰ ਮਰਤਬੇ ਹੁੰਦੇ ਹੈ ਨਾ। ਸਾਰਾ ਮਦਾਰ ਯਾਦ ਤੇ
ਹੈ, ਜਿਸ ਬਾਪ ਨਾਲ ਵਿਸ਼ਵ ਦਾ ਰਾਜ ਮਿਲਦਾ ਹੈ, ਉਨ੍ਹਾਂ ਨੂੰ ਯਾਦ ਨਹੀਂ ਕਰ ਸਕਦੇ। ਤਕਦੀਰ ਵਿੱਚ ਹੀ
ਨਹੀਂ ਹੈ ਤਾਂ ਫਿਰ ਤਦਬੀਰ ਵੀ ਕੀ ਕਰਨਗੇ। ਬਾਪ ਤਾਂ ਕਹਿੰਦੇ ਹਨ ਯਾਦ ਦੀ ਯਾਤਰਾ ਨਾਲ ਹੀ ਪਾਪ ਭਸਮ
ਹੋਣਗੇ, ਤਾਂ ਪੁਰਸ਼ਾਰਥ ਕਰਨਾ ਚਾਹੀਦਾ ਹੈ ਨਾ। ਬਾਬਾ ਕੋਈ ਇਵੇਂ ਵੀ ਨਹੀਂ ਕਹਿੰਦੇ ਕਿ ਖਾਣਾ ਪੀਣਾ
ਨਹੀਂ ਖਾਓ। ਇਹ ਕੋਈ ਹੱਠਯੋਗ ਨਹੀਂ ਹੈ। ਚਲਦੇ - ਫਿਰਦੇ ਸਭ ਕੰਮ ਕਰਦੇ, ਜਿਵੇਂ ਆਸ਼ਿਕ ਮਾਸ਼ੂਕ ਨੂੰ
ਯਾਦ ਕਰਦੇ ਹਨ, ਇਵੇਂ ਯਾਦ ਵਿੱਚ ਰਹੋ। ਉਨ੍ਹਾਂ ਦਾ ਨਾਮ - ਰੂਪ ਦਾ ਪਿਆਰ ਹੁੰਦਾ ਹੈ। ਇਹ ਲਕਸ਼ਮੀ -
ਨਾਰਾਇਣ ਵਿਸ਼ਵ ਦੇ ਮਾਲਿਕ ਕਿਵੇਂ ਬਣੇ? ਕਿਸੇ ਨੂੰ ਵੀ ਪਤਾ ਨਹੀਂ ਹੈ। ਤੁਸੀਂ ਤਾਂ ਕਹਿੰਦੇ ਹੋ ਕਲ
ਦੀ ਗੱਲ ਹੈ। ਇਹ ਰਾਜ ਕਰਦੇ ਸੀ, ਮਨੁੱਖ ਤਾਂ ਲੱਖਾਂ ਵਰ੍ਹੇ ਕਹਿ ਦਿੰਦੇ ਹਨ। ਮਾਇਆ ਨੇ ਮਨੁੱਖਾਂ
ਨੂੰ ਬਿਲਕੁਲ ਹੀ ਪੱਥਰਬੁੱਧੀ ਬਣਾ ਦਿੱਤਾ ਹੈ। ਹੁਣ ਤੁਸੀਂ ਪਥਰਬੁਧੀ ਤੋਂ ਪਾਰਸਬੁੱਧੀ ਬਣਦੇ ਹੋ।
ਪਾਰਸਨਾਥ ਦਾ ਮੰਦਿਰ ਵੀ ਹੈ। ਪਰ ਉਹ ਕੌਣ ਹੈ, ਇਹ ਕੋਈ ਨਹੀਂ ਜਾਣਦੇ। ਮਨੁੱਖ ਬਿਲਕੁਲ ਹੀ ਘੋਰ
ਹਨ੍ਹੇਰੇ ਵਿੱਚ ਹਨ। ਹੁਣ ਬਾਪ ਕਿੰਨੀਆਂ ਚੰਗੀਆਂ - ਚੰਗੀਆਂ ਗੱਲਾਂ ਸਮਝਾਉਂਦੇ ਹਨ। ਫਿਰ ਹਰ ਇੱਕ
ਦੀ ਬੁੱਧੀ ਤੇ ਹੈ। ਪੜ੍ਹਾਉਣ ਵਾਲਾ ਤਾਂ ਇੱਕ ਹੀ ਹੈ, ਪੜ੍ਹਨ ਵਾਲੇ ਢੇਰ ਹੁੰਦੇ ਜਾਣਗੇ। ਗਲੀ - ਗਲੀ
ਵਿਚ ਤੁਹਾਡਾ ਸਕੂਲ ਹੋ ਜਾਏਗਾ। ਗੇਟ ਵੇ ਟੂ ਹੈਵਿਨ। ਮਨੁੱਖ ਇੱਕ ਵੀ ਨਹੀਂ ਜੋ ਸਮਝਣ ਕਿ ਅਸੀਂ ਹੈਲ
ਵਿੱਚ ਹਾਂ । ਬਾਪ ਸਮਝਾਉਂਦੇ ਹਨ ਸਭ ਪੁਜਾਰੀ ਹਨ। ਪੂਜਯ ਹੁੰਦੇ ਹੀ ਹਨ ਸਤਯੁਗ ਵਿੱਚ। ਪੁਜਾਰੀ
ਹੁੰਦੇ ਹਨ ਕਲਯੁਗ ਵਿੱਚ। ਮਨੁੱਖ ਫਿਰ ਸਮਝਦੇ ਹਨ ਰੱਬ ਹੀ ਪੂਜਯ, ਰੱਬ ਹੀ ਪੁਜਾਰੀ ਬਣਦੇ ਹਨ। ਆਪ
ਹੀ ਰੱਬ ਹੋ, ਆਪ ਹੀ ਇਹ ਸਭ ਖੇਡ ਕਰਦੇ ਹੋ। ਤੁਸੀਂ ਵੀ ਰੱਬ, ਅਸੀਂ ਵੀ ਰੱਬ। ਕੁਝ ਵੀ ਸਮਝਦੇ ਨਹੀਂ
ਹਨ, ਇਹ ਹੈ ਹੀ ਰਾਵਣ ਰਾਜ। ਤੁਸੀਂ ਕੀ ਸੀ, ਹੁਣ ਕੀ ਬਣਦੇ ਹੋ। ਬੱਚਿਆਂ ਨੂੰ ਬੜਾ ਨਸ਼ਾ ਰਹਿਣਾ
ਚਾਹੀਦਾ ਹੈ। ਬਾਪ ਸਿਰਫ ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ ਤੁਸੀਂ ਪੁੰਨਯ ਆਤਮਾ ਬਣ ਜਾਓਗੇ।
ਬਾਪ ਬੱਚਿਆਂ ਨੂੰ ਪੁੰਨਯ ਆਤਮਾ ਬਣਾਉਣ ਦੀ ਯੁਕਤੀ ਦੱਸਦੇ ਹਨ - ਬੱਚੇ, ਇਸ ਪੁਰਾਣੀ ਦੁਨੀਆਂ ਦਾ
ਹੁਣ ਅੰਤ ਹੈ। ਮੈਂ ਹੁਣ ਡਾਇਰੈਕਟ ਆਇਆ ਹੋਇਆ ਹਾਂ, ਇਹ ਹੈ ਪਿਛਾੜੀ ਦਾ ਦਾਨ, ਇਕਦਮ ਸਰੈਂਡਰ ਹੋ
ਜਾਓ। ਬਾਬਾ, ਇਹ ਸਭ ਤੁਹਾਡਾ ਹੈ। ਬਾਪ ਤਾਂ ਦੇਣ ਦੇ ਲਈ ਹੀ ਕਰਾਉਂਦੇ ਹਨ। ਇਨ੍ਹਾਂ ਦਾ ਕੁਝ ਭਵਿੱਖ
ਬਣ ਜਾਵੇ। ਮਨੁੱਖ ਈਸ਼ਵਰ ਅਰਥ ਦਾਨ - ਪੁੰਨ ਕਰਦੇ ਹਨ, ਉਹ ਹੈ ਇੰਡਾਇਰੈਕਟ। ਉਨ੍ਹਾਂ ਦਾ ਫਲ ਦੂਜੇ
ਜਨਮ ਵਿੱਚ ਮਿਲਦਾ ਹੈ। ਇਹ ਵੀ ਡਰਾਮਾ ਵਿੱਚ ਨੂੰਦ ਹੈ। ਹੁਣ ਤਾਂ ਮੈ ਹਾਂ ਡਾਇਰੈਕਟ। ਹੁਣ ਤੁਸੀਂ
ਜੋ ਕਰੋਗੇ ਉਨ੍ਹਾਂ ਦਾ ਰਿਟਰਨ ਪਦਮਗੁਣਾ ਮਿਲੇਗਾ। ਸਤਯੁਗ ਵਿੱਚ ਤਾਂ ਦਾਨ - ਪੁੰਨ ਆਦਿ ਦੀ ਗੱਲ ਨਹੀਂ
ਹੁੰਦੀ। ਇੱਥੇ ਕੋਈ ਦੇ ਕੋਲ ਪੈਸੇ ਹਨ ਤਾਂ ਬਾਬਾ ਕਹਿਣਗੇ ਅੱਛਾ, ਤੁਸੀਂ ਜਾਕੇ ਸੈਂਟਰ ਖੋਲੋ।
ਪ੍ਰਦਰਸ਼ਨੀ ਬਣਾਓ। ਗਰੀਬ ਹਨ ਤਾਂ ਕਹਿਣਗੇ ਅੱਛਾ, ਆਪਣੇ ਘਰ ਵਿੱਚ ਹੀ ਸਿਰਫ ਬੋਰਡ ਲਗਾ ਦੋ - ਗੇਟ
ਵੇ ਟੂ ਹੈਵਿਨ। ਸ੍ਵਰਗ ਅਤੇ ਨਰਕ ਹੈ ਨਾ। ਹੁਣ ਅਸੀਂ ਨਰਕਵਾਸੀ ਹਾਂ, ਇਹ ਵੀ ਕੋਈ ਸਮਝਦੇ ਨਹੀਂ ਹਨ।
ਜੇ ਸ੍ਵਰਗ ਪਧਾਰੇ ਤਾਂ ਫਿਰ ਉਨ੍ਹਾਂ ਨੂੰ ਨਰਕ ਵਿਚ ਕਿਓਂ ਬੁਲਾਉਂਦੇ ਹੋ। ਸ੍ਵਰਗ ਵਿਚ ਥੋੜੀ ਕੋਈ
ਕਹੇਗਾ ਸ੍ਵਰਗ ਪਧਾਰਿਆ। ਉਹ ਤਾਂ ਹੈ ਹੀ ਸ੍ਵਰਗ ਵਿੱਚ। ਪੁਨਰਜਨਮ ਸ੍ਵਰਗ ਵਿੱਚ ਹੀ ਮਿਲਦਾ ਹੈ। ਇੱਥੇ
ਪੁਨਰਜਨਮ ਨਰਕ ਵਿੱਚ ਹੀ ਮਿਲਦਾ ਹੈ। ਇਹ ਗੱਲਾਂ ਵੀ ਤੁਸੀਂ ਸਮਝ ਸਕਦੇ ਹੋ। ਭਗਵਾਨੁਵਾਚ - ਮਾਮੇਕਮ
ਯਾਦ ਕਰੋ ਕਿਓਂਕਿ ਉਹ ਹੀ ਪਤਿਤ - ਪਾਵਨ ਹੈ, ਮੈਨੂੰ ਯਾਦ ਕਰੋ ਤਾਂ ਤੁਸੀਂ ਪੁਜਾਰੀ ਤੋਂ ਪੂਜਯ ਬਣ
ਜਾਓਗੇ। ਭਾਵੇਂ ਸ੍ਵਰਗ ਵਿਚ ਸੁਖੀ ਤਾਂ ਸਾਰੇ ਹੋਣਗੇ ਪਰ ਨੰਬਰਵਾਰ ਮਰਤਬੇ ਹੁੰਦੇ ਹਨ। ਬਹੁਤ ਵੱਡੀ
ਮੰਜ਼ਿਲ ਹੈ। ਕੁਮਾਰੀਆਂ ਨੂੰ ਤਾਂ ਬਹੁਤ ਸਰਵਿਸ ਦਾ ਜੋਸ਼ ਆਉਣਾ ਚਾਹੀਦਾ ਹੈ। ਅਸੀਂ ਭਾਰਤ ਨੂੰ ਸ੍ਵਰਗ
ਬਣਾ ਕੇ ਦਿਖਾਵਾਂਗੇ। ਕੁਮਾਰੀ ਉਹ ਜੋ 21 ਕੁਲ ਦਾ ਉੱਧਾਰ ਕਰੇ ਅਰਥਾਤ 21 ਜਨਮ ਲਈ ਉੱਧਾਰ ਕਰ ਸਕਦੀ
ਹੈ। ਅੱਛਾ।
ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ
। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਇਸ ਪੁਰਾਣੀ
ਦੁਨੀਆਂ ਦਾ ਅੰਤ ਹੈ, ਬਾਪ ਡਾਇਰੈਕਟ ਆਇਆ ਹੈ ਤਾਂ ਇਕਦਮ ਸਰੈਂਡਰ ਹੋ ਜਾਣਾ ਹੈ, ਬਾਬਾ ਇਹ ਸਭ
ਤੁਹਾਡਾ ਹੈ.....ਇਸ ਯੁਕਤੀ ਨਾਲ ਪੁੰਨਆਤਮਾ ਬਣ ਜਾਵੋਗੇ। ।
2. ਮੁਰਲੀ ਕਦੀ ਵੀ ਮਿਸ
ਨਹੀਂ ਕਰਨਾ ਹੈ, ਮੁਰਲੀ ਵਿੱਚ ਲਾਪਰਵਾਹ ਨਹੀਂ ਰਹਿਣਾ ਹੈ। ਇਵੇਂ ਨਹੀਂ, ਅਸੀਂ ਨਹੀਂ ਪੜ੍ਹੀ ਤਾਂ
ਕੀ ਹੋਇਆ ਅਸੀਂ ਤਾਂ ਪਾਰ ਹੋ ਗਏ ਹਾਂ। ਨਹੀਂ। ਇਹ ਦੇਹ - ਅਭਿਮਾਨ ਹੈ। ਮੁਰਲੀ ਜਰੂਰ ਪੜ੍ਹਨੀ ਹੈ।
ਵਰਦਾਨ:-
ਨਿਸ਼ਚੈ
ਦੇ ਅਧਾਰ ਤੇ ਵਿਜਯੀ ਰਤਨ ਬਣ ਸਰਵ ਦੇ ਪ੍ਰਤੀ ਮਾਸਟਰ ਸਹਾਰੇ ਦਾਤਾ ਭਵ:
ਨਿਸ਼ਚੈ ਬੁੱਧੀ ਬੱਚੇ
ਵਿਜਯੀ ਹੋਣ ਦੇ ਕਾਰਨ ਹਮੇਸ਼ਾ ਖੁਸ਼ੀ ਵਿੱਚ ਨੱਚਦੇ ਹਨ। ਉਹ ਆਪਣੇ ਵਿਜਯ ਦਾ ਵਰਨਣ ਨਹੀਂ ਕਰਦੇ ਪਰ
ਵਿਜਯੀ ਹੋਣ ਦੇ ਕਾਰਨ ਉਹ ਦੂਜਿਆਂ ਦੀ ਵੀ ਹਿੰਮਤ ਵਧਾਉਂਦੇ ਹਨ। ਕਿਸੇ ਨੂੰ ਨੀਚਾ ਵਿਖਾਉਣ ਦੀ
ਕੋਸ਼ਿਸ਼ ਨਹੀਂ ਕਰਦੇ। ਪਰ ਬਾਪ ਸਮਾਨ ਮਾਸਟਰ ਸਹਾਰੇ ਦਾਤਾ ਬਣਦੇ ਹਨ ਅਰਥਾਤ ਨੀਚੇ ਤੋਂ ਉੱਚਾ ਉਠਾਉਂਦੇ
ਹਨ। ਵਿਅਰਥ ਤੋਂ ਹਮੇਸ਼ਾ ਦੂਰ ਰਹਿੰਦੇ ਹਨ। ਵਿਅਰਥ ਤੋਂ ਕਿਨਾਰਾ ਹੋਣਾ ਹੀ ਵਿਜਯੀ ਬਣਨਾ ਹੈ। ਅਜਿਹੇ
ਵਿਜਯੀ ਬੱਚੇ ਸਰਵ ਦੇ ਲਈ ਲਈ ਮਾਸਟਰ ਸਹਾਰੇ ਦਾਤਾ ਬਣ ਜਾਂਦੇ ਹਨ।
ਸਲੋਗਨ:-
ਨਿਸਵਾਰਥ ਅਤੇ
ਨਿਰਵਿਕਲਪ ਸਥਿਤੀ ਤੋਂ ਸੇਵਾ ਕਰਨ ਵਾਲੇ ਹੀ ਸਫਲਤਾ ਮੂਰਤ ਹਨ।