09.08.20 Avyakt Bapdada Punjabi Murli
04.03.86 Om Shanti Madhuban
" ਸ੍ਰਵ ਸ੍ਰੇਸ਼ਠ ਰਚਨਾ
ਦਾ ਫਾਊਂਡੇਸ਼ਨ - ਸਨੇਹ "
ਅੱਜ ਬਾਪਦਾਦਾ ਆਪਣੀਆਂ
ਸ੍ਰੇਸ਼ਠ ਆਤਮਾਵਾਂ ਦੀ ਰਚਨਾ ਨੂੰ ਵੇਖ ਹਰਸ਼ਿਤ ਹੋ ਰਹੇ ਹਨ। ਇਹ ਸ੍ਰੇਸ਼ਠ ਜਾਂ ਨਵੀਂ ਰਚਨਾ ਸਾਰੇ
ਵਿਸ਼ਵ ਵਿੱਚ ਸ੍ਰਵਸ੍ਰੇਸ਼ਠ ਹੈ ਅਤੇ ਅਤਿ ਪਿਆਰੀ ਹੈ ਕਿਉਂਕਿ ਪਵਿੱਤਰ ਆਤਮਾਵਾਂ ਦੀ ਰਚਨਾ ਹੈ।
ਪਵਿੱਤਰ ਆਤਮਾ ਹੋਣ ਦੇ ਕਾਰਨ ਹੁਣ ਬਾਪਦਾਦਾ ਨੂੰ ਪਿਆਰੇ ਹੋ ਅਤੇ ਆਪਣੇ ਰਾਜ ਵਿੱਚ ਸਭ ਦੇ ਪਿਆਰੇ
ਹੋਵੋਗੇ। ਦਵਾਪਰ ਵਿੱਚ ਭਗਤਾਂ ਦੇ ਪਿਆਰੇ ਦੇਵ ਆਤਮਾਵਾਂ ਬਣੋਗੇ। ਇਸ ਵਕਤ ਹੋ ਪਰਮਾਤਮਾ ਦੇ ਪਿਆਰੇ
ਬ੍ਰਾਹਮਣ ਆਤਮਾਵਾਂ। ਅਤੇ ਸਤਿਯੁਗ ਤ੍ਰੇਤਾ ਵਿੱਚ ਹੋਵੋਗੇ ਰਾਜ ਅਧਿਕਾਰੀ ਪਰਮ ਸ੍ਰੇਸ਼ਠ ਦੈਵੀ ਆਤਮਾਵਾਂ
ਅਤੇ ਦਵਾਪਰ ਤੋਂ ਹੁਣ ਕਲਯੁਗ ਤੱਕ ਬਣਦੇ ਹੋ ਪੁਜੀਏ ਆਤਮਾਵਾਂ। ਤਿੰਨਾਂ ਵਿਚੋਂ ਸ੍ਰੇਸ਼ਠ ਹੋ ਇਸ ਸਮੇਂ
- ਪਰਮਾਤਮ ਪਿਆਰੇ ਬ੍ਰਾਹਮਣ ਸੋ ਫਰਿਸ਼ਤਾ ਆਤਮਾਵਾਂ। ਇਸ ਵਕਤ ਦੀ ਸ੍ਰੇਸ਼ਠਤਾ ਦੇ ਆਧਾਰ ਤੇ ਸਾਰਾ ਕਲਪ
ਸ੍ਰੇਸ਼ਠ ਰਹਿੰਦੇ ਹੋ। ਵੇਖ ਰਹੇ ਹੋ ਕਿ ਇਸ ਅੰਤਿਮ ਜਨਮ ਤੱਕ ਵੀ ਤੁਸੀਂ ਸ੍ਰੇਸ਼ਠ ਆਤਮਾਵਾਂ ਦਾ ਭਗਤ
ਲੋਕੀ ਕਿੰਨਾ ਅਵਾਹਨ ਕਰ ਰਹੇ ਹਨ। ਕਿੰਨਾ ਪਿਆਰ ਨਾਲ ਪੁਕਾਰ ਰਹੇ ਹਨ। ਜੜ੍ਹ ਚਿੱਤਰ ਜਾਣਦੇ ਵੀ ਤੁਸੀਂ
ਸ੍ਰੇਸ਼ਠ ਆਤਮਾਵਾਂ ਦੀ ਭਾਵਨਾਵਾਂ ਨਾਲ ਪੂਜਾ ਕਰਦੇ ਹਨ, ਭੋਗ ਲਗਾਉਂਦੇ ਹਨ, ਆਰਤੀ ਕਰਦੇ ਹਨ। ਤੁਸੀਂ
ਡਬਲ ਵਿਦੇਸ਼ੀ ਸਮਝਦੇ ਹੋ ਕਿ ਸਾਡੇ ਚਿੱਤਰਾਂ ਦੀ ਪੂਜਾ ਹੋ ਹਹੀ ਹੈ? ਭਾਰਤ ਵਿੱਚ ਬਾਪ ਦਾ ਕਰਤਵਿਆ
ਚੱਲਿਆ ਹੈ ਇਸਲਈ ਬਾਪ ਦੇ ਨਾਲ ਤੁਹਾਡੇ ਸਭ ਦੇ ਚਿੱਤਰ ਵੀ ਭਾਰਤ ਵਿੱਚ ਹੀ ਹਨ। ਜ਼ਿਆਦਾ ਮੰਦਿਰ ਭਾਰਤ
ਵਿੱਚ ਬਣਾਉਂਦੇ ਹਨ। ਇਹ ਨਸ਼ਾ ਤੇ ਹੈ ਨਾ ਕਿ ਅਸੀਂ ਹੀ ਪੁਜੀਏ ਆਤਮਾਵਾਂ ਹਾਂ? ਸੇਵਾ ਦੇ ਲਈ ਚਾਰੋਂ
ਪਾਸੇ ਵਿਸ਼ਵ ਵਿੱਚ ਖਿੱਲਰ ਗਏ ਸੀ। ਕੋਈ ਅਮਰੀਕਾ ਅਤੇ ਕੋਈ ਅਫ਼ਰੀਕਾ ਪਹੁੰਚ ਗਏ। ਲੇਕਿਨ ਕਿਸਲਈ ਗਏ
ਹੋ? ਇਸ ਵਕਤ ਸੇਵਾ ਦੇ ਸੰਸਕਾਰ, ਸਨੇਹ ਦੇ ਸੰਸਕਾਰ ਹਨ। ਸੇਵਾ ਦੀ ਵਿਸ਼ੇਸ਼ਤਾ ਹੈ ਹੀ ਸਨੇਹ। ਜਦੋਂ
ਤੱਕ ਗਿਆਨ ਦੇ ਨਾਲ ਰੂਹਾਨੀ ਸਨੇਹ ਦੀ ਅਨੁਭੂਤੀ ਨਹੀਂ ਹੁੰਦੀ ਤਾਂ ਗਿਆਨ ਕੋਈ ਨਹੀਂ ਸੁਣੇਗਾ।
ਤੁਸੀਂ ਸਭ ਡਬਲ ਵਿਦੇਸ਼ੀ ਬਾਪ ਦੇ ਬਣੇ ਤਾਂ ਤੁਹਾਡਾ ਸਭ ਦਾ ਫਾਊਂਡੇਸ਼ਨ ਕੀ ਰਿਹਾ? ਬਾਪ ਦਾ ਸਨੇਹ,
ਪਰਿਵਾਰ ਦਾ ਸਨੇਹ। ਦਿਲ ਦਾ ਸਨੇਹ, ਨਿਸਵਾਰਥ ਸਨੇਹ। ਇਸਨੇ ਸ੍ਰੇਸ਼ਠ ਆਤਮਾਏ ਬਣਾਇਆ। ਤਾਂ ਸੇਵਾ ਦਾ
ਪਹਿਲਾ ਸਫਲਤਾ ਦਾ ਸਵਰੂਪ ਹੋਇਆ ਸਨੇਹ। ਜਦੋਂ ਸਨੇਹ ਵਿੱਚ ਬਾਪ ਦੇ ਬਣ ਜਾਂਦੇ ਹੋ ਤਾਂ ਫਿਰ ਕੋਈ ਵੀ
ਗਿਆਨ ਦੀ ਪੁਆਇੰਟ ਸਹਿਜ ਸਪਸ਼ੱਟ ਹੁੰਦੀ ਜਾਂਦੀ ਹੈ। ਜੋ ਸਨੇਹ ਵਿੱਚ ਨਹੀਂ ਆਉਂਦਾ ਉਹ ਸਿਰ੍ਫ ਗਿਆਨ
ਨੂੰ ਧਾਰਨ ਕਰ ਅੱਗੇ ਵੱਧਣ ਵਿੱਚ ਸਮਾਂ ਵੀ ਲੈਂਦਾ, ਮਿਹਨਤ ਵੀ ਲੈਂਦਾ ਕਿਉਂਕਿ ਉਨ੍ਹਾਂ ਦੀ ਵ੍ਰਿਤੀ
ਕਿਉਂ, ਕੀ, ਇਵੇਂ, ਕਿਵੇਂ ਇਸ ਵਿੱਚ ਜ਼ਿਆਦਾ ਚਲੀ ਜਾਂਦੀ ਹੈ। ਅਤੇ ਸਨੇਹ ਵਿੱਚ ਜਦੋਂ ਲਵਲੀਨ ਹੋ
ਜਾਂਦੇ ਤਾਂ ਸਨੇਹ ਦੇ ਕਾਰਨ ਬਾਪ ਦਾ ਹਰ ਬੋਲ ਸਨੇਹੀ ਲਗਦਾ ਹੈ। ਕੁਵਸ਼ਚਨ ਖ਼ਤਮ ਹੋ ਜਾਂਦੇ ਹਨ। ਬਾਪ
ਦਾ ਸਨੇਹ ਅਕ੍ਰਿਸ਼ਤ ਕਰਨ ਦੇ ਕਾਰਨ ਕੁਵਸ਼ਚਨ ਕਰੋਗੇ ਤਾਂ ਵੀ ਸਮਝਣ ਦੇ ਰੂਪ ਵਿੱਚ ਕਰੋਗੇ। ਅਨੁਭਵੀ
ਹੋ ਨਾ। ਜੋ ਪਿਆਰ ਵਿੱਚ ਖੋ ਜਾਂਦੇ ਹਨ ਤਾਂ ਜਿਸ ਨਾਲ ਪਿਆਰ ਹੈ ਉਸਨੂੰ ਉਹ ਜੋ ਬੋਲੇਗਾ ਉਨ੍ਹਾਂ
ਨੂੰ ਉਹ ਪਿਆਰ ਹੀ ਵਿਖਾਈ ਦੇਵੇਗਾ। ਤਾਂ ਸੇਵਾ ਦਾ ਮੂਲ ਆਧਾਰ ਹੈ ਸਨੇਹ। ਬਾਪ ਵੀ ਸਦੈਵ ਬੱਚਿਆਂ
ਨੂੰ ਸਨੇਹ ਨਾਲ ਯਾਦ ਕਰਦੇ ਹਨ। ਸਨੇਹ ਨਾਲ ਬੁਲਾਉਂਦੇ ਹਨ ਸਨੇਹ ਨਾਲ ਹੀ ਸੱਮਸਿਆਵਾਂ ਤੋਂ ਪਾਰ
ਕਰਵਾਉਂਦੇ ਹਨ। ਤਾਂ ਈਸ਼ਵਰੀਏ ਜਨਮ ਦਾ ਬ੍ਰਾਹਮਣ ਜਨਮ ਦਾ ਫਾਊਂਡੇਸ਼ਨ ਹੈ ਹੀ ਸਨੇਹ। ਸਨੇਹ ਦੇ
ਫਾਊਂਡੇਸ਼ਨ ਵਾਲੇ ਨੂੰ ਕਦੇ ਵੀ ਕੋਈ ਮੁਸ਼ਕਿਲ ਗੱਲ ਨਹੀਂ ਲੱਗੇਗੀ। ਸਨੇਹ ਦੇ ਕਾਰਨ ਉਮੰਗ ਉਤਸਾਹ
ਰਹੇਗਾ। ਜੋ ਵੀ ਸ਼੍ਰੀਮਤ ਬਾਪ ਦੀ ਹੈ, ਸਾਨੂੰ ਕਰਨਾ ਹੀ ਹੈ। ਵੇਖਾਂਗੇ, ਕਰਾਂਗੇ ਇਹ ਸਨੇਹੀ ਦੇ
ਲਕਸ਼ਨ ਨਹੀਂ। ਬਾਪ ਨੇ ਮੇਰੇ ਲਈ ਕਿਹਾ ਹੈ ਅਤੇ ਮੈਨੂੰ ਕਰਨਾ ਹੀ ਹੈ। ਇਹ ਹੈ ਸਨੇਹੀ ਆਸ਼ਿਕ ਆਤਮਾਵਾਂ
ਦੀ ਸਥਿਤੀ। ਸਨੇਹੀ ਹਲਚਲ ਵਾਲੇ ਨਹੀਂ ਹੋਣਗੇ। ਸਦਾ ਬਾਪ ਤੇ ਮੈਂ ਤੀਸਰਾ ਨਹੀਂ ਕੋਈ। ਜਿਵੇਂ ਬਾਪ
ਵੱਡੇ ਤੋਂ ਵੱਡਾ ਹੈ। ਸਨੇਹੀ ਆਤਮਾਵਾਂ ਵੀ ਸਦਾ ਵੱਡੀ ਦਿਲ ਵਾਲੀਆਂ ਹੁੰਦੀਆਂ ਹਨ। ਛੋਟੀ ਦਿਲ ਵਾਲੇ
ਥੋੜ੍ਹੀ -ਥੋੜ੍ਹੀ ਗੱਲ ਵਿੱਚ ਮੁੰਝਣਗੇ। ਛੋਟੀ ਗੱਲ ਵੀ ਵੱਡੀ ਹੋ ਜਾਵੇਗੀ। ਵੱਡੀ ਦਿਲ ਵਾਲਿਆਂ ਦੇ
ਲਈ ਵੱਡੀ ਗੱਲ ਛੋਟੀ ਹੋ ਜਾਵੇਗੀ। ਡਬਲ ਵਿਦੇਸ਼ੀ ਸਭ ਵੱਡੀ ਦਿਲ ਵਾਲੇ ਹੋ ਨਾ! ਬਾਪਦਾਦਾ ਸਭ ਡਬਲ
ਵਿਦੇਸ਼ੀ ਬੱਚਿਆਂ ਨੂੰ ਵੇਖ ਖੁਸ਼ ਹੁੰਦੇ ਹਨ। ਕਿੰਨੀ ਦੂਰ - ਦੂਰ ਤੋਂ ਪਰਵਾਨੇ ਸ਼ਮਾਂ ਦੇ ਉੱਤੇ ਫ਼ਿਦਾ
ਹੋਣ ਲਈ ਪਹੁੰਚ ਜਾਂਦੇ ਹਨ। ਪੱਕੇ ਪਰਵਾਨੇ ਹਨ।
ਅੱਜ ਅਮਰੀਕਾ ਵਾਲਿਆਂ ਦੀ ਵਾਰੀ ਹੈ। ਅਮਰੀਕਾ ਵਾਲਿਆਂ ਨੂੰ ਬਾਪ ਕਹਿੰਦੇ ਹਨ -" ਆ ਮੇਰੇ"। ਅਮਰੀਕਾ
ਵਾਲੇ ਵੀ ਕਹਿੰਦੇ ਹਨ ਆ ਮੇਰੇ। ਇਹ ਵਿਸ਼ੇਸ਼ਤਾ ਹੈ ਨਾ! ਬ੍ਰਿਖ ਦੇ ਚਿੱਤਰ ਵਿੱਚ ਆਦਿ ਤੋਂ ਵਿਸ਼ੇਸ਼
ਸ਼ਕਤੀ ਦੇ ਰੂਪ ਵਿੱਚ ਅਮਰੀਕਾ ਵਿਖਾਇਆ ਹੋਇਆ ਹੈ। ਜਦੋਂ ਤੋਂ ਸਥਾਪਨਾ ਹੋਈ ਹੈ ਤਾਂ ਅਮਰੀਕਾ ਨੂੰ
ਬਾਪ ਨੇ ਯਾਦ ਕੀਤਾ ਹੈ। ਵਿਸ਼ੇਸ਼ ਪਾਰ੍ਟ ਹੈ ਨਾ। ਜਿਵੇਂ ਇੱਕ ਵਿਨਾਸ਼ ਦੀ ਸ਼ਕਤੀ ਸ੍ਰੇਸ਼ਠ ਹੈ - ਦੂਜੀ
ਕੀ ਵਿਸ਼ੇਸ਼ਤਾ ਹੈ? ਵਿਸ਼ੇਸ਼ਤਾਵਾਂ ਤੇ ਸਥਾਨ ਦੀਆਂ ਹੀ ਹਨ। ਲੇਕਿਨ ਅਮਰੀਕਾ ਦੀ ਵਿਸ਼ੇਸ਼ਤਾ ਇਹ ਵੀ ਹੈ
ਇੱਕ ਪਾਸੇ ਵਿਨਾਸ਼ ਦੀਆਂ ਤਿਆਰੀਆਂ ਵੀ ਜ਼ਿਆਦਾ ਹਨ, ਦੂਜੇ ਪਾਸੇ ਫਿਰ ਵਿਨਾਸ਼ ਨੂੰ ਖਤਮ ਕਰਨ ਦੀ ਯੂ.
ਐਨ. ਵੀ ਉੱਥੇ ਹੈ। ਇੱਕ ਪਾਸੇ ਵਿਨਾਸ਼ ਦੀ ਸ਼ਕਤੀ, ਦੂਜੇ ਪਾਸੇ ਹੈ ਸਭ ਨੂੰ ਮਿਲਾਉਣ ਦੀ ਸ਼ਕਤੀ। ਤਾਂ
ਡਬਲ ਸ਼ਕਤੀ ਹੋ ਗਈ ਨਾ। ਉੱਥੇ ਸਭ ਨੂੰ ਮਿਲਾਉਣ ਦੇ ਲਈ ਕੋਸ਼ਿਸ਼ ਕਰਦੇ ਹਨ, ਤਾਂ ਉਥੋਂ ਤੋਂ ਹੀ ਫਿਰ
ਇਹ ਰੂਹਾਨੀ ਮਿਲਣ ਦਾ ਵੀ ਆਵਾਜ਼ ਬੁਲੰਦ ਹੋਵੇਗਾ। ਉਹ ਲੋਕੀ ਤਾਂ ਆਪਣੇ ਢੰਗ ਨਾਲ ਸਭ ਨੂੰ ਮਿਲਾਕੇ
ਸ਼ਾਂਤੀ ਦੀ ਕੋਸ਼ਿਸ਼ ਕਰਦੇ ਹਨ ਲੇਕਿਨ ਅਸਲ ਢੰਗ ਨਾਲ ਮਿਲਾਉਣਾ ਤਾਂ ਤੁਸੀਂ ਲੋਕਾਂ ਦਾ ਕਰਤਵਿਆ ਹੈ
ਨਾ। ਉਹ ਮਿਲਾਉਣ ਦੀ ਕੋਸ਼ਿਸ਼ ਕਰਦੇ ਵੀ ਹਨ ਲੇਕਿਨ ਕਰ ਨਹੀਂ ਪਾਉਂਦੇ ਹਨ। ਅਸਲ ਵਿੱਚ ਸਭਨਾਂ ਧਰਮਾਂ
ਦੀਆਂ ਆਤਮਾਵਾਂ ਨੂੰ ਇੱਕ ਪਰਿਵਾਰ ਵਿੱਚ ਲਿਆਉਣਾ ਇਹ ਹੈ ਤੁਸੀਂ ਬ੍ਰਾਹਮਣਾਂ ਦਾ ਅਸਲ ਕੰਮ। ਇਹ
ਵਿਸ਼ੇਸ਼ ਕਰਨਾ ਹੈ। ਜਿਵੇਂ ਵਿਨਾਸ਼ ਦੀ ਤਾਕਤ ਉੱਥੇ ਸ੍ਰੇਸ਼ਠ ਹੈ ਇਵੇਂ ਹੀ ਸਥਾਪਨਾ ਦੀ ਸ਼ਕਤੀ ਦਾ ਆਵਾਜ
ਬੁਲੰਦ ਹੋਵੇ। ਵਿਨਾਸ਼ ਅਤੇ ਸਥਾਪਨਾ ਨਾਲ - ਨਾਲ ਦੋਵੇਂ ਝੰਡੇ ਲਹਿਰਾਉਣ। ਇੱਕ ਸਾਇੰਸ ਦਾ ਝੰਡਾ ਅਤੇ
ਇੱਕ ਸਾਈਲੈਂਸ ਦਾ। ਸਾਂਇੰਸ ਦੀ ਸ਼ਕਤੀ ਦਾ ਪ੍ਰਭਾਵ ਅਤੇ ਸਾਈਲੈਂਸ ਦੀ ਸ਼ਕਤੀ ਦਾ ਪ੍ਰਭਾਵ ਦੋਵੇਂ ਜਦੋਂ
ਪ੍ਰਤੱਖ ਹੋਣ ਉਦੋਂ ਕਹਾਂਗੇ ਪ੍ਰਤਿਖਤਾ ਦਾ ਝੰਡਾ ਲਹਰਾਉਣਾ। ਜਦੋਂ ਕੋਈ ਵੀ .ਆਈ .ਪੀ. ਕਿਸੇ ਵੀ
ਦੇਸ਼ ਵਿਚ ਜਾਂਦੇ ਹਨ ਤਾਂ ਉਨ੍ਹਾਂ ਦਾ ਸਵਾਗਤ ਕਰਨ ਦੇ ਲਈ ਝੰਡਾ ਲਗਾ ਲੈਂਦੇ ਹਨ ਨਾ। ਆਪਣੇ ਦੇਸ਼ ਦਾ
ਵੀ ਲਗਾਉਂਦੇ ਹਨ ਅਤੇ ਜਿਹੜਾ ਆਉਂਦਾ ਹੈ ਉਨ੍ਹਾਂ ਦੇ ਦੇਸ਼ ਦਾ ਵੀ ਲਗਾਉਂਦੇ ਹਨ। ਤਾਂ ਪਰਮਾਤਮ -
ਅਵਤਰਨ ਦਾ ਵੀ ਝੰਡਾ ਲਹਿਰਾਉਣ। ਪ੍ਰਮਾਤਮ ਕੰਮ ਦਾ ਵੀ ਸਵਾਗਤ ਕਰਨ। ਬਾਪ ਦਾ ਝੰਡਾ ਕੋਨੇ - ਕੋਨੇ
ਵਿੱਚ ਲਹਿਰਾਉਣ ਤਾਂ ਕਹਾਂਗੇ ਵਿਸ਼ੇਸ਼ ਸ਼ਕਤੀਆਂ ਨੂੰ ਪ੍ਰਤੱਖ ਕੀਤਾ। ਇਹ ਗੋਲਡਨ ਜੁਬਲੀ ਦਾ ਸਾਲ ਹੈ
ਨਾ। ਤਾਂ ਗੋਲਡਨ ਸਿਤਾਰਾ ਸਭਨੂੰ ਵਿਖਾਈ ਦੇਵੇ। ਕੋਈ ਵਿਸ਼ੇਸ਼ ਸਿਤਾਰਾ ਆਕਾਸ਼ ਵਿੱਚ ਵਿਖਾਈ ਦਿੰਦਾਂ
ਹੈ ਤਾਂ ਸਭ ਦਾ ਅਟੈਨਸ਼ਨ ਉਸ ਵੱਲ ਜਾਂਦਾ ਹੈ ਨਾ। ਇਹ ਗੋਲਡਨ ਚਮਕਦਾ ਹੋਇਆ ਸਿਤਾਰਾ ਸਭ ਦੀਆਂ ਅੱਖਾਂ
ਵਿੱਚ, ਬੁੱਧੀ ਵਿੱਚ ਵਿਖਾਈ ਦੇਵੇ। ਇਹ ਹੈ ਗੋਲਡਨ ਜੁਬਲੀ ਮਨਾਉਣਾ। ਇਹ ਸਿਤਾਰਾ ਪਹਿਲਾਂ ਕਿੱਥੇ
ਚਮਕੇਗਾ?
ਹੁਣ ਵਿਦੇਸ਼ ਵਿੱਚ ਚੰਗੀ ਵ੍ਰਿਧੀ ਹੋ ਰਹੀ ਹੈ ਅਤੇ ਹੋਣੀ ਹੀ ਹੈ। ਬਾਪ ਦੇ ਬਿਛੁੜੇ ਹੋਏ ਬੱਚੇ ਕੋਨੇ
- ਕੋਨੇ ਵਿੱਚ ਜੋ ਲੁਕੇ ਹੋਏ ਹਨ ਉਹ ਸਮੇਂ ਮੁਤਾਬਿਕ ਸੰਪਰਕ ਵਿੱਚ ਆ ਰਹੇ ਹਨ। ਸਾਰੇ ਇੱਕ - ਦੂਜੇ
ਤੋਂ ਸੇਵਾ ਵਿੱਚ ਉਮੰਗ - ਉਤਸਾਹ ਨਾਲ ਅੱਗੇ ਵੱਧ ਰਹੇ ਹਨ। ਹਿਮੰਤ ਨਾਲ ਮਦਦ ਵੀ ਬਾਪ ਦੀ ਮਿਲ ਜਾਂਦੀ
ਹੈ। ਨਾਉਮੀਦਾਂ ਵਿੱਚ ਵੀ ਉਮੀਦਾਂ ਦੇ ਦੀਵੇ ਜੱਗ ਜਾਂਦੇ ਹਨ। ਦੁਨੀਆਂ ਵਾਲੇ ਸੋਚਦੇ ਹਨ ਇਹ ਹੋਣਾ
ਤੇ ਅਸੰਭਵ ਹੈ। ਬਹੁਤ ਮੁਸ਼ਕਿਲ ਹੈ। ਅਤੇ ਲਗਨ ਨਿਰਵਿਘਨ ਬਣਾਕੇ ਉੱਡਦੇ ਪੰਛੀ ਦੀ ਤਰ੍ਹਾਂ ਉੱਡਾ ਕੇ
ਪਹੁੰਚਾ ਦਿੰਦੀ ਹੈ। ਡਬਲ ਉਡਾਉਣ ਨਾਲ ਪਹੁੰਚੇ ਹੋ ਨਾ। ਇੱਕ ਪਲੇਨ, ਦੂਸਰਾ ਬੁੱਧੀ ਦਾ ਵਿਮਾਨ।
ਹਿੰਮਤ ਉਮੰਗ ਦੇ ਪੰਖ ਜਦੋਂ ਲੱਗ ਜਾਂਦੇ ਹਨ ਤਾਂ ਜਿੱਥੇ ਵੀ ਉੱਡਣਾ ਚਾਹੋ ਉੱਡ ਸਕਦੇ ਹੋ। ਬੱਚਿਆਂ
ਦੀ ਹਿੰਮਤ ਤੇ ਬਾਪਦਾਦਾ ਸਦਾ ਬੱਚਿਆਂ ਦੀ ਮਹਿਮਾ ਕਰਦੇ ਹਨ। ਹਿਮੰਤ ਰੱਖਣ ਨਾਲ ਇੱਕ ਤੋਂ ਦੂਜਾ
ਦੀਪਕ ਜਗਦੇ ਮਾਲਾ ਤਾਂ ਬਣ ਗਈ ਹੈ ਨਾ। ਮੁਹੱਬਤ ਨਾਲ ਜੋ ਮੇਹਨਤ ਕਰਦੇ ਹਨ ਉਸਦਾ ਫ਼ਲ ਬਹੁਤ ਵਧੀਆ
ਨਿਕਲਦਾ ਹੈ। ਇਹ ਸਾਰਿਆਂ ਦੇ ਸਹਿਯੋਗ ਦੀ ਵਿਸ਼ੇਸ਼ਤਾ ਹੈ। ਕੋਈ ਵੀ ਗੱਲ ਹੋਵੇ ਪਰ ਪਹਿਲੋਂ ਦ੍ਰਿੜ੍ਹਤਾ,
ਸਨੇਹ ਦਾ ਸੰਗਠਨ ਚਾਹੀਦਾ ਹੈ। ਉਸ ਨਾਲ ਸਫਲਤਾ ਪ੍ਰਤੱਖ ਰੂਪ ਵਿੱਚ ਵਿਖਾਈ ਦਿੰਦੀ ਹੈ। ਦ੍ਰਿੜ੍ਹਤਾ
ਕਲਰਾਠੀ ਜਮੀਨ ਵਿੱਚ ਵੀ ਫਲ ਪੈਦਾ ਕਰ ਸਕਦੀ ਹੈ। ਅਜਕਲ ਸਾਇੰਸ ਵਾਲੇ ਰੇਤ ਵਿੱਚ ਵੀ ਫਲ਼ ਪੈਦਾ ਕਰਨ
ਦਾ ਯਤਨ ਕਰ ਰਹੇ ਹਨ। ਤਾਂ ਸਾਈਲੈਂਸ ਦੀ ਸ਼ਕਤੀ ਕੀ ਨਹੀਂ ਕਰ ਸਕਦੀ! ਜਿਸ ਧਰਨੀ ਨੂੰ ਸਨੇਹ ਦਾ ਪਾਣੀ
ਮਿਲਦਾ ਹੈ ਉਥੋਂ ਦੇ ਫ਼ਲ ਵੱਡੇ ਵੀ ਹੁੰਦੇ ਅਤੇ ਸਵਾਦਿਸ਼ਟ ਵੀ ਹੁੰਦੇ ਹਨ। ਜਿਵੇਂ ਸਵਰਗ ਵਿੱਚ ਵੱਡੇ
- ਵੱਡੇ ਫਲ਼ ਅਤੇ ਟੇਸਟੀ ਵੀ ਚੰਗੇ ਹੁੰਦੇ ਹਨ। ਵਿਦੇਸ਼ ਵਿੱਚ ਵੱਡੇ ਫ਼ਲ ਹੁੰਦੇ ਹਨ ਪਰ ਸਵਾਦ ਨਹੀਂ
ਹੁੰਦੇ। ਫ਼ਲ਼ ਦੀ ਸ਼ਕਲ ਬਹੁਤ ਚੰਗੀ ਹੁੰਦੀ ਹੈ ਪਰ ਟੇਸਟ ਨਹੀਂ। ਭਾਰਤ ਦੇ ਫਲ ਛੋਟੇ ਹੁੰਦੇ ਪਰ ਟੇਸਟ
ਚੰਗੀ ਹੁੰਦੀ ਹੈ। ਫਾਊਂਡੇਸ਼ਨ ਤਾਂ ਸਾਰਾ ਇਥੇ ਹੀ ਪੈਂਦਾ ਹੈ। ਜਿਸ ਸੈਂਟਰ ਤੇ ਸਨੇਹ ਦਾ ਪਾਣੀ ਮਿਲਦਾ
ਹੈ ਉਹ ਸੈਂਟਰ ਸਦਾ ਫਲੀਭੂਤ ਹੁੰਦਾ ਹੈ। ਸੇਵਾ ਵਿੱਚ ਵੀ ਅਤੇ ਸਾਥੀਆਂ ਵਿੱਚ ਵੀ। ਸਵਰਗ ਵਿੱਚ ਸ਼ੁੱਧ
ਪਾਣੀ ਸ਼ੁੱਧ ਧਰਤੀ ਹੋਵੇਗੀ, ਉਦੋਂ ਅਜਿਹੇ ਫਲ ਮਿਲਦੇ ਹਨ। ਜਿਥੇ ਸਨੇਹ ਹੈ ਉਥੇ ਵਾਯੂ ਮੰਡਲ ਅਰਥਾਤ
ਧਰਨੀ ਸ੍ਰੇਸ਼ਠ ਹੁੰਦੀ ਹੈ। ਉਵੇਂ ਵੀ ਜਦੋਂ ਕੋਈ ਡਿਸਟਰਬ ਹੁੰਦਾ ਹੈ ਤਾਂ ਕੀ ਕਹਿੰਦੇ ਹਨ! ਮੈਨੂੰ
ਹੋਰ ਕੁਝ ਨਹੀ ਚਾਹੀਦਾ, ਸਿਰ੍ਫ ਸਨੇਹ ਚਾਹੀਦਾ। ਤਾਂ ਡਿਸਟਰਬ ਹੋਣ ਤੋਂ ਬਚਣ ਦਾ ਸਾਧਨ ਵੀ ਸਨੇਹ ਹੀ
ਹੈ। ਬਾਪਦਾਦਾ ਨੂੰ ਸਭ ਤੋਂ ਵੱਡੀ ਖੁਸ਼ੀ ਇਸ ਗੱਲ ਦੀ ਹੈ ਕਿ ਗਵਾਚੇ ਹੋਏ ਬੱਚੇ ਫਿਰ ਤੋਂ ਆ ਗਏ ਹਨ।
ਜੇਕਰ ਤੁਸੀਂ ਉਥੇ ਨਹੀਂ ਪਹੁੰਚਦੇ ਤਾਂ ਸੇਵਾ ਕਿਵੇਂ ਹੁੰਦੀ ਇਸਲਈ ਬਿਛੁੜਨਾ ਵੀ ਕਲਿਆਣਕਾਰੀ ਹੋ
ਗਿਆ। ਅਤੇ ਮਿਲਣਾ ਤੇ ਹੈ ਹੀ ਕਲਿਆਣਕਾਰੀ। ਆਪਣੇ - ਆਪਣੇ ਸਥਾਨ ਤੇ ਸਭ ਚੰਗੇ ਉਮੰਗ ਨਾਲ ਅੱਗੇ ਵੱਧ
ਰਹੇ ਹਨ ਅਤੇ ਸਭ ਦੇ ਅੰਦਰ ਇੱਕ ਹੀ ਲਕਸ਼ ਹੈ ਕਿ ਬਾਪਦਾਦਾ ਦੀ ਜੋ ਇੱਕ ਹੀ ਆਸ ਹੈ ਕਿ ਸ੍ਰਵ ਆਤਮਾਵਾਂ
ਨੂੰ ਅਨਾਥ ਤੋਂ ਸਨਾਥ ਬਣਾ ਦੇਣ, ਇਹ ਆਸ ਅਸੀਂ ਪੂਰੀ ਕਰੀਏ। ਸਭ ਨੇ ਮਿਲਕੇ ਜੋ ਸ਼ਾਂਤੀ ਦੇ ਲਈ
ਵਿਸ਼ੇਸ਼ ਪ੍ਰੋਗਰਾਮ ਬਣਾਇਆ ਹੈ, ਉਹ ਵੀ ਚੰਗਾ ਹੈ। ਘੱਟ ਤੋਂ ਘੱਟ ਸਭ ਨੂੰ ਥੋੜ੍ਹਾ ਸਾਈਲੈਂਸ ਵਿੱਚ
ਰਹਿਣ ਦਾ ਅਭਿਆਸ ਕਰਵਾਉਣ ਦੇ ਨਿਮਿਤ ਤਾਂ ਬਣ ਜਾਵੋਗੇ। ਜੇਕਰ ਕੋਈ ਠੀਕ ਢੰਗ ਨਾਲ ਇੱਕ ਮਿੰਟ ਵੀ
ਸਾਈਲੈਂਸ ਦਾ ਅਨੁਭਵ ਕਰਨ ਤਾਂ ਉਹ ਇੱਕ ਮਿੰਟ ਦੀ ਸਾਈਲੈਂਸ ਦਾ ਅਨੁਭਵ ਬਾਰ -ਬਾਰ ਉਨ੍ਹਾਂ ਨੂੰ ਆਪੇ
ਹੀ ਖਿੱਚਦਾ ਰਹੇਗਾ ਕਿਉਂਕਿ ਸਭ ਨੂੰ ਸ਼ਾਂਤੀ ਚਾਹੀਦੀ ਹੈ। ਲੇਕਿਨ ਵਿਧੀ ਨਹੀਂ ਆਉਂਦੀ ਹੈ। ਸੰਗ ਨਹੀਂ
ਮਿਲਦਾ ਹੈ। ਜਦਕਿ ਸ਼ਾਂਤੀ ਪ੍ਰਿਯ ਸਭ ਆਤਮਾਵਾਂ ਹਨ ਤਾਂ ਅਜਿਹੀਆਂ ਆਤਮਾਵਾਂ ਨੂੰ ਸ਼ਾਂਤੀ ਦੀ ਅਨੁਭੂਤੀ
ਹੋਣ ਨਾਲ ਆਪੇ ਹੀ ਅਕ੍ਰਿਸ਼ਤ ਹੁੰਦੇ ਰਹਿਣਗੇ। ਹਰ ਜਗ੍ਹਾ ਤੇ ਆਪਣੇ - ਆਪਣੇ ਵਿਸ਼ੇਸ਼ ਕੰਮ ਕਰਨ ਵਾਲੇ
ਚੰਗੀ ਨਿਮਿਤ ਬਣੀ ਹੋਈ ਸ੍ਰੇਸ਼ਠ ਆਤਮਾਵਾਂ ਹਨ। ਤਾਂ ਕਮਾਲ ਕਰਨਾ ਕੋਈ ਵੱਡੀ ਗੱਲ ਨਹੀਂ ਹੈ। ਆਵਾਜ਼
ਫੈਲਾਉਣ ਦਾ ਸਾਧਨ ਹੈ ਹੀ ਅੱਜਕਲ ਦੀਆਂ ਵਿਸ਼ੇਸ਼ ਆਤਮਾਵਾਂ। ਜਿਨ੍ਹਾਂ ਕੋਈ ਵਿਸ਼ੇਸ਼ ਆਤਮਾਵਾਂ ਸੰਪਰਕ
ਵਿੱਚ ਆਉਂਦੀਆਂ ਹਨ ਤਾਂ ਉਨ੍ਹਾਂ ਦੇ ਸੰਪਰਕ ਨਾਲ ਅਨੇਕ ਆਤਮਾਵਾਂ ਦਾ ਕਲਿਆਣ ਹੁੰਦਾ ਹੈ। ਇੱਕ ਵੀ.
ਆਈ. ਪੀ. ਦਵਾਰਾ ਅਨੇਕ ਸਧਾਰਨ ਆਤਮਾਵਾਂ ਦਾ ਕਲਿਆਣ ਹੋ ਜਾਂਦਾ ਹੈ। ਬਾਕੀ ਨੇੜ੍ਹੇ ਸੰਬੰਧ ਵਿੱਚ ਤੇ
ਨਹੀਂ ਆਉਣਗੇ। ਆਪਣੇ ਧਰਮ ਵਿੱਚ, ਆਪਣੇ ਪਾਰ੍ਟ ਵਿੱਚ ਉਨ੍ਹਾਂ ਨੂੰ ਵਿਸ਼ੇਸ਼ਤਾ ਦਾ ਕੋਈ ਨਾ ਕੋਈ ਫਲ
ਮਿਲ ਜਾਂਦਾ ਹੈ। ਬਾਪ ਨੂੰ ਪਸੰਦ ਸਧਾਰਨ ਹੀ ਹਨ। ਸਮਾਂ ਵੀ ਉਹ ਦੇ ਸਕਦੇ ਹਨ। ਉਨ੍ਹਾਂ ਨੂੰ ਤੇ ਵਕਤ
ਹੀ ਨਹੀਂ ਹੈ। ਲੇਕਿਨ ਉਹ ਨਿਮਿਤ ਬਣਦੇ ਹਨ ਤਾਂ ਫਾਇਦਾ ਕਈਆਂ ਨੂੰ ਹੋ ਜਾਂਦਾ ਹੈ। ਅੱਛਾ।
ਪਾਰਟੀਆਂ ਨਾਲ
;-
ਸਦਾ ਅਮਰ ਭਵ ਦੀਆਂ ਵਰਦਾਨੀ ਆਤਮਾਵਾਂ ਹੋ - ਅਜਿਹਾ ਅਨੁਭਵ ਕਰਦੇ ਹੋ? ਸਦਾ ਵਰਦਾਨਾ ਨਾਲ ਪਲਦੇ ਹੋਏ
ਅੱਗੇ ਵੱਧ ਰਹੇ ਹੋ ਨਾ! ਜਿਸਦਾ ਬਾਪ ਨਾਲ ਅਟੁੱਟ ਸਨੇਹ ਹੈ ਉਹ ਅਮਰ ਭਵ ਦੇ ਵਰਦਾਨੀ ਹਨ, ਸਦਾ
ਬੇਫਿਕਰ ਬਾਦਸ਼ਾਹ ਹਨ। ਕਿਸੇ ਵੀ ਕੰਮ ਦੇ ਨਿਮਿਤ ਬਣਦੇ ਵੀ ਬੇਫਿਕਰ ਰਹਿਣਾ ਇਹ ਹੀ ਵਿਸ਼ੇਸ਼ਤਾ ਹੈ।
ਜਿਵੇਂ ਬਾਪ ਨਿਮਿਤ ਤਾਂ ਬਣਦਾ ਹੈ ਨਾ! ਲੇਕਿਨ ਨਿਮਿਤ ਬਣਦੇ ਵੀ ਨਿਆਰਾ ਹੈ ਇਸਲਈ ਬੇਫਿਕਰ ਹੈ। ਇਵੇਂ
ਫਾਲੋ ਫਾਦਰ ਰਹਿਣਾ। ਸਦਾ ਸਨੇਹ ਦੀ ਸੇਫਟੀ ਨਾਲ ਅੱਗੇ ਵੱਧਦੇ ਚੱਲੋ। ਸਨੇਹ ਦੇ ਅਧਾਰ ਤੇ ਬਾਪ ਸਦਾ
ਸੇਫ਼ ਕਰ ਅੱਗੇ ਉੱਡਾ ਕੇ ਲੈ ਜਾ ਰਿਹਾ ਹੈ। ਇਹ ਵੀ ਅਟੱਲ ਨਿਸ਼ਚੇ ਹੈ ਨਾ। ਸਨੇਹ ਦਾ ਰੂਹਾਨੀ ਸਬੰਧ
ਜੁੜ ਗਿਆ। ਇਸ ਰੂਹਾਨੀ ਸਬੰਧ ਨਾਲ ਕਿੰਨਾ ਇੱਕ ਦੂਜੇ ਦੇ ਪਿਆਰੇ ਹੋ ਗਏ। ਬਾਪਦਾਦਾ ਨੇ ਮਾਤਾਵਾਂ
ਨੂੰ ਇੱਕ ਸ਼ਬਦ ਦੀ ਬਹੁਤ ਸਹਿਜ ਗੱਲ ਦੱਸੀ ਹੈ, ਇੱਕ ਸ਼ਬਦ ਯਾਦ ਕਰੋ " ਮੇਰਾ ਬਾਬਾ " ਬਸ। ਮੇਰਾ ਬਾਬਾ
ਕਿਹਾ ਅਤੇ ਸਾਰੇ ਖਜਾਨੇ ਮਿਲੇ। ਇਹ ਬਾਬਾ ਸ਼ਬਦ ਹੀ ਚਾਬੀ ਹੈ ਖਜ਼ਾਨਿਆਂ ਦੀ। ਮਾਤਾਵਾਂ ਨੂੰ ਚਾਬੀਆਂ
ਸੰਭਾਲਣਾ ਚੰਗਾ ਆਉਂਦਾ ਹੈ ਨਾ। ਤਾਂ ਬਾਪਦਾਦਾ ਨੇ ਵੀ ਚਾਬੀ ਦਿੱਤੀ ਹੈ। ਜੋ ਖਜਾਨਾ ਚਾਹੋ ਉਹ ਮਿਲ
ਸਕਦਾ ਹੈ। ਇੱਕ ਖਜਾਨੇ ਦੀ ਚਾਬੀ ਨਹੀਂ ਹੈ, ਸਾਰਿਆਂ ਖਜ਼ਾਨਿਆਂ ਦੀ ਚਾਬੀ ਹੈ। ਬਸ ਬਾਬਾ -ਬਾਬਾ
ਕਹਿੰਦੇ ਰਹੋ ਤਾਂ ਹੁਣ ਵੀ ਬਾਲਿਕ ਸੋ ਮਾਲਿਕ ਅਤੇ ਭਵਿੱਖ ਵਿੱਚ ਵੀ ਮਾਲਿਕ। ਸਦਾ ਇਸੇ ਖੁਸ਼ੀ ਵਿੱਚ
ਨੱਚਦੇ ਰਹੋ। ਅੱਛਾ।
ਵਰਦਾਨ:-
ਨਿਸ਼ਚੇ ਦੀ ਅਖੰਡ
ਲਕੀਰ ਦਵਾਰਾ ਨੰਬਰਵਨ ਭਾਗਿਆ ਬਣਾਉਣ ਵਾਲੇ ਵਿਜੇ ਦੇ ਤਿਲਕਧਾਰੀ ਭਵ
ਜੋ ਨਿਸ਼ਚੇ ਬੁੱਧੀ ਬੱਚੇ
ਹਨ ਉਹ ਕੱਦੇ ਕਿਵੇਂ ਜਾਂ ਇਵੇਂ ਦੇ ਵਿਸਤਾਰ ਵਿੱਚ ਨਹੀਂ ਜਾਂਦੇ। ਉਨ੍ਹਾਂ ਦੇ ਨਿਸ਼ਚੇ ਦੀ ਅਟੁੱਟ
ਲਕੀਰ ਦੂਸਰੀਆਂ ਆਤਮਾਵਾਂ ਨੂੰ ਵੀ ਸਪਸ਼ੱਟ ਵਿਖਾਈ ਦਿੰਦੀ ਹੈ। ਉਨ੍ਹਾਂ ਦੇ ਨਿਸ਼ਚੇ ਦੀ ਲਕੀਰ ਦੀ
ਲਾਈਨ ਵਿਚੋਂ - ਵਿਚੋਂ ਖੰਡਿਤ ਨਹੀਂ ਹੁੰਦੀ। ਅਜਿਹੀ ਰੇਖਾ ਵਾਲੇ ਦੇ ਮੱਥੇ ਵਿੱਚ ਮਤਲਬ ਸਮ੍ਰਿਤੀ
ਵਿੱਚ ਸਦਾ ਵਿਜੇ ਦਾ ਤਿਲਕ ਨਜ਼ਰ ਆਵੇਗਾ। ਉਹ ਜੰਮਦੇ ਹੀ ਸੇਵਾ ਦੀ ਜੁੰਮੇਦਾਰੀ ਦੇ ਤਾਜਧਾਰੀ ਹੋਣਗੇ।
ਸਦਾ ਗਿਆਨ ਰਤਨਾਂ ਨਾਲ ਖੇਡਣ ਵਾਲੇ ਹੋਣਗੇ। ਸਦਾ ਯਾਦ ਅਤੇ ਖੁਸ਼ੀ ਦੇ ਝੂਲੇ ਵਿੱਚ ਝੂਲਦੇ ਹੋਏ ਜੀਵਨ
ਬਿਤਾਉਣ ਵਾਲੇ ਹੋਣਗੇ। ਇਹ ਹੀ ਹੈ ਨੰਬਰਵਨ ਭਾਗਿਆ ਦੀ ਰੇਖਾ।
ਸਲੋਗਨ:-
ਬੁੱਧੀ ਰੂਪੀ
ਕੰਪਿਊਟਰ ਵਿੱਚ ਫੁਲਸਟਾਪ ਦੀ ਮਾਤਰਾ ਆਉਣਾ ਮਤਲਬ ਪ੍ਰਸੰਨਚਿਤ ਰਹਿਣਾ।