12.09.20 Punjabi Morning Murli Om Shanti BapDada Madhuban
ਮਿੱਠੇ ਬੱਚੇ:- ਸਦਾ ਇਹ
ਹੀ ਸਮ੍ਰਿਤੀ ਰਹੇ ਕਿ ਅਸੀਂ ਸ਼੍ਰੀਮਤ ਤੇ ਆਪਣੀ ਸਤਿਯੁਗੀ ਰਾਜਧਾਨੀ ਸਥਾਪਨ ਕਰ ਰਹੇ ਹਾਂ, ਤਾਂ ਅਪਾਰ
ਖੁਸ਼ੀ ਰਹੇਗੀ"
ਪ੍ਰਸ਼ਨ:-
ਇਹ ਗਿਆਨ ਦਾ
ਭੋਜਨ ਕਿਹੜੇ ਬੱਚਿਆਂ ਨੂੰ ਹਜ਼ਮ ਨਹੀਂ ਹੋ ਸਕਦਾ ਹੈ?
ਉੱਤਰ:-
ਜੋ ਭੁੱਲਾਂ ਕਰਕੇ, ਛੀ - ਛੀ ( ਪਤਿਤ ) ਬਣਕੇ ਫਿਰ ਕਲਾਸ ਵਿੱਚ ਆਕੇ ਬੈਠਦੇ ਹਨ, ਉਨ੍ਹਾਂ ਨੂੰ
ਗਿਆਨ ਹਜ਼ਮ ਨਹੀਂ ਹੋ ਸਕਦਾ। ਉਹ ਮੂੰਹ ਨਾਲ ਕਦੇ ਵੀ ਕਹਿ ਨਹੀਂ ਸਕਦੇ ਕਿ ਭਗਵਾਨੁਵਾਚ ਕਾਮ ਮਹਾਸ਼ਤ੍ਰੁ
ਹੈ। ਉਨ੍ਹਾਂ ਦਾ ਦਿਲ ਅੰਦਰ ਹੀ ਅੰਦਰ ਖਾਂਦਾ ਰਹੇਗਾ। ਉਹ ਆਸੁਰੀ ਸੰਪਰਦਾਇ ਦੇ ਬਣ ਜਾਂਦੇ ਹਨ।
ਓਮ ਸ਼ਾਂਤੀ
ਬਾਪ
ਬੈਠ ਰੂਹਾਨੀ ਬੱਚਿਆਂ ਨੂੰ ਸਮਝਾਉਂਦੇ ਹਨ, ਉਹ ਕਿਹੜਾ ਬਾਪ ਹੈ, ਉਸ ਬਾਪ ਦੀ ਮਾਹਿਮਾ ਤੁਸੀਂ ਬੱਚਿਆਂ
ਨੂੰ ਕਰਨੀ ਹੈ। ਗਾਇਆ ਵੀ ਜਾਂਦਾ ਹੈ ਸੱਤ ਸ਼ਿਵਬਾਬਾ, ਸੱਤ ਸ਼ਿਵ ਟੀਚਰ, ਸੱਤ ਸ਼ਿਵ ਗੁਰੂ। ਸੱਤ ਤਾਂ
ਉਹ ਹੈ ਨਾ। ਤੁਸੀਂ ਬੱਚੇ ਜਾਣਦੇ ਹੋ ਸਾਨੂੰ ਸੱਤ ਸ਼ਿਵਬਾਬਾ ਮਿਲਿਆ ਹੈ। ਅਸੀਂ ਬੱਚੇ ਹੁਣ ਸ਼੍ਰੀਮਤ
ਤੇ ਇੱਕ ਮੱਤ ਬਣ ਰਹੇ ਹਾਂ। ਤਾਂ ਸ਼੍ਰੀਮਤ ਤੇ ਚੱਲਣਾ ਚਾਹੀਦਾ ਹੈ ਨਾ। ਬਾਪ ਕਹਿੰਦੇ ਹਨ ਇੱਕ ਤਾਂ
ਦੇਹੀ - ਅਭਿਮਾਨੀ ਬਣੋ ਅਤੇ ਬਾਪ ਨੂੰ ਯਾਦ ਕਰੋ। ਜਿਨ੍ਹਾਂ ਯਾਦ ਕਰੋਗੇ, ਆਪਣਾ ਕਲਿਆਣ ਕਰੋਗੇ। ਤੁਸੀਂ
ਆਪਣੀ ਰਾਜਧਾਨੀ ਸਥਾਪਨ ਕਰ ਰਹੇ ਹੋ ਫਿਰ ਤੋਂ। ਪਹਿਲੋਂ ਵੀ ਸਾਡੀ ਰਾਜਧਾਨੀ ਸੀ। ਅਸੀਂ ਦੇਵੀ -
ਦੇਵਤਾ ਧਰਮ ਵਾਲੇ ਹੀ 84 ਜਨਮ ਭੋਗ, ਅੰਤਿਮ ਜਨਮ ਵਿੱਚ ਹੁਣ ਸੰਗਮ ਤੇ ਹਾਂ। ਇਸ ਪੁਰਸ਼ੋਤਮ ਸੰਗਮਯੁਗ
ਦਾ ਸਿਵਾਏ ਤੁਸੀਂ ਬੱਚਿਆਂ ਦੇ ਹਰ ਕਿਸੇ ਨੂੰ ਪਤਾ ਨਹੀਂ ਹੈ। ਬਾਬਾ ਕਿੰਨ੍ਹੇ ਪੁਆਇੰਟਸ ਦਿੰਦੇ ਹਨ
- ਬੱਚੇ, ਜੇਕਰ ਚੰਗੀ ਤਰ੍ਹਾਂ ਯਾਦ ਵਿੱਚ ਰਹੋਗੇ ਤਾਂ ਬਹੁਤ ਖੁਸ਼ੀ ਵਿੱਚ ਰਹੋਗੇ। ਪਰੰਤੂ ਬਾਪ ਨੂੰ
ਯਾਦ ਕਰਨ ਦੇ ਬਦਲੇ ਹੋਰ ਦੁਨਿਆਵੀ ਗੱਲਾਂ ਵਿੱਚ ਪੈ ਜਾਂਦੇ ਹਨ। ਇਹ ਯਾਦ ਰਹਿਣੀ ਚਾਹੀਦੀ ਹੈ ਕਿ ਅਸੀਂ
ਸ਼੍ਰੀਮਤ ਤੇ ਆਪਣਾ ਰਾਜ ਸਥਾਪਨ ਕਰ ਰਹੇ ਹਾਂ। ਗਾਇਆ ਵੀ ਹੋਇਆ ਹੈ ਉੱਚ ਤੇ ਉੱਚ ਭਗਵਾਨ, ਉਨ੍ਹਾਂ ਦੀ
ਹੀ ਉੱਚ ਤੇ ਉੱਚ ਸ਼੍ਰੀਮਤ ਹੈ। ਸ਼੍ਰੀਮਤ ਕੀ ਸਿਖਾਉਂਦੀ ਹੈ? ਸਹਿਜ ਰਾਜਯੋਗ। ਰਾਜਾਈ ਦੇ ਲਈ ਪੜ੍ਹਾ
ਰਹੇ ਹਨ। ਆਪਣੇ ਬਾਪ ਦੇ ਦਵਾਰਾ ਸ੍ਰਿਸ਼ਟੀ ਦੇ ਆਦਿ - ਮੱਧ- ਅੰਤ ਨੂੰ ਜਾਣਕੇ ਫਿਰ ਦੈਵੀਗੁਣ ਵੀ
ਧਾਰਨ ਕਰਨੇ ਹਨ। ਬਾਪ ਦਾ ਕਦੀ ਸਾਹਮਣਾ ਨਹੀਂ ਕਰਨਾ ਚਾਹੀਦਾ। ਬਹੁਤ ਬੱਚੇ ਆਪਣੇ ਨੂੰ ਸਰਵਿਸੇਬਲ
ਸਮਝ ਹੰਕਾਰ ਵਿੱਚ ਆ ਜਾਂਦੇ ਹਨ। ਅਜਿਹੇ ਬਹੁਤ ਹੁੰਦੇ ਹਨ। ਫਿਰ ਕਿਤੇ - ਕਿਤੇ ਹਾਰ ਖਾ ਲੈਂਦੇ ਹਨ
ਤਾਂ ਨਸ਼ਾ ਹੀ ਉੱਡ ਜਾਂਦਾ ਹੈ। ਤੁਸੀਂ ਮਾਤਾਵਾਂ ਤਾਂ ਅਨਪੜ੍ਹ ਹੋ। ਪੜ੍ਹੀਆਂ ਹੋਈਆਂ ਹੁੰਦੀਆਂ ਤਾਂ
ਕਮਾਲ ਕਰ ਵਿਖਾਉਦੀਆਂ। ਪੁਰਸ਼ਾਂ ਵਿੱਚ ਫਿਰ ਵੀ ਪੜ੍ਹੇ ਲਿਖੇ ਕੁਝ ਹਨ। ਤੁਸੀਂ ਕੁਮਾਰੀਆਂ ਨੂੰ ਕਿੰਨਾ
ਨਾਮ ਬਾਲਾ ਕਰਨਾ ਚਾਹੀਦਾ। ਤੁਸੀਂ ਸ਼੍ਰੀਮਤ ਤੇ ਰਾਜਾਈ ਸਥਾਨ ਕੀਤੀ ਸੀ। ਨਾਰੀ ਤੋਂ ਲਕਸ਼ਮੀ ਬਣੀ ਸੀ
ਤਾਂ ਕਿੰਨਾ ਨਸ਼ਾ ਰਹਿਣਾ ਚਾਹੀਦਾ ਹੈ। ਇੱਥੇ ਤਾਂ ਵੇਖੋ ਪਾਈ ਪੈਸੇ ਦੀ ਪੜ੍ਹਾਈ ਤੇ ਜਾਣ ਕੁਰਬਾਨ ਕਰ
ਰਹੇ ਹਨ। ਅਰੇ, ਤੁਸੀਂ ਗੌਰੇ ਬਣਦੇ ਹੋ ਫਿਰ ਕਾਲੇ, ਤਮੋਪ੍ਰਧਾਨ ਨਾਲ ਕੀ ਦਿਲ ਲਗਾਉਂਦੇ ਹੋ। ਇਸ
ਕਬ੍ਰਿਸਤਾਨ ਨਾਲ ਦਿਲ ਨਹੀਂ ਲਗਾਉਣੀ ਹੈ। ਅਸੀਂ ਤਾਂ ਬਾਪ ਤੋਂ ਵਰਸਾ ਲੈ ਰਹੇ ਹਾਂ। ਪੁਰਾਣੀ ਦੁਨੀਆਂ
ਨਾਲ ਦਿਲ ਲਗਾਉਣਾ ਮਾਨਾ ਜਹਨੁੰਮ ( ਨਰਕ, ਦੋਜਕ ) ਵਿੱਚ ਜਾਣਾ ਹੈ। ਬਾਪ ਆਕੇ ਦੋਜਕ ਵਿਚੋਂ ਬਚਾਉਂਦੇ
ਹਨ ਫਿਰ ਵੀ ਮੂੰਹ ਦੋਜਕ ਵਲ ਕਿਉਂ ਕਰ ਦਿੰਦੇ। ਤੁਹਾਡੀ ਇਹ ਪੜ੍ਹਾਈ ਕਿੰਨੀ ਸਹਿਜ ਹੈ। ਕੋਈ ਰਿਸ਼ੀ
ਮੁਨੀ ਨਹੀਂ ਜਾਣਦੇ। ਨਾ ਕੋਈ ਟੀਚਰ, ਨਾ ਕੋਈ ਰਿਸ਼ੀ - ਮੁਨੀ ਸਮਝਾ ਸਕਦੇ ਹਨ। ਇਹ ਤਾਂ ਬਾਪ - ਟੀਚਰ
ਗੁਰੂ ਵੀ ਹਨ। ਉਹ ਗੁਰੂ ਲੋਕੀ ਸ਼ਾਸਤਰ ਸੁਣਾਉਂਦੇ ਹਨ। ਉਨ੍ਹਾਂ ਨੂੰ ਟੀਚਰ ਨਹੀਂ ਕਹਾਂਗੇ ਉਹ ਕੋਈ
ਇਵੇਂ ਨਹੀਂ ਕਹਿੰਦੇ ਕਿ ਅਸੀਂ ਦੁਨੀਆਂ ਦੀ ਹਿਸਟ੍ਰੀ - ਜੋਗ੍ਰਾਫੀ ਸੁਣਾਉਂਦੇ ਹਾਂ। ਉਹ ਤਾਂ ਸ਼ਾਸਤਰਾਂ
ਦੀਆਂ ਗੱਲਾਂ ਹੀ ਸੁਣਾਉਣਗੇ। ਬਾਪ ਤੁਹਾਨੂੰ ਸ਼ਾਸਤਰਾਂ ਦਾ ਸਾਰ ਸਮਝਾਉਂਦੇ ਹਨ ਅਤੇ ਫਿਰ ਵਰਲਡ ਦੀ
ਹਿਸਟ੍ਰੀ- ਜੋਗ੍ਰਾਫੀ ਵੀ ਦੱਸਦੇ ਹਨ। ਹੁਣ ਇਹ ਟੀਚਰ। ਚੰਗਾ ਜਾਂ ਉਹ ਟੀਚਰ ਚੰਗਾ? ਉਸ ਟੀਚਰ ਤੋਂ
ਤੁਸੀਂ ਕਿੰਨਾ ਵੀ ਪੜ੍ਹੋ, ਕੀ ਕਮਾਉਗੇ? ਉਹ ਵੀ ਨਸੀਬ। ਪੜ੍ਹਦੇ - ਪੜ੍ਹਦੇ ਕੋਈ ਐਕਸੀਡੈਂਟ ਹੋ ਜਾਵੇ,
ਮਰ ਜਾਵੇ ਤਾਂ ਕਮਾਈ ਖ਼ਤਮ। ਇੱਥੇ ਤੁਸੀਂ ਇਹ ਪੜ੍ਹਾਈ ਜਿੰਨੀ ਵੀ ਪੜ੍ਹੋਗੇ, ਉਹ ਵਿਅਰਥ ਜਾਵੇਗੀ ਨਹੀਂ।
ਹਾਂ ਸ਼੍ਰੀਮਤ ਤੇ ਨਾ ਚਲ ਕੁਝ ਉਲਟਾ ਚਲ ਪੈਂਦੇ ਜਾਂ ਗਟਰ ਵਿੱਚ ਜਾਕੇ ਡਿੱਗ ਪੈਂਦੇ ਤਾਂ ਜਿਨ੍ਹਾਂ
ਪੜ੍ਹਿਆ ਉਹ ਕੋਈ ਚਲਿਆ ਨਹੀਂ ਜਾਂਦਾ, ਇਹ ਪੜ੍ਹਾਈ ਤਾਂ 21 ਜਨਮਾਂ ਦੇ ਲਈ ਹੈ। ਪਰ ਡਿੱਗਣ ਨਾਲ ਕਲਪ
- ਕਲਪਾਂਤਰ ਦਾ ਘਾਟਾ ਬਹੁਤ - ਬਹੁਤ ਪੈ ਜਾਂਦਾ ਹੈ। ਬਾਪ ਕਹਿੰਦੇ ਹਨ - ਬੱਚੇ ਕਾਲਾ ਮੂੰਹ ਨਹੀਂ
ਕਰੋ। ਅਜਿਹੇ ਬਹੁਤ ਹਨ ਜੋ ਕਾਲਾ ਮੂੰਹ ਕਰਕੇ,, ਛੀ - ਛੀ ਬਣਕੇ ਫਿਰ ਆਕੇ ਬੈਠ ਜਾਂਦੇ ਹਨ। ਉਨ੍ਹਾਂ
ਨੂੰ ਕਦੇ ਇਹ ਗਿਆਨ ਹਜ਼ਮ ਨਹੀਂ ਹੋਵੇਗਾ। ਬਦ - ਹਜ਼ਮਾ ਹੋ ਜਾਂਦਾ ਹੈ। ਜੋ ਸੁਣੇਗਾ ਉਹ ਬਦ - ਹਾਜਮਾ
ਹੋ ਜਾਏਗਾ। ਫਿਰ ਮੂੰਹ ਨਾਲ ਕਿਸੇ ਨੂੰ ਕਹਿ ਨਾ ਸਕਣ ਕਿ ਭਗਵਾਨੁਵਾਚ ਕਾਮ ਮਹਾਸ਼ਤ੍ਰੁ ਹੈ, ਉਸ ਤੇ
ਜਿੱਤ ਪਾਉਂਣੀ ਹੈ। ਖ਼ੁਦ ਹੀ ਜਿੱਤ ਨਹੀਂ ਪਾਉਂਦੇ ਤਾਂ ਹੋਰਾਂ ਨੂੰ ਕਿਵੇਂ ਕਹਿਣਗੇ! ਅੰਦਰ ਖਾਵੇਗਾ
ਨਾ! ਉਨ੍ਹਾਂ ਨੂੰ ਕਿਹਾ ਜਾਂਦਾ ਹੈ ਆਸੁਰੀ ਸੰਪਰਦਾਇ, ਅੰਮ੍ਰਿਤ ਪੀਂਦੇ - ਪੀਂਦੇ ਵਿਸ਼ ਖਾ ਲੈਂਦੇ
ਹਨ ਤਾਂ 100 ਗੁਣਾਂ ਕਾਲੇ ਬਣ ਜਾਂਦੇ ਹਨ। ਹੱਡੀ - ਹੱਡੀ ਟੁੱਟ ਜਾਂਦੀ ਹੈ।
ਤੁਸੀਂ ਮਾਤਾਵਾਂ ਦਾ ਸੰਗਠਨ ਤਾਂ ਬਹੁਤ ਚੰਗਾ ਹੋਣਾ ਚਾਹੀਦਾ ਹੈ। ਐਮ ਅਬਜੈਕਟ ਤਾਂ ਸਾਮ੍ਹਣੇ ਹੈ।
ਤੁਸੀਂ ਜਾਣਦੇ ਹੋ ਇਨ੍ਹਾਂ ਲਕਸ਼ਮੀ - ਨਾਰਾਇਣ ਦੇ ਰਾਜ ਵਿੱਚ ਇੱਕ ਦੇਵੀ - ਦੇਵਤਾ ਧਰਮ ਸੀ। ਇੱਕ
ਰਾਜ, ਇੱਕ ਭਾਸ਼ਾ, 100 ਪ੍ਰਤੀਸ਼ਤ ਪਿਓਰਟੀ, ਪੀਸ, ਪ੍ਰਾਸਪੈਰਟੀ ਸੀ, ਉਸ ਇੱਕ ਰਾਜ ਦੀ ਹੀ ਬਾਪ ਹੁਣ
ਸਥਾਪਨਾ ਕਰ ਰਹੇ ਹਨ। ਇਹ ਹੈ ਐਮ ਅਬਜੈਕਟ। 100 ਪ੍ਰਤੀਸ਼ਤ ਪਵਿੱਤਰਤਾ, ਸੁੱਖ, ਸ਼ਾਂਤੀ, ਸੰਪਤੀ ਦੀ
ਸਥਾਪਨਾ ਹੁਣ ਹੋ ਰਹੀ ਹੈ। ਤੁਸੀਂ ਵਿਖਾਉਂਦੇ ਹੋ ਵਿਨਾਸ਼ ਦੇ ਬਾਦ ਸ਼੍ਰੀਕ੍ਰਿਸ਼ਨ ਆ ਰਿਹਾ ਹੈ। ਕਲੀਅਰ
ਲਿਖ ਦੇਣਾ ਚਾਹੀਦਾ ਹੈ। ਸਤਿਯੁਗੀ ਇੱਕ ਹੀ ਦੇਵੀ - ਦੇਵਤਿਆਂ ਦਾ ਰਾਜ, ਇੱਕ ਭਾਸ਼ਾ, ਪਵਿੱਤਰਤਾ,
ਸੁੱਖ ਸ਼ਾਂਤੀ ਫਿਰ ਤੋਂ ਸਥਾਪਨ ਹੋ ਰਹੀ ਹੈ। ਗੌਰਮਿੰਟ ਚਾਉਂਦੀ ਹੈ ਨਾ। ਸ੍ਵਰਗ ਹੁੰਦਾ ਹੀ ਹੈ
ਸਤਿਯੁਗ - ਤ੍ਰੇਤਾ ਵਿੱਚ। ਪ੍ਰੰਤੂ ਮਨੁੱਖ ਆਪਣੇ ਨੂੰ ਨਰਕਵਾਸੀ ਸਮਝਦੇ ਥੋੜ੍ਹੀ ਹਨ। ਤੁਸੀਂ ਲਿਖ
ਸਕਦੇ ਹੋ - ਦਵਾਪਰ - ਕਲਯੁਗ ਵਿੱਚ ਸਭ ਨਰਕਵਾਸੀ ਹਨ। ਹੁਣ ਤੁਸੀਂ ਸੰਗਮਯੁਗੀ ਹੋ। ਪਹਿਲਾਂ ਤੁਸੀਂ
ਵੀ ਕਲਯੁਗੀ ਨਰਕਵਾਸੀ ਸੀ, ਹੁਣ ਤੁਸੀਂ ਸਵਰਗਵਾਸੀ ਬਣ ਰਹੇ ਹੋ। ਭਾਰਤ ਨੂੰ ਸਵਰਗ ਬਣਾ ਰਹੇ ਹੋ
ਸ਼੍ਰੀਮਤ ਤੇ। ਪਰੰਤੂ ਉਹ ਹਿਮੰਤ, ਸੰਗਠਨ ਹੋਣਾ ਚਾਹੀਦਾ ਹੈ। ਚੱਕਰ ਤੇ ਜਾਂਦੇ ਹੋ ਤਾਂ ਇਹ ਚਿੱਤਰ
ਲਕਸ਼ਮੀ - ਨਾਰਾਇਣ ਦਾ ਲੈ ਜਾਣਾ ਪਵੇ। ਅੱਛਾ ਹੈ । ਇਸ ਵਿੱਚ ਲਿਖ ਦੇਵੋ ਆਦਿ - ਸਨਾਤਨ ਦੇਵੀ -
ਦੇਵਤਾ ਧਰਮ, ਸੁੱਖ - ਸ਼ਾਂਤੀ ਦਾ ਰਾਜ ਸਥਾਪਨ ਹੋ ਰਿਹਾ ਹੈ - ਤ੍ਰਿਮੂਰਤੀ ਸ਼ਿਵਬਾਬਾ ਦੀ ਸ਼੍ਰੀਮਤ
ਤੇ। ਅਜਿਹੇ ਵੱਡੇ - ਵੱਡੇ ਅੱਖਰਾਂ ਵਿੱਚ ਵੱਡੇ - ਵੱਡੇ ਚਿੱਤਰ ਹੋਣ। ਛੋਟੇ ਬੱਚੇ ਛੋਟੇ ਚਿੱਤਰ
ਪਸੰਦ ਕਰਦੇ ਹਨ। ਅਰੇ, ਚਿੱਤਰ ਤਾਂ ਜਿੰਨਾਂ ਵੱਡਾ ਹੋਵੇ ਉਨਾਂ ਚੰਗਾ ਹੈ। ਇਸ ਵਿੱਚ ਸਿਰ੍ਫ ਲਿਖਣਾ
ਹੈ ਇੱਕ ਹੀ ਸੱਤ ਮੂਰਤੀ ਸ਼ਿਵਬਾਬਾ, ਸੱਤ ਤ੍ਰਿਮੂਰਤੀ ਸ਼ਿਵਬਾਬਾ, ਸੱਤ ਤ੍ਰਿਮੂਰਤੀ ਸ਼ਿਵ ਟੀਚਰ, ਸੱਤ
ਤ੍ਰਿਮੂਰਤੀ ਸ਼ਿਵ ਗੁਰੂ। ਤ੍ਰਿਮੂਰਤੀ ਅੱਖਰ ਨਹੀਂ ਲਿਖੋਗੇ ਤਾਂ ਸਮਝਣਗੇ ਪਰਮਾਤਮਾ ਤੇ ਨਿਰਾਕਾਰ ਹੈ,
ਉਹ ਟੀਚਰ ਕਿਵ਼ੇਂ ਹੋ ਸਕਦਾ ਹੈ । ਗਿਆਨ ਤਾਂ ਨਹੀਂ ਹੈ ਨਾ। ਲਕਸ਼ਮੀ - ਨਾਰਾਇਣ ਦਾ ਚਿੱਤਰ ਟੀਨ ਦੀ
ਸ਼ੀਟ ਤੇ ਬਣਾਕੇ ਹਰ ਇਕ ਜਗ੍ਹਾ ਤੇ ਰੱਖਣਾ ਹੈ, ਇਹ ਸਥਾਪਨਾ ਹੋ ਰਹੀ ਹੈ। ਬਾਪ ਆਏ ਹਨ ਬ੍ਰਹਮਾ ਦਵਾਰਾ
ਇੱਕ ਧਰਮ ਦੀ ਸਥਾਪਨਾ ਬਾਕੀ ਸਭ ਦਾ ਵਿਨਾਸ਼ ਕਰਵਾ ਦੇਣਗੇ। ਇਹ ਬੱਚਿਆਂ ਨੂੰ ਸਦੈਵ ਨਸ਼ਾ ਰਹਿਣਾ
ਚਾਹੀਦਾ ਹੈ। ਥੋੜ੍ਹੀ - ਥੋੜ੍ਹੀ ਗੱਲ ਵਿੱਚ ਇੱਕ ਮਤ ਨਹੀਂ ਮਿਲਦੀ ਹੈ ਤਾਂ ਝੱਟ ਵਿਗੜ ਜਾਂਦੇ ਹਨ।
ਇਹ ਤਾਂ ਹੁੰਦਾ ਹੀ ਹੈ। ਕੋਈ ਕਿਸ ਵੱਲ, ਕੋਈ ਕਿਸ ਵੱਲ, ਫਿਰ ਮੈਜ਼ੋਰਟੀ ਵਾਲੇ ਨੂੰ ਉਠਾਇਆ ਜਾਂਦਾ
ਹੈ, ਇਸ ਵਿੱਚ ਰੰਜ (ਗੁੱਸਾ) ਹੋਣ ਦੀ ਕੋਈ ਗੱਲ ਹੀ ਨਹੀਂ। ਬੱਚੇ ਰੁੱਸ ਪੈਂਦੇ ਹਨ। ਸਾਡੀ ਗੱਲ ਮੰਨੀ
ਨਹੀਂ ਗਈ। ਅਰੇ, ਇਸ ਵਿੱਚ ਰੁੱਸਣ ਦੀ ਕੀ ਗੱਲ ਹੈ। ਬਾਪ ਤੇ ਸਭ ਨੂੰ ਰਿਝਾਉਣ ਵਾਲਾ ਹੈ। ਮਾਇਆ ਨੇ
ਸਭ ਨੂੰ ਰੁਸਾ ਦਿੱਤਾ ਹੈ, ਸਭ ਬਾਪ ਨਾਲ ਰੁੱਸੇ ਹੋਏ ਹਨ, ਰੁੱਸੇ ਵੀ ਕੀ - ਬਾਪ ਨੂੰ ਜਾਣਦੇ ਹੀ ਨਹੀਂ।
ਜਿਸ ਬਾਪ ਨੇ ਸਵਰਗ ਦੀ ਬਾਦਸ਼ਾਹੀ ਦਿੱਤੀ ਉਨ੍ਹਾਂਨੂੰ ਜਾਣਦੇ ਹੀ ਨਹੀਂ। ਬਾਪ ਕਹਿੰਦੇ ਹਨ ਮੈਂ
ਤੁਹਾਡੇ ਤੇ ਉਪਕਾਰ ਕਰਦਾ ਹਾਂ। ਤੁਸੀਂ ਫਿਰ ਮੇਰੇ ਤੇ ਅਪਕਾਰ ਕਰਦੇ ਹੋ। ਭਾਰਤ ਦਾ ਹਾਲ ਵੇਖੋ ਕੀ
ਹੈ। ਤੁਹਾਡੇ ਵਿੱਚ ਵੀ ਘੱਟ ਹਨ ਜਿੰਨ੍ਹਾਂਨੂੰ ਨਸ਼ਾ ਰਹਿੰਦਾ ਹੈ। ਇਹ ਹੈ ਨਾਰਾਇਣੀ ਨਸ਼ਾ। ਇਵੇਂ
ਥੋੜ੍ਹੀ ਨਾ ਕਹਿਣਾ ਚਾਹੀਦਾ ਹੈ ਕਿ ਅਸੀਂ ਤਾਂ ਰਾਮ - ਸੀਤਾ ਬਣਾਂਗੇ। ਤੁਹਾਡੀ ਐਮ ਅਬਜੈਕਟ ਹੀ ਹੈ
ਨਰ ਤੋਂ ਨਰਾਇਣ ਬਣਨਾ। ਤੁਸੀਂ ਫਿਰ ਰਾਮ - ਸੀਤਾ ਬਣਨ ਵਿੱਚ ਖੁਸ਼ ਹੋ ਜਾਂਦੇ ਹੋ, ਹਿੰਮਤ ਵਿਖਾਉਣੀ
ਚਾਹੀਦੀ ਹੈ ਨਾ। ਪੁਰਾਣੀ ਦੁਨੀਆ ਨਾਲ ਬਿਲਕੁਲ ਹੀ ਦਿਲ ਨਹੀਂ ਲਗਾਉਣੀ ਚਾਹੀਦੀ। ਕਿਸੇ ਨਾਲ ਦਿਲ
ਲਗਾਈ ਅਤੇ ਮਰੇ। ਜਨਮ - ਜਨਮਾਂਤ੍ਰ ਦਾ ਘਾਟਾ ਪੈ ਜਾਵੇਗਾ। ਬਾਬਾ ਤੋਂ ਤਾਂ ਸਵਰਗ ਦੇ ਸੁੱਖ ਮਿਲਦੇ
ਹਨ ਫਿਰ ਅਸੀਂ ਨਰਕ ਵਿੱਚ ਕਿਉਂ ਪਈਏ। ਬਾਪ ਕਹਿੰਦੇ ਹਨ ਤੁਸੀਂ ਜਦੋਂ ਸਵਰਗ ਵਿੱਚ ਸੀ ਤਾਂ ਉਸ ਵੇਲੇ
ਹੋਰ ਕੋਈ ਧਰਮ ਨਹੀਂ ਸੀ। ਹੁਣ ਡਰਾਮਾ ਅਨੁਸਾਰ ਤੁਹਾਡਾ ਧਰਮ ਹੈ ਨਹੀਂ। ਕੋਈ ਵੀ ਆਪਣੇ ਨੂੰ ਦੇਵਤਾ
ਧਰਮ ਦਾ ਨਹੀਂ ਸਮਝਦੇ ਹਨ। ਮਨੁੱਖ ਹੋਕੇ ਵੀ ਆਪਣੇ ਧਰਮ ਨੂੰ ਨਾ ਜਾਨਣ ਤਾਂ ਕੀ ਕਿਹਾ ਜਾਵੇ। ਹਿੰਦੂ
ਕੋਈ ਧਰਮ ਥੋੜ੍ਹੀ ਨਾ ਹੈ। ਕਿਸ ਨੇ ਸਥਾਪਨ ਕੀਤਾ, ਇਹ ਵੀ ਨਹੀਂ ਜਾਣਦੇ। ਤੁਸੀਂ ਬੱਚਿਆਂ ਨੂੰ ਕਿੰਨਾ
ਸਮਝਾਇਆ ਜਾਂਦਾ ਹੈ। ਬਾਪ ਕਹਿੰਦੇ ਹਨ ਮੈਂ ਕਾਲਾਂ ਦਾ ਕਾਲ ਹੁਣ ਆਇਆ ਹਾਂ - ਸਭ ਨੂੰ ਵਾਪਿਸ ਲੈ
ਜਾਣ। ਬਾਕੀ ਜੋ ਚੰਗੀ ਤਰ੍ਹਾਂ ਪੜ੍ਹਨਗੇ ਉਹ ਵਿਸ਼ਵ ਦਾ ਮਾਲਿਕ ਬਣਨਗੇ। ਹੁਣ ਚੱਲੋ ਘਰ ਇੱਥੇ ਰਹਿਣ
ਲਾਇਕ ਨਹੀਂ ਹੈ, ਬਹੁਤ ਕਿਚੜ੍ਹਾ ਕਰ ਦਿੱਤਾ ਹੈ - ਆਸੁਰੀ ਮੱਤ ਤੇ ਚੱਲਕੇ। ਬਾਪ ਤਾਂ ਇਵੇਂ ਕਹਿਣਗੇ
ਨਾ। ਤੁਸੀਂ ਭਾਰਤਵਾਸੀ ਜੋ ਵਿਸ਼ਵ ਦੇ ਮਾਲਿਕ ਸੀ, ਹੁਣ ਕਿੰਨੇ ਧੱਕੇ ਖਾਂਦੇ ਰਹਿੰਦੇ ਹੋ। ਸ਼ਰਮ ਨਹੀਂ
ਆਉਂਦੀ ਹੈ। ਤੁਹਾਡੇ ਵਿੱਚ ਵੀ ਕਈ ਹਨ ਜੋ ਚੰਗੀ ਤਰ੍ਹਾਂ ਸਮਝਦੇ ਹਨ। ਨੰਬਰਵਾਰ ਤੇ ਹਨ ਨਾ। ਬਹੁਤ
ਬੱਚੇ ਤੇ ਨੀਂਦ ਵਿੱਚ ਰਹਿੰਦੇ ਹਨ। ਉਹ ਖੁਸ਼ੀ ਦਾ ਪਾਰਾ ਨਹੀਂ ਚੜ੍ਹਦਾ ਹੈ। ਬਾਬਾ ਸਾਨੂੰ ਫਿਰ ਤੋਂ
ਰਾਜਧਾਨੀ ਦਿੰਦੇ ਹਨ। ਬਾਪ ਕਹਿੰਦੇ ਹਨ - ਇਨ੍ਹਾਂ ਸਾਧੂਆਂ ਆਦਿ ਦਾ ਵੀ ਮੈਂ ਉਧਾਰ ਕਰਦਾ ਹਾਂ। ਉਹ
ਖੁਦ ਨਾ ਆਪਣੇ ਨੂੰ, ਨਾ ਦੂਸਰੇ ਨੂੰ ਮੁਕਤੀ ਦੇ ਸਕਦੇ ਹਨ। ਸੱਚਾ ਗੁਰੂ ਤਾਂ ਇੱਕ ਹੀ ਸਤਿਗੁਰੂ ਹੈ,
ਜੋ ਸੰਗਮ ਤੇ ਆਕੇ ਸਭ ਦੀ ਸਦਗਤੀ ਕਰਦੇ ਹਨ। ਬਾਪ ਕਹਿੰਦੇ ਹਨ ਮੈਂ ਆਉਂਦਾ ਹਾਂ ਕਲਪ ਦੇ ਸੰਗਮ ਯੁਗੇ
- ਯੁਗੇ, ਜਦੋਂ ਕਿ ਅਸੀਂ ਸਾਰੀ ਦੁਨੀਆਂ ਨੂੰ ਪਾਵਨ ਬਣਾਉਣਾ ਹੈ। ਮਨੁੱਖ ਸਮਝਦੇ ਹਨ ਬਾਪ
ਸ੍ਰਵਸ਼ਕਤੀਮਾਨ ਹੈ, ਉਹ ਕੀ ਨਹੀਂ ਕਰ ਸਕਦੇ। ਅਰੇ, ਮੈਨੂੰ ਬੁਲਾਉਂਦੇ ਹੀ ਹੋ ਕਿ ਸਾਨੂੰ ਪਤਿਤਾਂ
ਨੂੰ ਪਾਵਨ ਬਣਾਓ ਤਾਂ ਮੈਂ ਆਕੇ ਪਾਵਨ ਬਣਾਉਂਦਾ ਹਾਂ। ਬਾਕੀ ਹੋਰ ਕੀ ਕਰਾਂਗਾ। ਬਾਕੀ ਤਾਂ ਰਿੱਧੀ -
ਸਿੱਧੀ ਵਾਲੇ ਬਹੁਤ ਹਨ, ਮੇਰਾ ਕੰਮ ਹੀ ਹੈ ਨਰਕ ਨੂੰ ਸਵਰਗ ਬਣਾਉਣਾ। ਉਹ ਤਾਂ ਹਰ 5 ਹਜ਼ਾਰ ਵਰ੍ਹੇ
ਦੇ ਬਾਦ ਬਣਦਾ ਹੈ। ਇਹ ਤੁਸੀਂ ਹੀ ਜਾਣਦੇ ਹੋ। ਆਦਿ ਸਨਾਤਨ ਦੇਵੀ- ਦੇਵਤਾ ਧਰਮ। ਬਾਕੀ ਤਾਂ ਸਭ
ਪਿੱਛੇ - ਪਿੱਛੇ ਆਏ ਹਨ। ਅਰਵਿੰਦ ਘੋਸ਼ ਤਾਂ ਹੁਣੇ ਆਏ ਤਾਂ ਵੇਖੋ ਕਿੰਨੇ ਉਨ੍ਹਾਂ ਦੇ ਆਸ਼ਰਮ ਬਣ ਗਏ
ਹਨ। ਉੱਥੇ ਕੋਈ ਨਿਰਵਿਕਾਰੀ ਬਣਨ ਦੀ ਗੱਲ ਥੋੜ੍ਹੀ ਨਾ ਹੈ। ਉਹ ਤਾਂ ਸਮਝਦੇ ਹਨ ਗ੍ਰਹਿਸਤ ਵਿੱਚ
ਰਹਿੰਦੇ ਪਵਿੱਤਰ ਕੋਈ ਰਹਿ ਨਹੀਂ ਸਕਦਾ। ਬਾਪ ਕਹਿੰਦੇ ਹਨ ਗ੍ਰਹਿਸਤ ਵਿੱਚ ਰਹਿੰਦੇ ਸਿਰ੍ਫ ਇੱਕ ਜਨਮ
ਪਵਿੱਤਰ ਰਹੋ। ਤੁਸੀਂ ਜਨਮ - ਜਨਮਾਂਤ੍ਰ ਤੋਂ ਪਤਿਤ ਰਹੇ ਹੋ। ਹੁਣ ਮੈਂ ਆਇਆ ਹਾਂ ਤੁਹਾਨੂੰ ਪਾਵਨ
ਬਣਾਉਣ। ਇਹ ਅੰਤਿਮ ਜਨਮ ਪਾਵਨ ਬਣੋ। ਸਤਿਯੁਗ - ਤ੍ਰੇਤਾ ਵਿੱਚ ਵਿਕਾਰ ਤਾਂ ਹੁੰਦੇ ਹੀ ਨਹੀਂ ਹਨ।
ਇਹ ਲਕਸ਼ਮੀ - ਨਾਰਾਇਣ ਦਾ ਚਿੱਤਰ ਅਤੇ ਪੌੜੀ ਦਾ ਚਿੱਤਰ ਬਹੁਤ ਚੰਗਾ ਹੈ। ਇਸ ਵਿੱਚ ਲਿਖਿਆ ਹੋਇਆ ਹੈ
- ਸਤਿਯੁਗ ਵਿੱਚ ਇੱਕ ਧਰਮ, ਇੱਕ ਰਾਜ ਸੀ। ਸਮਝਾਉਣ ਦੀ ਬੜੀ ਯੁਕਤੀ ਚਾਹੀਦੀ ਹੈ। ਬੁੱਢੀਆਂ ਮਾਤਾਵਾਂ
ਨੂੰ ਵੀ ਸਿਖਾ ਕੇ ਤਿਆਰ ਕਰਨਾ ਚਾਹੀਦਾ ਹੈ, ਜੋ ਪ੍ਰਦਰਸ਼ਨੀ ਵਿੱਚ ਕੁਝ ਸਮਝਾ ਸਕਣ। ਕਿਸੇ ਨੂੰ ਵੀ
ਇਹ ਚਿੱਤਰ ਵਿਖਾ ਕੇ ਬੋਲੋ ਇਨ੍ਹਾਂ ਦਾ ਰਾਜ ਸੀ ਨਾ। ਹੁਣ ਤਾਂ ਹੈ ਨਹੀਂ। ਬਾਪ ਕਹਿੰਦੇ ਹਨ - ਹੁਣ
ਤੁਸੀਂ ਮੈਨੂੰ ਯਾਦ ਕਰੋ ਤਾਂ ਤੁਸੀਂ ਪਵਿੱਤਰ ਬਣਕੇ ਪਾਵਨ ਦੁਨੀਆਂ ਵਿੱਚ ਚਲੇ ਜਾਵੋਗੇ। ਹੁਣ ਪਾਵਨ
ਦੁਨੀਆਂ ਸਥਾਪਨ ਹੋ ਰਹੀ ਹੈ। ਕਿੰਨਾ ਸਹਿਜ ਹੈ। ਬੁੱਢੀਆਂ ਬੈਠ ਕੇ ਪ੍ਰਦਰਸ਼ਨੀ ਤੇ ਸਮਝਾਉਣ ਤਾਂ ਨਾਮ
ਬਾਲਾ ਹੋਵੇ। ਕ੍ਰਿਸ਼ਨ ਦੇ ਚਿੱਤਰ ਵਿੱਚ ਵੀ ਲਿਖਤ ਬਹੁਤ ਵਧੀਆ ਹੈ। ਬੋਲਣਾ ਚਾਹੀਦਾ ਹੈ ਕਿ ਇਹ ਲਿਖਤ
ਜਰੂਰ ਪੜ੍ਹੋ। ਇਸਨੂੰ ਪੜ੍ਹਨ ਨਾਲ ਹੀ ਤੁਹਾਨੂੰ ਨਾਰਾਇਣੀ ਨਸ਼ਾ ਅਤੇ ਵਿਸ਼ਵ ਦੇ ਮਾਲਿਕਪਣੇ ਦਾ ਨਸ਼ਾ
ਚੜ੍ਹੇਗਾ।
ਬਾਪ ਕਹਿੰਦੇ ਹਨ ਮੈਂ ਤੁਹਾਨੂੰ ਲਕਸ਼ਮੀ - ਨਾਰਾਇਣ ਬਣਾਉਂਦਾ ਹਾਂ ਤੇ ਤੁਹਾਨੂੰ ਵੀ ਦੂਸਰਿਆਂ ਤੇ
ਰਹਿਮ ਦਿਲ ਬਨਣਾ ਚਾਹੀਦਾ ਹੈ। ਜਦੋਂ ਆਪਣਾ ਕਲਿਆਣ ਤਾਂ ਦੂਸਰਿਆਂ ਦਾ ਕਲਿਆਣ ਵੀ ਕਰ ਸਕੋਗੇ।
ਬੁੱਢੀਆਂ ਨੂੰ ਵੀ ਅਜਿਹਾ ਸਿਖਾ ਕੇ ਹੁਸ਼ਿਆਰ ਬਣਾਓ ਜੋ ਪ੍ਰਦਰਸ਼ਨੀ ਤੇ ਬਾਬਾ ਕਹਿਣ ਕਿ 8-10 ਬੁੱਢੀਆਂ
ਨੂੰ ਭੇਜੋ ਤੇ ਝੱਟ ਆ ਜਾਣ। ਜੋ ਕਰੇਗਾ ਸੋ ਪਾਵੇਗਾ। ਸਾਹਮਣੇ ਤਾਂ ਏਮ - ਆਬਜੈਕਟ ਨੂੰ ਦੇਖ ਕੇ ਹੀ
ਖੁਸ਼ੀ ਹੁੰਦੀ ਹੈ। ਅਸੀਂ ਸ਼ਰੀਰ ਛੱਡ ਜਾ ਕੇ ਵਿਸ਼ਵ ਦੇ ਮਾਲਿਕ ਬਣਾਂਗੇ। ਜਿਨ੍ਹਾਂ ਯਾਦ ਵਿੱਚ ਰਹਾਂਗੇ
ਉਨੇ ਪਾਪ ਕਟੇ ਜਾਣਗੇ। ਦੇਖੋ ਲਿਫ਼ਾਫ਼ੇ ਤੇ ਛਪਿਆਂ ਹੈ - ਵਨ ਰਿਲੀਜਿਨ, ਵਨ ਡੀਟੀ ਕਿੰਗਡਮ, ਵਨ
ਲੈਂਗਵੇਜ… ਉਹ ਜਲਦੀ ਸਥਾਪਨ ਹੋਵੇਗੀ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ
। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਕਦੀ ਵੀ ਆਪਸ
ਵਿੱਚ ਰੁੱਸਣਾ ਨਹੀਂ ਹੈ, ਬਾਪ ਰਿਝਾਉਣ ਆਏ ਹਨ ਇਸਲਈ ਕਦੀ ਰੰਜ ਨਹੀਂ ਹੋਣਾ ਹੈ। ਬਾਪ ਦਾ ਸਾਹਮਣਾ
ਨਹੀਂ ਕਰਨਾ ਹੈ।
2. ਪੁਰਾਣੀ ਦੁਨੀਆਂ ਨਾਲ,ਪੁਰਾਣੀ ਦੇਹ ਨਾਲ ਦਿਲ ਨਹੀਂ ਲਗਾਉਣੀ ਹੈ। ਸੱਤ ਬਾਪ, ਸੱਤ ਟੀਚਰ ਅਤੇ
ਸਤਗੁਰੂ ਦੇ ਨਾਲ ਸੱਚਾ ਰਹਿਣਾ ਹੈ। ਸਦਾ ਇਕ ਦੀ ਸ਼੍ਰੀਮਤ ਤੇ ਚੱਲ ਦੇਹੀ ਅਭਿਮਾਨੀ ਬਨਣਾ ਹੈ।
ਵਰਦਾਨ:-
ਆਦਿ ਰਤਨ ਦੀ ਸਮ੍ਰਿਤੀ ਦੇ ਨਾਲ ਆਪਣੇ ਜੀਵਨ ਦਾ ਮੁੱਲ ਜਾਨਣ ਵਾਲੇ ਸਦਾ ਸਮਰਥ ਭਵ:
ਜਿਵੇਂ ਬ੍ਰਹਮਾ ਆਦਿ ਦੇਵ
ਹੈ, ਇਵੇਂ ਬ੍ਰਹਮਾਕੁਮਾਰ - ਕੁਮਾਰੀਆਂ ਵੀ ਆਦਿ ਰਤਨ ਹਨ। ਆਦਿ ਦੇਵ ਦੇ ਬੱਚੇ ਮਾਸਟਰ ਆਦਿ ਦੇਵ ਹਨ।
ਆਦਿ ਰਤਨ ਸਮਝਣ ਨਾਲ ਹੀ ਆਪਣੇ ਜੀਵਨ ਦੇ ਮੁੱਲ ਨੂੰ ਜਾਣ ਸਕੋਗੇ ਕਿਉਂਕਿ ਆਦਿ ਰਤਨ ਮਤਲਬ ਪ੍ਰਭੂ ਦੇ
ਰਤਨ, ਈਸ਼ਵਰੀਏ ਰਤਨ - ਤਾਂ ਕਿੰਨੀ ਵੈਲਯੁ ਹੋ ਗਈ ਇਸਲਈ ਸਦਾ ਆਪਣੇ ਨੂੰ ਆਦਿ ਦੇਵ ਦੇ ਬੱਚੇ ਮਾਸਟਰ
ਆਦਿ ਦੇਵ, ਆਦਿ ਰਤਨ ਸਮਝਕੇ ਹਰ ਕੰਮ ਕਰੋ ਤਾਂ ਸਮਰਥ ਭਵ ਦਾ ਵਰਦਾਨ ਮਿਲ ਜਾਵੇਗਾ। ਕੁਝ ਵੀ ਵਿਅਰਥ
ਜਾ ਨਹੀਂ ਸਕਦਾ।
ਸਲੋਗਨ:-
ਗਿਆਨੀ ਤੂ ਆਤਮਾ
ਉਹ ਹੈ ਜੋ ਧੋਖਾ ਖਾਨ ਤੋਂ ਪਹਿਲਾਂ ਪਰਖਕੇ ਆਪਣੇ ਆਪ ਨੂੰ ਬਚਾ ਲਵੇ।