01.10.20 Punjabi Morning Murli Om Shanti BapDada Madhuban
"ਮਿੱਠੇ ਬੱਚੇ :- ਤੁਸੀਂ
ਦੇਵਤਾ ਬਣਨਾ ਹੈ ਇਸਲਈ ਮਾਇਆ ਦੇ ਅਵਗੁਣਾਂ ਦਾ ਤਿਆਗ ਕਰੋ, ਗੁੱਸਾ ਕਰਨਾ, ਮਾਰਨਾ, ਤੰਗ ਕਰਨਾ, ਬੁਰਾ
ਕੰਮ ਕਰਨਾ, ਚੋਰੀ - ਚਕਾਰੀ ਕਰਨਾ ਇਹ ਸਭ ਮਹਾਪਾਪ ਹੈ।
ਪ੍ਰਸ਼ਨ:-
ਇਸ ਗਿਆਨ ਵਿੱਚ
ਕਿਹੜੇ ਬੱਚੇ ਤਿੱਖੇ ਜਾ ਸਕਦੇ ਹਨ? ਘਾਟਾ ਕਿੰਨਾਂ ਨੂੰ ਪੈਂਦਾ ਹੈ?
ਉੱਤਰ:-
ਜਿੰਨ੍ਹਾਂਨੂੰ ਆਪਣਾ ਪੋਤਾਮੇਲ ਰੱਖਣਾ ਆਉਂਦਾ ਹੈ ਉਹ ਇਸ ਗਿਆਨ ਵਿੱਚ ਬਹੁਤ ਤਿੱਖੇ ਜਾ ਸਕਦੇ ਹਨ।
ਘਾਟਾ ਉਨ੍ਹਾਂਨੂੰ ਪੈਂਦਾ ਹੈ ਜੋ ਦੇਹੀ - ਅਭਿਮਾਨੀ ਨਹੀਂ ਰਹਿ ਸਕਦੇ। ਬਾਬਾ ਕਹਿੰਦੇ ਵਪਾਰੀ ਲੋਕਾਂ
ਨੂੰ ਪੋਤਾਮੇਲ ਕੱਢਣ ਦੀ ਆਦਤ ਹੁੰਦੀ ਹੈ, ਉਹ ਇੱਥੇ ਵੀ ਤਿੱਖੇ ਜਾ ਸਕਦੇ ਹਨ।
ਗੀਤ:-
ਮੁਖੜਾ ਦੇਖ ਲੇ
ਪ੍ਰਾਣੀ...
ਓਮ ਸ਼ਾਂਤੀ
ਰੂਹਾਨੀ
ਪਾਰ੍ਟਧਾਰੀ ਬੱਚਿਆਂ ਪ੍ਰਤੀ ਬਾਪ ਸਮਝਾਉਂਦੇ ਹਨ ਕਿਉਂਕਿ ਰੂਹ ਪਾਰ੍ਟ ਵਜਾ ਰਹੀ ਹੈ ਬੇਹੱਦ ਦੇ ਨਾਟਕ
ਵਿੱਚ। ਹੈ ਤਾਂ ਮਨੁੱਖਾਂ ਦਾ ਨਾ। ਬੱਚੇ ਇਸ ਵਕ਼ਤ ਪੁਰਸ਼ਾਰਥ ਕਰ ਰਹੇ ਹਨ। ਭਾਵੇਂ ਵੇਦ - ਸ਼ਾਸਤਰ
ਪੜ੍ਹਦੇ ਹਨ, ਸ਼ਿਵ ਦੀ ਪੂਜਾ ਕਰਦੇ ਹਨ ਪ੍ਰੰਤੂ ਬਾਪ ਕਹਿੰਦੇ ਹਨ ਇਸ ਨਾਲ ਕੋਈ ਮੈਨੂੰ ਪ੍ਰਾਪਤ ਨਹੀਂ
ਕਰ ਸਕਦੇ ਕਿਉਂਕਿ ਭਗਤੀ ਹੈ ਉਤਰਦੀ ਕਲਾ। ਗਿਆਨ ਨਾਲ ਸਦਗਤੀ ਹੁੰਦੀ ਹੈ ਤਾਂ ਜਰੂਰ ਕਿਸੇ ਨਾਲ ਉਤਰਦੇ
ਵੀ ਹੋਣਗੇ। ਇਹ ਇੱਕ ਖੇਡ ਹੈ, ਜਿਸਨੂੰ ਕੋਈ ਵੀ ਜਾਣਦੇ ਨਹੀਂ। ਸ਼ਿਵਲਿੰਗ ਨੂੰ ਜਦੋਂ ਪੂਜਦੇ ਹਨ ਤਾਂ
ਉਨ੍ਹਾਂਨੂੰ ਬ੍ਰਹਮਾ ਨਹੀਂ ਕਹਾਂਗੇ। ਤਾਂ ਕੌਣ ਹੈ ਜਿਸਨੂੰ ਪੂਜਦੇ ਹਨ। ਉਨ੍ਹਾਂਨੂੰ ਵੀ ਈਸ਼ਰਵ ਸਮਝ
ਪੂਜਾ ਕਰਦੇ ਹਨ। ਤੁਸੀਂ ਜਦੋਂ ਪਹਿਲਾਂ - ਪਹਿਲਾਂ ਭਗਤੀ ਸ਼ੁਰੂ ਕਰਦੇ ਹੋ ਤਾਂ ਸ਼ਿਵਲਿੰਗ ਹੀਰੇ ਦਾ
ਬਣਾਉਂਦੇ ਹੋ। ਹੁਣ ਤਾਂ ਗਰੀਬ ਬਣ ਗਏ ਹੋ ਤਾਂ ਪੱਥਰ ਦਾ ਬਣਾਉਂਦੇ ਹਨ। ਹੀਰੇ ਦਾ ਲਿੰਗ ਉਸ ਵਕਤ 4-
5 ਹਜ਼ਾਰ ਦਾ ਹੋਵੇਗਾ। ਇਸ ਵਕਤ ਤਾਂ ਉਸ ਦਾ ਮੁੱਲ 5 - 7 ਲੱਖ ਹੋਵੇਗਾ। ਅਜਿਹੇ ਹੀਰੇ ਹੁਣ ਮੁਸ਼ਕਿਲ
ਨਿਕਲਦੇ ਹਨ। ਪੱਥਰ ਬੁੱਧੀ ਬਣ ਗਏ ਹਨ ਤਾਂ ਪੂਜਾ ਵੀ ਪੱਥਰ ਦੀ ਕਰਦੇ ਹਨ, ਗਿਆਨ ਬਿਗਰ। ਜਦੋਂ ਗਿਆਨ
ਹੈ ਤਾਂ ਪੂਜਾ ਨਹੀਂ ਕਰਦੇ ਹੋ। ਚੈਤੰਨ ਸਾਹਮਣੇ ਹੈ, ਉਨ੍ਹਾਂਨੂੰ ਹੀ ਤੁਸੀਂ ਯਾਦ ਕਰਦੇ ਹੋ। ਜਾਣਦੇ
ਹੋ ਯਾਦ ਨਾਲ ਵਿਕਰਮ ਵਿਨਾਸ਼ ਹੋਣਗੇ। ਗੀਤ ਵਿੱਚ ਵੀ ਕਹਿੰਦੇ ਹਨ- ਹੇ ਬੱਚਿਓ, ਪ੍ਰਾਣੀ ਕਿਹਾ ਜਾਂਦਾ
ਹੈ ਆਤਮਾ ਨੂੰ। ਪ੍ਰਾਣ ਨਿਕਲ ਗਿਆ ਫਿਰ ਜਿਵੇਂ ਮੁਰਦਾ ਹੈ। ਆਤਮਾ ਨਿਕਲ ਜਾਂਦੀ ਹੈ। ਆਤਮਾ ਹੈ
ਅਵਿਨਾਸ਼ੀ। ਆਤਮਾ ਜਦੋਂ ਸ਼ਰੀਰ ਵਿੱਚ ਪ੍ਰਵੇਸ਼ ਕਰਦੀ ਹੈ ਤਾਂ ਚੈਤੰਨ ਹੈ। ਬਾਪ ਕਹਿੰਦੇ ਹਨ - ਹੇ
ਆਤਮਾਓ, ਆਪਣੇ ਅੰਦਰ ਜਾਂਚ ਕਰੋ ਕਿਥੋਂ ਤੱਕ ਦੈਵੀ ਗੁਣਾਂ ਦੀ ਧਾਰਨਾ ਹੋਈ ਹੈ? ਕੋਈ ਵਿਕਾਰ ਤਾਂ ਨਹੀਂ
ਹੈ? ਚੋਰੀ ਚਕਾਰੀ ਆਦਿ ਦਾ ਕੋਈ ਆਸੁਰੀ ਗੁਣ ਤਾਂ ਨਹੀਂ ਹੈ ਨਾ? ਆਸੁਰੀ ਕਰਤੱਵ ਕਰਨ ਨਾਲ ਫਿਰ ਡਿੱਗ
ਪੈਣਗੇ। ਇੰਨ੍ਹਾਂ ਦਰਜਾ ਫਿਰ ਨਹੀਂ ਪਾ ਸਕਣਗੇ। ਖ਼ਰਾਬ ਆਦਤ ਨੂੰ ਮਿਟਾਉਣਾ ਜਰੂਰ ਹੈ। ਦੇਵਤਾ ਕਦੇ
ਕਿਸੇ ਤੇ ਗੁੱਸਾ ਨਹੀਂ ਕਰਦੇ। ਇੱਥੇ ਅਸੁਰਾਂ ਦਵਾਰਾ ਕਿੰਨੀ ਮਾਰ ਖਾਂਦੇ ਹਨ ਕਿਉਂਕਿ ਤੁਸੀਂ ਦੈਵੀ
ਸੰਪਰਦਾਇ ਬਣਦੇ ਹੋ ਤਾਂ ਮਾਇਆ ਕਿੰਨੀ ਦੁਸ਼ਮਣ ਬਣ ਜਾਂਦੀ ਹੈ। ਮਾਇਆ ਦੇ ਅਵਗੁਣ ਕੰਮ ਕਰਦੇ ਹਨ।
ਮਾਰਨਾ, ਤੰਗ ਕਰਨਾ, ਬੁਰਾ ਕੰਮ ਕਰਨਾ ਇਹ ਸਭ ਪਾਪ ਹਨ। ਤੁਹਾਨੂੰ ਬੱਚਿਆਂ ਨੂੰ ਤਾਂ ਬਹੁਤ ਸ਼ੁੱਧ
ਰਹਿਣਾ ਚਾਹੀਦਾ ਹੈ। ਚੋਰੀ ਚਕਾਰੀ ਆਦਿ ਕਰਨਾ ਤਾਂ ਮਹਾਨ ਪਾਪ ਹੈ। ਬਾਪ ਨਾਲ ਤੁਸੀਂ ਪ੍ਰਤਿੱਗਿਆ
ਕਰਦੇ ਆਏ ਹੋ - ਬਾਬਾ ਮੇਰਾ ਤਾਂ ਤੂੰ ਦੂਸਰਾ ਨਾ ਕੋਈ। ਅਸੀਂ ਤੁਹਾਨੂੰ ਹੀ ਯਾਦ ਕਰਾਂਗੇ।
ਭਗਤੀਮਾਰਗ ਵਿੱਚ ਭਾਵੇਂ ਗੀਤ ਗਾਉਂਦੇ ਹਨ ਪ੍ਰੰਤੂ ਉਨ੍ਹਾਂਨੂੰ ਪਤਾ ਨਹੀਂ ਹੈ ਕਿ ਯਾਦ ਨਾਲ ਕੀ
ਹੁੰਦਾ ਹੈ। ਉਹ ਤਾਂ ਬਾਪ ਨੂੰ ਜਾਣਦੇ ਹੀ ਨਹੀਂ। ਇੱਕ ਪਾਸੇ ਕਹਿੰਦੇ ਹਨ ਨਾਮ ਰੂਪ ਨਾਲੋਂ ਨਿਆਰਾ
ਹੈ, ਦੂਸਰੇ ਪਾਸੇ ਲਿੰਗ ਦੀ ਪੂਜਾ ਕਰਦੇ ਹਨ। ਤੁਹਾਨੂੰ ਚੰਗੀ ਤਰ੍ਹਾਂ ਸਮਝਕੇ ਫਿਰ ਸਮਝਾਉਣਾ ਹੈ।
ਬਾਪ ਕਹਿੰਦੇ ਹਨ ਇਹ ਵੀ ਜੱਜ ਕਰੋ ਕਿ ਮਹਾਨ ਆਤਮਾ ਕਿਸ ਨੂੰ ਕਿਹਾ ਜਾਵੇ? ਸ਼੍ਰੀਕ੍ਰਿਸ਼ਨ ਜੋ ਛੋਟਾ
ਬੱਚਾ ਸਵਰਗ ਦਾ ਪ੍ਰਿੰਸ ਹੈ, ਉਹ ਮਹਾਤਮਾ ਹੈ ਜਾਂ ਅੱਜਕਲ ਦੇ ਕਲਯੁਗੀ ਮਨੁੱਖ? ਉਹ ਵਿਕਾਰ ਨਾਲ ਪੈਦਾ
ਨਹੀਂ ਹੁੰਦਾ ਹੈ ਨਾ। ਉਹ ਹੈ ਨਿਰਵਿਕਾਰੀ ਦੁਨੀਆਂ। ਇਹ ਹੈ ਵਿਕਾਰੀ ਦੁਨੀਆਂ। ਨਿਰਵਿਕਾਰੀ ਨੂੰ
ਬਹੁਤ ਟਾਈਟਲ ਦੇ ਸਕਦੇ ਹਾਂ। ਵਿਕਾਰੀ ਦਾ ਕੀ ਟਾਈਟਲ ਹੈ? ਸ੍ਰੇਸ਼ਠਾਚਾਰੀ ਤਾਂ ਇੱਕ ਬਾਪ ਹੀ ਬਣਾਉਂਦੇ
ਹਨ। ਉਹ ਹੈ ਸਭ ਤੋਂ ਉੱਚ ਤੋਂ ਉੱਚ ਹੋਰ ਸਭ ਮਨੁੱਖ ਪਾਰ੍ਟਧਾਰੀ ਹਨ ਤਾਂ ਪਾਰਟ ਵਿੱਚ ਜਰੂਰ ਆਉਣਾ
ਪਵੇ। ਸਤਿਯੁਗ ਹੈ ਸ੍ਰੇਸ਼ਠ ਮਨੁੱਖਾਂ ਦੀ ਦੁਨੀਆਂ। ਜਾਨਵਰ ਆਦਿ ਸਭ ਸ੍ਰੇਸ਼ਠ ਹਨ। ਉੱਥੇ ਮਾਇਆ ਰਾਵਣ
ਹੀ ਨਹੀਂ। ਉੱਥੇ ਇਵੇਂ ਦੇ ਕੋਈ ਤਮੋਗੁਣੀ ਜਾਨਵਰ ਹੁੰਦੇ ਨਹੀਂ। ਤੁਹਾਨੂੰ ਪਤਾ ਹੈ - ਮੋਰ - ਡੇਲ
ਹੈ ਉਹ ਵਿਕਾਰ ਨਾਲ ਬੱਚਾ ਪੈਦਾ ਨਹੀਂ ਕਰਦੇ। ਉਨ੍ਹਾਂ ਦਾ ਅਥਰੂ ਡਿੱਗਦਾ ਹੈ, ਉਸ ਨੂੰ ਡੇਲ ਧਾਰਨ
ਕਰਦੀ ਹੈ। ਨੈਸ਼ਨਲ ਬਰਡ ਕਹਿੰਦੇ ਹਨ। ਸਤਿਯੁਗ ਵਿੱਚ ਵੀ ਵਿਕਾਰ ਦਾ ਨਾਮ ਨਹੀਂ। ਮੋਰ ਦੇ ਪੰਖ, ਪਹਿਲਾ
ਨੰਬਰ ਜੋ ਵਿਸ਼ਵ ਦਾ ਪ੍ਰਿੰਸ ਹੈ ਸ਼੍ਰੀਕ੍ਰਿਸ਼ਨ, ਉਨ੍ਹਾਂ ਦੇ ਮੱਥੇ ਤੇ ਲਗਾਉਂਦੇ ਹਨ। ਕੋਈ ਤਾਂ ਰਾਜ਼
ਹੋਵੇਗਾ ਨਾ। ਤਾਂ ਇਹ ਸਭ ਗੱਲਾਂ ਬਾਪ ਰਿਫਾਇਨ ਕਰ ਸਮਝਾਉਂਦੇ ਹਨ। ਉੱਥੇ ਬੱਚੇ ਕਿਵੇਂ ਪੈਦਾ ਹੁੰਦੇ
ਹਨ, ਉਹ ਤਾਂ ਤੁਸੀਂ ਜਾਣਦੇ ਜੋ। ਉੱਥੇ ਵਿਕਾਰ ਹੁੰਦੇ ਨਹੀਂ। ਬਾਪ ਕਹਿੰਦੇ ਹਨ ਤੁਹਾਨੂੰ ਦੇਵਤਾ
ਬਣਾਉਂਦੇ ਹਾਂ ਤਾਂ ਆਪਣੀ ਜਾਂਚ ਪੂਰੀ ਕਰੋ। ਮਿਹਨਤ ਬਿਗਰ ਵਿਸ਼ਵ ਦਾ ਮਾਲਿਕ ਥੋੜ੍ਹੇ ਹੀ ਬਣ ਸਕਣਗੇ।
ਜਿਵੇਂ ਤੁਹਾਡੀ ਆਤਮਾ ਬਿੰਦੀ ਹੈ ਉਵੇਂ ਬਾਪ ਵੀ ਬਿੰਦੀ ਹੈ। ਇਸ ਵਿੱਚ ਮੁੰਝਣ ਦੀ ਕੋਈ ਲੋੜ ਨਹੀਂ
ਹੈ। ਕੋਈ ਕਹਿੰਦੇ ਹਨ ਅਸੀਂ ਵੇਖੀਏ। ਬਾਪ ਕਹਿੰਦੇ ਹਨ ਵੇਖਣ ਵਾਲਿਆਂ ਦੀ ਤਾਂ ਤੁਸੀਂ ਬਹੁਤ ਪੂਜਾ
ਕੀਤੀ। ਫਾਇਦਾ ਕੁਝ ਵੀ ਹੋਇਆ ਨਹੀਂ। ਹੁਣ ਚੰਗੀ ਤਰ੍ਹਾਂ ਮੈਂ ਤੁਹਾਨੂੰ ਸਮਝਾਉਂਦਾ ਹਾਂ। ਮੇਰੇ
ਵਿੱਚ ਸਾਰਾ ਪਾਰ੍ਟ ਭਰਿਆ ਹੋਇਆ ਹੈ। ਸੁਪ੍ਰੀਮ ਸੋਲ ਹਾਂ ਨਾ, ਸੁਪ੍ਰੀਮ ਫਾਦਰ। ਕੋਈ ਵੀ ਬੱਚਾ ਆਪਣੇ
ਲੌਕਿਕ ਬਾਪ ਨੂੰ ਇਵੇਂ ਨਹੀਂ ਕਹਿਣਗੇ। ਇੱਕ ਨੂੰ ਹੀ ਕਿਹਾ ਜਾਂਦਾ ਹੈ। ਸੰਨਿਆਸੀਆਂ ਨੂੰ ਤਾਂ ਬੱਚੇ
ਹਨ ਨਹੀਂ ਜੋ ਬਾਪ ਕਹਿਣ। ਇਹ ਤਾਂ ਸਭ ਆਤਮਾਵਾਂ ਦਾ ਬਾਪ ਹੈ, ਜੋ ਵਰਸਾ ਦਿੰਦੇ ਹਨ। ਉਨ੍ਹਾਂ ਦਾ
ਕੋਈ ਗ੍ਰਹਿਸਤ ਆਸ਼ਰਮ ਤਾਂ ਠਹਿਰਿਆ ਨਹੀਂ। ਬਾਪ ਬੈਠ ਸਮਝਾਉਂਦੇ ਹਨ - ਤੁਸੀਂ ਹੀ 84 ਜਨਮ ਭੋਗੇ ਹਨ।
ਪਹਿਲੇ - ਪਹਿਲੇ ਤੁਸੀਂ ਸਤੋ ਪ੍ਰਧਾਨ ਸੀ ਫਿਰ ਥਲੇ ਉਤਰਦੇ ਆਏ ਹੋ। ਹੁਣ ਕੋਈ ਆਪਣੇ ਨੂੰ ਸੁਪਰੀਮ
ਥੋੜ੍ਹੀ ਨਾ ਕਹਿਣਗੇ, ਹੁਣ ਤਾਂ ਨੀਚ ਸਮਝਦੇ ਹਨ। ਬਾਪ ਬਾਰ - ਬਾਰ ਸਮਝਾਉਂਦੇ ਹਨ ਮੂਲ ਗੱਲ ਕਿ ਆਪਣੇ
ਅੰਦਰ ਵੇਖੋ ਕਿ ਸਾਡੇ ਵਿੱਚ ਕੋਈ ਵਿਕਾਰ ਤੇ ਨਹੀਂ ਹੈ? ਰਾਤ ਨੂੰ ਰੋਜ਼ ਆਪਣਾ ਪੋਤਾਮੇਲ ਕੱਢੋ। ਵਪਾਰੀ
ਸਦਾ ਪੋਤਾਮੇਲ ਕੱਢਦੇ ਹਨ। ਗੌਰਮਿੰਟ ਸਰਵੈਂਟ ਪੋਤਾਮੇਲ ਨਹੀਂ ਕੱਢ ਸਕਦੇ। ਉਨ੍ਹਾਂਨੂੰ ਤੇ ਮੁਕਰਰ
ਤਨਖਾਹ ਮਿਲਦੀ ਹੈ। ਇਸ ਗਿਆਨ ਮਾਰਗ ਵਿੱਚ ਵੀ ਵਪਾਰੀ ਤਿੱਖੇ ਜਾਂਦੇ ਹਨ, ਪੜ੍ਹੇ - ਲਿਖੇ ਅਫ਼ਸਰ ਇਨਾਂ
ਨਹੀਂ। ਵਪਾਰ ਵਿੱਚ ਤਾਂ ਅੱਜ 50 ਕਮਾਇਆ, ਕਲ 60 ਕਮਾਉਣਗੇ। ਕਦੇ ਘਾਟਾ ਵੀ ਹੋ ਜਾਵੇਗਾ। ਗੌਰਮਿੰਟ
ਸਰਵੈਂਟ ਦੀ ਫਿਕਸ ਪੇ ਹੁੰਦੀ ਹੈ। ਇਸ ਕਮਾਈ ਵਿੱਚ ਵੀ ਜੇਕਰ ਦੇਹੀ - ਅਭਿਮਾਨੀ ਨਹੀਂ ਹੋਵੋਂਗੇ ਤਾਂ
ਘਾਟਾ ਪੈ ਜਾਵੇਗਾ। ਮਾਤਾਵਾਂ ਤਾਂ ਵਪਾਰ ਕਰਦੀਆਂ ਨਹੀਂ। ਉਨ੍ਹਾਂ ਦੇ ਲਈ ਫਿਰ ਹੋਰ ਵੀ ਸਹਿਜ ਹੈ।
ਕੰਨਿਆਵਾਂ ਦੇ ਲਈ ਵੀ ਸਹਿਜ ਹੈ ਕਿਉਂਕਿ ਮਾਤਾਵਾਂ ਨੂੰ ਤੇ ਸੀੜੀ ਉਤਰਨੀ ਪੈਂਦੀ ਹੈ। ਬਲਿਹਾਰੀ
ਉਨ੍ਹਾਂ ਦੀ ਜੋ ਇੰਨੀ ਮਿਹਨਤ ਕਰਦੀਆਂ ਹਨ। ਕੰਨਿਆਵਾਂ ਤਾਂ ਵਿਕਾਰ ਵਿੱਚ ਗਈਆਂ ਹੀ ਨਹੀਂ ਤਾਂ ਛੱਡਣ
ਫਿਰ ਕੀ। ਪੁਰਸ਼ਾਂ ਨੂੰ ਤੇ ਮਿਹਨਤ ਲੱਗਦੀ ਹੈ। ਕਟੁੰਬ ਪਰਿਵਾਰ ਦੀ ਸੰਭਾਲ ਕਰਨੀ ਪੈਂਦੀ ਹੈ। ਸੀੜੀ
ਜੋ ਚੜ੍ਹੀ ਹੈ ਉਹ ਸਾਰੀ ਉਤਰਨੀ ਪੈਂਦੀ ਹੈ। ਘੜੀ - ਘੜੀ ਮਾਇਆ ਥੱਪੜ ਮਾਰਕੇ ਸੁੱਟ ਦਿੰਦੀ ਹੈ। ਹੁਣ
ਤੁਸੀਂ ਬੀ. ਕੇ. ਦੇ ਬਣੇ ਹੋ। ਕੁਮਾਰੀਆਂ ਪਵਿੱਤਰ ਹੀ ਹੁੰਦੀਆਂ ਹਨ। ਸਭ ਤੋਂ ਜ਼ਿਆਦਾ ਹੁੰਦਾ ਹੈ ਪਤੀ
ਦਾ ਪ੍ਰੇਮ। ਤੁਹਾਨੂੰ ਤੇ ਪਤੀਆਂ ਦੇ ਪਤੀ ( ਪ੍ਰਮਾਤਮਾ ) ਨੂੰ ਯਾਦ ਕਰਨਾ ਹੈ ਹੋਰ ਸਭ ਨੂੰ ਭੁੱਲ
ਜਾਣਾ ਹੈ। ਮਾਂ - ਬਾਪ ਦਾ ਬੱਚਿਆਂ ਵਿੱਚ ਮੋਹ ਹੁੰਦਾ ਹੈ। ਬੱਚੇ ਤਾਂ ਹਨ ਹੀ ਅਣਜਾਣ। ਸ਼ਾਦੀ ਦੇ
ਬਾਦ ਮੋਹ ਸ਼ੁਰੂ ਹੁੰਦਾ ਹੈ। ਪਹਿਲਾਂ ਇਸਤਰੀ ਪਿਆਰੀ ਲੱਗਦੀ ਹੈ ਫਿਰ ਵਿਕਾਰਾਂ ਵਿੱਚ ਭੇਜਣ ਦੀ ਸੀੜੀ
ਸ਼ੁਰੂ ਕਰ ਦਿੰਦੇ ਹਨ। ਕੁਮਾਰੀ ਨਿਰਵਿਕਾਰੀ ਹੈ ਤਾਂ ਪੂਜੀ ਜਾਂਦੀ ਹੈ। ਤੁਹਾਡਾ ਨਾਮ ਹੈ ਬੀ. ਕੇ.।
ਤੁਸੀਂ ਮਹਿਮਾ ਲਾਇਕ ਬਣ ਫਿਰ ਪੂਜਾ ਲਾਇਕ ਬਣਦੇ ਹੋ। ਬਾਪ ਵੀ ਤੁਹਾਡਾ ਟੀਚਰ ਵੀ ਹੈ। ਤਾਂ ਤੁਹਾਨੂੰ
ਬੱਚਿਆਂ ਨੂੰ ਨਸ਼ਾ ਰਹਿਣਾ ਚਾਹੀਦਾ ਹੈ, ਅਸੀਂ ਸਟੂਡੈਂਟ ਹਾਂ। ਭਗਵਾਨ ਜਰੂਰ ਭਗਵਾਨ - ਭਗਵਤੀ ਹੀ
ਬਣਾਉਣਗੇ। ਸਿਰ੍ਫ ਸਮਝਾਇਆ ਜਾਂਦਾ ਹੈ - ਭਗਵਾਨ ਇੱਕ ਹੈ। ਬਾਕੀ ਸਭ ਹਨ ਭਾਈ - ਭਾਈ। ਦੂਸਰਾ ਕੋਈ
ਕੁਨੈਕਸ਼ਨ ਨਹੀਂ। ਪ੍ਰਜਾਪਿਤਾ ਬ੍ਰਹਮਾ ਤੋਂ ਰਚਨਾ ਹੁੰਦੀ ਹੈ ਫਿਰ ਵ੍ਰਿਧੀ ਹੁੰਦੀ ਹੈ। ਆਤਮਾਵਾਂ ਦੀ
ਵ੍ਰਿਧੀ ਨਹੀਂ ਕਹਾਂਗੇ। ਵ੍ਰਿਧੀ ਮਨੁੱਖਾਂ ਦੀ ਹੁੰਦੀ ਹੈ। ਆਤਮਾਵਾਂ ਦਾ ਤੇ ਲਿਮਿਟ ਨੰਬਰ ਹੈ।
ਬਹੁਤ ਆਉਂਦੇ ਰਹਿੰਦੇ ਹਨ। ਜਦੋਂ ਤੱਕ ਉੱਥੇ ਹਨ, ਆਉਂਦੇ ਰਹਿਣਗੇ। ਝਾੜ ਵੱਧਦਾ ਰਹੇਗਾ। ਇਵੇਂ ਨਹੀਂ
ਕਿ ਸੁੱਕ ਜਾਵੇਗਾ। ਇਸਦੀ ਭੇਂਟ ਬੈਨਣ ਟ੍ਰੀ ਨਾਲ ਕੀਤੀ ਜਾਂਦੀ ਹੈ। ਫਾਊਂਡੇਸ਼ਨ ਹੈ ਨਹੀਂ। ਬਾਕੀ
ਸਾਰਾ ਝਾੜ ਖੜ੍ਹਾ ਹੈ। ਤੁਹਾਡਾ ਵੀ ਉਵੇਂ ਹੈ। ਫਾਊਂਡੇਸ਼ਨ ਹੈ ਨਹੀਂ। ਕੁਝ ਨਾ ਕੁਝ ਨਿਸ਼ਾਨੀ ਹੈ।
ਹੁਣ ਤੱਕ ਵੀ ਮੰਦਿਰ ਬਣਾਉਂਦੇ ਰਹਿੰਦੇ ਹਨ। ਮਨੁੱਖਾਂ ਨੂੰ ਥੋੜ੍ਹੀ ਨਾ ਪਤਾ ਹੈ ਕਿ ਦੇਵਤਾਵਾਂ ਦਾ
ਰਾਜ ਕਦੋਂ ਸੀ। ਫਿਰ ਕਿਥੇ ਗਿਆ? ਇਹ ਨਾਲੇਜ ਤੁਹਾਨੂੰ ਬ੍ਰਾਹਮਣਾਂ ਨੂੰ ਹੀ ਹੈ। ਮਨੁੱਖਾਂ ਨੂੰ ਇਹ
ਪਤਾ ਹੀ ਨਹੀਂ ਕਿ ਪਰਮਾਤਮਾ ਦਾ ਸਵਰੂਪ ਬਿੰਦੀ ਹੈ। ਗੀਤਾ ਵਿੱਚ ਲਿਖ ਦਿੱਤਾ ਹੈ ਕਿ ਉਹ ਅਖੰਡ ਜੋਤੀ
ਸਵਰੂਪ ਹੈ। ਪਹਿਲੋਂ ਬਹੁਤਿਆਂ ਨੂੰ ਸਾਖਸ਼ਾਤਕਾਰ ਹੁੰਦਾ ਸੀ ਭਾਵਨਾ ਅਨੁਸਾਰ। ਬਹੁਤ ਲਾਲ - ਲਾਲ ਹੋ
ਜਾਂਦੇ ਸਨ। ਬਸ ਅਸੀਂ ਨਹੀਂ ਸਹਿਣ ਕਰ ਸਕਦੇ। ਹੁਣ ਉਹ ਤਾਂ ਸਾਖਸ਼ਾਤਕਾਰ ਸੀ। ਬਾਪ ਕਹਿੰਦੇ ਹਨ
ਸਾਖਸ਼ਾਤਕਾਰ ਨਾਲ ਕੋਈ ਕਲਿਆਣ ਨਹੀਂ। ਇੱਥੇ ਤਾਂ ਮੁੱਖ ਹੈ ਯਾਦ ਦੀ ਯਾਤਰਾ। ਜਿਵੇਂ ਪਾਰਾ ਖਿਸਕ
ਜਾਂਦਾ ਹੈ ਨਾ। ਯਾਦ ਵੀ ਘੜੀ - ਘੜੀ ਖਿਸਕ ਜਾਂਦੀ ਹੈ। ਕਿੰਨਾ ਚਾਹੁੰਦੇ ਹਨ। ਕਿੰਨਾ ਚਾਹੁੰਦੇ ਹਨ
ਬਾਪ ਨੂੰ ਯਾਦ ਕਰੀਏ ਫਿਰ ਹੋਰ - ਹੋਰ ਖਿਆਲ ਆ ਜਾਂਦੇ ਹਨ। ਇਸ ਵਿੱਚ ਹੀ ਤੁਹਾਡੀ ਰੇਸ ਹੈ। ਇਵੇਂ
ਨਹੀਂ ਕਿ ਫੱਟ ਨਾਲ ਪਾਪ ਮਿਟ ਜਾਣਗੇ। ਸਮੇਂ ਲਗਦਾ ਹੈ। ਕਰਮਾਤੀਤ ਅਵਸਥਾ ਹੋ ਜਾਵੇ ਤਾਂ ਫਿਰ ਇਹ
ਸ਼ਰੀਰ ਹੀ ਨਾ ਰਹੇ। ਪਰੰਤੂ ਹੁਣ ਕੋਈ ਕਰਮਾਤੀਤ ਅਵਸਥਾ ਨੂੰ ਨਹੀਂ ਪਾ ਸਕਦੇ ਹਨ। ਫਿਰ ਉਨ੍ਹਾਂਨੂੰ
ਸਤਿਯੁਗੀ ਸ਼ਰੀਰ ਚਾਹੀਦਾ ਹੈ। ਤਾਂ ਹੁਣ ਤੁਹਾਨੂੰ ਬੱਚਿਆਂ ਨੂੰ ਬਾਪ ਨੂੰ ਹੀ ਯਾਦ ਕਰਨਾ ਹੈ। ਆਪਣੇ
ਨੂੰ ਵੇਖਦੇ ਰਹੋ - ਸਾਡੇ ਤੋਂ ਕੋਈ ਬੁਰਾ ਕੰਮ ਤੇ ਨਹੀਂ ਹੁੰਦਾ ਹੈ? ਪੋਤਾਮੇਲ ਜ਼ਰੂਰ ਰੱਖਣਾ ਹੈ।
ਅਜਿਹੇ ਵਪਾਰੀ ਝੱਟ ਸ਼ਾਹੂਕਾਰ ਬਣ ਸਕਦੇ ਹਨ।
ਬਾਪ ਦੇ ਕੋਲ ਜੋ ਨਾਲੇਜ ਹੈ ਉਹ ਦੇ ਰਹੇ ਹਨ। ਬਾਪ ਕਹਿੰਦੇ ਹਨ ਮੇਰੀ ਆਤਮਾ ਵਿੱਚ ਇਹ ਗਿਆਨ ਨੂੰਧਿਆ
ਹੋਇਆ ਹੈ। ਹੂਬਹੂ ਤੁਹਾਨੂੰ ਉਹ ਹੀ ਬੋਲਣਗੇ ਜੋ ਕਲਪ ਪਹਿਲੋਂ ਗਿਆਨ ਦਿੱਤਾ ਸੀ। ਬੱਚਿਆਂ ਨੂੰ ਹੀ
ਸਮਝਾਉਣਗੇ, ਹੋਰ ਕੀ ਜਾਨਣ। ਤੁਸੀਂ ਇਸ ਸ੍ਰਿਸ਼ਟੀ ਚੱਕਰ ਨੂੰ ਜਾਣਦੇ ਹੋ, ਇਸ ਵਿੱਚ ਸਭ ਐਕਟਰਜ ਦਾ
ਪਾਰ੍ਟ ਨੂੰਧਿਆ ਹੋਇਆ ਹੈ। ਬਦਲ ਸਦਲ ਨਹੀਂ ਸਕਦਾ। ਨਾ ਕੋਈ ਛੁਟਕਾਰਾ ਪਾ ਸਕਦਾ ਹੈ। ਹਾਂ ਬਾਕੀ ਸਮੇਂ
ਮੁਕਤੀ ਮਿਲਦੀ ਹੈ। ਤੁਸੀਂ ਤਾਂ ਆਲ ਰਾਊਂਡਰ ਹੋ। 84 ਜਨਮ ਲੈਂਦੇ ਹੋ। ਬਾਕੀ ਸਭ ਆਪਣੇ ਘਰ ਵਿੱਚ
ਹੋਣਗੇ ਫਿਰ ਪਿਛਾੜੀ ਵਿੱਚ ਆਉਣਗੇ। ਮੋਖਸ਼ ਚਾਹੁਣ ਵਾਲੇ ਇੱਥੇ ਆਉਣਗੇ ਨਹੀਂ। ਉਹ ਫਿਰ ਪਿਛਾੜੀ ਵਿੱਚ
ਚਲੇ ਜਾਣਗੇ। ਗਿਆਨ ਕਦੇ ਸੁਣਨਗੇ ਨਹੀਂ। ਮੱਛਰਾਂ ਤਰ੍ਹਾਂ ਆਏ ਅਤੇ ਗਏ। ਤੁਸੀਂ ਤਾਂ ਡਰਾਮਾ ਅਨੁਸਾਰ
ਪੜ੍ਹਦੇ ਹੋ। ਜਾਣਦੇ ਹੋ ਬਾਬਾ ਨੇ 5 ਹਜ਼ਾਰ ਵਰ੍ਹੇ ਪਹਿਲੇ ਵੀ ਇਵੇਂ ਰਾਜਯੋਗ ਸਿਖਾਇਆ ਸੀ। ਤੁਸੀਂ
ਫਿਰ ਹੋਰਾਂ ਨੂੰ ਸਮਝਾਉਂਦੇ ਹੋ ਕਿ ਸ਼ਿਵਬਾਬਾ ਇਵੇਂ ਕਹਿੰਦੇ ਹਨ। ਹੁਣ ਤੁਸੀਂ ਜਾਣਦੇ ਹੋ ਅਸੀਂ
ਕਿੰਨੇਂ ਉੱਚੇ ਸੀ, ਹੁਣ ਕਿੰਨੇਂ ਨੀਚ ਬਣੇ ਹੋ। ਫਿਰ ਬਾਪ ਉੱਚ ਬਣਾਉਂਦੇ ਹਨ ਤਾਂ ਅਜਿਹਾ ਪੁਰਸ਼ਾਰਥ
ਕਰਨਾ ਚਾਹੀਦਾ ਹੈ ਨਾ। ਇੱਥੇ ਤੁਸੀਂ ਆਉਂਦੇ ਹੋ ਰਿਫਰੇਸ਼ ਹੋਣ। ਇਸ ਦਾ ਨਾਮ ਹੀ ਪਿਆ ਹੈ ਮਧੂਬਨ।
ਤੁਹਾਡੇ ਕਲਕੱਤਾ ਜਾਂ ਬਾਮਬੇ ਵਿੱਚ ਥੋੜ੍ਹੀ ਨਾ ਮੁਰਲੀ ਚਲਾਉਂਦੇ ਹਨ। ਮਧੂਬਨ ਵਿੱਚ ਹੀ ਮੁਰਲੀ ਬਾਜੇ।
ਮੁਰਲੀ ਸੁਣਨ ਦੇ ਲਈ ਬਾਪ ਦੇ ਕੋਲ ਆਉਣਾ ਹੋਵੇਗਾ ਰਿਫਰੇਸ਼ ਹੋਣ। ਨਵੇਂ - ਨਵੇਂ ਪੁਆਇੰਟਸ ਨਿਕਲਦੇ
ਰਹਿੰਦੇ ਹਨ। ਸਾਹਮਣੇ ਸੁਣਨ ਨਾਲ ਫੀਲ ਕਰਦੇ ਹੋ, ਬਹੁਤ ਫਰਕ ਰਹਿੰਦਾ ਹੈ। ਅੱਗੇ ਜਾਕੇ ਬਹੁਤ ਪਾਰ੍ਟ
ਵੇਖਣੇ ਹਨ। ਬਾਬਾ ਪਹਿਲੋਂ - ਪਹਿਲੋਂ ਸਭ ਸੁਣਾ ਦੇਣ ਤਾਂ ਟੇਸਟ ਨਿਕਲ ਜਾਵੇ। ਹੋਲੀ - ਹੋਲੀ ਇਮਰਜ
ਹੁੰਦਾ ਜਾਂਦਾ ਹੈ। ਇੱਕ ਸੈਕਿੰਡ ਨਾ ਮਿਲੇ ਦੂਜੇ ਨਾਲ। ਬਾਪ ਆਏ ਹਨ ਰੂਹਾਨੀ ਸੇਵਾ ਕਰਨ ਤਾਂ ਬੱਚਿਆਂ
ਦਾ ਵੀ ਫਰਜ਼ ਹੈ ਰੂਹਾਨੀ ਸੇਵਾ ਕਰਨਾ। ਘੱਟ ਤੋੰ ਘੱਟ ਇਹ ਤਾਂ ਦੱਸੋ - ਬਾਪ ਨੂੰ ਯਾਦ ਕਰੋ ਅਤੇ
ਪਵਿੱਤਰ ਬਣੋ। ਪਵਿਤ੍ਰਤਾ ਵਿੱਚ ਹੀ ਫੇਲ੍ਹ ਹੁੰਦੇ ਹਨ ਕਿਉਂਕਿ ਯਾਦ ਨਹੀਂ ਕਰਦੇ ਹਨ। ਤੁਹਾਨੂੰ
ਬੱਚਿਆਂ ਨੂੰ ਬਹੁਤ ਖੁਸ਼ੀ ਹੋਣੀ ਚਾਹੀਦੀ ਹੈ। ਅਸੀਂ ਬੇਹੱਦ ਦੇ ਬਾਪ ਦੇ ਸਾਮ੍ਹਣੇ ਬੈਠੇ ਹਾਂ ਜਿਸਨੂੰ
ਕੋਈ ਵੀ ਨਹੀਂ ਜਾਣਦੇ ਹਨ। ਗਿਆਨ ਦਾ ਸਾਗਰ ਉਹ ਸ਼ਿਵਬਾਬਾ ਹੀ ਹੈ। ਦੇਹਧਾਰੀਆਂ ਤੋਂ ਬੁੱਧੀਯੋਗ ਕੱਢ
ਦੇਣਾ ਚਾਹੀਦਾ ਹੈ। ਸ਼ਿਵਬਾਬਾ ਦਾ ਇਹ ਰੱਥ ਹੈ। ਇਨ੍ਹਾਂ ਦਾ ਰਿਗਾਰਡ ਨਹੀਂ ਰੱਖੋਗੇ ਤਾਂ ਧਰਮਰਾਜ
ਤੋਂ ਬਹੁਤ ਡੰਡੇ ਖਾਣੇ ਪੈਣਗੇ। ਵੱਡਿਆਂ ਦਾ ਰਿਗਾਰਡ ਤਾਂ ਰੱਖਣਾ ਹੈ ਨਾ। ਆਦਿ ਦੇਵ ਦਾ ਕਿੰਨਾਂ
ਰਿਗਾਰਡ ਰੱਖਦੇ ਹਨ। ਜੜ੍ਹ ਚਿੱਤਰ ਦਾ ਇਨਾਂ ਰਿਗਾਰਡ ਹੈ ਤਾਂ ਚੈਤੰਨ ਦਾ ਕਿੰਨਾ ਰੱਖਣਾ ਚਾਹੀਦਾ
ਹੈ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ
। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਅੰਦਰ ਵਿੱਚ
ਆਪਣੀ ਜਾਂਚ ਕਰ ਦੈਵੀਗੁਣ ਧਾਰਨ ਕਰਨੇ ਹਨ। ਖ਼ਰਾਬ ਆਦਤਾਂ ਨੂੰ ਕੱਢਣਾ ਹੈ। - ਬਾਬਾ ਅਸੀਂ ਕੋਈ ਵੀ
ਬੁਰਾ ਕੰਮ ਨਹੀਂ ਕਰਾਂਗੇ।
2. ਕਰਮਾਤੀਤ ਅਵਸਥਾ ਨੂੰ ਪ੍ਰਾਪਤ ਕਰਨ ਲਈ ਯਾਦ ਦੀ ਰੇਸ ਕਰਨੀ ਹੈ। ਰੂਹਾਨੀ ਸੇਵਾ ਵਿੱਚ ਤਿਆਰ
ਰਹਿਣਾ ਹੈ। ਵੱਡਿਆਂ ਦਾ ਰਿਗਾਰਡ ਰੱਖਣਾ ਹੈ।
ਵਰਦਾਨ:-
ਸਭ ਖਜ਼ਾਨਿਆਂ ਨੂੰ ਸਵ ਦੇ ਪ੍ਰਤੀ ਅਤੇ ਦੂਜਿਆਂ ਦੇ ਪ੍ਰਤੀ ਯੂਜ ਕਰਨ ਵਾਲੇ ਅਖੰਡ ਮਹਾਦਾਨੀ ਭਵ:
ਜਿਵੇਂ ਬਾਪ ਦਾ ਭੰਡਾਰਾ
ਸਦਾ ਚਲਦਾ ਰਹਿੰਦਾ ਹੈ, ਰੋਜ਼ ਦਿੰਦੇ ਹਨ ਇਵੇਂ ਤੁਹਾਡਾ ਵੀ ਅਖੰਡ ਲੰਗਰ ਚਲਦਾ ਰਹੇ ਕਿਉਂਕਿ ਤੁਹਾਡੇ
ਕੋਲ ਗਿਆਨ ਦਾ, ਸ਼ਕਤੀਆਂ ਦਾ, ਖੁਸ਼ੀਆਂ ਦਾ ਭਰਪੂਰ ਭੰਡਾਰਾ ਹੈ। ਇਸ ਨੂੰ ਨਾਲ ਰੱਖਣ ਜਾਂ ਯੂਜ ਕਰਨ
ਵਿੱਚ ਕੋਈ ਵੀ ਖ਼ਤਰਾ ਨਹੀਂ ਹੈ। ਇਹ ਭੰਡਾਰਾ ਖੁਲਿਆ ਹੋਵੇਗਾ ਤਾਂ ਚੋਰ ਨਹੀਂ ਆਵੇਗਾ। ਬੰਦ ਰੱਖਾਂਗੇ
ਤਾਂ ਚੋਰ ਆ ਜਾਣਗੇ ਇਸਲਈ ਰੋਜ ਆਪਣੇ ਮਿਲੇ ਹੋਏ ਖਜਾਨੇ ਨੂੰ ਵੇਖੋ ਅਤੇ ਆਪਣੇ ਲਈ ਅਤੇ ਦੂਜਿਆਂ ਦੇ
ਲਈ ਯੂਜ ਕਰੋ ਤਾਂ ਅਖੰਡ ਮਹਾਦਾਨੀ ਬਣ ਜਾਵੋਗੇ।
ਸਲੋਗਨ:-
ਸੁਣੇ ਹੋਏ ਨੂੰ
ਮਨਣ ਕਰੋ, ਮਨਣ ਕਰਨ ਨਾਲ ਹੀ ਸ਼ਕਤੀਸ਼ਾਲੀ ਬਣੋਗੇ।