10.07.20 Punjabi Morning Murli Om Shanti BapDada Madhuban
"ਮਿੱਠੇ ਬੱਚੇ :- ਮਿੱਠੇ
ਬੱਚੇ ਤੁਸੀਂ ਇਸ ਪੜ੍ਹਾਈ ਨਾਲ ਆਪਣੇ ਸੁੱਖਧਾਮ ਜਾਂਦੇ ਹੋ ਵਾਇਆ ਸ਼ਾਂਤੀਧਾਮ, ਇਹ ਹੀ ਤੁਹਾਡੀ ਏਮ
ਅਬਜੈਕਟ ਹੈ, ਇਹ ਕਦੇ ਨਹੀਂ ਭੁੱਲਣੀ ਚਾਹੀਦੀ"
ਪ੍ਰਸ਼ਨ:-
ਤੁਸੀ ਬੱਚੇ
ਸਾਕਸ਼ੀ ਹੋਕੇ ਇਸ ਵਕ਼ਤ ਡਰਾਮੇ ਦੀ ਕਿਹੜੀ ਸੀਨ ਵੇਖ ਰਹੇ ਹੋ?
ਉੱਤਰ:-
ਇਸ ਸਮੇਂ ਡਰਾਮੇ ਵਿਚ ਟੋਟਲ ਦੁੱਖ ਦੀ ਸੀਨ ਹੈ। ਜੇਕਰ ਕਿਸੇ ਨੂੰ ਸੁੱਖ ਹੈ ਵੀ ਤਾਂ ਅਲਪਕਾਲ ਕਾਗ
ਵਿਸ਼ਠਾ ਸਮਾਨ। ਬਾਕੀ ਦੁੱਖ ਹੀ ਦੁੱਖ ਹੈ। ਤੁਸੀਂ ਬੱਚੇ ਹੁਣ ਰੋਸ਼ਨੀ ਵਿੱਚ ਆਏ ਹੋ। ਜਾਣਦੇ ਹੋ
ਸੈਕਿੰਡ ਬਾਏ ਸੈਕਿੰਡ ਬੇਹੱਦ ਸ੍ਰਿਸ਼ਟੀ ਦਾ ਚੱਕਰ ਫਿਰਦਾ ਰਹਿੰਦਾ ਹੈ, ਇੱਕ ਦਿਨ ਨਾ ਮਿਲੇ ਦੂਜੇ
ਨਾਲ। ਸਾਰੀ ਦੁਨੀਆਂ ਦੀ ਐਕਟ ਬਦਲਦੀ ਰਹਿੰਦੀ ਹੈ। ਨਵੀਂ ਸੀਨ ਚਲਦੀ ਰਹਿੰਦੀ ਹੈ।
ਓਮ ਸ਼ਾਂਤੀ
ਡਬਲ ਓਮ
ਸ਼ਾਂਤੀ। ਇੱਕ - ਬਾਪ ਸਵ ਧਰਮ ਵਿੱਚ ਟਿੱਕੇ ਹੋਏ ਹਨ, ਦੂਸਰਾ - ਬੱਚਿਆਂ ਨੂੰ ਵੀ ਕਹਿੰਦੇ ਹਨ ਆਪਣੇ
ਸਵਧਰਮ ਵਿੱਚ ਟਿਕੋ ਅਤੇ ਬਾਪ ਨੂੰ ਯਾਦ ਕਰੋ। ਹੋਰ ਕੋਈ ਇਵੇਂ ਕਹਿ ਨਾ ਸਕੇ ਕਿ ਸਵਧਰਮ ਵਿੱਚ ਟਿਕੋ।
ਤੁਹਾਡੀ ਬੱਚਿਆਂ ਦੀ ਬੁੱਧੀ ਵਿੱਚ ਨਿਸ਼ਚੇ ਹੈ। ਨਿਸ਼ਚੇ ਬੁੱਧੀ ਵਿਜੇਯੰਤੀ। ਉਹ ਹੀ ਵਿਜੇ ਪਾਉਣਗੇ।
ਕਿਸ ਦੀ ਵਿਜੇ ਪਾਉਣਗੇ? ਬਾਪ ਦੇ ਵਰਸੇ ਦੀ। ਸ੍ਵਰਗ ਵਿੱਚ ਜਾਣਾ - ਇਹ ਹੈ ਬਾਪ ਦੇ ਵਰਸੇ ਦੀ ਵਿਜੇ
ਪਾਉਣਾ। ਬਾਕੀ ਹੈ ਪਦਵੀ ਦੇ ਲਈ ਪੁਰਸ਼ਾਰਥ। ਸ੍ਵਰਗ ਵਿੱਚ ਜਾਣਾ ਤਾਂ ਜਰੂਰ ਹੈ। ਬੱਚੇ ਜਾਣਦੇ ਹਨ ਇਹ
ਛੀ - ਛੀ ਦੁਨੀਆਂ ਹੈ। ਬਹੁਤ ਅਥਾਹ ਦੁੱਖ ਆਉਣ ਵਾਲੇ ਹਨ। ਡਰਾਮਾ ਦੇ ਚੱਕਰ ਨੂੰ ਵੀ ਤੁਸੀਂ ਜਾਣਦੇ
ਹੋ। ਕਈ ਵਾਰ ਬਾਬਾ ਆਇਆ ਹੋਇਆ ਹੈ ਪਾਵਨ ਬਣਾ ਸਾਰੀਆਂ ਆਤਮਾਵਾਂ ਨੂੰ ਮੱਛਰਾਂ ਤਰ੍ਹਾਂ ਲੈ ਜਾਣ,
ਫਿਰ ਖੁਦ ਵੀ ਨਿਰਵਾਣਧਾਮ ਵਿੱਚ ਜਾਕੇ ਨਿਵਾਸ ਕਰਣਗੇ। ਬੱਚੇ ਵੀ ਜਾਣਗੇ! ਤੁਸੀਂ ਬੱਚਿਆਂ ਨੂੰ ਇਹ
ਤਾਂ ਖੁਸ਼ੀ ਰਹਿਣੀ ਚਾਹੀਦੀ ਹੈ - ਇਸ ਪੜ੍ਹਾਈ ਨਾਲ ਅਸੀਂ ਆਪਣੇ ਸੁੱਖਧਾਮ ਜਾਵਾਂਗੇ ਵਾਇਆ ਸ਼ਾਂਤੀਧਾਮ।
ਇਹ ਹੈ ਤੁਹਾਡੀ ਏਮ ਆਬਜੈਕਟ। ਇਹ ਭੁੱਲਣੀ ਨਹੀਂ ਚਾਹੀਦੀ। ਰੋਜ਼ - ਰੋਜ਼ ਸੁਣਦੇ ਹੋ, ਸਮਝਦੇ ਹੋ ਸਾਨੂੰ
ਪਤਿਤ ਤੋਂ ਪਾਵਨ ਬਨਾਉਣ ਦੇ ਲਈ ਬਾਪ ਪੜ੍ਹਾਉਂਦੇ ਹਨ। ਪਾਵਨ ਬਣਨ ਦਾ ਸਹਿਜ ਉਪਾਅ ਦਸੱਦੇ ਹਨ ਯਾਦ
ਦਾ। ਇਹ ਵੀ ਨਵੀਂ ਗੱਲ ਨਹੀਂ। ਲਿਖਿਆ ਹੋਇਆ ਹੈ ਭਗਵਾਨ ਨੇ ਰਾਜਯੋਗ ਸਿਖਾਇਆ। ਸਿਰ੍ਫ ਭੁੱਲ ਇਹ ਕਰ
ਦਿੱਤੀ ਹੈ ਜੋ ਕ੍ਰਿਸ਼ਨ ਦਾ ਨਾਮ ਪਾ ਦਿੱਤਾ ਹੈ। ਇਵੇਂ ਵੀ ਨਹੀਂ ਹੈ ਬੱਚਿਆਂ ਨੂੰ ਜੋ ਨਾਲੇਜ ਮਿਲ
ਰਹੀ ਹੈ, ਉਹ ਗੀਤਾ ਦੇ ਸਿਵਾਏ ਹੋਰ ਕੋਈ ਸ਼ਾਸਤਰ ਵਿੱਚ ਹੋਵੇਗੀ। ਬੱਚੇ ਜਾਣਦੇ ਹਨ ਕੋਈ ਵੀ ਮਨੁੱਖ
ਦੀ ਮਹਿਮਾ ਹੈ ਨਹੀਂ, ਜਿਵੇਂ ਬਾਪ ਦੀ ਹੈ। ਬਾਪ ਨਾ ਆਵੇ ਤਾਂ ਸ੍ਰਿਸ਼ਟੀ ਦਾ ਚੱਕਰ ਹੀ ਨਾ ਫਿਰੇ।
ਦੁੱਖਧਾਮ ਤੋਂ ਸੁੱਖਧਾਮ ਕਿਵ਼ੇਂ ਬਣੇ? ਸ੍ਰਿਸ਼ਟੀ ਦਾ ਚੱਕਰ ਤਾਂ ਫਿਰਨਾ ਹੀ ਹੈ। ਬਾਪ ਨੂੰ ਜਰੂਰ
ਆਉਣਾ ਹੀ ਹੈ। ਬਾਪ ਆਉਂਦੇ ਹਨ ਸਭ ਨੂੰ ਲੈ ਜਾਣ ਫਿਰ ਚੱਕਰ ਫਿਰਦਾ ਹੈ। ਬਾਪ ਨਾ ਆਵੇ ਤਾਂ ਕਲਯੁਗ
ਤੋਂ ਸਤਿਯੁਗ ਕਿਵ਼ੇਂ ਬਣੇ? ਬਾਕੀ ਇਹ ਗੱਲਾਂ ਕੋਈ ਸ਼ਾਸਤਰਾਂ ਵਿੱਚ ਨਹੀਂ ਹਨ। ਰਾਜਯੋਗ ਹੈ ਹੀ ਗੀਤਾ
ਵਿੱਚ। ਜੇਕਰ ਸਮਝਣ ਭਗਵਾਨ ਆਬੂ ਵਿੱਚ ਆਇਆ ਹੈ ਤਾਂ ਇੱਕਦਮ ਭੱਜਣ ਮਿਲਣ ਦੇ ਲਈ। ਸੰਨਿਆਸੀ ਵੀ
ਚਾਹੁੰਦੇ ਤੇ ਹਨ ਨਾ ਭਗਵਾਨ ਨੂੰ ਮਿਲੀਏ। ਪਤਿਤ ਪਾਵਨ ਨੂੰ ਯਾਦ ਕਰਦੇ ਹਨ ਵਾਪਿਸ ਜਾਣ ਦੇ ਲਈ। ਹੁਣ
ਤੁਸੀਂ ਬੱਚੇ ਪਦਮਾਪਦਮਪਤੀ ਭਾਗਿਆਸ਼ਾਲੀ ਬਣ ਰਹੇ ਹੋ। ਉੱਥੇ ਅਥਾਹ ਦੁੱਖ ਹੁੰਦੇ ਹਨ। ਨਵੀਂ ਦੁਨੀਆਂ
ਵਿੱਚ ਜੋ ਦੇਵੀ - ਦੇਵਤਾ ਧਰਮ ਸੀ, ਉਹ ਹੁਣ ਨਹੀਂ ਹੈ। ਬਾਪ ਦੈਵੀ ਰਾਜ ਦੀ ਸਥਾਪਨਾ ਕਰਦੇ ਹੀ ਹਨ
ਬ੍ਰਹਮਾ ਦਵਾਰਾ। ਇਹ ਤਾਂ ਕਲੀਅਰ ਹੈ। ਤੁਹਾਡੀ ਏਮ ਆਬਜੈਕਟ ਹੀ ਇਹ ਹੈ। ਇਸ ਵਿੱਚ ਸੰਸ਼ੇ ਦੀ ਗੱਲ ਹੀ
ਨਹੀਂ। ਅੱਗੇ ਚੱਲਕੇ ਸਮਝ ਹੀ ਜਾਣਗੇ, ਰਾਜਧਾਨੀ ਜ਼ਰੂਰ ਸਥਾਪਨ ਹੋਣੀ ਹੈ। ਆਦਿ ਸਨਾਤਨ ਦੇਵੀ - ਦੇਵਤਾ
ਧਰਮ ਹੈ। ਜਦੋਂ ਤੁਸੀਂ ਸ੍ਵਰਗ ਵਿੱਚ ਰਹਿੰਦੇ ਹੋ ਤਾਂ ਇਸਦਾ ਨਾਮ ਹੀ ਭਾਰਤ ਰਹਿੰਦਾ ਹੈ। ਫਿਰ ਜਦੋਂ
ਤੁਸੀਂ ਨਰਕ ਵਿੱਚ ਆਉਂਦੇ ਹੋ ਤਾਂ ਹਿੰਦੁਸਤਾਨ ਨਾਮ ਪੈਂਦਾ ਹੈ। ਇੱਥੇ ਕਿੰਨਾ ਦੁੱਖ ਹੀ ਦੁੱਖ ਹੈ।
ਫਿਰ ਇਹ ਸ੍ਰਿਸ਼ਟੀ ਬਦਲਦੀ ਹੈ ਫਿਰ ਸ੍ਵਰਗ ਵਿੱਚ ਹੈ ਹੀ ਸੁੱਖਧਾਮ। ਇਹ ਨਾਲੇਜ ਤੁਸੀਂ ਬੱਚਿਆਂ ਨੂੰ
ਹੈ। ਦੁਨੀਆਂ ਵਿੱਚ ਮਨੁੱਖ ਕੁਝ ਵੀ ਨਹੀਂ ਜਾਣਦੇ। ਬਾਪ ਖੁਦ ਕਹਿੰਦੇ ਹਨ ਹੁਣ ਹੈ ਹਨ੍ਹੇਰੀ ਰਾਤ।
ਰਾਤ ਨੂੰ ਮਨੁੱਖ ਧੱਕੇ ਖਾਂਦੇ ਰਹਿੰਦੇ ਹਨ। ਤੁਸੀੰ ਬੱਚੇ ਰੋਸ਼ਨੀ ਵਿੱਚ ਹੋ। ਇਹ ਵੀ ਸਾਕਸ਼ੀ ਹੋ
ਬੁੱਧੀ ਵਿੱਚ ਧਾਰਨ ਕਰਨਾ ਹੈ। ਸੈਕਿੰਡ ਬਾਏ ਸੈਕਿੰਡ ਬੇਹੱਦ ਸ੍ਰਿਸ਼ਟੀ ਦਾ ਚੱਕਰ ਫਿਰਦਾ ਰਹਿੰਦਾ
ਹੈ। ਇੱਕ ਦਿਨ ਨਾ ਮਿਲੇ ਦੂਜੇ ਨਾਲ। ਸਾਰੀ ਦੁਨੀਆਂ ਦੀ ਐਕਟ ਬਦਲਦੀ ਰਹਿੰਦੀ ਹੈ। ਨਵੀਂ ਸੀਨ ਚੱਲਦੀ
ਰਹਿੰਦੀ ਹੈ। ਇਸ ਵਕ਼ਤ ਟੋਟਲ ਹੈ ਹੀ ਦੁੱਖ ਦੀ ਸੀਨ। ਜੇਕਰ ਸੁੱਖ ਹੈ ਤਾਂ ਵੀ ਕਾਗ ਵਿਸ਼ਠਾ ਸਮਾਨ।
ਬਾਕੀ ਦੁੱਖ ਹੀ ਦੁੱਖ ਹੈ। ਇਸ ਜਨਮ ਵਿੱਚ ਕਰਕੇ ਸੁੱਖ ਹੋਵੇਗਾ ਫਿਰ ਦੂਸਰੇ ਜਨਮ ਵਿੱਚ ਦੁਖ਼। ਹੁਣ
ਤੁਹਾਡੀ ਬੱਚਿਆਂ ਦੀ ਬੁੱਧੀ ਵਿੱਚ ਇਹ ਰਹਿੰਦਾ ਹੈ - ਹੁਣ ਅਸੀਂ ਜਾਂਦੇ ਹਾਂ ਆਪਣੇ ਘਰ। ਇਸ ਵਿੱਚ
ਮਿਹਨਤ ਕਰਨੀ ਹੈ ਪਾਵਨ ਬਣਨ ਦੀ। ਸ਼੍ਰੀ - ਸ਼੍ਰੀ ਨੇ ਸ਼੍ਰੀਮਤ ਦਿੱਤੀ ਹੈ ਸ਼੍ਰੀ ਲਕਸ਼ਮੀ - ਨਾਰਾਇਣ
ਬਣਨ ਦੀ। ਬੈਰਿਸਟਰ ਮਤ ਦੇਣਗੇ ਬੈਰਿਸਟਰ ਭਵ। ਹੁਣ ਬਾਪ ਵੀ ਕਹਿੰਦੇ ਹਨ ਸ਼੍ਰੀਮਤ ਨਾਲ ਇਹ ਬਣੋ।
ਆਪਣੇ ਤੋਂ ਪੁੱਛਣਾ ਚਾਹੀਦਾ ਹੈ - ਮੇਰੇ ਵਿੱਚ ਕੋਈ ਅਵਗੁਣ ਤਾਂ ਨਹੀਂ ਹੈ? ਇਸ ਵਕ਼ਤ ਗਾਉਂਦੇ ਵੀ
ਹਨ ਮੁਝ ਨਿਰਗੁਣਹਾਰੇ ਵਿੱਚ ਕੋਈ ਗੁਣ ਨਾਹੀ, ਆਪੇ ਹੀ ਤਰਸ ਪਿਰੋਏ। ਤਰਸ ਮਤਲਬ ਰਹਿਮ। ਬਾਬਾ ਕਹਿੰਦੇ
- ਬੱਚੇ ਮੈਂ ਤੇ ਕਿਸੇ ਤੇ ਰਹਿਮ ਕਰਦਾ ਹੀ ਨਹੀਂ ਹਾਂ। ਰਹਿਮ ਤੇ ਹਰ ਇੱਕ ਨੇ ਆਪਣੇ ਤੇ ਕਰਨਾ ਹੈ।
ਇਹ ਡਰਾਮਾ ਬਣਿਆ ਹੋਇਆ ਹੈ। ਬੇਰਹਿਮੀ ਰਾਵਣ ਤੁਹਾਨੂੰ ਦੁਖ਼ ਵਿਚ ਲੈ ਜਾਂਦੇ ਹਨ। ਇਹ ਵੀ ਡਰਾਮੇ
ਵਿੱਚ ਨੂੰਧ ਹੈ। ਇਸ ਵਿੱਚ ਰਾਵਣ ਦਾ ਵੀ ਕੋਈ ਕਸੂਰ ਨਹੀਂ। ਬਾਪ ਆਕੇ ਸਿਰ੍ਫ ਸਲਾਹ ਦਿੰਦੇ ਹਨ। ਇਹ
ਹੀ ਉਨ੍ਹਾਂ ਦਾ ਰਹਿਮ ਹੈ। ਬਾਕੀ ਇਹ ਰਾਵਣ ਰਾਜ ਤੇ ਫਿਰ ਵੀ ਚੱਲੇਗਾ। ਡਰਾਮਾ ਅਨਾਦਿ ਹੈ। ਨਾ ਰਾਵਣ
ਦਾ ਦੋਸ਼ ਹੈ, ਨਾ ਮਨੁੱਖਾਂ ਦਾ ਦੋਸ਼ ਹੈ। ਚੱਕਰ ਤਾਂ ਫਿਰਨਾ ਹੀ ਹੈ। ਰਾਵਣ ਤੋਂ ਛੁਡਾਉਣ ਲਈ ਬਾਪ
ਯੁਕਤੀਆਂ ਦਸੱਦੇ ਰਹਿੰਦੇ ਹਨ। ਰਾਵਣ ਦੀ ਮੱਤ ਤੇ ਤੁਸੀਂ ਕਿੰਨਾ ਪਾਪ ਆਤਮਾਂ ਬਣੇ ਹੋ। ਹਾਲੇ ਪੁਰਾਣੀ
ਦੁਨੀਆਂ ਹੈ। ਫਿਰ ਜ਼ਰੂਰ ਨਵੀਂ ਦੁਨੀਆਂ ਆਵੇਗੀ। ਚੱਕਰ ਤਾਂ ਫਿਰੇਗਾ ਨਾ। ਸਤਿਯੁਗ ਨੂੰ ਫਿਰ ਜਰੂਰ
ਅਉਣਾ ਹੈ ਹਾਲੇ ਹੈ ਸੰਗਮਯੁਗ। ਮਹਾਭਾਰਤ ਲੜ੍ਹਾਈ ਵੀ ਇਸ ਸਮੇਂ ਦੀ ਹੈ। ਵਿਨਾਸ਼ਕਾਲੇ ਵਿਪ੍ਰੀਤ ਬੁੱਧੀ
ਵਿਨਸ਼ੰਤੀ। ਇਹ ਹੋਣ ਵਾਲਾ ਹੈ। ਅਤੇ ਅਸੀਂ ਵਿਜੇਯੰਤੀ ਸ੍ਵਰਗ ਦੇ ਮਾਲਿਕ ਹੋਵਾਂਗੇ। ਬਾਕੀ ਸਭ ਹੋਣਗੇ
ਹੀ ਨਹੀਂ। ਇਹ ਵੀ ਸਮਝਦੇ ਹੋ - ਪਵਿੱਤਰ ਹੋਏ ਬਿਨਾਂ ਦੇਵਤਾ ਬਣਨਾ ਮੁਸ਼ਕਿਲ ਹੈ। ਹੁਣ ਬਾਪ ਤੋਂ
ਸ਼੍ਰੀਮਤ ਮਿਲਦੀ ਹੈ ਸ੍ਰੇਸ਼ਠ ਦੇਵਤਾ ਬਣਨ ਦੀ। ਅਜਿਹੀ ਮਤ ਕਦੇ ਮਿਲ ਨਾ ਸਕੇ। ਸ਼੍ਰੀਮਤ ਦੇਣ ਦਾ ਉਨ੍ਹਾਂ
ਦਾ ਪਾਰਟ ਹੈ ਵੀ ਸੰਗਮ ਤੇ। ਹੋਰ ਕਿਸੇ ਵਿੱਚ ਤਾਂ ਇਹ ਗਿਆਨ ਹੀ ਨਹੀਂ ਹੈ। ਭਗਤੀ ਮਾਨਾ ਭਗਤੀ।
ਉਨ੍ਹਾਂ ਨੂੰ ਗਿਆਨ ਨਹੀਂ ਕਹਾਂਗੇ। ਰੂਹਾਨੀ ਗਿਆਨ, ਗਿਆਨ - ਸਾਗਰ ਰੂਹ ਹੀ ਦਿੰਦੇ ਹਨ। ਉਨ੍ਹਾਂ ਦੀ
ਹੀ ਮਹਿਮਾ ਹੈ ਗਿਆਨ ਦਾ ਸਾਗਰ, ਸੁੱਖ ਦਾ ਸਾਗਰ। ਬਾਪ ਪੁਰਸ਼ਾਰਥ ਦੀਆਂ ਯੁਕਤੀਆਂ ਵੀ ਦਸੱਦੇ ਹਨ। ਇਹ
ਖ਼ਿਆਲ ਰੱਖਣਾ ਚਾਹੀਦਾ ਹੈ ਕਿ ਹੁਣ ਇਹ ਖਿਆਲ ਰੱਖਣਾ ਚਾਹੀਦਾ ਕਿ ਹੁਣ ਫੇਲ ਹੋਏ ਤਾਂ ਕਲਪ -
ਕਲਪਾਂਤਰ ਫੇਲ ਹੋਵਾਂਗੇ, ਬਹੁਤ ਚੋਟ ਲੱਗ ਜਾਵੇਗੀ। ਸ਼੍ਰੀਮਤ ਤੇ ਨਾ ਚੱਲਣ ਨਾਲ ਚੋਟ ਲੱਗ ਜਾਂਦੀ
ਹੈ। ਬ੍ਰਾਹਮਣਾਂ ਦਾ ਝਾੜ ਵੱਧਣਾ ਵੀ ਜਰੂਰ ਹੈ। ਇਨਾਂ ਹੀ ਵਧੇਗਾ ਜਿਨਾਂ ਦੇਵਤਾਵਾਂ ਦਾ ਝਾੜ ਹੈ।
ਤੁਹਾਨੂੰ ਪੁਰਸ਼ਰਥ ਕਰਨਾ ਅਤੇ ਕਰਵਾਉਣਾ ਹੈ। ਸੈਪਲਿੰਗ ਲੱਗਦੀ ਰਹੇਗੀ। ਝਾੜ ਵੱਡਾ ਹੋ ਜਾਵੇਗਾ। ਤੁਸੀਂ
ਜਾਣਦੇ ਹੋ ਸਾਡਾ ਕਲਿਆਣ ਹੋ ਰਿਹਾ ਹੈ। ਪਤਿਤ ਦੁਨੀਆਂ ਤੋੰ ਪਾਵਨ ਦੁਨੀਆਂ ਵਿੱਚ ਜਾਣ ਦਾ ਕਲਿਆਣ
ਹੁੰਦਾ ਹੈ। ਤੁਸੀੰ ਬੱਚਿਆਂ ਦੀ ਬੁੱਧੀ ਦਾ ਤਾਲਾ ਹੁਣੇ ਖੁਲਿਆ ਹੈ। ਬਾਪ ਬੁਧੀਮਾਨਾਂ ਦੀ ਬੁੱਧੀ ਹੈ
ਨਾ। ਹੁਣ ਤੁਸੀਂ ਸਮਝ ਰਹੇ ਹੋ ਫਿਰ ਅੱਗੇ ਜਾਕੇ ਵੇਖਣਾ ਕਿਸ - ਕਿਸ ਦਾ ਤਾਲਾ ਖੁਲ੍ਹਦਾ ਹੈ। ਇਹ ਵੀ
ਡਰਾਮਾ ਚਲਦਾ ਹੈ। ਫਿਰ ਸਤਿਯੁਗ ਤੋਂ ਰਪੀਟ ਹੋਵੇਗਾ। ਲਕਸ਼ਮੀ - ਨਾਰਾਇਣ ਜਦੋਂ ਤਖ਼ਤ ਤੇ ਬੈਠਦੇ ਹਨ
ਉਦੋਂ ਸੰਮਤ ਸ਼ੁਰੂ ਹੁੰਦਾ ਹੈ। ਤੁਸੀਂ ਲਿਖਦੇ ਵੀ ਹੋ ਵਨ ( 1) ਤੋਂ1250 ਵਰ੍ਹੇ ਤੱਕ ਸ੍ਵਰਗ, ਕਿੰਨਾ
ਕਲੀਅਰ ਹੈ। ਕਹਾਣੀ ਹੈ ਸਤ ਨਰਾਇਣ ਦੀ। ਕਥਾ ਅਮਰਨਾਥ ਦੀ ਹੈ ਨਾ। ਤੁਸੀੰ ਹੁਣ ਸੱਚੀ - ਸੱਚੀ
ਅਮਰਨਾਥ ਦੀ ਕਥਾ ਲਿਖਦੇ ਹੋ ਉਸਦਾ ਫਿਰ ਗਾਇਨ ਚਲਦਾ ਹੈ। ਤਿਉਹਾਰ ਆਦਿ ਸਭ ਇਸ ਵਕਤ ਦੇ ਹਨ। ਨੰਬਰਵਨ
ਪਰਵ ਹੈ ਸ਼ਿਵਬਾਬਾ ਦੀ ਜਯੰਤੀ। ਕਲਯੁਗ ਦੇ ਬਾਦ ਜਰੂਰ ਬਾਪ ਨੂੰ ਆਉਣਾ ਪਵੇ ਦੁਨੀਆਂ ਨੂੰ ਚੇਂਜ ਕਰਨ।
ਚਿਤੱਰਾਂ ਨੂੰ ਕੋਈ ਚੰਗੀ ਤਰ੍ਹਾਂ ਵੇਖੇ, ਕਿੰਨਾ ਪੂਰਾ ਹਿਸਾਬ ਬਣਿਆ ਹੋਇਆ ਹੈ। ਤੁਹਾਨੂੰ ਇਹ ਖ਼ਾਤਰੀ
ਹੈ। ਜਿਨ੍ਹਾਂ ਕਲਪ ਪਹਿਲਾਂ ਪੁਰਸ਼ਾਰਥ ਕੀਤਾ ਹੈ ਉਨਾਂ ਹੀ ਕਰੋਗੇ ਜ਼ਰੂਰ। ਸਾਕਸ਼ੀ ਹੋ ਦੂਸਰਿਆਂ ਦਾ
ਵੀ ਵੇਖੋਗੇ। ਆਪਣੇ ਪੁਰਸ਼ਾਰਥ ਨੂੰ ਵੀ ਜਾਣਦੇ ਹਨ। ਤੁਸੀੰ ਵੀ ਜਾਣਦੇ ਹੋ। ਸਟੂਡੈਂਟ ਆਪਣੀ ਪੜ੍ਹਾਈ
ਨੂੰ ਨਹੀਂ ਜਾਣਦੇ ਹੋਣਗੇ? ਦਿਲ ਖਾਏਗੀ ਜਰੂਰ ਕਿ ਅਸੀਂ ਇਸ ਸਬਜੈਕਟ ਵਿੱਚ ਕੱਚੇ ਹਾਂ। ਫਿਰ ਨਾ ਪਾਸ
ਹੋ ਜਾਂਦੇ ਹਨ। ਇਮਤਿਹਾਨ ਦੇ ਸਮੇਂ ਜੋ ਕੱਚੇ ਹੋਣਗੇ ਉਨ੍ਹਾਂ ਦੀ ਦਿਲ ਧੜਕਦੀ ਰਹੇਗੀ। ਤੁਸੀਂ ਬੱਚੇ
ਵੀ ਸਾਕਸ਼ਤਕਾਰ ਕਰੋਗੇ। ਪਰੰਤੂ ਨਾਪਾਸ ਤਾਂ ਹੋ ਹੀ ਗਏ, ਕਰ ਕੀ ਸਕਦੇ ਹਨ! ਸਕੂਲ ਵਿੱਚ ਨਾਪਾਸ ਹੁੰਦੇ
ਹਨ ਤਾਂ ਸਬੰਧੀ ਵੀ ਨਾਰਾਜ਼, ਟੀਚਰ ਵੀ ਨਾਰਾਜ਼ ਹੁੰਦਾ ਹੈ। ਕਹਿਣਗੇ ਸਾਡੇ ਸਕੂਲ ਤੋਂ ਘੱਟ ਪਾਸ ਹੋਏ
ਤਾਂ ਸਮਝਿਆ ਜਾਵੇਗਾ ਕਿ ਟੀਚਰ ਬਹੁਤਾ ਵਧੀਆ ਨਹੀਂ ਇਸ ਲਈ ਘੱਟ ਪਾਸ ਹੋਏ। ਬਾਬਾ ਵੀ ਜਾਣਦੇ ਹਨ
ਸੈਂਟਰ ਤੇ ਕਿਹੜੀ - ਕਿਹੜੀ ਚੰਗੀ ਟੀਚਰ ਹੈ, ਕਿਵ਼ੇਂ ਪੜ੍ਹਾਉਂਦੀ ਹੈ। ਕੌਣ - ਕੌਣ ਚੰਗੀ ਤਰ੍ਹਾਂ
ਪੜ੍ਹਾਕੇ ਲੈ ਆਉਂਦੀਆਂ ਹਨ। ਸਭ ਪਤਾ ਚਲਦਾ ਹੈ। ਬਾਬਾ ਕਹਿੰਦੇ - ਬੱਦਲਾਂ ਨੂੰ ਲਿਆਉਣਾ ਹੈ। ਛੋਟੇ
ਬੱਚਿਆਂ ਨੂੰ ਲੈ ਆਵੋਗੇ ਤਾਂ ਉਹਨਾਂ ਵਿੱਚ ਮੋਹ ਰਹੇਗਾ। ਇਕੱਲਾ ਨਿਕਲ ਕੇ ਆਉਣਾ ਚਾਹੀਦਾ ਤਾਂ ਜੋ
ਬੁੱਧੀ ਚੰਗੀ ਤਰ੍ਹਾਂ ਲੱਗੀ ਰਹੇ। ਬੱਚਿਆਂ ਨੂੰ ਤਾਂ ਉੱਥੇ ਵੀ ਵੇਖਦੇ ਰਹਿੰਦੇ ਹਨ।
ਬਾਪ ਕਹਿੰਦੇ ਹਨ ਇਹ ਪੁਰਾਣੀ ਦੁਨੀਆਂ ਤੇ ਕਬਰਿਸਥਾਨ ਹੋਣੀ ਹੈ। ਨਵਾਂ ਮਕਾਨ ਬਣਾਉਂਦੇ ਹਨ ਤਾਂ
ਬੁੱਧੀ ਵਿਚ ਰਹਿੰਦਾ ਹੈ ਨਾ - ਸਾਡਾ ਨਵਾਂ ਮਕਾਨ ਬਣ ਰਿਹਾ ਹੈ। ਧੰਧਾ ਆਦਿ ਤਾਂ ਕਰਦੇ ਰਹਿੰਦੇ ਹਨ।
ਪ੍ਰੰਤੂ ਬੁੱਧੀ ਨਵੇਂ ਮਕਾਨ ਵੱਲ ਰਹਿੰਦੀ ਹੈ। ਚੁਪ ਕਰਕੇ ਤਾਂ ਨਹੀਂ ਬੈਠ ਜਾਂਦੇ। ਉਹ ਹੈ ਹੱਦ ਦੀ
ਗੱਲ, ਇਹ ਹੈ ਬੇਹੱਦ ਦੀ ਗੱਲ। ਹਰ ਕੰਮ ਕਰਦੇ ਹੋਏ ਯਾਦ ਰਹੇ ਕਿ ਹੁਣ ਅਸੀਂ ਘਰ ਜਾਕੇ ਫਿਰ ਆਪਣੀ
ਰਾਜਧਾਨੀ ਵਿੱਚ ਜਾਵਾਂਗੇ ਤਾਂ ਅਪਾਰ ਖੁਸ਼ੀ ਰਹੇਗੀ। ਬਾਪ ਕਹਿੰਦੇ ਹਨ - ਬੱਚੇ, ਆਪਣੇ ਬੱਚਿਆਂ ਆਦਿ
ਦੀ ਸੰਭਾਲ ਵੀ ਕਰਨੀ ਹੈ। ਪਰੰਤੂ ਬੁੱਧੀ ਉੱਥੇ ਲੱਗੀ ਰਹੇ। ਯਾਦ ਨਾ ਕਰਨ ਕਾਰਣ ਫਿਰ ਪਵਿੱਤਰ ਵੀ ਨਹੀਂ
ਬਣ ਸਕਦੇ। ਯਾਦ ਨਾਲ ਪਵਿੱਤਰ, ਗਿਆਨ ਨਾਲ ਕਮਾਈ। ਇੱਥੇ ਤਾਂ ਸਾਰੇ ਹਨ ਪਤਿਤ। ਦੋ ਕਿਨਾਰੇ ਹਨ। ਬਾਬਾ
ਨੂੰ ਖਵਈਆ ਕਹਿੰਦੇ ਹਨ, ਪਰੰਤੂ ਮਤਲਬ ਨਹੀਂ ਸਮਝਦੇ। ਤੁਸੀਂ ਜਾਣਦੇ ਹੋ ਬਾਪ ਉਸ ਕਿਨਾਰੇ ਲੈ ਜਾਂਦੇ
ਹਨ। ਆਤਮਾ ਜਾਣਦੀ ਹੈ ਅਸੀਂ ਹੁਣ ਬਾਪ ਨੂੰ ਯਾਦ ਕਰ ਬਹੁਤ ਨੇੜ੍ਹੇ ਜਾ ਰਹੇ ਹਾਂ। ਖਵਈਆ ਨਾਮ ਵੀ
ਅਰਥ ਸਮੇਤ ਰੱਖਿਆ ਹੈ ਨਾ। ਇਹ ਸਭ ਮਹਿਮਾ ਕਰਦੇ ਹਨ - ਨਈਆ( ਨੌਕਾ) ਮੇਰੀ ਪਾਰ ਲਗਾਓ। ਸਤਿਯੁਗ
ਵਿੱਚ ਇੰਵੇਂ ਕਹਿਣਗੇ ਕੀ? ਕਲਯੁਗ ਵਿਚ ਹੀ ਪੁਕਾਰਦੇ ਹਨ। ਤੁਸੀਂ ਬੱਚੇ ਸਮਝਦੇ ਹੋ ਬੇਸਮਝ ਨੂੰ ਤਾਂ
ਇੱਥੇ ਆਉਣਾ ਨਹੀਂ ਹੈ। ਬਾਪ ਦੀ ਸਖ਼ਤ ਮਨਾਈ ਹੈ। ਨਿਸ਼ਚੇ ਨਹੀਂ ਤਾਂ ਕਦੇ ਨਹੀ ਲਿਆਉਣਾ ਚਾਹੀਦਾ। ਕੁਝ
ਵੀ ਸਮਝਣਗੇ ਨਹੀਂ। ਪਹਿਲਾਂ ਤਾਂ 7 ਰੋਜ਼ ਦਾ ਕੋਰਸ ਦੇਵੋ। ਕਿਸੇ ਨੂੰ ਤਾਂ ਦੋ ਰੋਜ਼ ਨਾਲ ਹੀ ਤੀਰ
ਲੱਗ ਜਾਂਦਾ ਹੈ। ਅੱਛਾ ਲੱਗ ਗਿਆ ਤਾਂ ਫਿਰ ਛੱਡਣਗੇ ਥੋੜ੍ਹੀ ਨਾ। ਕਹਿਣਗੇ ਅਸੀਂ 7 ਰੋਜ਼ ਹੋਰ ਵੀ
ਸਿੱਖਾਂਗੇ। ਤੁਸੀੰ ਝੱਟ ਸਮਝ ਜਾਵੋਗੇ ਇਹ ਇਸ ਕੁਲ ਦਾ ਹੈ। ਤੇਜ਼ ਬੁੱਧੀ ਜੋ ਹੋਣਗੇ ਉਹ ਕਿਸੇ ਗੱਲ
ਦੀ ਪ੍ਰਵਾਹ ਨਹੀਂ ਕਰਨਗੇ। ਅੱਛਾ, ਇੱਕ ਨੌਕਰੀ ਛੁੱਟ ਜਾਵੇਗੀ ਦੂਸਰੀ ਮਿਲੇਗੀ, ਬੱਚੇ ਦਿਲ ਵਾਲੇ ਜੋ
ਹੁੰਦੇ ਹਨ ਉਨ੍ਹਾਂ ਦੀ ਨੌਕਰੀ ਆਦਿ ਛੁੱਟਦੀ ਹੀ ਨਹੀਂ ਹੈ। ਖ਼ੁਦ ਹੀ ਵੰਡਰ ਖਾਂਦੇ ਹਨ। ਬੱਚੀਆਂ
ਕਹਿੰਦੀਆਂ ਹਨ ਸਾਡੇ ਪਤੀ ਦੀ ਬੁੱਧੀ ਫੇਰੋ। ਬਾਬਾ ਕਹਿੰਦੇ ਹਨ ਮੈਨੂੰ ਨਾ ਕਹੋ। ਤੁਸੀਂ ਯੋਗਬਲ
ਵਿੱਚ ਰਹਿ ਫਿਰ ਬੈਠ ਗਿਆਨ ਸਮਝਾਓ। ਬਾਬਾ ਥੋੜ੍ਹੀ ਨਾ ਬੁੱਧੀ ਨੂੰ ਫੇਰਣਗੇ। ਫਿਰ ਤਾਂ ਸਾਰੇ ਅਜਿਹੇ
ਧੰਧੇ ਕਰਦੇ ਰਹਿਣਗੇ। ਜੋ ਰਸਮ ਨਿਕਲਦੀ ਹੈ ਉਸਨੂੰ ਫੜ੍ਹ ਲੈਂਦੇ ਹਨ। ਕਿਸੇ ਗੁਰੂ ਤੋਂ ਕਿਸੇ ਨੂੰ
ਫਾਇਦਾ ਹੋਇਆ, ਸੁਣਿਆ, ਤਾਂ ਬਸ ਉਸਦੇ ਪਿੱਛੇ ਪੈ ਜਾਂਦੇ ਹਨ। ਨਵੀਂ ਆਤਮਾ ਆਉਂਦੀ ਹੈ ਤਾਂ ਉਸਦੀ
ਮਹਿਮਾ ਤੇ ਨਿਕਲੇਗੀ ਨਾ। ਫਿਰ ਬਹੁਤ ਫਾਲੋਅਰਜ਼ ਬਣ ਜਾਂਦੇ ਹਨ। ਇਸਲਈ ਇਨ੍ਹਾਂ ਸਭ ਗੱਲਾਂ ਨੂੰ ਵੇਖਣਾ
ਨਹੀਂ ਹੈ। ਤੁਸੀੰ ਵੇਖਣਾ ਹੈ ਆਪਣੇ ਨੂੰ - ਅਸੀਂ ਕਿਥੋਂ ਤੱਕ ਪੜ੍ਹਦੇ ਹਾਂ? ਇਹ ਤਾਂ ਬਾਬਾ ਡੀਟੇਲ
ਵਿੱਚ ਜਿਵੇਂ ਚਿੱਟ ਚੈਟ ਕਰਦੇ ਹਨ। ਬਾਕੀ ਸਿਰ੍ਫ ਕਹਿ ਦੇਣਾ ਬਾਪ ਨੂੰ ਯਾਦ ਕਰੋ ਇਹ ਤਾਂ ਘਰ ਵਿੱਚ
ਵੀ ਰਹਿ ਕੇ ਕਰ ਸਕਦੇ ਹੋ। ਲੇਕਿਨ ਗਿਆਨ ਦਾ ਸਾਗਰ ਹੈ ਤਾਂ ਜਰੂਰ ਗਿਆਨ ਵੀ ਦੇਣਗੇ ਨਾ। ਇਹ ਹੈ
ਮੁੱਖ ਗੱਲ - ਮਨਮਨਾਭਵ। ਨਾਲ - ਨਾਲ ਸ੍ਰਿਸ਼ਟੀ ਦੇ ਆਦਿ - ਮੱਧ - ਅੰਤ ਦਾ ਰਾਜ਼ ਸਮਝਾਉਂਦੇ ਹਨ।
ਚਿੱਤਰ ਵੀ ਤਾਂ ਇਸ ਸਮੇਂ ਬਹੁਤ ਚੰਗੇ - ਚੰਗੇ ਨਿਕਲੇ ਹਨ। ਉਨ੍ਹਾਂਦਾ ਵੀ ਅਰਥ ਬਾਪ ਸਮਝਾਉਂਦੇ ਹਨ।
ਵਿਸ਼ਨੂੰ ਦੀ ਨਾਭੀ ਤੋਂ ਬ੍ਰਹਮਾ ਨੂੰ ਵਿਖਾਇਆ ਹੈ। ਤ੍ਰਿਮੂਰਤੀ ਵੀ ਹਨ ਫਿਰ ਵਿਸ਼ਨੂੰ ਦੀ ਨਾਭੀ ਤੋਂ
ਬ੍ਰਹਮਾ ਇਹ ਫਿਰ ਕੀ ਹੈ? ਬਾਪ ਬੈਠ ਸਮਝਾਉਂਦੇ ਹਨ - ਇਹ ਰਾਈਟ ਹੈ ਜਾਂ ਰਾਂਗ ਹੈ? ਮਨੋਮਈ ਚਿੱਤਰ
ਵੀ ਢੇਰ ਬਨਾਉਂਦੇ ਹਨ ਨਾ। ਕਿਸੇ - ਕਿਸੇ ਸ਼ਾਸਤਰਾਂ ਵਿੱਚ ਚੱਕਰ ਵੀ ਵਿਖਾਇਆ ਹੈ। ਲੇਕਿਨ ਕਿਸੇ ਨੇ
ਕਿੰਨੀ ਉੱਮਰ ਲਿੱਖ ਦਿੱਤੀ ਹੈ, ਕਿਸੇ ਨੇ ਕਿੰਨੀ। ਅਨੇਕ ਮਤ ਹਨ ਨਾ। ਸ਼ਾਸਤਰਾਂ ਵਿੱਚ ਹੱਦ ਦੀਆਂ
ਗੱਲਾਂ ਲਿੱਖ ਦਿੱਤੀਆਂ ਹਨ ਨਾ, ਬਾਪ ਬੇਹੱਦ ਦੀਆਂ ਗੱਲਾਂ ਸਮਝਾਉਂਦੇ ਹਨ ਕਿ ਸਾਰੀ ਦੁਨੀਆਂ ਵਿੱਚ
ਹੈ ਰਾਵਣ ਰਾਜ। ਇਹ ਤੁਹਾਡੀ ਬੁੱਧੀ ਵਿੱਚ ਗਿਆਨ ਹੈ। ਅਸੀਂ ਕਿਵ਼ੇਂ ਪਤਿਤ ਬਣੇ ਫਿਰ ਪਾਵਨ ਕਿਵ਼ੇਂ
ਬਣਦੇ ਹਾਂ। ਪਿੱਛੋਂ ਫਿਰ ਹੋਰ ਧਰਮ ਆਉਂਦੇ ਹਨ। ਅਨੇਕ ਵੈਰਾਇਟੀ ਹੈ। ਇੱਕ ਨਾ ਮਿਲੇ ਦੂਜੇ ਨਾਲ।
ਇੱਕ ਜਿਹੇ ਫ਼ੀਚਰਜ਼ ਵਾਲੇ ਦੋ ਹੋ ਨਾ ਸਕਣ। ਇਹ ਬਣਿਆ - ਬਣਾਇਆ ਖੇਡ ਹੈ ਜੋ ਰਪੀਟ ਹੁੰਦਾ ਰਹਿੰਦਾ
ਹੈ। ਬਾਪ ਬੱਚਿਆਂ ਨੂੰ ਬੈਠ ਸਮਝਾਉਂਦੇ ਹਨ। ਟਾਈਮ ਘੱਟ ਹੁੰਦਾ ਜਾਂਦਾ ਹੈ। ਆਪਣੀ ਜਾਂਚ ਕਰੋ - ਅਸੀਂ
ਕਿਥੋਂ ਤੱਕ ਖੁਸ਼ੀ ਵਿੱਚ ਰਹਿੰਦੇ ਹਾਂ? ਅਸੀਂ ਕੋਈ ਵਿਕਰਮ ਨਹੀਂ ਕਰਨਾ ਹੈ। ਤੂਫ਼ਾਨ ਤਾਂ ਆਉਣਗੇ।
ਬਾਪ ਸਮਝਾਉਂਦੇ ਹਨ - ਬੱਚੇ, ਅੰਤਰਮੁੱਖ ਹੋਕੇ ਆਪਣਾ ਚਾਰਟ ਰੱਖੋ ਤਾਂ ਜੋ ਭੁੱਲ ਹੁੰਦੀ ਹੈ ਉਸਦਾ
ਪਛਚਾਤਾਪ ਕਰ ਸਕੋਗੇ। ਇਹ ਜਿਵੇਂ ਯੋਗਬਲ ਨਾਲ ਆਪਣੇ ਨੂੰ ਮਾਫ ਕਰਦੇ ਹੋ। ਬਾਬਾ ਕੋਈ ਸ਼ਮਾਂ ਜਾਂ ਮਾਫ਼
ਨਹੀਂ ਕਰਦੇ। ਡਰਾਮੇ ਵਿੱਚ ਸ਼ਮਾਂ ਅੱਖਰ ਹੀ ਨਹੀਂ ਹੈ। ਤੁਸੀੰ ਆਪਣੀ ਮਿਹਨਤ ਕਰਨੀ ਹੈ। ਪਾਪਾਂ ਦਾ
ਫਲ਼ ਮਨੁੱਖ ਖੁਦ ਹੀ ਭੋਗਦੇ ਹਨ। ਸ਼ਮਾਂ ਦੀ ਗੱਲ ਹੀ ਨਹੀਂ। ਬਾਪ ਕਹਿੰਦੇ ਹਨ ਹਰ ਗੱਲ ਵਿੱਚ ਮਿਹਨਤ
ਕਰੋ। ਬਾਪ ਬੈਠ ਯੁਕਤੀ ਦੱਸਦੇ ਹਨ ਆਤਮਾਵਾਂ ਨੂੰ। ਬਾਪ ਨੂੰ ਬੁਲਾਉਂਦੇ ਹਨ ਪੁਰਾਣੇ ਰਾਵਣ ਦੇ ਦੇਸ਼
ਵਿੱਚ ਆਓ, ਸਾਨੂੰ ਪਤਿਤਾਂ ਨੂੰ ਆਕੇ ਪਾਵਨ ਬਣਾਓ। ਪਰੰਤੂ ਮਨੁੱਖ ਸਮਝਦੇ ਨਹੀਂ। ਉਹ ਹੈ ਆਸੁਰੀ
ਸੰਪਰਦਾਇ। ਤੁਸੀਂ ਹੋ ਬ੍ਰਾਹਮਣ ਸੰਪਰਦਾਇ, ਦੈਵੀ ਸੰਪਰਦਾਇ ਬਣ ਰਹੇ ਹੋ। ਪੁਰਸ਼ਾਰਥ ਵੀ ਬੱਚੇ
ਨੰਬਰਵਾਰ ਕਰਦੇ ਹਨ। ਫਿਰ ਕਹਿ ਦਿੰਦੇ ਇਨ੍ਹਾਂ ਦੀ ਤਕਦੀਰ ਵਿੱਚ ਇਨਾਂ ਹੀ ਹੈ। ਆਪਣਾ ਟਾਈਮ ਵੇਸਟ
ਕਰਦੇ ਹਨ। ਜਨਮ - ਜਨਮਾਂਤ੍ਰ, ਕਲਪ - ਕਲਪਾਂਤਰ ਉਂਚ ਪਦਵੀ ਪਾ ਨਹੀਂ ਸਕਣਗੇ। ਆਪਣੇ ਨੂੰ ਘਾਟਾ ਨਹੀਂ
ਪਾਉਣਾ ਚਾਹੀਦਾ ਕਿਉਂਕਿ ਹੁਣ ਜਮਾਂ ਹੁੰਦਾ ਹੈ ਫਿਰ ਘਾਟੇ ਵਿੱਚ ਚਲੇ ਜਾਂਦੇ ਹੋ। ਰਾਵਣ ਰਾਜ ਵਿੱਚ
ਕਿੰਨਾ ਘਾਟਾ ਹੁੰਦਾ ਹੈ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ
। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਅੰਤਰਮੁੱਖੀ
ਬਣ ਆਪਣੀ ਜਾਂਚ ਕਰਨੀ ਹੈ, ਜੋ ਵੀ ਭੁੱਲਾਂ ਹੁੰਦੀਆਂ ਹਨ ਉਨ੍ਹਾਂ ਦਾ ਦਿਲ ਤੋਂ ਪਸ਼ਾਚਾਤਾਪ ਕਰ
ਯੋਗਬਲ ਨਾਲ ਮਾਫ਼ ਕਰਨਾ ਹੈ। ਆਪਣੀ ਮਿਹਨਤ ਕਰਨੀ ਹੈ।
2. ਬਾਪ ਦੀ ਜੋ ਰਾਏ
ਮਿਲਦੀ ਹੈ ਉਸਤੇ ਪੂਰਾ ਚੱਲਕੇ ਆਪਣੇ ਉੱਪਰ ਆਪੇ ਹੀ ਰਹਿਮ ਕਰਨਾ ਹੈ। ਸਾਖਸ਼ੀ ਹੋ ਆਪਣੇ ਜਾਂ ਦੂਸਰਿਆਂ
ਦੇ ਪੁਰਸ਼ਾਰਥ ਨੂੰ ਵੇਖਣਾ ਹੈ। ਕਦੇ ਵੀ ਆਪਣੇ ਆਪ ਨੂੰ ਘਾਟਾ ਨਹੀਂ ਪਾਉਣਾ ਹੈ।
ਵਰਦਾਨ:-
ਨਿਰੰਤਰ
ਯਾਦ ਦਵਾਰਾ ਅਵਿਨਾਸ਼ੀ ਕਮਾਈ ਜਮਾਂ ਕਰਨ ਵਾਲੇ ਸ੍ਰਵ ਖਜ਼ਾਨਿਆਂ ਦੇ ਅਧਿਕਾਰੀ ਭਵ:
ਨਿਰੰਤਰ ਯਾਦ ਦਵਾਰਾ ਹਰ
ਕਦਮ ਵਿੱਚ ਕਮਾਈ ਜਮਾਂ ਕਰਦੇ ਰਹੋ ਤਾਂ ਸੁੱਖ, ਸ਼ਾਂਤੀ, ਆਨੰਦ, ਪ੍ਰੇਮ.. ਇਨ੍ਹਾਂ ਸਭ ਖਜ਼ਾਨਿਆਂ ਦੇ
ਅਧਿਕਾਰ ਦਾ ਅਨੁਭਵ ਕਰਦੇ ਰਹੋਗੇ। ਕੋਈ ਕਸ਼ਟ, ਕਸ਼ਟ ਅਨੁਭਵ ਨਹੀਂ ਹੋਣਗੇ। ਸੰਗਮ ਤੇ ਬ੍ਰਾਹਮਣਾਂ ਨੂੰ
ਕੋਈ ਕਸ਼ਟ ਹੋ ਨਹੀਂ ਸਕਦਾ। ਜੇਕਰ ਕੋਈ ਕਸ਼ਟ ਆਉਂਦਾ ਵੀ ਹੈ ਤਾਂ ਬਾਪ ਦੀ ਯਾਦ ਦਵਾਉਣ ਦੇ ਲਈ, ਜਿਵੇਂ
ਗੁਲਾਬ ਦੇ ਫੁੱਲ ਨਾਲ ਕੰਡਾ ਉਸਦੇ ਬਚਾਓ ਦਾ ਸਾਧਨ ਹੁੰਦਾ ਹੈ। ਉਵੇਂ ਇਹ ਤਕਲੀਫ਼ਾਂ ਹੋਰ ਹੀ ਬਾਪ
ਨੂੰ ਯਾਦ ਦਵਾਉਣ ਦੇ ਨਿਮਿਤ ਬਣਦੀ ਹੈ।
ਸਲੋਗਨ:-
ਪ੍ਰਮਾਤਮ
ਸ਼੍ਰੀਮਤ ਦੇ ਆਧਾਰ ਤੇ ਕਰਮ ਰੂਪੀ ਬੀਜ਼ ਨੂੰ ਸ਼ੁੱਧ ਸੰਕਲਪਾਂ ਦਾ ਜਲ ਮਿਲਦਾ ਰਹੇ ਤਾਂ ਬੀਜ਼ ਸ਼ਕਤੀਸ਼ਾਲੀ
ਬਣ ਜਾਵੇਗਾ।