26.06.20 Punjabi Morning Murli Om Shanti BapDada Madhuban
ਮਿੱਠੇ ਬੱਚੇ:- ਤੁਸੀਂ
ਹੁਣ ਸ਼੍ਰੀਮਤ ਤੇ ਸਾਈਲੈਂਸ ਦੀ ਅਤਿ ਵਿੱਚ ਜਾਂਦੇ ਹੋ , ਤੁਹਾਨੂੰ ਬਾਪ ਤੋਂ ਸ਼ਾਂਤੀ ਦਾ ਵਰਸਾ ਮਿਲਦਾ
ਹੈ , ਸ਼ਾਂਤੀ ਵਿੱਚ ਸਭ ਕੁਝ ਆ ਜਾਂਦਾ ਹੈ ”
ਪ੍ਰਸ਼ਨ:-
ਨਵੀਂ ਦੁਨੀਆਂ
ਦੀ ਸਥਾਪਨਾ ਦਾ ਮੁੱਖ ਅਧਾਰ ਕੀ ਹੈ?
ਉੱਤਰ:-
ਪਵਿੱਤਰਤਾ। ਬਾਪ ਜੱਦ ਬ੍ਰਹਮਾ ਤਨ ਵਿੱਚ ਆਕੇ ਨਵੀਂ ਦੁਨੀਆਂ ਸਥਾਪਨ ਕਰਦੇ ਹਨ ਤਾਂ ਤੁਸੀਂ ਆਪਸ
ਵਿੱਚ ਭਰਾ - ਭੈਣ ਹੋ ਜਾਂਦੇ ਹੋ। ਇਸਤ੍ਰੀ ਪੁਰਸ਼ ਦਾ ਭਾਨ ਨਿਕਲ ਜਾਂਦਾ ਹੈ। ਇਸ ਅੰਤਿਮ ਜਨਮ ਵਿੱਚ
ਪਵਿੱਤਰ ਬਣਦੇ ਹੋ ਤਾਂ ਪਵਿੱਤਰ ਦੁਨੀਆਂ ਦੇ ਮਾਲਿਕ ਬਣ ਜਾਂਦੇ ਹੋ। ਤੁਸੀਂ ਆਪਣੇ ਆਪ ਨਾਲ
ਪ੍ਰਤਿਗਿਆ ਕਰਦੇ ਹੋ ਅਸੀਂ ਭਰਾ ਭੈਣ ਹੋਕੇ ਰਹਾਂਗੇ। ਵਿਕਾਰ ਦੀ ਦ੍ਰਿਸ਼ਟੀ ਨਹੀਂ ਰੱਖਾਂਗੇ। ਇੱਕ-
ਦੂਜੇ ਨੂੰ ਸਾਵਧਾਨ ਕਰ ਉਨਤੀ ਨੂੰ ਪਾਵਾਂਗੇ।
ਗੀਤ:-
ਜਾਗ ਸਜਨੀਆਂ
ਜਾਗ…...
ਓਮ ਸ਼ਾਂਤੀ
ਮਿੱਠੇ - ਮਿੱਠੇ ਰੂਹਾਨੀ ਬੱਚਿਆਂ ਨੇ ਗੀਤ ਸੁਣਿਆ ਅਤੇ ਬੁੱਧੀ ਵਿਚ ਸ੍ਵਦਰਸ਼ਨ ਚੱਕਰ ਫਿਰ ਗਿਆ। ਬਾਪ
ਵੀ ਸ੍ਵਦਰਸ਼ਨ ਚੱਕਰਧਾਰੀ ਕਹਾਉਂਦੇ ਹਨ ਕਿਓਂਕਿ ਸ੍ਰਿਸ਼ਟੀ ਦੇ ਆਦਿ - ਮੱਧ - ਅੰਤ ਨੂੰ ਜਾਨਣਾ - ਇਹ
ਹੈ ਸ੍ਵਦਰਸ਼ਨ ਚੱਕਰਧਾਰੀ ਬਣਨਾ। ਇਹ ਗੱਲਾਂ ਸਿਵਾਏ ਬਾਪ ਦੇ ਹੋਰ ਕੋਈ ਸਮਝਾ ਨਾ ਸਕੇ। ਤੁਸੀਂ
ਬ੍ਰਾਹਮਣਾਂ ਦਾ ਸਾਰਾ ਮਦਾਰ ਹੈ ਸਾਈਲੈਂਸ ਤੇ। ਸਾਰੇ ਮਨੁੱਖ ਕਹਿੰਦੇ ਵੀ ਹਨ ਸ਼ਾਂਤੀ ਦੇਵਾ, ਹੇ
ਸ਼ਾਂਤੀ ਦੇਣ ਵਾਲਾ….ਪਤਾ ਕਿਸੇ ਨੂੰ ਵੀ ਨਹੀਂ ਹੈ ਕਿ ਸ਼ਾਂਤੀ ਕੌਣ ਦਿੰਦੇ ਹਨ ਜਾਂ ਸ਼ਾਂਤੀਧਾਮ ਕੌਣ
ਲੈ ਜਾਣਗੇ। ਇਹ ਸਿਰਫ ਤੁਸੀਂ ਬੱਚੇ ਹੀ ਜਾਣਦੇ ਹੋ, ਬ੍ਰਾਹਮਣ ਹੀ ਸ੍ਵਦਰਸ਼ਨ ਚੱਕਰਧਾਰੀ ਬਣਦੇ ਹਨ।
ਦੇਵਤਾ ਕੋਈ ਸ੍ਵਦਰਸ਼ਨ ਚੱਕਰਧਾਰੀ ਕਹਾ ਨਾ ਸਕੇ। ਕਿੰਨਾ ਰਾਤ - ਦਿਨ ਦਾ ਫਰਕ ਹੈ। ਬਾਪ ਤੁਸੀਂ
ਬੱਚਿਆਂ ਨੂੰ ਸਮਝਾਉਂਦੇ ਹਨ, ਤੁਸੀਂ ਹਰ ਇੱਕ ਸ੍ਵਦਰਸ਼ਨ ਚੱਕ੍ਰਧਾਰੀ ਹੋ - ਪੁਰਸ਼ਾਰਥ ਅਨੁਸਾਰ। ਬਾਪ
ਨੂੰ ਯਾਦ ਕਰਨਾ ਹੈ, ਇਹ ਹੀ ਮੁੱਖ ਗੱਲ ਹੈ। ਬਾਪ ਨੂੰ ਯਾਦ ਕਰਨਾ ਗੋਇਆ ਸ਼ਾਂਤੀ ਦਾ ਵਰਸਾ ਲੈਣਾ।
ਸ਼ਾਂਤੀ ਵਿੱਚ ਸਭ ਆ ਜਾਂਦਾ ਹੈ। ਤੁਹਾਡੀ ਉਮਰ ਵੀ ਵੱਡੀ ਹੋ ਜਾਂਦੀ ਹੈ, ਨਿਰੋਗੀ ਕਾਇਆ ਵੀ ਬਣਦੀ
ਜਾਂਦੀ ਹੈ। ਸਿਵਾਏ ਬਾਪ ਦੇ ਹੋਰ ਕੋਈ ਸ੍ਵਦਰਸ਼ਨ ਚੱਕਰਧਾਰੀ ਬਣਾ ਨਾ ਸਕੇ। ਆਤਮਾ ਹੀ ਬਣਦੀ ਹੈ। ਬਾਪ
ਵੀ ਹੈ ਕਿਓਂ ਕਿ ਸ੍ਰਿਸ਼ਟੀ ਦੇ ਆਦਿ ਮੱਧ ਅੰਤ ਦਾ ਗਿਆਨ ਹੈ। ਗੀਤ ਵੀ ਸੁਣਿਆ ਹੁਣ ਨਵੀਂ ਦੁਨੀਆਂ
ਸਥਾਪਨ ਹੋ ਰਹੀ ਹੈ। ਗੀਤ ਤਾਂ ਮਨੁੱਖਾਂ ਨੇ ਹੀ ਬਣਾਏ ਹਨ। ਬਾਪ ਬੈਠ ਸਾਰ ਸਮਝਾਉਂਦੇ ਹਨ। ਉਹ ਹੈ
ਸਾਰੀਆਂ ਆਤਮਾਵਾਂ ਦਾ ਬਾਪ, ਤਾਂ ਸਭ ਬੱਚੇ ਆਪਸ ਵਿੱਚ ਭਰਾ - ਭਰਾ ਹੋ ਜਾਂਦੇ ਹਨ। ਬਾਪ ਜੱਦ ਨਵੀਂ
ਦੁਨੀਆਂ ਰਚਦੇ ਹਨ ਤਾਂ ਪ੍ਰਜਾਪਿਤਾ ਬ੍ਰਹਮਾ ਦੁਆਰਾ ਤੁਸੀਂ ਭਾਈ ਭੈਣ ਹੋ, ਹਰ ਇੱਕ ਬ੍ਰਹਮਾਕੁਮਾਰ
ਕੁਮਾਰੀ ਹੈ, ਇਹ ਬੁੱਧੀ ਵਿੱਚ ਰਹਿਣ ਨਾਲ ਫਿਰ ਇਸਤ੍ਰੀ ਪੁਰਸ਼ ਦਾ ਭਾਨ ਨਿਕਲ ਜਾਂਦਾ ਹੈ। ਮਨੁੱਖ ਇਹ
ਨਹੀਂ ਸਮਝਦੇ ਕਿ ਅਸੀਂ ਵੀ ਅਸਲ ਵਿਚ ਭਰਾ - ਭਰਾ ਹਾਂ। ਫਿਰ ਬਾਪ ਰਚਨਾ ਰਚਦੇ ਹਨ ਤਾਂ ਭਰਾ ਭੈਣ ਹੋ
ਜਾਂਦੇ ਹਨ। ਕ੍ਰਿਮੀਨਲ ਦ੍ਰਿਸ਼ਟੀ ਨਿਕਲ ਜਾਂਦੀ ਹੈ। ਬਾਪ ਯਾਦ ਵੀ ਦਵਾਉਂਦੇ ਹਨ, ਤੁਸੀਂ ਬੁਲਾਉਂਦੇ
ਆਏ ਹੋ ਹੇ ਪਤਿਤ - ਪਾਵਨ, ਹੁਣ ਮੈ ਆਇਆ ਹਾਂ, ਤੁਹਾਨੂੰ ਕਹਿੰਦਾ ਹਾਂ ਇਹ ਅੰਤਿਮ ਜਨਮ ਪਵਿੱਤਰ ਰਹੋ।
ਤਾਂ ਤੁਸੀਂ ਪਵਿੱਤਰ ਦੁਨੀਆਂ ਦੇ ਮਾਲਿਕ ਬਣੋਗੇ। ਇਹ ਪ੍ਰਦਰਸ਼ਨੀ ਤਾਂ ਤੁਹਾਡੇ ਘਰ - ਘਰ ਵਿੱਚ ਹੋਣੀ
ਚਾਹੀਦੀ ਹੈ ਕਿਓਂਕਿ ਤੁਸੀਂ ਬੱਚੇ ਬ੍ਰਾਹਮਣ ਹੋ। ਤੁਹਾਡੇ ਘਰ ਵਿੱਚ ਇਹ ਚਿੱਤਰ ਜਰੂਰ ਹੋਣੇ ਚਾਹੀਦੇ
ਹਨ। ਇਨ੍ਹਾਂ ਤੇ ਸਮਝਾਉਣਾ ਬਹੁਤ ਸਹਿਜ ਹੈ। 84 ਦਾ ਚੱਕਰ ਤਾਂ ਬੁੱਧੀ ਵਿੱਚ ਹੈ। ਅੱਛਾ - ਤੁਹਾਨੂੰ
ਇੱਕ ਬ੍ਰਾਹਮਣੀ (ਟੀਚਰ) ਦੇ ਦੇਣਗੇ। ਉਹ ਆਕੇ ਸਰਵਿਸ ਕਰਕੇ ਜਾਵੇਗੀ। ਤੁਸੀਂ ਪ੍ਰਦਰਸ਼ਨੀ ਖੋਲ ਦੋ।
ਭਗਤੀ ਮਾਰਗ ਵਿੱਚ ਵੀ ਕੋਈ ਕ੍ਰਿਸ਼ਨ ਦੀ ਪੂਜਾ ਅਥਵਾ ਮੰਤਰ ਜੰਤਰ ਆਦਿ ਨਹੀਂ ਜਾਣਦੇ ਹਨ ਤਾਂ
ਬ੍ਰਾਹਮਣ ਨੂੰ ਬੁਲਾਉਂਦੇ ਹਨ। ਉਹ ਰੋਜ਼ ਆਕੇ ਪੂਜਾ ਕਰਦੇ ਹਨ। ਤੁਸੀਂ ਵੀ ਬੁਲਾ ਸਕਦੇ ਹੋ। ਇਹ ਹੈ
ਤਾਂ ਬਹੁਤ ਸਹਿਜ। ਬਾਪ ਨੇ ਪ੍ਰਜਾਪਿਤਾ ਬ੍ਰਹਮਾ ਦਵਾਰਾ ਸ੍ਰਿਸ਼ਟੀ ਰਚੀ ਹੋਵੇਗੀ ਤਾਂ ਜਰੂਰ
ਬ੍ਰਹਮਾਕੁਮਾਰ ਕੁਮਾਰੀਆਂ ਭੈਣ ਭਰਾ ਬਣੇ ਹੋਣਗੇ। ਪ੍ਰਤਿਗਿਆ ਕਰਦੇ ਹਨ ਅਸੀਂ ਦੋਵੇਂ ਭਰਾ ਭੈਣ ਹੋ
ਰਹਾਂਗੇ, ਵਿਕਾਰ ਦੀ ਦ੍ਰਿਸ਼ਟੀ ਨਹੀਂ ਰੱਖਾਂਗੇ। ਇੱਕ ਦੋ ਨੂੰ ਸਾਵਧਾਨ ਕਰ ਉਨਤੀ ਨੂੰ ਪਾਉਣਗੇ।
ਮੁੱਖ ਹੈ ਹੀ ਯਾਦ ਦੀ ਯਾਤਰਾ। ਉਹ ਲੋਕ ਸਾਇੰਸ ਦੇ ਬਲ ਤੇ ਕਿੰਨਾ ਉੱਪਰ ਜਾਣ ਦੀ ਕੋਸ਼ਿਸ਼ ਕਰਦੇ ਹਨ,
ਪਰ ਉੱਪਰ ਕੋਈ ਦੁਨੀਆਂ ਥੋੜੀ ਹੈ। ਇਹ ਹੈ ਸਾਇੰਸ ਦੀ ਅਤਿ ਵਿੱਚ ਜਾਣਾ। ਹੁਣ ਤੁਸੀਂ ਸਾਈਲੈਂਸ ਦੀ
ਅਤਿ ਵਿੱਚ ਜਾਂਦੇ ਹੋ, ਸ਼੍ਰੀਮਤ ਤੇ। ਉਨ੍ਹਾਂ ਦੀ ਹੈ ਸਾਇੰਸ, ਇੱਥੇ ਤਾਂ ਤੁਹਾਡੀ ਹੈ ਸਾਈਲੈਂਸ।
ਬੱਚੇ ਜਾਣਦੇ ਹਨ ਆਤਮਾ ਤਾਂ ਆਪ ਸ਼ਾਂਤ ਸਵਰੂਪ ਹੈ। ਇਸ ਸ਼ਰੀਰ ਦੁਆਰਾ ਸਿਰਫ ਪਾਰ੍ਟ ਵਜਾਉਣਾ ਹੁੰਦਾ
ਹੈ। ਕਰਮ ਬਗੈਰ ਤਾਂ ਕੋਈ ਰਹਿ ਨਾ ਸਕੇ। ਬਾਪ ਕਹਿੰਦੇ ਹਨ ਆਪਣੇ ਨੂੰ ਸ਼ਰੀਰ ਤੋਂ ਵੱਖ ਆਤਮਾ ਸਮਝ
ਬਾਪ ਨੂੰ ਯਾਦ ਕਰੋ ਤਾਂ ਤੁਹਾਡੇ ਵਿਕਰਮ ਵਿਨਾਸ਼ ਹੋਣਗੇ। ਬਹੁਤ ਹੀ ਸਹਿਜ ਹੈ, ਸਭ ਤੋਂ ਜਾਸਤੀ ਜੋ
ਮੇਰੇ ਭਗਤ ਅਰਥਾਤ ਸ਼ਿਵ ਦੇ ਪੁਜਾਰੀ ਹਨ, ਉਨ੍ਹਾਂ ਨੂੰ ਸਮਝਾਓ। ਉੱਚ ਤੇ ਉੱਚ ਪੂਜਾ ਹੈ ਸ਼ਿਵ ਦੀ
ਕਿਓਂਕਿ ਉਹ ਹੀ ਸਰਵ ਦਾ ਸਦਗਤੀ ਦਾਤਾ ਹੈ।
ਹੁਣ ਤੁਸੀਂ ਬੱਚੇ ਜਾਣਦੇ ਹੋ ਬਾਪ ਆਏ ਹਨ ਸਭ ਨੂੰ ਨਾਲ ਵਿੱਚ ਲੈ ਜਾਣਗੇ। ਆਪਣੇ ਟਾਈਮ ਤੇ ਅਸੀਂ ਵੀ
ਡਰਾਮਾ ਅਨੁਸਾਰ ਕਰਮਾਤੀਤ ਅਵੱਸਥਾ ਨੂੰ ਪਾਵਾਂਗੇ ਫਿਰ ਵਿਨਾਸ਼ ਹੋ ਜਾਵੇਗਾ। ਪੁਰਸ਼ਾਰਥ ਬਹੁਤ ਕਰਨਾ
ਹੈ ਕਿ ਅਸੀਂ ਆਤਮਾਵਾਂ ਸਤੋਪ੍ਰਧਾਨ ਬਣ ਜਾਈਏ। ਬਾਪ ਦੀ ਸ਼੍ਰੀਮਤ ਤੇ ਚਲਣਾ ਹੈ, ਸ਼੍ਰੀਮਤ ਭਗਵਤ ਗੀਤਾ
ਕਹਿੰਦੇ ਹਨ, ਕਿੰਨੀ ਵੱਡੀ ਮਹਿਮਾ ਹੈ। ਦੇਵਤਿਆਂ ਦੀ ਵੀ ਮਹਿਮਾ ਗਾਉਂਦੇ ਹਨ - ਸ੍ਰਵਗੁਣ ਸੰਪੰਨ,
ਸੰਪੂਰਨ ਨਿਰਵਿਕਾਰੀ…….. ਬਾਪ ਹੀ ਆਕੇ ਸੰਪੂਰਨ ਪਾਵਨ ਬਣਾਉਂਦੇ ਹਨ। ਜੱਦ ਸੰਪੂਰਨ ਪਤਿਤ ਦੁਨੀਆਂ
ਬਣਦੀ ਹੈ ਤੱਦ ਹੀ ਬਾਪ ਆਕੇ ਸੰਪੂਰਨ ਪਾਵਨ ਦੁਨੀਆਂ ਬਣਾਉਂਦੇ ਹਨ। ਸਭ ਕਹਿੰਦੇ ਹਨ ਅਸੀਂ ਰੱਬ ਦੇ
ਬੱਚੇ ਹਾਂ ਤਾਂ ਜਰੂਰ ਸ੍ਵਰਗ ਦਾ ਵਰਸਾ ਹੋਣਾ ਚਾਹੀਦਾ ਹੈ। ਪ੍ਰਜਾਪਿਤਾ ਬ੍ਰਹਮਾ ਦੁਆਰਾ ਅਸੀਂ ਹੁਣ
ਭਰਾ - ਭੈਣ ਬਣੇ ਹਾਂ। ਕਲਪ ਪਹਿਲੇ ਵੀ ਬਾਪ ਆਇਆ ਸੀ, ਸ਼ਿਵ ਜਯੰਤੀ ਮਨਾਉਂਦੇ ਹਨ। ਜਰੂਰ ਪ੍ਰਜਾਪਿਤਾ
ਬ੍ਰਹਮਾ ਦੇ ਬੱਚੇ ਬਣੇ ਹੋਣਗੇ। ਬਾਪ ਨਾਲ ਪ੍ਰਤਿਗਿਆ ਕਰਦੇ ਹਨ - ਬਾਬਾ ਅਸੀਂ ਆਪਸ ਵਿੱਚ
ਕੰਮਪੈਨਿਅਨ ਹੋਕੇ ਪਵਿੱਤਰ ਰਹਿੰਦੇ ਹਾਂ। ਤੁਹਾਡੇ ਡਾਇਰੈਕਸ਼ਨ ਤੇ ਚਲਦੇ ਹਾਂ। ਕੋਈ ਵੱਡੀ ਗੱਲ ਨਹੀਂ
ਹੈ। ਹੁਣ ਇਹ ਅੰਤਿਮ ਜਨਮ ਹੈ, ਇਹ ਮ੍ਰਿਤੂਲੋਕ ਖਤਮ ਹੋਣਾ ਹੈ। ਹੁਣ ਤੁਸੀਂ ਸਮਝਦਾਰ ਬਣੇ ਹੋ। ਕੋਈ
ਆਪਣੇ ਨੂੰ ਰੱਬ ਕਹਿਣ, ਤਾਂ ਕਹਿਣਗੇ ਰੱਬ ਤਾਂ ਸਰਵ ਦਾ ਸਦਗਤੀ ਦਾਤਾ ਹੈ। ਇਹ ਫਿਰ ਆਪਣੇ ਨੂੰ ਕਿਵੇਂ
ਕਹਾ ਸਕਦੇ ਹਨ। ਪਰ ਸਮਝਦੇ ਹਨ ਡਰਾਮੇ ਦਾ ਖੇਡ ਹੈ।
ਬਾਪ ਤੁਸੀਂ ਬੱਚਿਆਂ ਨੂੰ ਸ੍ਵਦਰਸ਼ਨ ਚੱਕਰਧਾਰੀ ਬਣਾ ਰਹੇ ਹਨ। ਬਾਪ ਕਹਿੰਦੇ ਹਨ ਹੁਣ ਸਰਵਿਸ ਵਿੱਚ
ਤੱਤਪਰ ਰਹੋ। ਘਰ - ਘਰ ਵਿੱਚ ਪ੍ਰਦਰਸ਼ਨੀ ਖੋਲੋ। ਇਸ ਵਰਗਾ ਮਹਾਨ ਪੁੰਨ ਕੋਈ ਹੁੰਦਾ ਨਹੀਂ। ਕਿਸੇ
ਨੂੰ ਬਾਪ ਦਾ ਰਸਤਾ ਦੱਸਣਾ,, ਇਸ ਵਰਗਾ ਦਾਨ ਕੋਈ ਨਹੀਂ। ਬਾਪ ਕਹਿੰਦੇ ਹਨ ਮਾਮੇਕਮ ਯਾਦ ਕਰੋ ਤਾਂ
ਪਾਪ ਨਾਸ਼ ਹੋਣਗੇ। ਬਾਪ ਨੂੰ ਬੁਲਾਉਂਦੇ ਵੀ ਇਸਲਈ ਹੀ ਹੋ ਹੇ ਪਤਿਤ - ਪਾਵਨ, ਲਿਬ੍ਰੇਟਰ, ਗਾਈਡ ਆਓ।
ਤੁਹਾਡਾ ਵੀ ਨਾਮ ਪਾਂਡਵ ਗਾਇਆ ਹੋਇਆ ਹੈ। ਬਾਪ ਵੀ ਪੰਡਾ ਹੈ। ਸਾਰੀ ਆਤਮਾਵਾਂ ਨੂੰ ਲੈ ਜਾਣਗੇ। ਉਹ
ਹੈ ਜਿਸਮਾਨੀ ਪੰਡੇ। ਇਹ ਹੈ ਰੂਹਾਨੀ। ਉਹ ਹੈ ਜਿਸਮਾਨੀ ਯਾਤਰਾ, ਇਹ ਹੈ ਰੂਹਾਨੀ ਯਾਤਰਾ। ਸਤਯੁਗ
ਵਿਚ ਜਿਸਮਾਨੀ ਯਾਤਰਾ ਭਗਤੀ ਮਾਰਗ ਦੀ ਹੁੰਦੀ ਨਹੀਂ। ਉੱਥੇ ਤੁਸੀਂ ਪੂਜਯ ਬਣਦੇ ਹੋ, ਹੁਣ ਬਾਪ
ਤੁਹਾਨੂੰ ਕਿੰਨਾ ਸਮਝਦਾਰ ਬਣਾਉਂਦੇ ਹਨ। ਤਾਂ ਬਾਪ ਦੀ ਮਤ ਤੇ ਚਲਣਾ ਚਾਹੀਦਾ ਹੈ ਨਾ। ਕੋਈ ਵੀ ਸੰਸ਼ੇ
ਆਦਿ ਹੋ ਤਾਂ ਪੁੱਛਣਾ ਚਾਹੀਦਾ ਹੈ। ਹੁਣ ਬਾਪ ਕਹਿੰਦੇ ਹਨ ਮਿੱਠੇ - ਮਿੱਠੇ ਬੱਚਿਓ ਦੇਹੀ - ਅਭਿਮਾਨੀ
ਬਣੋ। ਆਪਣੇ ਨੂੰ ਆਤਮਾ ਸਮਝ ਕੇ ਬਾਪ ਨੂੰ ਯਾਦ ਕਰੋ। ਤੁਸੀਂ ਮੇਰੇ ਲਾਡਲੇ ਬੱਚੇ ਹੋ ਨਾ। ਅੱਧਾਕਲਪ
ਦੇ ਤੁਸੀਂ ਆਸ਼ਿਕ ਹੋ। ਇੱਕ ਦੇ ਹੀ ਢੇਰ ਨਾਮ ਰੱਖ ਦਿਤੇ ਹਨ, ਕਿੰਨੇ ਨਾਮ, ਕਿੰਨੇ ਮੰਦਿਰ ਬਣਾਉਂਦੇ
ਹਨ। ਮੈ ਹਾਂ ਤਾਂ ਇੱਕ ਹੀ। ਮੇਰਾ ਨਾਮ ਹੈ ਸ਼ਿਵ। ਅਸੀਂ 5 ਹਜ਼ਾਰ ਵਰ੍ਹੇ ਪਹਿਲੇ ਭਾਰਤ ਵਿੱਚ ਹੀ ਆਏ
ਸੀ। ਬੱਚਿਆਂ ਨੂੰ ਅਡਾਪਟ ਕੀਤਾ ਸੀ। ਹੁਣ ਵੀ ਅਡਾਪਟ ਕਰ ਰਹੇ ਹਨ। ਬ੍ਰਹਮਾ ਦੇ ਬੱਚੇ ਹੋਣ ਦੇ ਕਾਰਨ
ਤੁਸੀਂ ਪੋਤਰੇ ਪੋਤਰਿਆਂ ਹੋ ਗਏ। ਇੱਥੇ ਵਰਸਾ ਹੀ ਮਿਲਦਾ ਹੈ ਆਤਮਾ ਨੂੰ। ਉਸ ਵਿੱਚ ਭਰਾ ਭੈਣ ਦਾ
ਸਵਾਲ ਨਹੀਂ ਉੱਠਦਾ। ਆਤਮਾ ਹੀ ਪੜ੍ਹਦੀ ਹੈ, ਵਰਸਾ ਲੈਂਦੀ ਹੈ। ਸਭ ਨੂੰ ਹੱਕ ਹੈ। ਤੁਸੀਂ ਬੱਚੇ ਇਸ
ਪੁਰਾਣੀ ਦੁਨੀਆਂ ਵਿੱਚ ਜੋ ਕੁਝ ਵੇਖਦੇ ਹੋ - ਇਹ ਸਭ ਵਿਨਾਸ਼ ਨੂੰ ਪਾਉਣਾ ਹੈ। ਮਹਾਭਾਰਤ ਲੜਾਈ ਵੀ
ਬਰੋਬਰ ਹੈ। ਬੇਹੱਦ ਦਾ ਬਾਪ ਬੇਹੱਦ ਦਾ ਵਰਸਾ ਦੇ ਰਹੇ ਹਨ। ਬੇਹੱਦ ਦੀ ਨਾਲੇਜ ਸੁਣਾ ਰਹੇ ਹਨ। ਤਾਂ
ਤਿਆਗ ਵੀ ਬੇਹੱਦ ਦਾ ਚਾਹੀਦਾ ਹੈ। ਤੁਸੀਂ ਜਾਣਦੇ ਹੋ ਕਲਪ ਪਹਿਲੇ ਵੀ ਬਾਪ ਨੇ ਰਾਜਯੋਗ ਸਿਖਾਇਆ ਸੀ,
ਰਾਜਸ੍ਵ ਅਸ਼ਵਮੇਧ ਯਗਿਆ ਰਚਿਆ ਸੀ ਫਿਰ ਰਾਜਾਈ ਦੇ ਲਈ ਸਤਯੁਗੀ ਨਵੀਂ ਦੁਨੀਆਂ ਜਰੂਰ ਚਾਹੀਦੀ ਹੈ।
ਪੁਰਾਣੀ ਦੁਨੀਆਂ ਦਾ ਵਿਨਾਸ਼ ਵੀ ਹੋਇਆ ਸੀ। 5 ਹਜ਼ਾਰ ਵਰ੍ਹੇ ਦੀ ਗੱਲ ਹੈ ਨਾ। ਇਹ ਹੀ ਲੜਾਈ ਲੱਗੀ
ਸੀ,, ਜਿਸ ਨਾਲ ਗੇਟ ਖੁੱਲੇ ਸਨ। ਬੋਰਡ ਤੇ ਵੀ ਲਿਖ ਦੋ - ਸ੍ਵਰਗ ਦੇ ਦਵਾਰ ਕਿਵੇਂ ਖੁਲ ਰਹੇ ਹਨ -
ਆਕੇ ਸਮਝੋ। ਤੁਸੀਂ ਨਹੀਂ ਸਮਝਾ ਸਕਦੇ ਹੋ ਦੂਜੇ ਨੂੰ ਬੁਲਾ ਸਕਦੇ ਹੋ। ਫਿਰ ਹੌਲੀ - ਹੌਲੀ ਵ੍ਰਿਧੀ
ਹੁੰਦੀ ਜਾਏਗੀ। ਤੁਸੀਂ ਕਿੰਨੇ ਢੇਰ ਬ੍ਰਾਹਮਣ ਬ੍ਰਾਹਮਣੀਆਂ ਹੋ ਪ੍ਰਜਾਪਿਤਾ ਬ੍ਰਹਮਾ ਦੇ ਬੱਚੇ। ਵਰਸਾ
ਮਿਲਦਾ ਹੈ ਸ਼ਿਵਬਾਬਾ ਤੋਂ। ਉਹ ਹੀ ਸਭ ਦਾ ਬਾਪ ਹੈ। ਇਹ ਤਾਂ ਬੁੱਧੀ ਵਿੱਚ ਚੰਗੀ ਰੀਤੀ ਯਾਦ ਰੱਖਣਾ
ਚਾਹੀਦਾ ਹੈ - ਅਸੀਂ ਬ੍ਰਾਹਮਣ ਸੋ ਦੇਵਤਾ ਬਣਦੇ ਹਾਂ। ਅਸੀਂ ਹੀ ਦੇਵਤਾ ਸੀ ਫਿਰ ਚੱਕਰ ਲਗਾਇਆ। ਅਸੀਂ
ਹੁਣ ਬ੍ਰਾਹਮਣ ਬਣੇ ਹਾਂ ਫਿਰ ਵਿਸ਼ਨੂਪੁਰੀ ਵਿੱਚ ਜਾਵਾਂਗੇ। ਗਿਆਨ ਹੈ - ਬਹੁਤ ਸਹਿਜ। ਪਰ ਕੋਟਾਂ
ਵਿੱਚੋਂ ਕੋਈ ਨਿਕਲਦੇ ਹਨ। ਪ੍ਰਦਰਸ਼ਨੀ ਵਿੱਚ ਕਿੰਨੇ ਢੇਰ ਆਉਂਦੇ ਹਨ, ਕੋਈ ਮੁਸ਼ਕਿਲ ਨਿਕਲਦੇ ਹਨ,
ਕੋਈ ਤਾਂ ਸਿਰਫ ਮਹਿਮਾ ਕਰਦੇ ਹਨ ਬਹੁਤ ਚੰਗੀ ਹੈ, ਅਸੀਂ ਆਵਾਂਗੇ। ਕੋਈ ਵਿਰਲੇ 7 ਰੋਜ਼ ਦਾ ਕੋਰਸ
ਕਰਦੇ ਹਨ, 7 ਰੋਜ਼ ਦੀ ਵੀ ਗੱਲ ਹੁਣ ਕੀ ਹੈ। ਗੀਤਾ ਦਾ ਪਾਠ ਵੀ 7 ਦਿਨ ਰੱਖਦੇ ਹਨ। ਸੱਤ ਦਿਨ ਤੁਹਾਨੂੰ
ਵੀ ਭੱਠੀ ਵਿੱਚ ਪੈਣਾ ਹੈ। ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰਨ ਨਾਲ ਸਾਰਾ ਕਿਚੜ੍ਹਾ ਨਿਕਲ
ਜਾਵੇਗਾ। ਅੱਧਾਕਲਪ ਦੀ ਗੰਦੀ ਬਿਮਾਰੀ ਦੇਹ - ਅਭਿਮਾਨ ਦੀ ਹੈ, ਉਹ ਕੱਢਣੀ ਹੈ। ਦੇਹ - ਅਭਿਮਾਨੀ
ਬਣਨਾ ਹੈ। 7 ਰੋਜ਼ ਦਾ ਕੋਰਸ ਕੋਈ ਵੱਡਾ ਥੋੜੀ ਹੀ ਹੈ। ਕਿਸ ਨੂੰ ਸੇਕੇਂਡ ਵਿੱਚ ਵੀ ਤੀਰ ਲੱਗ ਸਕਦਾ
ਹੈ। ਦੇਰੀ ਤੋਂ ਆਉਣ ਵਾਲੇ ਅੱਗੇ ਜਾ ਸਕਦੇ ਹਨ। ਕਹਿਣਗੇ ਅਸੀਂ ਰੇਸ ਕਰ ਬਾਪ ਤੋਂ ਵਰਸਾ ਲੈ ਹੀ
ਲਵਾਂਗੇ। ਕਈ ਤਾਂ ਪੁਰਾਣਿਆਂ ਤੋਂ ਵੀ ਤਿੱਖੇ ਚਲੇ ਜਾਂਦੇ ਹਨ ਕਿਓਂਕਿ ਚੰਗੀ - ਚੰਗੀ ਪੁਆਇੰਟਸ,
ਤਿਆਰ ਮਾਲ ਮਿਲਦਾ ਹੈ। ਪ੍ਰਦਰਸ਼ਨੀ ਆਦਿ ਸਮਝਾਉਣ ਵਿੱਚ ਕਿੰਨਾ ਸਹਿਜ ਹੁੰਦਾ ਹੈ। ਆਪ ਨਹੀਂ ਸਮਝਾ
ਸਕਦੇ ਹਨ ਤਾਂ ਭੈਣ ਨੂੰ ਬੁਲਾਉਣ। ਰੋਜ਼ ਆਕੇ ਕਥਾ ਕਰਕੇ ਜਾਓ। 5 ਹਜ਼ਾਰ ਵਰ੍ਹੇ ਪਹਿਲੇ ਇਨ੍ਹਾਂ ਲਕਸ਼ਮੀ
- ਨਾਰਾਇਣ ਦਾ ਰਾਜ ਸੀ, ਜੋ 1250 ਵਰ੍ਹੇ ਚੱਲਿਆ। ਕਿੰਨੀ ਛੋਟੀ ਕਹਾਣੀ ਹੈ। ਅਸੀਂ ਸੋ ਦੇਵਤਾ ਸੀ
ਫਿਰ ਅਸੀਂ ਸੋ ਸ਼ਤ੍ਰੀਯ, ਵੈਸ਼ਯ, ਸ਼ੂਦਰ ਬਣੇ। ਅਸੀਂ ਆਤਮਾ ਬ੍ਰਾਹਮਣ ਬਣੀ, ਅਸੀਂ ਸੋ ਦਾ ਅਰਥ ਕਿੰਨਾ
ਯੁਕਤੀਯੁਕਤ ਸਮਝਾਉਂਦੇ ਹਨ। ਵਿਰਾਟ ਰੂਪ ਵੀ ਹੈ, ਪਰ ਉਸ ਵਿੱਚ ਬ੍ਰਾਹਮਣਾਂ ਨੂੰ ਅਤੇ ਸ਼ਿਵਬਾਬਾ ਨੂੰ
ਉਡਾ ਦਿੱਤਾ ਹੈ। ਅਰਥ ਕੁਝ ਵੀ ਨਹੀਂ ਸਮਝਦੇ ਹਨ। ਹੁਣ ਤੁਸੀਂ ਬੱਚਿਆਂ ਨੂੰ ਮਿਹਨਤ ਕਰਨੀ ਹੈ, ਯਾਦ
ਦੀ। ਹੋਰ ਕੋਈ ਸੰਨਸ਼ੇ ਵਿੱਚ ਨਹੀਂ ਆਉਣਾ ਚਾਹੀਦਾ ਹੈ। ਵਿਕ੍ਰਮਾਜੀਤ ਬਣ ਉੱਚ ਪਦ ਪਾਉਣਾ ਹੈ ਤਾਂ ਇਹ
ਚਿੰਤਨ ਖਤਮ ਕਰਨਾ ਹੈ ਕਿ ਇਹ ਕਿਓਂ ਹੁੰਦਾ ਹੈ, ਇਹ ਇਵੇਂ ਕਿਓਂ ਕਰਦਾ ਹੈ। ਇਨ੍ਹਾਂ ਸਭ ਗੱਲਾਂ ਨੂੰ
ਛੱਡ ਇੱਕ ਹੀ ਚਿੰਤਨ ਰਹੇ ਕਿ ਅਸੀਂ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣਨਾ ਹੈ। ਜਿੰਨਾ ਬਾਪ ਨੂੰ ਯਾਦ
ਕਰਨਗੇ ਉੰਨਾ ਵਿਕ੍ਰਮਾਜੀਤ ਬਣ ਉੱਚ ਪਦ ਪਾਉਣਗੇ। ਗੱਲਾਂ ਸੁਣ ਆਪਣਾ ਮੱਥਾ ਖਰਾਬ ਨਹੀਂ ਕਰਨਾ ਹੈ।
ਸਭ ਗੱਲਾਂ ਤੋਂ ਇੱਕ ਗੱਲ ਮੁੱਖ ਹੈ - ਉਨ੍ਹਾਂ ਨੂੰ ਨਹੀਂ ਭੁੱਲੋ। ਕਿਸੇ ਨਾਲ ਟਾਈਮ ਵੇਸਟ ਨਾ ਕਰੋ।
ਤੁਹਾਡਾ ਟਾਈਮ ਬਹੁਤ ਵੈਲਿਊਏਬਲ ਹੈ। ਤੂਫ਼ਾਨਾਂ ਤੋਂ ਡਰਨਾ ਨਹੀਂ ਹੈ। ਬਹੁਤ ਤਕਲੀਫ ਆਏਗੀ, ਘਾਟਾ
ਪਏਗਾ। ਪਰ ਬਾਪ ਦੀ ਯਾਦ ਕਦੀ ਨਹੀਂ ਭੁੱਲਣੀ ਹੈ। ਯਾਦ ਨਾਲ ਹੀ ਪਾਵਨ ਬਣਨਾ ਹੈ, ਪੁਰਸ਼ਾਰਥ ਕਰ ਉੱਚ
ਪਦ ਪਾਉਣਾ ਹੈ। ਇਹ ਬਾਬਾ ਬੁੱਢਾ ਇੰਨਾ ਉੱਚ ਪਦ ਪਾਉਂਦੇ ਹਨ, ਅਸੀਂ ਕਿਓਂ ਨਹੀਂ ਬਣਾਂਗੇ। ਇਹ ਵੀ
ਪੜ੍ਹਾਈ ਹੈ ਨਾ। ਤੁਹਾਨੂੰ ਇਸ ਵਿੱਚ ਕੁਝ ਵੀ ਕਿਤਾਬ ਆਦਿ ਉਠਾਉਣ ਦੀ ਦਰਕਾਰ ਨਹੀਂ ਹੈ। ਬੁੱਧੀ
ਵਿੱਚ ਸਾਰੀ ਕਹਾਣੀ ਹੈ। ਕਿੰਨੀ ਛੋਟੀ ਕਹਾਣੀ ਹੈ। ਸੇਕੇਂਡ ਦੀ ਗੱਲ ਹੈ, ਜੀਵਨਮੁਕਤੀ ਸੇਕੇਂਡ ਵਿੱਚ
ਮਿਲਦੀ ਹੈ। ਮੂਲ ਗੱਲ ਹੈ ਬਾਪ ਨੂੰ ਯਾਦ ਕਰੋ। ਬਾਪ ਜੋ ਤੁਹਾਨੂੰ ਵਿਸ਼ਵ ਦਾ ਮਾਲਿਕ ਬਣਾਉਂਦੇ ਹਨ
ਉਨ੍ਹਾਂ ਨੂੰ ਤੁਸੀਂ ਭੁੱਲ ਜਾਂਦੇ ਹੋ! ਕਹਿੰਦੇ ਹਨ ਸਭ ਥੋੜੀ ਰਾਜਾ ਬਣੋਗੇ। ਅਰੇ ਤੁਸੀਂ ਸਭ ਦਾ
ਚਿੰਤਨ ਕਿਓਂ ਕਰਦੇ ਹੋ! ਸਕੂਲ ਵਿੱਚ ਇਹ ਓਨਾ (ਫਿਕਰ) ਰੱਖਦੇ ਹਨ ਕੀ ਸਭ ਥੋੜੀ ਸਕਾਲਰਸ਼ਿਪ ਪਾਉਣਗੇ?
ਪੜ੍ਹਨ ਲੱਗ ਪੈਣਗੇ ਨਾ। ਹਰ ਇੱਕ ਦੇ ਪੁਰਸ਼ਾਰਥ ਨਾਲ ਸਮਝਿਆ ਜਾਂਦਾ ਹੈ ਕਿ ਇਹ ਕੀ ਪਦ ਪਾਉਣ ਵਾਲੇ
ਹਨ। ਅੱਛਾ।
ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ
। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਇਹ ਸਮੇਂ
ਬਹੁਤ ਵੈਲਿਊਏਬਲ ਹੈ, ਇਸ ਨੂੰ ਫਾਲਤੂ ਦੀ ਗੱਲਾਂ ਵਿੱਚ ਗਵਾਉਣਾ ਨਹੀਂ ਹੈ। ਕਿੰਨੇ ਵੀ ਤੂਫ਼ਾਨ ਆਉਣ,
ਘਾਟਾ ਪਵੇ ਪਰ ਬਾਪ ਦੀ ਯਾਦ ਵਿੱਚ ਰਹਿਣਾ ਹੈ।
2. ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣਨ ਦਾ ਹੀ ਚਿੰਤਨ ਕਰਨਾ ਹੈ, ਹੋਰ ਕੋਈ ਚਿੰਤਨ ਨਾ ਚੱਲੇ। ਅਸੀਂ
ਸੋ, ਸੋ ਹਮ ਦੀ ਛੋਟੀ ਜਿਹੀ ਕਹਾਣੀ ਬਹੁਤ ਯੁਕਤੀ ਨਾਲ ਸਮਝਣੀ ਅਤੇ ਸਮਝਾਉਣੀ ਹੈ।
ਵਰਦਾਨ:-
ਦਾਤਾਪਣ
ਦੀ ਭਾਵਨਾ ਦੁਆਰਾ ਇੱਛਾ ਮਾਤਰਮ ਅਵਿੱਦਿਆ ਦੀ ਸਥਿਤੀ ਦਾ ਅਨੁਭਵ ਕਰਨ ਵਾਲੇ ਤ੍ਰਿਪਤ ਆਤਮਾ ਭਵ :
ਹਮੇਸ਼ਾ ਇੱਕ ਲਕਸ਼ੇ ਹੋਵੇ
ਕਿ ਅਸੀਂ ਦਾਤਾ ਦਾ ਬੱਚਾ ਬਣ ਸਰਵ ਆਤਮਾਵਾਂ ਨੂੰ ਦੇਣਾ ਹੈ, ਦਾਤਾਪਣ ਦੀ ਭਾਵਨਾ ਰੱਖਣ ਨਾਲ ਸੰਪੰਨ
ਆਤਮਾ ਹੋ ਜਾਵੋਗੇ ਅਤੇ ਜੋ ਸੰਪੰਨ ਹੋਣਗੇ ਉਹ ਹਮੇਸ਼ਾ ਤ੍ਰਿਪਤ ਹੋਣਗੇ। ਮੈ ਦੇਣ ਵਾਲਾ ਦਾਤਾ ਦਾ ਬੱਚਾ
ਹਾਂ - ਦੇਣਾ ਹੀ ਲੈਣਾ ਹੈ, ਇਹ ਹੀ ਭਾਵਨਾ ਹਮੇਸ਼ਾ ਨਿਰਵਿਘਣ, ਇੱਛਾ ਮਾਤਰਮ ਅਵਿੱਦਿਆ ਦੀ ਸਥਿਤੀ ਦਾ
ਅਨੁਭਵ ਕਰਾਉਂਦੀ ਹੈ। ਹਮੇਸ਼ਾ ਇੱਕ ਲਕਸ਼ੇ ਦੀ ਤਰਫ ਹੀ ਨਜ਼ਰ ਰਹੇ, ਉਹ ਲਕਸ਼ੇ ਹੈ ਬਿੰਦੂ ਅਤੇ ਕੋਈ ਵੀ
ਗੱਲਾਂ ਦੇ ਵਿਸਤਾਰ ਨੂੰ ਵੇਖਦੇ ਹੋਏ ਨਹੀਂ ਵੇਖੋ, ਸੁਣਦੇ ਹੋਏ ਵੀ ਨਹੀਂ ਸੁਣੋ।
ਸਲੋਗਨ:-
ਬੁੱਧੀ ਅਤੇ
ਸਥਿਤੀ ਜੇਕਰ ਕਮਜ਼ੋਰ ਹਨ ਤਾਂ ਉਸਦਾ ਕਾਰਣ ਹੈ ਵਿਅਰਥ ਸੰਕਲਪ।