25.11.20        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਉੱਚ ਤੋਂ ਉੱਚ ਪਦਵੀ ਪਾਉਣੀ ਹੈ ਤਾਂ ਯਾਦ ਦੀ ਯਾਤਰਾ ਵਿੱਚ ਮਸਤ ਰਹੋ - ਇਹ ਹੀ ਹੈ ਰੂਹਾਨੀ ਫਾਂਸੀ, ਬੁੱਧੀ ਆਪਣੇ ਘਰ ਵਿੱਚ ਲਟਕੀ ਰਹੇ"

ਪ੍ਰਸ਼ਨ:-
ਜਿੰਨ੍ਹਾਂ ਦੀ ਬੁੱਧੀ ਵਿੱਚ ਗਿਆਨ ਦੀ ਧਾਰਨਾ ਨਹੀਂ ਹੁੰਦੀ ਹੈ, ਉਨ੍ਹਾਂ ਦੀ ਨਿਸ਼ਾਨੀ ਕੀ ਹੋਵੇਗੀ?

ਉੱਤਰ:-
ਉਹ ਛੋਟੀਆਂ - ਛੋਟੀਆਂ ਗੱਲਾਂ ਵਿੱਚ ਰੰਜ (ਨਾਰਾਜ਼) ਹੁੰਦੇ ਰਹਿਣਗੇ। ਜਿਸਦੀ ਬੁੱਧੀ ਵਿੱਚ ਜਿੰਨਾ ਗਿਆਨ ਧਾਰਨ ਹੋਵੇਗਾ ਉਤਨੀ ਉਸਨੂੰ ਖੁਸ਼ੀ ਰਹੇਗੀ। ਬੁੱਧੀ ਵਿੱਚ ਜੇਕਰ ਇਹ ਗਿਆਨ ਰਹੇ ਕਿ ਹੁਣ ਦੁਨੀਆਂ ਨੇ ਹੇਠਾਂ ਜਾਣਾ ਹੀ ਹੈ, ਇਸ ਵਿੱਚ ਨੁਕਸਾਨ ਹੀ ਹੋਣਾ ਹੈ, ਤਾਂ ਕਦੇ ਰੰਜ ਨਹੀਂ ਹੋਵੋਗੇ। ਸਦਾ ਖੁਸ਼ੀ ਰਹੇਗੀ।

ਓਮ ਸ਼ਾਂਤੀ
ਮਿੱਠੇ - ਮਿੱਠੇ ਰੂਹਾਨੀ ਬੱਚਿਆਂ ਪ੍ਰਤੀ ਰੂਹਾਨੀ ਬਾਪ ਬੈਠ ਸਮਝਾਉਂਦੇ ਹਨ। ਬੱਚੇ ਸਮਝਦੇ ਹਨ ਉੱਚ ਤੋਂ ਉੱਚ ਭਗਵਾਨ ਕਿਹਾ ਜਾਂਦਾ ਹੈ। ਆਤਮਾ ਦਾ ਬੁੱਧੀਯੋਗ ਘਰ ਵੱਲ ਜਾਣਾ ਚਾਹੀਦਾ ਹੈ। ਪਰੰਤੂ ਅਜਿਹਾ ਇੱਕ ਵੀ ਮਨੁੱਖ ਦੁਨੀਆਂ ਵਿੱਚ ਨਹੀਂ ਹੈ, ਜਿਸਨੂੰ ਇਹ ਬੁੱਧੀ ਵਿੱਚ ਆਉਂਦਾ ਹੋਵੇ। ਸੰਨਿਆਸੀ ਲੋਕੀ ਵੀ ਬ੍ਰਹਮ ਨੂੰ ਘਰ ਨਹੀਂ ਸਮਝਦੇ ਉਹ ਤਾਂ ਸਮਝਦੇ ਬ੍ਰਹਮ ਵਿੱਚ ਲੀਨ ਹੋ ਜਾਵਾਂਗੇ ਤਾਂ ਘਰ ਥੋੜ੍ਹੀ ਨਾ ਹੋਇਆ। ਘਰ ਵਿੱਚ ਠਹਿਰਣਾ ਹੁੰਦਾ ਹੈ। ਤੁਹਾਡੀ ਬੱਚਿਆਂ ਦੀ ਬੁੱਧੀ ਉੱਥੇ ਰਹਿਣੀ ਚਾਹੀਦੀ ਹੈ। ਜਿਸ ਤਰ੍ਹਾਂ ਕੋਈ ਫਾਂਸੀ ਤੇ ਚੜਦਾ ਹੈ ਨਾ - ਤੁਸੀਂ ਹੁਣ ਰੂਹਾਨੀ ਫਾਂਸੀ ਤੇ ਚੜੇ ਹੋ। ਅੰਦਰ ਵਿੱਚ ਹੈ ਸਾਨੂੰ ਉੱਚ ਤੇ ਉੱਚ ਬਾਪ ਆਕੇ ਉੱਚ ਤੇ ਉੱਚ ਘਰ ਲੈ ਜਾਂਦੇ ਹਨ। ਹੁਣ ਸਾਨੂੰ ਘਰ ਜਾਣਾ ਹੈ। ਉੱਚ ਤੇ ਉੱਚ ਬਾਬਾ ਸਾਨੂੰ ਫੇਰ ਤੋਂ ਉੱਚ ਤੇ ਉੱਚ ਪਦ ਪ੍ਰਾਪਤ ਕਰਾਉਂਦੇ ਹਨ। ਰਾਵਣ ਰਾਜ ਵਿੱਚ ਸਭ ਨੀਚ ਹਨ। ਉਹ ਉੱਚ ਇਹ ਨੀਚ। ਉਨ੍ਹਾਂਨੂੰ ਉੱਚ ਦਾ ਪਤਾ ਹੀ ਨਹੀਂ। ਹੁਣ ਤੁਸੀਂ ਸਮਝਦੇ ਹੋ ਉੱਚ ਤੇ ਉੱਚ ਇੱਕ ਭਗਵਾਨ ਨੂੰ ਹੀ ਕਿਹਾ ਜਾਂਦਾ ਹੈ। ਬੁੱਧੀ ਉੱਪਰ ਚਲੀ ਜਾਂਦੀ ਹੈ। ਉਹ ਹੈ ਪਰਮਧਾਮ ਵਿੱਚ ਰਹਿਣ ਵਾਲਾ। ਇਹ ਕੋਈ ਵੀ ਨਹੀਂ ਸਮਝਦੇ ਹਨ, ਅਸੀਂ ਆਤਮਾਵਾਂ ਵੀ ਉੱਥੇ ਦੀਆਂ ਰਹਿਣ ਵਾਲੀਆਂ ਹਾਂ। ਇੱਥੇ ਆਉਂਦੇ ਹਨ ਸਿਰਫ਼ ਪਾਰ੍ਟ ਵਜਾਉਣ। ਇਹ ਕਿਸੇ ਦੇ ਖਿਆਲ ਵਿੱਚ ਨਹੀਂ ਰਹਿੰਦਾ। ਆਪਣੇ ਹੀ ਗੋਰਖ ਧੰਧੇ ਵਿੱਚ ਲੱਗੇ ਹੋਏ ਹਨ। ਹੁਣ ਬਾਪ ਸਮਝਾਉਂਦੇ ਹਨ ਉੱਚ ਤੇ ਉੱਚ ਉਦੋਂ ਬਣੋਂਗੇ ਜਦੋ ਯਾਦ ਦੀ ਯਾਤਰਾ ਵਿੱਚ ਮਸਤ ਰਹੋਗੇ। ਯਾਦ ਨਾਲ ਹੀ ਉੱਚ ਪਦ ਪਾਉਣਾ ਹੈ। ਨਾਲੇਜ਼ ਜੋ ਤੁਹਾਨੂੰ ਸਿਖਾਈ ਜਾਂਦੀ ਹੈ, ਉਸ ਨੂੰ ਭੁੱਲਣਾ ਨਹੀਂ ਹੈ। ਛੋਟੇ ਬੱਚੇ ਵੀ ਦੱਸਣਗੇ। ਬਾਕੀ ਯੋਗ ਦੀ ਗੱਲ ਨੂੰ ਬੱਚੇ ਨਹੀਂ ਸਮਝਣਗੇ। ਬਹੁਤ ਬੱਚੇ ਹਨ ਜੋ ਯਾਦ ਦੀ ਯਾਤਰਾ ਨੂੰ ਪੂਰੀ ਰੀਤੀ ਸਮਝਦੇ ਨਹੀਂ ਹਨ। ਅਸੀਂ ਕਿੰਨਾ ਉੱਚ ਤੇ ਉੱਚ ਜਾਂਦੇ ਹਾਂ। ਮੂਲਵਤਨ, ਸੂਖਸ਼ਮਵਤਨ, ਸਥੂਲਵਤਨ… 5 ਤੱਤਵ ਇੱਥੇ ਹਨ। ਸੁਖਸ਼ਮਵਤਨ, ਮੂਲਵਤਨ ਵਿੱਚ ਇਹ ਨਹੀਂ ਹੁੰਦੇ। ਇਹ ਨਾਲੇਜ਼ ਬਾਪ ਹੀ ਦਿੰਦੇ ਹਨ ਇਸਲਈ ਉਨ੍ਹਾਂਨੂੰ ਗਿਆਨ ਦਾ ਸਾਗਰ ਕਿਹਾ ਜਾਂਦਾ ਹੈ। ਮਨੁੱਖ ਸਮਝਦੇ ਹਨ - ਬਹੁਤ ਸ਼ਾਸਤਰ ਆਦਿ ਪੜ੍ਹਨਾ ਹੀ ਗਿਆਨ ਹੈ। ਕਿੰਨਾ ਪੈਸਾ ਕਮਾਉਂਦੇ ਹਨ। ਸ਼ਾਸਤਰ ਪੜ੍ਹਨ ਵਾਲਿਆਂ ਨੂੰ ਕਿੰਨਾ ਮਾਨ ਮਿਲਦਾ ਹੈ। ਪਰ ਹੁਣ ਤੁਸੀਂ ਸਮਝਦੇ ਹੋ ਇਸ ਵਿੱਚ ਕੋਈ ਉਂਚਾਈ ਤਾਂ ਹੈ ਨਹੀਂ। ਉੱਚ ਤੇ ਉੱਚ ਤਾਂ ਹੈ ਹੀ ਇੱਕ ਭਗਵਾਨ। ਉਨ੍ਹਾਂਦੇ ਦੁਆਰਾ ਅਸੀਂ ਉੱਚ ਤੇ ਉੱਚ ਸਵਰਗ ਵਿੱਚ ਰਾਜ ਕਰਨ ਵਾਲੇ ਬਣਦੇ ਹਾਂ। ਸਵਰਗ ਕੀ ਹੈ, ਨਰਕ ਕੀ ਹੈ? 84 ਦਾ ਚੱਕਰ ਕਿਵੇਂ ਫਿਰਦਾ ਹੈ? ਇਹ ਤੁਹਾਡੇ ਸਿਵਾਏ ਇਸ ਸ੍ਰਿਸ਼ਟੀ ਵਿੱਚ ਕੋਈ ਵੀ ਨਹੀਂ ਜਾਣਦੇ ਹਨ, ਉਹ ਕਹਿ ਦਿੰਦੇ ਹਨ ਸਭ ਕਲਪਣਾ ਹੈ। ਅਜਿਹੇ ਦੇ ਲਈ ਸਮਝਣਾ ਹੈ - ਇਹ ਸਾਡੇ ਕੁਲ ਦਾ ਨਹੀਂ ਹੈ। ਦਿਲਸ਼ਿਖ਼ਸਤ ਨਹੀਂ ਹੋਣਾ ਹੈ। ਸਮਝਿਆ ਜਾਂਦਾ ਹੈ ਇਨ੍ਹਾਂ ਦਾ ਪਾਰ੍ਟ ਨਹੀਂ ਹੈ, ਤਾਂ ਕੁੱਝ ਵੀ ਸਮਝ ਨਹੀ ਸਕਣਗੇ। ਹਾਲੇ ਤੁਸੀਂ ਬੱਚਿਆਂ ਦਾ ਸਿਰ ਬਹੁਤ ਉੱਚਾ ਹੈ। ਜਦੋਂ ਤੁਸੀਂ ਉੱਚ ਦੁਨੀਆਂ ਵਿੱਚ ਹੋਵੋਗੇ ਤਾਂ ਨੀਚ ਦੁਨੀਆਂ ਨੂੰ ਨਹੀਂ ਜਾਣੋਗੇ। ਨੀਚ ਦੁਨੀਆਂ ਵਾਲੇ ਫਿਰ ਉੱਚ ਦੁਨੀਆਂ ਨੂੰ ਨਹੀਂ ਜਾਣਦੇ। ਉਨ੍ਹਾਂ ਨੂੰ ਕਿਹਾ ਜਾਂਦਾ ਹੈ ਸਵਰਗ। ਵਿਲਾਇਤ ਵਾਲੇ ਜਾਣਦੇ ਨਹੀਂ ਹਨ ਫਿਰ ਵੀ ਸਵਰਗ ਦਾ ਨਾਮ ਤੇ ਲੈਂਦੇ ਹਨ, ਹੇਵਿਨ ਪੈਰਾਡਾਈਸ ਸੀ। ਮੁਸਲਮਾਨ ਲੋਕ ਵੀ ਬਹਿਸਤ ਕਹਿੰਦੇ ਹਨ। ਪਰ ਉਨ੍ਹਾਂ ਨੂੰ ਇਹ ਪਤਾ ਨਹੀਂ ਕਿ ਕਿਵੇਂ ਜਾਣਾ ਹੁੰਦਾ ਹੈ। ਹੁਣ ਤੁਹਾਨੂੰ ਕਿੰਨੀ ਸਮਝ ਮਿਲਦੀ ਹੈ, ਉੱਚ ਤੇ ਉੱਚ ਬਾਪ ਕਿੰਨੀ ਨਾਲੇਜ਼ ਦਿੰਦੇ ਹਨ। ਇਹ ਡਰਾਮਾ ਕਿੰਨਾ ਵੰਡਰਫੁੱਲ ਬਣਿਆ ਹੋਇਆ ਹੈ। ਜੋ ਡਰਾਮੇ ਦੇ ਰਾਜ ਨੂੰ ਨਹੀਂ ਜਾਣਦੇ ਉਹ ਕਲਪਨਾ ਕਹਿ ਦਿੰਦੇ ਹਨ।

ਤੁਸੀਂ ਬੱਚੇ ਜਾਣਦੇ ਹੋ - ਇਹ ਤਾਂ ਹੈ ਹੀ ਪਤਿਤ ਦੁਨੀਆਂ, ਇਸਲਈ ਚਿਲਾਉਂਦੇ ਹਨ - ਹੇ ਪਤਿਤ ਪਾਵਨ ਆਕੇ ਸਾਨੂੰ ਪਾਵਨ ਬਣਾਓ। ਬਾਪ ਕਹਿੰਦੇ ਹਨ ਹਰ 5 ਹਜ਼ਾਰ ਵਰ੍ਹੇ ਬਾਅਦ ਹਿਸਟਰੀ ਰਿਪੀਟ ਹੁੰਦੀ ਹੈ। ਪੁਰਾਣੀ ਦੁਨੀਆਂ ਤੋਂ ਨਵੀਂ ਬਣਦੀ ਹੈ ਇਸਲਈ ਮੈਨੂੰ ਆਉਣਾ ਪੈਂਦਾ ਹੈ। ਕਲਪ - ਕਲਪ ਆਕੇ ਤੁਸੀਂ ਬੱਚਿਆਂ ਨੂੰ ਉੱਚ ਤੇ ਉੱਚ ਬਣਾਉਂਦਾ ਹਾਂ। ਪਾਵਨ ਨੂੰ ਉੱਚ ਅਤੇ ਪਤਿਤ ਨੂੰ ਨੀਚ ਕਿਹਾ ਜਾਂਦਾ ਹੈ। ਇਹ ਦੁਨੀਆਂ ਨਵੀਂ ਪਾਵਨ ਸੀ, ਹੁਣ ਤਾਂ ਪਤਿਤ ਹੈ। ਇਹ ਗੱਲਾਂ ਤੁਹਾਡੇ ਵਿੱਚ ਵੀ ਨੰਬਰਵਾਰ ਹਨ ਜੋ ਸਮਝਦੇ ਹਨ। ਜਿਨ੍ਹਾਂ ਦੀ ਬੁੱਧੀ ਵਿੱਚ ਇਹ ਗੱਲਾਂ ਰਹਿੰਦੀਆਂ ਹਨ ਉਹ ਸਦਾ ਖੁਸ਼ ਰਹਿੰਦੇ ਹਨ। ਬੁੱਧੀ ਵਿੱਚ ਨਹੀਂ ਹੈ ਕਿਸੇ ਨੇ ਕੁੱਝ ਕਿਹਾ, ਕੁੱਝ ਨੁਕਸਾਨ ਹੋਇਆ ਤੇ ਰੰਜ ਹੋ ਜਾਂਦੇ ਹਨ। ਬਾਬਾ ਕਹਿੰਦੇ ਹਨ ਹੁਣ ਇਸ ਨੀਚ ਦੁਨੀਆਂ ਦਾ ਅੰਤ ਆਉਣਾ ਹੈ। ਇਹ ਹੈ ਪੁਰਾਣੀ ਦੁਨੀਆਂ। ਮਨੁੱਖ ਕਿੰਨਾ ਨੀਚ ਬਣ ਜਾਂਦੇ ਹਨ। ਪਰ ਇਹ ਕੋਈ ਸਮਝਦੇ ਥੋੜੀ ਹੀ ਹਨ ਕਿ ਅਸੀਂ ਨੀਚ ਹਾਂ। ਭਗਤ ਲੋਕ ਹਮੇਸ਼ਾ ਸਿਰ ਝੁਕਾਉਂਦੇ ਹਨ, ਨੀਚ ਦੇ ਅੱਗੇ ਥੋੜੀ ਸਿਰ ਝੁਕਾਉਣਾ ਹੁੰਦਾ ਹੈ। ਪਵਿੱਤਰ ਦੇ ਅੱਗੇ ਸਿਰ ਝੁਕਾਉਣਾ ਹੁੰਦਾ ਹੈ। ਸਤਿਯੁਗ ਵਿੱਚ ਕਦੀ ਇਸ ਤਰ੍ਹਾਂ ਨਹੀਂ ਹੁੰਦਾ। ਭਗਤ ਲੋਕ ਹੀ ਇੰਝ ਕਰਦੇ ਹਨ। ਬਾਪ ਤਾਂ ਅਜਿਹਾ ਕੁਝ ਨਹੀਂ ਕਹਿੰਦੇ - ਸਿਰ ਝੁਕਾਕੇ ਚੱਲੋ। ਨਹੀਂ, ਇਹ ਤਾਂ ਪੜ੍ਹਾਈ ਹੈ। ਗੌਡ ਫ਼ਾਦਰਲੀ ਯੂਨੀਵਰਸਿਟੀ ਵਿੱਚ ਤੁਸੀਂ ਪੜ੍ਹ ਰਹੇ ਹੋ। ਤਾਂ ਕਿੰਨਾ ਨਸ਼ਾ ਰਹਿਣਾ ਚਾਹੀਦਾ ਹੈ। ਇਵੇਂ ਨਹੀਂ, ਸਿਰਫ ਯੂਨੀਵਰਸਿਟੀ ਵਿੱਚ ਰਹੇ, ਘਰ ਵਿੱਚ ਉੱਤਰ ਜਾਏ। ਘਰ ਵਿੱਚ ਨਸ਼ਾ ਰਹਿਣਾ ਚਾਹੀਦਾ ਹੈ। ਇੱਥੇ ਤਾਂ ਤੁਸੀਂ ਬੱਚੇ ਜਾਣਦੇ ਹੋ ਸ਼ਿਵਬਾਬਾ ਸਾਨੂੰ ਪੜ੍ਹਾਉਂਦੇ ਹਨ। ਇਹ ਤਾਂ ਕਹਿੰਦੇ ਹਨ ਮੈਂ ਥੋੜੀ ਨਾ ਗਿਆਨ ਸਾਗਰ ਹਾਂ। ਇਹ ਬਾਬਾ ਵੀ ਗਿਆਨ ਦਾ ਸਾਗਰ ਨਹੀਂ ਹੈ। ਸਾਗਰ ਤੋਂ ਨਦੀ ਨਿਕਲਦੀ ਹੈ ਨਾ। ਸਾਗਰ ਤਾਂ ਇੱਕ ਹੈ, ਬ੍ਰਹਮਪੁੱਤਰਾ ਸਭ ਤੋਂ ਵੱਡੀ ਨਦੀ ਹੈ। ਬਹੁਤ ਵੱਡੇ ਸਟੀਮਰਸ ਆਉਂਦੇ ਹਨ। ਨਦੀਆਂ ਤਾਂ ਬਾਹਰ ਵੀ ਬਹੁਤ ਹਨ। ਪਤਿਤ - ਪਾਵਨੀ ਗੰਗਾ ਇਹ ਸਿਰਫ ਇੱਥੇ ਹੀ ਕਹਿੰਦੇ ਹਨ। ਬਾਹਰ ਵਿੱਚ ਕਿਸੇ ਵੀ ਨਦੀ ਨੂੰ ਇੰਝ ਨਹੀਂ ਕਹਿਣਗੇ। ਪਤਿਤ - ਪਾਵਨੀ ਨਦੀ ਹੈ ਫਿਰ ਤਾਂ ਗੁਰੂ ਦੀ ਕੋਈ ਲੋੜ ਨਹੀਂ। ਨਦੀਆਂ ਵਿੱਚ, ਤਲਾਬ ਵਿੱਚ ਕਿੰਨਾ ਭਟਕਦੇ ਹਨ। ਕਿਤੇ ਤਾਂ ਤਲਾਬ ਅਜਿਹੇ ਗੰਦੇ ਹੁੰਦੇ ਹਨ ਕਿ ਗੱਲ ਨਾ ਪੁਛੋ। ਉਨ੍ਹਾ ਦੀ ਮਿੱਟੀ ਚੁੱਕ ਕੇ ਰਗੜਦੇ ਰਹਿੰਦੇ ਹਨ। ਹੁਣ ਬੁੱਧੀ ਵਿੱਚ ਆਇਆ ਹੈ - ਇਹ ਸਭ ਥੱਲੇ ਉਤਰਣ ਦੇ ਰਸਤੇ ਹਨ। ਉਹ ਲੋਕ ਕਿੰਨਾ ਪਿਆਰ ਨਾਲ ਜਾਂਦੇ ਹਨ। ਹੁਣ ਤੁਸੀਂ ਸਮਝਦੇ ਹੋ ਇਸ ਗਿਆਨ ਨਾਲ ਸਾਡੀਆਂ ਅੱਖਾਂ ਹੀ ਖੁਲ੍ਹ ਗਈਆਂ ਹਨ। ਤੁਹਾਡੀ ਗਿਆਨ ਦੀ ਤੀਸਰੀ ਅੱਖ ਖੁਲ੍ਹੀ ਹੈ। ਆਤਮਾ ਨੂੰ ਤੀਸਰਾ ਨੇਤਰ ਮਿਲਦਾ ਹੈ ਇਸਲਈ ਤ੍ਰਿਕਾਲ ਦਰਸ਼ੀ ਕਹਿੰਦੇ ਹਨ। ਤਿੰਨਾਂ ਕਾਲਾਂ ਦਾ ਗਿਆਨ ਆਤਮਾ ਵਿੱਚ ਆਉਂਦਾ ਹੈ। ਆਤਮਾ ਤੇ ਬਿੰਦੀ ਹੈ, ਉਸ ਵਿੱਚ ਨੇਤ੍ਰ ਕਿਵੇਂ ਹੋਵੇਗਾ। ਇਹ ਸਭ ਸਮਝਣ ਦੀਆਂ ਗੱਲਾਂ ਹਨ। ਗਿਆਨ ਦੇ ਤੀਸਰੇ ਨੇਤਰ ਨਾਲ ਤੁਸੀਂ ਤ੍ਰਿਕਾਲਦਰਸ਼ੀ, ਤ੍ਰਿਲੋਕੀਨਾਥ ਬਣਦੇ ਹੋ। ਨਾਸਤਿਕ ਤੋਂ ਆਸਤਿਕ ਬਣਦੇ ਹੋ। ਪਹਿਲਾਂ ਤੁਸੀਂ ਰਚਿਤਾ ਅਤੇ ਰਚਨਾ ਦੇ ਆਦਿ -ਮੱਧ - ਅੰਤ ਨੂੰ ਨਹੀਂ ਜਾਣਦੇ ਸੀ। ਹੁਣ ਬਾਪ ਦੁਆਰਾ ਰਚਨਾ ਦੇ ਆਦਿ - ਮੱਧ - ਅੰਤ ਨੂੰ ਜਾਨਣ ਨਾਲ ਤੁਹਾਨੂੰ ਵਰਸਾ ਮਿਲ ਰਿਹਾ ਹੈ। ਇਹ ਨਾਲੇਜ਼ ਹੈ ਨਾ। ਹਿਸਟ੍ਰੀ - ਜੋਗ੍ਰਾਫੀ ਵੀ ਹੈ। ਹਿਸਾਬ - ਕਿਤਾਬ ਹੈ ਨਾ। ਅੱਛਾ, ਤਿੱਖਾ ਬੱਚਾ ਹੋਵੇ ਤਾਂ ਹਿਸਾਬ ਕਰੇ, ਅਸੀਂ ਕਿੰਨੇ ਜਨਮ ਲੈਂਦੇ ਹਾਂ। ਇਸ ਹਿਸਾਬ ਨਾਲ ਹੋਰ ਧਰਮ ਵਾਲਿਆਂ ਦੇ ਕਿੰਨੇ ਜਨਮ ਹੋਣਗੇ। ਪਰ ਬਾਪ ਕਹਿੰਦੇ ਹਨ ਇਨ੍ਹਾਂ ਸਭ ਗੱਲਾਂ ਵਿੱਚ ਜਾਸਤੀ ਮੱਥਾ ਮਾਰਨ ਦੀ ਲੋੜ ਨਹੀਂ ਹੈ। ਟਾਈਮ ਵੇਸ੍ਟ ਹੋ ਜਾਵੇਗਾ। ਇੱਥੇ ਤਾਂ ਸਭ ਭੁੱਲਣਾ ਹੈ। ਇਹ ਸੁਣਨ ਦੀ ਲੋੜ ਨਹੀਂ। ਤੁਸੀਂ ਤਾਂ ਰਚਤਾ ਬਾਪ ਦੀ ਪਹਿਚਾਣ ਦਿੰਦੇ ਹੋ, ਜਿਸਨੂੰ ਕੋਈ ਜਾਣਦੇ ਨਹੀਂ। ਸ਼ਿਵਬਾਬਾ ਭਾਰਤ ਵਿੱਚ ਹੀ ਆਉਂਦੇ ਹਨ। ਜਰੂਰ ਕੁੱਝ ਕਰਕੇ ਜਾਂਦੇ ਹਨ ਤਾਂ ਹੀ ਤਾਂ ਜੇਯੰਤੀ ਮਨਾਉਂਦੇ ਹਨ ਨਾ। ਗਾਂਧੀ ਅਤੇ ਕੋਈ ਸਾਧੂ ਆਦਿ ਹੋਕੇ ਗਏ ਹਨ, ਉਨ੍ਹਾਂ ਦੀ ਸਟੈਮ੍ਪ ਬਣਾਉਂਦੇ ਰਹਿੰਦੇ ਹਨ। ਫੈਮਿਲੀ ਪਲੈਨਿੰਗ ਦੀ ਸਟੈਮ੍ਪ ਬਣਾਉਂਦੇ ਹਨ। ਹੁਣ ਤੁਹਾਨੂੰ ਤਾਂ ਨਸ਼ਾ ਹੈ - ਅਸੀਂ ਤਾਂ ਪਾਂਡਵ ਗੌਰਮਿੰਟ ਹਾਂ। ਆਲਮਾਇਟੀ ਬਾਬਾ ਦੀ ਗੌਰਮਿੰਟ ਹੈ। ਤੁਹਾਡਾ ਇਹ ਕੋਟ ਆਫ਼ ਆਰਮਜ਼ ਹੈ। ਹੋਰ ਕੋਈ ਇਸ ਕੋਟ ਆਫ਼ ਆਰਮਸ ਨੂੰ ਜਾਣਦੇ ਹੀ ਨਹੀਂ। ਤੁਸੀਂ ਸਮਝਦੇ ਹੋ ਕਿ ਵਿਨਾਸ਼ ਕਾਲੇ ਪ੍ਰੀਤ ਬੁੱਧੀ ਸਾਡੀ ਹੀ ਹੈ। ਬਾਪ ਨੂੰ ਅਸੀਂ ਬਹੁਤ ਯਾਦ ਕਰਦੇ ਹਾਂ। ਬਾਪ ਨੂੰ ਯਾਦ ਕਰਦੇ - ਕਰਦੇ ਪ੍ਰੇਮ ਦੇ ਅੱਥਰੂ ਆ ਜਾਂਦੇ ਹਨ। ਬਾਬਾ, ਤੁਸੀਂ ਸਾਨੂੰ ਅੱਧਾ ਕਲਪ ਦੇ ਲਈ ਸਭ ਦੁਖਾਂ ਤੋਂ ਦੂਰ ਕਰ ਦਿੰਦੇ ਹੋ। ਹੋਰ ਕੋਈ ਗੁਰੂ ਅਤੇ ਮਿੱਤਰ - ਸੰਬੰਧੀ ਆਦਿ ਕਿਸੇ ਨੂੰ ਯਾਦ ਕਰਨ ਦੀ ਲੋੜ ਨਹੀਂ। ਇੱਕ ਬਾਪ ਨੂੰ ਹੀ ਯਾਦ ਕਰੋ। ਸਵੇਰ ਦਾ ਟਾਇਮ ਬਹੁਤ ਚੰਗਾ ਹੈ। ਬਾਬਾ ਤੁਹਾਡੀ ਤਾਂ ਬੜੀ ਕਮਾਲ ਹੈ। ਹਰ 5 ਹਜ਼ਾਰ ਵਰ੍ਹੇ ਬਾਅਦ ਤੁਸੀਂ ਸਾਨੂੰ ਜਗਾਉਂਦੇ ਹੋ। ਸਾਰੇ ਮਨੁੱਖ ਮਾਤਰ ਕੁੰਭਕਰਨ ਦੀ ਆਸੁਰੀ ਨੀਂਦ ਵਿੱਚ ਸੁੱਤੇ ਪਏ ਹਨ ਮਤਲਬ ਅਗਿਆਨ ਹਨ੍ਹੇਰੇ ਵਿੱਚ ਹਨ। ਹੁਣ ਤੁਸੀਂ ਸਮਝਦੇ ਹੋ - ਭਾਰਤ ਦੀ ਪ੍ਰਾਚੀਨ ਯੋਗ ਤਾਂ ਇਹ ਹੈ, ਬਾਕੀ ਜੋ ਵੀ ਹੈ ਇਨ੍ਹੇ ਹਠਯੋਗ ਆਦਿ ਸਿਖਾਉਂਦੇ ਹਨ, ਉਹ ਸਾਰੇ ਹਨ - ਐਕਸਰਸਾਈਜ਼, ਸ਼ਰੀਰ ਨੂੰ ਤੰਦਰੁਸਤ ਰੱਖਣ ਲਈ। ਹੁਣ ਤੁਹਾਡੀ ਬੁੱਧੀ ਵਿੱਚ ਸਾਰਾ ਗਿਆਨ ਹੈ ਤਾਂ ਖੁਸ਼ੀ ਰਹਿੰਦੀ ਹੈ। ਇੱਥੇ ਆਉਂਦੇ ਹੋ, ਸਮਝਦੇ ਹੋ ਬਾਬਾ ਰਿਫ੍ਰੇਸ਼ ਕਰਦੇ ਹਨ। ਕੋਈ ਤਾਂ ਇੱਥੇ ਰਿਫ੍ਰੇਸ਼ ਹੋ ਬਾਹਰ ਨਿਕਲਦੇ ਹਨ, ਉਹ ਨਸ਼ਾ ਖ਼ਲਾਸ ਹੋ ਜਾਂਦਾ ਹੈ। ਨੰਬਰਵਾਰ ਤਾਂ ਹਨ ਨਾ। ਬਾਬਾ ਸਮਝਾਉਂਦੇ ਹਨ - ਇਹ ਹੈ ਪਤਿਤ ਦੁਨੀਆਂ। ਬੁਲਾਉਂਦੇ ਵੀ ਹਨ - ਹੇ ਪਤਿਤ ਪਾਵਨ ਆਓ ਪਰ ਆਪਣੇ ਨੂੰ ਪਤਿਤ ਸਮਝਦੇ ਥੋੜੀ ਹੀ ਹਨ, ਇਸਲਈ ਪਾਪ ਧੋਣ ਜਾਂਦੇ ਹਨ। ਪਰ ਸ਼ਰੀਰ ਨੂੰ ਥੋੜੀ ਹੀ ਪਾਪ ਲਗਦਾ ਹੈ। ਬਾਪ ਤਾਂ ਤੁਹਾਨੂੰ ਆਕੇ ਪਾਵਨ ਬਣਾਉਂਦੇ ਹਨ ਅਤੇ ਕਹਿੰਦੇ ਮਾਮੇਕਮ ਯਾਦ ਕਰੋ ਤਾਂ ਤੁਹਾਡੇ ਵਿਕਰਮ ਵਿਨਾਸ਼ ਹੋ ਜਾਣਗੇ। ਇਹ ਗਿਆਨ ਹੁਣ ਹੀ ਤੁਹਾਨੂੰ ਮਿਲਦਾ ਹੈ। ਭਾਰਤ ਸਵਰਗ ਸੀ, ਹੁਣ ਨਰਕ ਹੈ। ਤੁਸੀਂ ਬੱਚੇ ਤਾਂ ਹੁਣ ਸੰਗਮ ਤੇ ਹੋ। ਕੋਈ ਵਿਕਾਰ ਵਿੱਚ ਡਿੱਗਦੇ ਹਨ ਤਾਂ ਫੇਲ੍ਹ ਹੁੰਦੇ ਹਨ ਤਾਂ ਜਿਵੇਂ ਨਰਕ ਵਿੱਚ ਜਾਕੇ ਡਿੱਗ ਪੈਂਦੇ ਹਨ। 5 ਮੰਜਿਲ ਤੋਂ ਡਿੱਗ ਪੈਂਦੇ ਹਨ, ਫਿਰ 100 ਗੁਣਾ ਸਜ਼ਾ ਖਾਣੀ ਪੈਂਦੀ ਹੈ। ਤਾਂ ਬਾਪ ਸਮਝਾਉਂਦੇ ਹਨ ਕਿ ਭਾਰਤ ਕਿੰਨਾ ਉੱਚ ਸੀ, ਹੁਣ ਕਿੰਨਾ ਨੀਚ ਹੈ। ਹੁਣ ਤੁਸੀਂ ਕਿੰਨਾ ਸਮਝਦਾਰ ਬਣਦੇ ਹੋ। ਮਨੁੱਖ ਤਾਂ ਕਿੰਨੇ ਬੇਸਮਝ ਹਨ। ਬਾਬਾ ਤੁਹਾਨੂੰ ਇੱਥੇ ਕਿੰਨਾ ਨਸ਼ਾ ਚੜਾਉਂਦੇ ਹਨ, ਫੇਰ ਬਾਹਰ ਨਿਕਲਣ ਨਾਲ ਨਸ਼ਾ ਘੱਟ ਹੋ ਜਾਂਦਾ ਹੈ, ਖੁਸ਼ੀ ਉੱਡ ਜਾਂਦੀ ਹੈ। ਸਟੂਡੈਂਟਸ ਕੋਈ ਵੱਡਾ ਇਮਤਿਹਾਨ ਪਾਸ ਕਰਦੇ ਹਨ ਤਾਂ ਕਦੀ ਨਸ਼ਾ ਘੱਟ ਹੁੰਦਾ ਹੈ ਕੀ? ਪੜ੍ਹ ਕੇ ਪਾਸ ਹੁੰਦੇ ਹਨ ਫਿਰ ਕੀ - ਕੀ ਬਣ ਜਾਂਦੇ ਹਨ। ਹੁਣ ਦੇਖੋ ਦੁਨੀਆਂ ਦੀ ਕੀ ਹਾਲ ਹੈ। ਤੁਹਾਨੂੰ ਉੱਚ ਤੇ ਉੱਚ ਬਾਪ ਆਕੇ ਪੜ੍ਹਾਉਦੇ ਹਨ। ਸੋ ਵੀ ਹੈ ਨਿਰਾਕਾਰ। ਤੁਸੀਂ ਆਤਮਾਵਾਂ ਵੀ ਨਿਰਾਕਾਰ ਹੋ। ਇੱਥੇ ਪਾਰ੍ਟ ਵਜਾਉਂਣ ਆਏ ਹੋ। ਇਹ ਡਰਾਮੇ ਦਾ ਰਾਜ ਬਾਪ ਹੀ ਆਕੇ ਸਮਝਾਉਂਦੇ ਹਨ। ਇਸ ਸ੍ਰਿਸ਼ਟੀ ਚੱਕਰ ਦਾ ਡਰਾਮਾ ਵੀ ਕਿਹਾ ਜਾਂਦਾ ਹੈ। ਉਸ ਨਾਟਕ ਵਿੱਚ ਕੋਈ ਬਿਮਾਰ ਪੈਂਦੇ ਹਨ ਤਾਂ ਨਿਕਲ ਜਾਂਦੇ ਹਨ। ਇਹ ਹੈ ਬੇਹੱਦ ਦਾ ਨਾਟਕ। ਚੰਗੀ ਰੀਤੀ ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਹੈ, ਤੁਸੀਂ ਜਾਣਦੇ ਹੋ ਅਸੀਂ ਇੱਥੇ ਪਾਰ੍ਟ ਵਜਾਉਂਣ ਆਉਂਦੇ ਹਾਂ। ਅਸੀਂ ਬੇਹੱਦ ਦੇ ਐਕਟਰਸ ਹਾਂ। ਇੱਥੇ ਸ਼ਰੀਰ ਲੈਕੇ ਪਾਰ੍ਟ ਵਜਾਉਂਦੇ ਹਾਂ, ਬਾਬਾ ਆਇਆ ਹੋਇਆ ਹੈ - ਇਹ ਸਭ ਬੁੱਧੀ ਵਿੱਚ ਹੋਣਾ ਚਾਹੀਦਾ ਹੈ। ਬੇਹੱਦ ਦਾ ਡਰਾਮਾ ਕਿੰਨਾ ਬੁੱਧੀ ਵਿੱਚ ਰਹਿਣਾ ਚਾਹੀਦਾ ਹੈ। ਬੇਹੱਦ ਵਿਸ਼ਵ ਦੀ ਬਾਦਸ਼ਾਹੀ ਮਿਲਦੀ ਹੈ ਤਾਂ ਉਸ ਦੇ ਲਈ ਪੁਰਸ਼ਾਰਥ ਵੀ ਅਜਿਹਾ ਚੰਗਾ ਕਰਨਾ ਚਾਹੀਦਾ ਹੈ। ਗ੍ਰਹਿਸਤ ਵਿਵਹਾਰ ਵਿੱਚ ਭਾਵੇਂ ਰਹੋ ਪਰ ਪਵਿੱਤਰ ਬਣੋਂ। ਵਿਲਾਇਤ ਵਿੱਚ ਅਜਿਹੇ ਬਹੁਤ ਹਨ ਜੋ ਬੁੱਢੇ ਹੁੰਦੇ ਹਨ ਤਾ ਫੇਰ ਕੰਮਪੈਨੀਅਨਸ਼ੀਪ ਦੇ ਲਈ ਵਿਆਹ ਕਰਦੇ ਹਨ… ਸੰਭਾਲਣ ਦੇ ਲਈ ਫਿਰ ਵਿੱਲ ਕਰਦੇ ਹਨ। ਕੁੱਝ ਉਨ੍ਹਾਂ ਨੂੰ, ਕੁੱਝ ਚੈਰਿਟੀ ਨੂੰ। ਵਿਕਾਰ ਦੀ ਗੱਲ ਨਹੀਂ ਰਹਿੰਦੀ। ਆਸ਼ਿਕ - ਮਾਸ਼ੂਕ ਵਿਕਾਰ ਦੇ ਲਈ ਫ਼ਿਦਾ ਨਹੀਂ ਹੁੰਦੇ ਹਨ। ਜਿਸਮ ਦਾ ਸਿਰਫ ਪਿਆਰ ਰਹਿੰਦਾ ਹੈ। ਤੁਸੀਂ ਹੋ ਰੂਹਾਨੀ ਆਸ਼ਿਕ, ਇੱਕ ਮਾਸ਼ੂਕ ਨੂੰ ਯਾਦ ਕਰਦੇ ਹੋ। ਸਾਰੇ ਆਸ਼ਿਕਾਂ ਦਾ ਇੱਕ ਮਾਸ਼ੂਕ ਹੈ। ਸਾਰੇ ਇੱਕ ਨੂੰ ਹੀ ਯਾਦ ਕਰਦੇ ਹਨ। ਉਹ ਕਿੰਨਾ ਸ਼ੋਭਨਿਕ ਹੈ। ਆਤਮਾ ਗੋਰੀ ਹੈ ਨਾ। ਉਹ ਹੈ ਏਵਰ ਗੋਰਾ। ਤੁਸੀਂ ਤਾਂ ਸਾਂਵਰੇ ਬਣ ਗਏ ਹੋ, ਤੁਹਾਨੂੰ ਉਹ ਸਾਂਵਰੇ ਤੋਂ ਗੋਰਾ ਬਣਾਉਂਦਾ ਹੈ। ਇਹ ਤੁਸੀਂ ਜਾਣਦੇ ਹੋ ਕਿ ਸਾਨੂੰ ਬਾਪ ਗੋਰਾ ਬਣਾਉਂਦੇ ਹਨ। ਇੱਥੇ ਬਹੁਤ ਹਨ ਜੋ ਪਤਾ ਨਹੀਂ ਕਿਹੜੇ - ਕਿਹੜੇ ਖਿਆਲਾਂ ਵਿੱਚ ਬੈਠੇ ਰਹਿੰਦੇ ਹਨ। ਸਕੂਲ ਵਿੱਚ ਅਜਿਹੇ ਹੁੰਦੇ ਹਨ - ਬੈਠੇ -ਬੈਠੇ ਕਿੱਥੇ ਬੁੱਧੀ ਬਾਈਸਕੋਪ ਵੱਲ, ਦੋਸਤਾਂ ਆਦਿ ਵੱਲ ਚਲੀ ਜਾਂਦੀ ਹੈ। ਸਤਸੰਗ ਵਿੱਚ ਵੀ ਅਜਿਹਾ ਹੁੰਦਾ ਹੈ। ਇੱਥੇ ਵੀ ਅਜਿਹੇ ਹਨ, ਬੁੱਧੀ ਵਿੱਚ ਨਹੀਂ ਬੈਠਦਾ ਤੇ ਨਸ਼ਾ ਹੀ ਨਹੀਂ ਚੜ੍ਹਦਾ, ਧਾਰਨਾ ਹੀ ਨਹੀਂ ਹੁੰਦੀ - ਜੋ ਦੂਸਰਿਆਂ ਨੂੰ ਕਰਾਵਾਉਣ। ਬਹੁਤ ਬੱਚੀਆਂ ਆਉਦੀਆਂ ਹਨ, ਜਿਨ੍ਹਾਂ ਦੀ ਦਿਲ ਹੁੰਦੀ ਹੈ ਸਰਵਿਸ ਵਿੱਚ ਕਿੱਧਰੇ ਲੱਗ ਜਾਣ ਪਰ ਛੋਟੇ - ਛੋਟੇ ਬੱਚੇ ਹਨ। ਬਾਪ ਕਹਿੰਦੇ ਹਨ ਬੱਚਿਆਂ ਨੂੰ ਸੰਭਾਲਣ ਵਾਸਤੇ ਕਿਸੇ ਮਾਈ ਨੂੰ ਰੱਖ ਲਵੋ। ਇਹ ਤਾਂ ਬਹੁਤਿਆਂ ਦਾ ਕਲਿਆਣ ਕਰਣਗੀਆਂ। ਹੁਸ਼ਿਆਰ ਹਨ ਤਾਂ ਕਿਉਂ ਨਹੀਂ ਰੂਹਾਨੀ ਸਰਵਿਸ ਵਿੱਚ ਲੱਗ ਜਾਣ। 5-6 ਬੱਚਿਆਂ ਨੂੰ ਸੰਭਾਲਣ ਲਈ ਕੋਈ ਮਾਈ ਨੂੰ ਰੱਖ ਲਵੋ। ਇਨ੍ਹਾਂ ਮਾਤਾਵਾਂ ਦੀ ਹੁਣ ਵਾਰੀ ਹੈ ਨਾ। ਨਸ਼ਾ ਬਹੁਤ ਰਹਿਣਾ ਚਾਹੀਦਾ ਹੈ। ਅੱਗੇ ਹੋਵੇਗਾ, ਪੁਰਸ਼ ਦੇਖਣਗੇ ਕਿ ਸਾਡੀ ਇਸਤ੍ਰੀ ਨੇ ਤੇ ਸੰਨਿਅਸੀਆਂ ਨੂੰ ਵੀ ਜਿੱਤ ਲਿਆ ਹੈ। ਇਹ ਮਾਤਾਵਾਂ ਲੌਕਿਕ, ਪਾਰਲੌਕਿਕ ਦਾ ਨਾਮ ਬਾਲਾ ਕਰਕੇ ਦਿਖਾਉਣਗੀਆਂ। ਅੱਛਾ

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਤੁਸੀਂ ਬੁੱਧੀ ਤੋਂ ਸਭ ਕੁਝ ਭੁੱਲਣਾ ਹੈ। ਜਿਨ੍ਹਾਂ ਗੱਲਾਂ ਵਿੱਚ ਟਾਈਮ ਵੇਸਟ ਹੁੰਦਾ ਹੈ, ਉਨ੍ਹਾਂਨੂੰ ਸੁਣਨ - ਸੁਣਾਉਣ ਦੀ ਲੋੜ ਨਹੀ ਹੈ।

2. ਪੜ੍ਹਾਈ ਦੇ ਵੇਲੇ ਬੁੱਧੀ ਦਾ ਯੋਗ ਇੱਕ ਬਾਪ ਨਾਲ ਲੱਗਿਆ ਰਹੇ, ਕਿੱਥੇ ਵੀ ਬੁੱਧੀ ਭਟਕਣੀ ਨਹੀਂ ਚਾਹੀਦੀ। ਨਿਰਾਕਾਰ ਬਾਪ ਸਾਨੂੰ ਪੜ੍ਹਾ ਰਹੇ ਹਨ, ਇਸੇ ਨਸ਼ੇ ਵਿੱਚ ਰਹਿਣਾ ਹੈ।

ਵਰਦਾਨ:-
ਬੇਹੱਦ ਦੀ ਸਥਿਤੀ ਵਿੱਚ ਸਥਿਤ ਰਹਿ, ਸੇਵਾ ਦੇ ਲਗਾਵ ਤੋਂ ਨਿਆਰੇ ਅਤੇ ਪਿਆਰੇ ਵਿਸ਼ਵ ਸੇਵਾਧਾਰੀ ਭਵ:

ਵਿਸ਼ਵ ਸੇਵਾਧਾਰੀ ਮਤਲਬ ਬੇਹੱਦ ਦੀ ਸਥਿਤੀ ਵਿੱਚ ਸਥਿਤ ਰਹਿਣ ਵਾਲੇ। ਅਜਿਹੇ ਸੇਵਾਧਾਰੀ ਸੇਵਾ ਕਰਦੇ ਹੋਏ ਵੀ ਨਿਆਰੇ ਅਤੇ ਸਦਾ ਬਾਪ ਦੇ ਪਿਆਰੇ ਰਹਿੰਦੇ ਹਨ। ਸੇਵਾ ਦੇ। ਲਗਾਵ ਵਿੱਚ ਨਹੀਂ ਆਉਂਦੇ ਕਿਉਂਕਿ ਸੇਵਾ ਦਾ ਲਗਾਵ ਵੀ ਸੋਨੇ ਦੀ ਜੰਜੀਰ ਹੈ। ਇਹ ਬੰਧੰਨ ਬੇਹੱਦ ਤੋਂ ਹੱਦ ਵਿੱਚ ਲੈ ਆਉਂਦਾ ਹੈ ਇਸਲਈ ਦੇਹ ਦੀ ਸਮ੍ਰਿਤੀ ਤੋਂ, ਈਸ਼ਵਰੀਏ ਸੰਬੰਧ ਤੋਂ ਸੇਵਾ ਦੇ ਸਾਧਨਾਂ ਦੇ ਲਗਾਵ ਤੋਂ ਨਿਆਰੇ ਅਤੇ ਬਾਪ ਦੇ ਪਿਆਰੇ ਬਣੋ ਤਾਂ ਵਿਸ਼ਵ ਸੇਵਾਧਾਰੀ ਦਾ ਵਰਦਾਨ ਪ੍ਰਾਪਤ ਹੋ ਜਾਵੇਗਾ ਅਤੇ ਸਦਾ ਸਫਲਤਾ ਮਿਲਦੀ ਰਹੇਗੀ।

ਸਲੋਗਨ:-
ਵਿਅਰਥ ਸੰਕਲਪਾਂ ਨੂੰ ਇੱਕ ਸੈਕਿੰਡ ਵਿੱਚ ਸਟਾਪ ਕਰਨ ਦੀ ਰਿਹਰਸਲ ਕਰੋ ਤਾਂ ਸ਼ਕਤੀਸ਼ਾਲੀ ਬਣ ਜਾਵੋਗੇ।