19.12.20        Punjabi Morning Murli        Om Shanti         BapDada         Madhuban


"ਮਿੱਠੇ ਬੱਚੇ - ਤੁਹਾਡਾ ਵਾਇਦਾ ਹੈ ਕਿ ਜਦੋਂ ਤੁਸੀਂ ਆਓਗੇ ਤਾਂ ਅਸੀਂ ਵਾਰੀ ਜਾਵਾਂਗੇ, ਹੁਣ ਬਾਪ ਆਏ ਹਨ, - ਤੁਹਾਨੂੰ ਵਾਇਦਾ ਯਾਦ ਦਿਲਾਉਣ"

ਪ੍ਰਸ਼ਨ:-
ਕਿਸ ਮੁੱਖ ਵਿਸ਼ੇਸ਼ਤਾ ਦੇ ਕਾਰਨ ਪੂਜੀਯ ਸਿਰਫ ਦੇਵਤਾਵਾਂ ਨੂੰ ਹੀ ਕਹਿ ਸਕਦੇ ਹਾਂ?

ਉੱਤਰ:-
ਦੇਵਤਾਵਾਂ ਦੀ ਹੀ ਵਿਸ਼ੇਸ਼ਤਾ ਹੈ ਜੋ ਕਦੀ ਕਿਸੇ ਨੂੰ ਯਾਦ ਨਹੀਂ ਕਰਦੇ। ਨਾ ਬਾਪ ਨੂੰ ਯਾਦ ਕਰਦੇ ਹਨ, ਨਾ ਕਿਸੇ ਦੇ ਚਿੱਤਰਾਂ ਨੂੰ ਯਾਦ ਕਰਦੇ ਹਨ, ਇਸਲਈ ਉਨ੍ਹਾਂ ਨੂੰ ਪੂਜੀਯ ਕਹਾਂਗੇ। ਉੱਥੇ ਸੁਖ ਹੀ ਸੁਖ ਰਹਿੰਦਾ ਹੈ ਇਸਲਈ ਤੁਸੀਂ ਇੱਕ ਬਾਪ ਦੀ ਯਾਦ ਨਾਲ ਅਜਿਹੇ ਪੂਜੀਆ, ਪਾਵਨ ਬਣੇ ਹੋ ਜੋ ਫਿਰ ਯਾਦ ਕਰਨ ਦੀ ਲੋੜ ਹੀ ਨਹੀਂ ਰਹਿੰਦੀ ਹੈ।

ਓਮ ਸ਼ਾਂਤੀ
ਮਿੱਠੇ - ਮਿੱਠੇ ਰੂਹਾਨੀ ਬੱਚੇ… ਹੁਣ ਰੂਹਾਨੀ ਆਤਮਾ ਤਾਂ ਨਹੀਂ ਕਹਾਂਗੇ। ਰੂਹ ਅਤੇ ਆਤਮਾ ਇੱਕ ਹੀ ਗੱਲ ਹੈ। ਰੂਹਾਨੀ ਬੱਚਿਆਂ ਪ੍ਰਤੀ ਬਾਪ ਸਮਝਾਉਂਦੇ ਹਨ। ਪਹਿਲੋਂ ਕਦੀ ਵੀ ਆਤਮਾਵਾਂ ਨੂੰ ਪਰਮਪਿਤਾ ਪਰਮਾਤਮਾ ਨੇ ਗਿਆਨ ਨਹੀਂ ਦਿੱਤਾ ਹੈ। ਬਾਪ ਆਪ ਕਹਿੰਦੇ ਹਨ ਮੈਂ ਇੱਕ ਹੀ ਵਾਰੀ ਕਲਪ ਦੇ ਪੁਰਸ਼ੋਤਮ ਸੰਗਮਯੁਗ ਤੇ ਆਉਂਦਾ ਹਾਂ। ਇਵੇਂ ਹੋਰ ਕੋਈ ਕਹਿ ਨਾ ਸਕੇ - ਸਾਰੇ ਕਲਪ ਵਿੱਚ ਸਿਵਾਏ ਸੰਗਮਯੁਗ ਦੇ, ਬਾਪ ਆਪ ਕਦੀ ਆਉਂਦੇ ਹੀ ਨਹੀਂ। ਬਾਪ ਸੰਗਮ ਤੇ ਹੀ ਆਉਂਦੇ ਹਨ ਜਦੋਂ ਕਿ ਭਗਤੀ ਪੂਰੀ ਹੁੰਦੀ ਹੈ ਅਤੇ ਬਾਪ ਫਿਰ ਬੱਚਿਆਂ ਨੂੰ ਬੈਠ ਗਿਆਨ ਦਿੰਦੇ ਹਨ। ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ। ਇਹ ਕਈ ਬੱਚਿਆਂ ਨੂੰ ਬਹੁਤ ਮੁਸ਼ਕਿਲ ਲਗਦਾ ਹੈ। ਹੈ ਬਹੁਤ ਸਹਿਜ ਪਰ ਬੁੱਧੀ ਵਿੱਚ ਠੀਕ ਤਰ੍ਹਾਂ ਬੈਠਦਾ ਨਹੀਂ ਹੈ। ਤਾਂ ਘੜੀ - ਘੜੀ ਸਮਝਾਉਂਦੇ ਰਹਿੰਦੇ ਹਨ। ਸਮਝਾਉਂਦੇ ਹੋਏ ਵੀ ਨਹੀਂ ਸਮਝਦੇ ਹਨ। ਸਕੂਲ ਵਿੱਚ ਟੀਚਰ 12 ਮਹੀਨੇ ਪੜ੍ਹਾਉਂਦੇ ਹਨ ਫਿਰ ਵੀ ਕੋਈ ਨਾਪਸ ਹੋ ਪੈਂਦੇ ਹਨ। ਇਹ ਬੇਹੱਦ ਦਾ ਬਾਪ ਵੀ ਰੋਜ਼ ਬੱਚਿਆਂ ਨੂੰ ਪੜ੍ਹਾਉਂਦੇ ਹਨ। ਫਿਰ ਵੀ ਕਿਸੇ ਨੂੰ ਧਾਰਨਾ ਹੁੰਦੀ ਹੈ, ਕਈ ਭੁੱਲ ਜਾਂਦੇ ਹਨ। ਮੁੱਖ ਗੱਲ ਤਾਂ ਇਹ ਹੀ ਸਮਝਾਈ ਜਾਂਦੀ ਹੈ ਕਿ ਆਪਣੇ ਨੂੰ ਆਤਮਾ ਸਮਝ ਅਤੇ ਬਾਪ ਨੂੰ ਯਾਦ ਕਰੋ। ਬਾਪ ਹੀ ਕਹਿੰਦੇ ਹਨ ਮਾਮੇਕਮ ਯਾਦ ਕਰੋ, ਹੋਰ ਕੋਈ ਮਨੁੱਖ ਮਾਤਰ ਕਦੀ ਕਹਿ ਨਹੀਂ ਸਕਣਗੇ। ਬਾਪ ਕਹਿੰਦੇ ਹਨ ਮੈਂ ਇੱਕ ਹੀ ਵਾਰ ਆਉਂਦਾ ਹਾਂ। ਕਲਪ ਦੇ ਬਾਦ ਫਿਰ ਸੰਗਮ ਤੇ ਇੱਕ ਹੀ ਵਾਰ ਤੁਸੀਂ ਬੱਚਿਆਂ ਨੂੰ ਹੀ ਸਮਝਾਉਂਦਾ ਹਾਂ। ਤੁਸੀਂ ਹੀ ਇਹ ਗਿਆਨ ਪ੍ਰਾਪਤ ਕਰਦੇ ਹੋ। ਦੂਜਾ ਕੋਈ ਲੈਂਦੇ ਹੀ ਨਹੀਂ। ਪ੍ਰਜਾਪਿਤਾ ਬ੍ਰਹਮਾ ਦੇ ਤੁਸੀਂ ਮੁੱਖ ਵੰਸ਼ਾਵਲੀ ਬ੍ਰਾਹਮਣ ਇਸ ਗਿਆਨ ਨੂੰ ਸਮਝਦੇ ਹੋ। ਜਾਣਦੇ ਹੋ ਕਲਪ ਪਹਿਲੇ ਵੀ ਬਾਪ ਨੇ ਇਸ ਸੰਗਮ ਤੇ ਇਹ ਗਿਆਨ ਸੁਣਾਇਆ ਸੀ। ਤੁਸੀਂ ਬ੍ਰਾਹਮਣਾਂ ਦਾ ਹੀ ਪਾਰ੍ਟ ਹੈ, ਇਨ੍ਹਾਂ ਵਰਨਾਂ ਵਿੱਚ ਵੀ ਫਿਰਨਾ ਤਾਂ ਜਰੂਰ ਹੈ। ਹੋਰ ਧਰਮ ਵਾਲੇ ਇਨ੍ਹਾਂ ਵਰਨਾਂ ਵਿੱਚ ਆਉਂਦੇ ਹੀ ਨਹੀਂ, ਭਾਰਤਵਾਸੀ ਹੀ ਇਨ੍ਹਾਂ ਵਰਨਾਂ ਵਿੱਚ ਆਉਂਦੇ ਹਨ। ਬ੍ਰਾਹਮਣ ਵੀ ਭਾਰਤਵਾਸੀ ਹੀ ਬਣਦੇ ਹਨ, ਇਸਲਈ ਬਾਪ ਨੂੰ ਭਾਰਤ ਵਿੱਚ ਆਉਣਾ ਪੈਂਦਾ ਹੈ। ਤੁਸੀਂ ਹੋ ਪ੍ਰਜਾਪਿਤਾ ਬ੍ਰਹਮਾ ਦੇ ਮੁੱਖ ਵੰਸ਼ਾਵਲੀ ਬ੍ਰਾਹਮਣ। ਬ੍ਰਾਹਮਣਾਂ ਦੇ ਬਾਦ ਫਿਰ ਹੈ ਦੇਵਤੇ ਅਤੇ ਸ਼ਤਰੀਏ। ਸ਼ਤਰੀਏ ਕੋਈ ਬਣਦੇ ਨਹੀਂ ਹਨ। ਤੁਹਾਨੂੰ ਤਾਂ ਬ੍ਰਾਹਮਣ ਬਣਾਉਂਦੇ ਹਨ ਫਿਰ ਤੁਸੀਂ ਦੇਵਤਾ ਬਣਦੇ ਹੋ। ਉਹ ਹੀ ਫਿਰ ਹੋਲੀ - ਹੋਲੀ ਕਲਾ ਘੱਟ ਹੁੰਦੀ ਤਾਂ ਉਨ੍ਹਾਂ ਨੂੰ ਸ਼ਤਰੀਏ ਕਹਿੰਦੇ ਹਨ। ਸ਼ਤਰੀਏ ਆਟੋਮੈਟੀਕਲੀ ਬਣਨਾ ਹੈ। ਬਾਪ ਤਾਂ ਆਕੇ ਬ੍ਰਾਹਮਣ ਬਣਾਉਂਦੇ ਹਨ ਫਿਰ ਬ੍ਰਾਹਮਣ ਤੋਂ ਦੇਵਤਾ ਫਿਰ ਉਹ ਹੀ ਸ਼ਤਰੀਏ ਬਣਦੇ ਹਨ। ਤਿੰਨੋਂ ਧਰਮ ਇੱਕ ਹੀ ਬਾਪ ਹੁਣ ਸਥਾਪਨ ਕਰਦੇ ਹਨ। ਇਵੇਂ ਨਹੀਂ ਕਿ ਸਤਯੁਗ - ਤ੍ਰੇਤਾ ਵਿੱਚ ਫਿਰ ਆਉਂਦੇ ਹੈ। ਮਨੁੱਖ ਨਾ ਸਮਝਣ ਦੇ ਕਾਰਨ ਕਹਿ ਦਿੰਦੇ ਹਨ ਸਤਯੁਗ - ਤ੍ਰੇਤਾ ਵਿੱਚ ਵੀ ਆਉਂਦੇ ਹਨ। ਬਾਪ ਕਹਿੰਦੇ ਹਨ ਮੈਂ ਯੁਗੇ - ਯੁਗੇ ਆਉਂਦਾ ਨਹੀਂ ਹਾਂ, ਮੈਂ ਆਉਂਦਾ ਹੀ ਹਾਂ ਇੱਕ ਵਾਰ, ਕਲਪ ਦੇ ਸੰਗਮ ਤੇ। ਤੁਹਾਨੂੰ ਮੈਂ ਹੀ ਬ੍ਰਾਹਮਣ ਬਣਾਉਂਦਾ ਹਾਂ - ਪ੍ਰਜਾਪਿਤਾ ਬ੍ਰਹਮਾ ਦੁਆਰਾ। ਮੈਂ ਤਾਂ ਪਰਮਧਮ ਤੋਂ ਆਉਂਦਾ ਹਾਂ। ਅੱਛਾ ਬ੍ਰਹਮਾ ਕਿਥੋਂ ਆਉਂਦਾ ਹੈ? ਬ੍ਰਹਮਾ ਤਾਂ 84 ਜਨਮ ਲੈਂਦੇ ਹਨ, ਮੈਂ ਨਹੀਂ ਲੈਂਦਾ ਹਾਂ। ਬ੍ਰਹਮਾ ਸਰਸਵਤੀ ਜੋ ਹੀ ਵਿਸ਼ਨੂੰ ਦੇ ਦੋ ਰੂਪ ਲਕਸ਼ਮੀ - ਨਾਰਾਇਣ ਬਣਦੇ ਹਨ, ਉਹ ਹੀ 84 ਜਨਮ ਲੈਂਦੇ ਹਨ ਫਿਰ ਉਨ੍ਹਾਂ ਦੇ ਬਹੁਤ ਜਨਮਾਂ ਦੇ ਅੰਤ ਵਿੱਚ ਪ੍ਰਵੇਸ਼ ਕਰ ਇਨ੍ਹਾਂ ਨੂੰ ਬਣਾਉਂਦਾ ਹਾਂ। ਇਨ੍ਹਾਂ ਦਾ ਨਾਮ ਬ੍ਰਹਮਾ ਮੈਂ ਰੱਖਦਾ ਹਾਂ। ਇਹ ਕੋਈ ਇਨ੍ਹਾਂ ਦਾ ਨਾਮ ਆਪਣਾ ਨਹੀਂ ਹੈ। ਬੱਚੇ ਦਾ ਜਨਮ ਹੁੰਦਾ ਹੈ ਤਾਂ ਛਠੀ ਕਰਦੇ ਹਨ, ਜਨਮ ਦਿਨ ਮਨਾਉਂਦੇ ਹਨ, ਇਨ੍ਹਾਂ ਦੀ ਜਨਮ ਪਤ੍ਰੀ ਦਾ ਨਾਮ ਤਾਂ ਲੇਖਰਾਜ ਸੀ। ਉਹ ਤਾਂ ਛੋਟੇਪਨ ਦਾ ਸੀ। ਹੁਣ ਨਾਮ ਬਦਲਿਆ ਹੈ ਜੱਦਕਿ ਇਨ੍ਹਾਂ ਵਿੱਚ ਬਾਪ ਨੇ ਪ੍ਰਵੇਸ਼ ਕੀਤਾ ਹੈ ਸੰਗਮ ਤੇ। ਸੋ ਵੀ ਨਾਮ ਬਦਲਦੇ ਉਦੋਂ ਹਨ ਜਦੋਂਕਿ ਇਹ ਵਾਨਪ੍ਰਸਥ ਅਵਸਥਾ ਵਿੱਚ ਹੈ। ਉਹ ਸੰਨਿਆਸੀ ਤਾਂ ਘਰਬਾਰ ਛੱਡ ਚਲੇ ਜਾਂਦੇ ਹਨ ਉਦੋਂ ਨਾਮ ਬਦਲਦਾ ਹੈ। ਇਹ ਤਾਂ ਘਰ ਵਿੱਚ ਹੀ ਰਹਿੰਦੇ ਹਨ, ਇਨ੍ਹਾਂ ਦਾ ਨਾਮ ਬ੍ਰਹਮਾ ਰੱਖਿਆ, ਕਿਓਂਕਿ ਬ੍ਰਾਹਮਣ ਚਾਹੀਦਾ ਹੈ ਨਾ। ਤੁਹਾਨੂੰ ਆਪਣਾ ਬਣਾਕੇ ਪਵਿੱਤਰ ਬ੍ਰਾਹਮਣ ਬਣਾਉਂਦੇ ਹਨ। ਪਵਿੱਤਰ ਬਣਾਇਆ ਜਾਂਦਾ ਹੈ। ਇਵੇਂ ਨਹੀਂ ਕਿ ਤੁਸੀਂ ਜਨਮ ਤੋਂ ਹੀ ਪਵਿੱਤਰ ਹੋ। ਤੁਹਾਨੂੰ ਪਵਿੱਤਰ ਬਣਨ ਦੀ ਸਿੱਖਿਆ ਮਿਲਦੀ ਹੈ। ਕਿਵੇਂ ਪਵਿੱਤਰ ਬਣੇ? ਉਹ ਹੈ ਮੁੱਖ ਗੱਲ।

ਤੁਸੀਂ ਜਾਣਦੇ ਹੋ ਕਿ ਭਗਤੀ ਮਾਰਗ ਵਿੱਚ ਪੂਜੀਯ ਇੱਕ ਵੀ ਹੋ ਨਹੀਂ ਸਕਦਾ। ਮਨੁੱਖ ਗੁਰੂਆਂ ਆਦਿ ਨੂੰ ਮੱਥਾ ਟੇਕਦੇ ਹਨ ਕਿਓਂਕਿ ਘਰਬਾਰ ਛੱਡ ਪਵਿੱਤਰ ਬਣਦੇ ਹਨ, ਬਾਕੀ ਉਨ੍ਹਾਂ ਨੂੰ ਪੂਜੀਯ ਨਹੀਂ ਕਹਾਂਗੇ। ਪੂਜੀਯ ਉਹ ਜੋ ਕਿਸੇ ਨੂੰ ਵੀ ਯਾਦ ਨਾ ਕਰੇ। ਸੰਨਿਆਸੀ ਲੋਕ ਬ੍ਰਹਮ ਤਤ੍ਵ ਨੂੰ ਯਾਦ ਕਰਦੇ ਹਨ ਨਾ, ਪ੍ਰਾਰਥਨਾ ਕਰਦੇ ਹਨ। ਸਤਿਯੁਗ ਵਿੱਚ ਕੋਈ ਨੂੰ ਵੀ ਯਾਦ ਨਹੀਂ ਕਰਦੇ ਹਨ। ਹੁਣ ਬਾਪ ਕਹਿੰਦੇ ਹਨ ਤੁਹਾਨੂੰ ਯਾਦ ਕਰਨਾ ਹੈ ਇੱਕ ਨੂੰ। ਉਹ ਤਾਂ ਹੈ ਭਗਤੀ। ਤੁਹਾਡੀ ਆਤਮਾ ਵੀ ਗੁਪਤ ਹੈ। ਆਤਮਾ ਨੂੰ ਅਸਲ ਤਰ੍ਹਾਂ ਕੋਈ ਜਾਣਦੇ ਨਹੀਂ। ਸਤਿਯੁਗ - ਤ੍ਰੇਤਾ ਵਿੱਚ ਵੀ ਸ਼ਰੀਰਧਾਰੀ ਆਪਣੇ ਨਾਮ ਨਾਲ ਪਾਰ੍ਟ ਵਜਾਉਂਦੇ ਹਨ। ਨਾਮ ਬਗੈਰ ਤਾਂ ਪਾਰ੍ਟਧਾਰੀ ਹੋ ਨਾ ਸਕੇ। ਕਿੱਥੇ ਵੀ ਹੋ ਸ਼ਰੀਰ ਤੇ ਨਾਮ ਜਰੂਰ ਪੈਂਦਾ ਹੈ। ਨਾਮ ਬਗੈਰ ਪਾਰ੍ਟ ਕਿਵੇਂ ਵਜਾਉਂਣਗੇ। ਤਾਂ ਬਾਪ ਨੇ ਸਮਝਾਇਆ ਹੈ ਭਗਤੀ ਮਾਰਗ ਵਿੱਚ ਗਾਉਂਦੇ ਹਨ - ਤੁਸੀਂ ਆਓਗੇ ਤਾਂ ਅਸੀਂ ਤੁਹਾਨੂੰ ਹੀ ਆਪਣਾ ਬਣਾਵਾਂਗੇ, ਦੂਜਾ ਨਾ ਕੋਈ। ਅਸੀਂ ਤੁਹਾਡਾ ਹੀ ਬਣਾਂਗੇ, ਇਹ ਆਤਮਾ ਕਹਿੰਦੀ ਹੈ। ਭਗਤੀ ਮਾਰਗ ਵਿੱਚ ਜੋ ਵੀ ਦੇਹਧਾਰੀ ਹਨ ਜਿਨ੍ਹਾਂ ਦੇ ਨਾਮ ਰੱਖੇ ਜਾਂਦੇ ਹਨ, ਉਨ੍ਹਾਂ ਨੂੰ ਅਸੀਂ ਨਹੀਂ ਪੂਜਾਂਗੇ। ਜੱਦ ਤੁਸੀਂ ਆਵੋਗੇ ਤਾਂ ਤੁਹਾਡੇ ਤੇ ਹੀ ਕੁਰਬਾਨ ਜਾਵਾਂਗੇ। ਕਦੋਂ ਆਉਣਗੇ, ਇਹ ਵੀ ਨਹੀਂ ਜਾਣਦੇ। ਕਈ ਦੇਹਧਾਰੀਆਂ ਦੀ, ਨਾਮਧਾਰੀਆਂ ਦੀ ਪੂਜਾ ਕਰਦੇ ਰਹਿੰਦੇ ਹਨ। ਜਦੋਂ ਅੱਧਾਕਲਪ ਭਗਤੀ ਪੂਰੀ ਹੁੰਦੀ ਹੈ ਉਦੋਂ ਬਾਪ ਆਉਂਦੇ ਹਨ। ਕਹਿੰਦੇ ਹਨ ਤੁਸੀਂ ਜਨਮ ਜਨਮਾਂਤਰ ਕਹਿੰਦੇ ਆਏ ਹੋ - ਅਸੀਂ ਤੁਹਾਡੇ ਬਿਨਾ ਕਿਸੇ ਨੂੰ ਵੀ ਯਾਦ ਨਹੀਂ ਕਰਾਂਗੇ। ਆਪਣੀ ਦੇਹ ਨੂੰ ਵੀ ਯਾਦ ਨਹੀਂ ਕਰਾਂਗੇ। ਪਰ ਮੈਨੂੰ ਜਾਣਦੇ ਹੀ ਨਹੀਂ ਹੋ ਤਾਂ ਯਾਦ ਕਿਵੇਂ ਕਰੋਗੇ। ਹੁਣ ਬਾਪ ਬੱਚਿਆਂ ਨੂੰ ਬੈਠ ਸਮਝਾਉਂਦੇ ਹਨ ਮਿੱਠੇ - ਮਿੱਠੇ ਬੱਚਿਓ, ਆਪਣੇ ਨੂੰ ਆਤਮਾ ਸਮਝੋ ਅਤੇ ਬਾਪ ਨੂੰ ਯਾਦ ਕਰੋ। ਬਾਪ ਹੀ ਪਤਿਤ - ਪਾਵਨ ਹੈ, ਉਨ੍ਹਾਂ ਨੂੰ ਯਾਦ ਕਰਨ ਨਾਲ ਤੁਸੀਂ ਪਾਵਨ ਸਤੋਪ੍ਰਧਾਨ ਬਣ ਜਾਵੋਗੇ। ਸਤਿਯੁਗ - ਤ੍ਰੇਤਾ ਵਿੱਚ ਭਗਤੀ ਹੁੰਦੀ ਨਹੀਂ। ਤੁਸੀਂ ਕਿਸੇ ਨੂੰ ਵੀ ਯਾਦ ਨਹੀਂ ਕਰਦੇ। ਨਾ ਬਾਪ ਨੂੰ, ਨਾ ਚਿੱਤਰਾਂ ਨੂੰ। ਉੱਥੇ ਤਾਂ ਸੁਖ ਹੀ ਸੁਖ ਰਹਿੰਦਾ ਹੈ। ਬਾਪ ਨੇ ਸਮਝਾਇਆ ਹੈ - ਜਿੰਨਾ ਤੁਸੀਂ ਨਜ਼ਦੀਕ ਆਉਂਦੇ ਜਾਓਗੇ, ਕਰਮਾਤੀਤ ਅਵਸਥਾ ਹੁੰਦੀ ਜਾਏਗੀ। ਸਤਯੁਗ ਵਿੱਚ ਨਵੀਂ ਦੁਨੀਆਂ, ਨਵੇਂ ਮਕਾਨ ਵਿੱਚ ਖੁਸ਼ੀ ਵੀ ਬਹੁਤ ਰਹਿੰਦੀ ਹੈ ਫਿਰ 25 ਪਰਸੈਂਟ ਪੁਰਾਣਾ ਹੁੰਦਾ ਹੈ ਤਾਂ ਜਿਵੇਂ ਸ੍ਵਰਗ ਹੀ ਭੁੱਲ ਜਾਂਦਾ ਹੈ। ਤਾਂ ਬਾਪ ਕਹਿੰਦੇ ਹਨ ਤੁਸੀਂ ਗਾਉਂਦੇ ਸੀ ਤੁਹਾਡੇ ਹੀ ਬਣਾਂਗੇ, ਤੁਹਾਡੇ ਤੋਂ ਹੀ ਸੁਣਾਂਗੇ। ਤਾਂ ਜਰੂਰ ਆਪ ਪਰਮਾਤਮਾ ਨੂੰ ਹੀ ਕਹਿੰਦੇ ਹੋ ਨਾ। ਆਤਮਾ ਕਹਿੰਦੀ ਹੈ ਪਰਮਾਤਮਾ ਬਾਪ ਦੇ ਲਈ। ਆਤਮਾ ਸੂਕ੍ਸ਼੍ਮ ਬਿੰਦੀ ਹੈ, ਉਨ੍ਹਾਂ ਨੂੰ ਵੇਖਣ ਦੇ ਲਈ ਦਿਵਯ ਦ੍ਰਿਸ਼ਟੀ ਚਾਹੀਦੀ ਹੈ। ਆਤਮਾ ਦਾ ਧਿਆਨ ਕਰ ਨਹੀਂ ਸਕਣਗੇ। ਅਸੀਂ ਆਤਮਾ ਇੰਨੀ ਛੋਟੀ ਬਿੰਦੀ ਹਾਂ, ਇਵੇਂ ਸਮਝ ਯਾਦ ਕਰਨਾ ਮਿਹਨਤ ਹੈ। ਆਤਮਾ ਦੇ ਸਾਕ੍ਸ਼ਾਤ੍ਕਰ ਦੀ ਕੋਸ਼ਿਸ਼ ਨਹੀਂ ਕਰਦੇ, ਪਰਮਾਤਮਾ ਦੇ ਲਈ ਕੋਸ਼ਿਸ਼ ਕਰਦੇ ਹਨ, ਜਿਸ ਦੇ ਲਈ ਸੁਣਿਆ ਹੈ ਕਿ ਉਹ ਹਜ਼ਾਰ ਸੂਰਜਾਂ ਤੋਂ ਤੇਜੋਮਯ ਹੈ। ਕਿਸੇ ਨੂੰ ਸਾਖ਼ਸ਼ਾਤਕਾਰ ਹੁੰਦਾ ਹੈ ਤਾਂ ਕਹਿੰਦੇ ਹਨ ਬਹੁਤ ਤੇਜੋਮਯ ਸੀ ਕਿਓਂਕਿ ਉਹ ਹੀ ਸੁਣਿਆ ਹੋਇਆ ਹੈ। ਜਿਸ ਦੀ ਨੋਉਧਾ ਭਗਤੀ ਕਰਨਗੇ, ਵੇਖਣਗੇ ਵੀ ਉਹ ਹੀ। ਨਹੀਂ ਤਾਂ ਵਿਸ਼ਵਾਸ ਹੀ ਨਾ ਬੈਠੇ। ਬਾਪ ਕਹਿੰਦੇ ਹਨ ਆਤਮਾ ਨੂੰ ਹੀ ਨਹੀਂ ਵੇਖਿਆ ਹੈ ਤਾਂ ਪਰਮਾਤਮਾ ਨੂੰ ਕਿਵੇਂ ਵੇਖਣਗੇ। ਆਤਮਾ ਨੂੰ ਵੇਖ ਹੀ ਕਿਵੇਂ ਸਕਦੇ ਹੋਰ ਸਭ ਦੇ ਤਾਂ ਸ਼ਰੀਰ ਦਾ ਚਿੱਤਰ ਹੈ, ਨਾਮ ਹੈ, ਆਤਮਾ ਹੈ ਬਿੰਦੀ, ਬਹੁਤ ਛੋਟੀ ਹੈ, ਉਨ੍ਹਾਂ ਨੂੰ ਕਿਵੇਂ ਵੇਖਣ। ਕੋਸ਼ਿਸ਼ ਬਹੁਤ ਕਰਦੇ ਹਨ, ਪਰ ਇਨ੍ਹਾਂ ਅੱਖਾਂ ਤੋਂ ਵੇਖ ਨਹੀਂ ਸਕਦੇ। ਆਤਮਾ ਨੂੰ ਗਿਆਨ ਦੀਆਂ ਅਵਿਅਕਤ ਅੱਖਾਂ ਮਿਲਦੀਆਂ ਹਨ।

ਹੁਣ ਤੁਸੀਂ ਜਾਣਦੇ ਹੋ ਅਸੀਂ ਆਤਮਾ ਕਿੰਨੀ ਛੋਟੀ ਹਾਂ। ਮੈਂ ਆਤਮਾ ਵਿੱਚ 84 ਜਨਮਾਂ ਦਾ ਪਾਰ੍ਟ ਨੂੰਦਿਆ ਹੋਇਆ ਹੈ, ਜੋ ਮੈਨੂੰ ਰਿਪੀਟ ਕਰਨਾ ਹੈ। ਬਾਪ ਦੀ ਸ਼੍ਰੀਮਤ ਮਿਲਦੀ ਹੈ ਸ਼੍ਰੇਸ਼ਠ ਬਣਾਉਣ ਦੇ ਲਈ, ਤਾਂ ਉਸ ਤੇ ਚਲਣਾ ਚਾਹੀਦਾ ਹੈ। ਤੁਹਾਨੂੰ ਦੈਵੀਗੁਣ ਧਾਰਨ ਕਰਨੇ ਹਨ। ਖਾਨ - ਪਾਨ ਵੀ ਰਾਯਲ ਹੋਣਾ ਚਾਹੀਦਾ ਹੈ, ਚਲਣ ਬੜੀ ਰਾਯਲ ਚਾਹੀਦੀ ਹੈ। ਤੁਸੀਂ ਦੇਵਤਾ ਬਣਦੇ ਹੋ। ਦੇਵਤੇ ਖੁਦ ਪੂਜੀਯ ਹੈ, ਇਹ ਕਦੀ ਕਿਸੇ ਦੀ ਪੂਜਾ ਨਹੀਂ ਕਰਦੇ। ਇਹ ਤਾਂ ਡਬਲ ਸਿਰਤਾਜ ਹੈ ਨਾ। ਇਹ ਕਦੇ ਕਿਸੇ ਨੂੰ ਪੂਜਦੇ ਨਹੀਂ, ਤਾਂ ਪੂਜੀਯ ਠਹਿਰੇ ਨਾ। ਸਤਯੁਗ ਵਿੱਚ ਕਿਸ ਨੂੰ ਪੂਜਣ ਦੀ ਲੋੜ ਹੀ ਨਹੀਂ। ਬਾਕੀ ਹਾਂ - ਇੱਕ - ਦੋ ਨੂੰ ਰਿਗਾਰ੍ਡ ਜਰੂਰ ਦੇਣਗੇ। ਇਵੇਂ ਨਮਨ ਕਰਨਾ, ਇਸਨੂੰ ਰਿਗਾਰ੍ਡ ਕਿਹਾ ਜਾਂਦਾ ਹੈ। ਇਵੇਂ ਨਹੀਂ ਦਿਲ ਵਿੱਚ ਉਨ੍ਹਾਂ ਨੂੰ ਯਾਦ ਕਰਨਾ ਹੈ। ਰਿਗਾਰ੍ਡ ਤਾਂ ਦੇਣਾ ਹੀ ਹੈ। ਜਿਵੇਂ ਪ੍ਰੈਜ਼ੀਡੈਂਟ ਹੈ, ਸਭ ਰਿਗਾਰ੍ਡ ਰੱਖਦੇ ਹਨ। ਜਾਣਦੇ ਹਨ ਇਹ ਵੱਡੇ ਮਰਤਬੇ ਵਾਲਾ ਹੈ। ਨਮਨ ਥੋੜੀ ਕਰਨਾ ਹੈ। ਤਾਂ ਬਾਪ ਸਮਝਾਉਂਦੇ ਹਨ - ਇਹ ਗਿਆਨ ਮਾਰਗ ਬਿਲਕੁਲ ਵੱਖ ਚੀਜ਼ ਹੈ, ਇਸ ਵਿੱਚ ਸਿਰਫ ਆਪਣੇ ਨੂੰ ਆਤਮਾ ਸਮਝਣਾ ਹੈ ਜੋ ਤੁਸੀਂ ਭੁੱਲ ਗਏ ਹੋ। ਸ਼ਰੀਰ ਦੇ ਨਾਮ ਨੂੰ ਯਾਦ ਕਰ ਲਿਆ ਹੈ। ਕੰਮ ਤਾਂ ਜਰੂਰ ਨਾਮ ਤੋਂ ਹੀ ਕਰਨਾ ਹੈ। ਬਿਨਾਂ ਨਾਮ ਦੇ ਕਿਸੇ ਨੂੰ ਬੁਲਾਉਂਗੇ ਕਿਵੇਂ। ਭਾਵੇਂ ਤੁਸੀਂ ਸ਼ਰੀਰਧਾਰੀ ਬਣ ਪਾਰ੍ਟ ਵਜਾਉਂਦੇ ਹੋ ਪਰ ਬੁੱਧੀ ਤੋਂ ਸ਼ਿਵਬਾਬਾ ਨੂੰ ਯਾਦ ਕਰਨਾ ਹੈ। ਕ੍ਰਿਸ਼ਨ ਦੇ ਭਗਤ ਸਮਝਦੇ ਹਨ ਸਾਨੂੰ ਕ੍ਰਿਸ਼ਨ ਨੂੰ ਹੀ ਯਾਦ ਕਰਨਾ ਹੈ। ਬਸ ਜਿੱਥੇ ਵੇਖਦਾ ਹਾਂ - ਕ੍ਰਿਸ਼ਨ ਹੀ ਕ੍ਰਿਸ਼ਨ ਹੈ। ਅਸੀਂ ਵੀ ਕ੍ਰਿਸ਼ਨ, ਤੁਸੀਂ ਵੀ ਕ੍ਰਿਸ਼ਨ। ਅਰੇ ਤੁਹਾਡਾ ਨਾਮ ਵੱਖ, ਉਨ੍ਹਾਂ ਦਾ ਨਾਮ ਵੱਖ… ਸਭ ਕ੍ਰਿਸ਼ਨ ਹੀ ਕ੍ਰਿਸ਼ਨ ਕਿਵੇਂ ਹੋ ਸਕਦੇ। ਸਭ ਦਾ ਨਾਮ ਕ੍ਰਿਸ਼ਨ ਥੋੜੀ ਹੁੰਦਾ ਹੈ, ਜੋ ਆਉਂਦਾ ਸੋ ਬੋਲਦੇ ਰਹਿੰਦੇ ਹਨ। ਹੁਣ ਬਾਪ ਕਹਿੰਦੇ ਹਨ ਭਗਤੀਮਾਰਗ ਦੇ ਸਭ ਚਿੱਤਰਾਂ ਆਦਿ ਨੂੰ ਭੁੱਲ ਇੱਕ ਬਾਪ ਨੂੰ ਯਾਦ ਕਰੋ। ਚਿੱਤਰਾਂ ਨੂੰ ਤਾਂ ਤੁਸੀਂ ਪਤਿਤ - ਪਾਵਨ ਨਹੀਂ ਕਹਿੰਦੇ। ਹਨੂਮਾਨ ਆਦਿ ਪਤਿਤ -ਪਾਵਨ ਥੋੜ੍ਹੀ ਹੀ ਹਨ। ਕਈ ਚਿੱਤਰ ਹਨ, ਕੋਈ ਵੀ ਪਤਿਤ - ਪਾਵਨ ਨਹੀਂ ਹੈ। ਕਿਸੇ ਵੀ ਦੇਵੀ ਆਦਿ ਜਿਸ ਨੂੰ ਸ਼ਰੀਰ ਹੈ ਉਸ ਨੂੰ ਪਤਿਤ - ਪਾਵਨ ਨਹੀਂ ਕਹਾਂਗੇ। 6 - 8 ਬਾਹਵਾਂ ਵਾਲੀ ਦੇਵੀਆਂ ਆਦਿ ਬਣਾਉਂਦੇ ਹਨ, ਸਭ ਆਪਣੀ ਬੁੱਧੀ ਨਾਲ। ਇਹ ਹੈ ਕੌਣ, ਉਹ ਤਾਂ ਜਾਣਦੇ ਨਹੀਂ। ਇਹ ਪਤਿਤ - ਪਾਵਨ ਬਾਪ ਦੀ ਔਲਾਦ ਮਦਦਗਾਰ ਹੈ, ਇਹ ਕਿਸੇ ਨੂੰ ਵੀ ਪਤਾ ਨਹੀਂ ਹੈ। ਤੁਹਾਡਾ ਰੂਪ ਤਾਂ ਇਹ ਸਾਧਾਰਨ ਹੀ ਹੈ। ਇਹ ਸ਼ਰੀਰ ਤਾਂ ਵਿਨਾਸ਼ ਹੋ ਜਾਣਗੇ। ਇਵੇਂ ਨਹੀਂ ਕਿ ਤੁਹਾਡੇ ਚਿੱਤਰ ਆਦਿ ਰਹਿਣਗੇ। ਇਹ ਸਭ ਖਤਮ ਹੋ ਜਾਣਗੇ। ਅਸਲ ਵਿੱਚ ਦੇਵੀਆਂ ਤੁਸੀਂ ਹੋ। ਨਾਮ ਵੀ ਲਿੱਤਾ ਜਾਂਦਾ ਹੈ - ਸੀਤਾ ਦੇਵੀ, ਫਲਾਣੀ ਦੇਵੀ। ਰਾਮ ਦੇਵਤਾ ਨਹੀਂ ਕਹਾਂਗੇ। ਫਲਾਣੀ ਦੇਵੀ ਜਾਂ ਸ਼੍ਰੀਮਤੀ ਕਹਿ ਦਿੰਦੇ, ਉਹ ਵੀ ਰਾਂਗ ਹੋ ਜਾਂਦਾ ਹੈ। ਹੁਣ ਪਾਵਨ ਬਣਨ ਦੇ ਲਈ ਪੁਰਸ਼ਾਰਥ ਕਰਨਾ ਹੈ। ਤੁਸੀਂ ਕਹਿੰਦੇ ਵੀ ਹੋ ਪਤਿਤ ਤੋਂ ਪਾਵਨ ਬਣਾਓ। ਇਵੇਂ ਨਹੀਂ ਕਹਿੰਦੇ ਕਿ ਲਕਸ਼ਮੀ - ਨਾਰਾਇਣ ਬਣਾਓ। ਪਤਿਤ ਤੋਂ ਪਾਵਨ ਵੀ ਬਾਪ ਬਣਾਉਂਦੇ ਹਨ। ਨਰ ਤੋਂ ਨਾਰਾਇਣ ਵੀ ਉਹ ਬਣਾਉਂਦੇ ਹਨ। ਉਹ ਲੋਕ ਪਤਿਤ - ਪਾਵਨ ਨਿਰਾਕਾਰ ਨੂੰ ਕਹਿੰਦੇ ਹਨ। ਅਤੇ ਸੱਤ ਨਾਰਾਇਣ ਦੀ ਕਥਾ ਸੁਣਾਉਣ ਵਾਲੇ ਫਿਰ ਹੋਰ ਵਿਖਾਏ ਹਨ। ਇਵੇਂ ਤਾਂ ਕਹਿੰਦੇ ਨਹੀਂ ਬਾਬਾ ਸੱਤ ਨਾਰਾਇਣ ਦੀ ਕਥਾ ਸੁਣਾਕੇ ਅਮਰ ਬਣਾਓ, ਨਰ ਤੋਂ ਨਾਰਾਇਣ ਬਣਾਓ। ਸਿਰਫ ਕਹਿੰਦੇ ਹਨ ਆਕੇ ਪਾਵਨ ਬਣਾਓ। ਬਾਬਾ ਹੀ ਸੱਤ ਨਾਰਾਇਣ ਦੀ ਕਥਾ ਸੁਣਾਕੇ ਪਾਵਨ ਬਣਾਉਂਦੇ ਹਨ। ਤੁਸੀਂ ਫਿਰ ਹੋਰਾਂ ਨੂੰ ਸੱਤ ਕਥਾ ਸੁਣਾਉਂਦੇ ਹੋ। ਹੋਰ ਕੋਈ ਜਾਣ ਨਾ ਸਕੇ। ਤੁਸੀਂ ਹੀ ਜਾਣਦੇ ਹੋ। ਭਾਵੇਂ ਤੁਹਾਡੇ ਘਰ ਵਿੱਚ ਮਿੱਤਰ, ਸੰਬੰਧੀ, ਭਰਾ ਆਦਿ ਹੈ ਪਰ ਉਹ ਵੀ ਨਹੀਂ ਸਮਝਦੇ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਖ਼ੁਦ ਨੂੰ ਸ਼੍ਰੇਸ਼ਠ ਬਣਾਉਣ ਦੇ ਲਈ ਬਾਪ ਦੀ ਜੋ ਸ਼੍ਰੀਮਤ ਮਿਲਦੀ ਹੈ, ਉਸ ਤੇ ਚਲਣਾ ਹੈ, ਦੈਵੀਗੁਣ ਧਾਰਨ ਕਰਨੇ ਹਨ। ਖਾਨ - ਪਾਨ, ਚਲਣ ਸਭ ਰਾਯਲ ਰੱਖਣਾ ਹੈ।

2. ਇੱਕ - ਦੋ ਨੂੰ ਯਾਦ ਨਹੀਂ ਕਰਨਾ ਹੈ, ਪਰ ਰਿਗਾਰ੍ਡ ਜਰੂਰ ਦੇਣਾ ਹੈ। ਪਾਵਨ ਬਣਨ ਦਾ ਪੁਰਸ਼ਾਰਥ ਕਰਨਾ ਹੈ ਅਤੇ ਕਰਾਉਣਾ ਹੈ।

ਵਰਦਾਨ:-
ਸਰਵ ਖਜਾਨਿਆਂ ਨੂੰ ਸਮੇਂ ਤੇ ਯੂਜ਼ ਕਰ ਨਿਰੰਤਰ ਖੁਸ਼ੀ ਦਾ ਅਨੁਭਵ ਕਰਨ ਵਾਲੇ ਖੁਸ਼ਨਸੀਬ ਆਤਮਾ ਭਵ:

ਬਾਪਦਾਦਾ ਦਵਾਰਾ ਬ੍ਰਾਹਮਣ ਜਨਮ ਹੁੰਦੇ ਹੀ ਸਾਰੇ ਦਿਨ ਦੇ ਲਈ ਕਈ ਸ਼੍ਰੇਸ਼ਠ ਖੁਸ਼ੀ ਦੇ ਖਜਾਨੇ ਪ੍ਰਾਪਤ ਹੁੰਦੇ ਹਨ। ਇਸਲਈ ਤੁਹਾਡੇ ਨਾਮ ਤੋਂ ਹੀ ਹੁਣ ਤੱਕ ਕਈ ਭਗਤ ਅਲਪਕਾਲ ਦੀ ਖੁਸ਼ੀ ਵਿੱਚ ਆ ਜਾਂਦੇ ਹਨ, ਤੁਹਾਡੇ ਜੜ ਚਿੱਤਰਾਂ ਨੂੰ ਵੇਖਕੇ ਖੁਸ਼ੀ ਵਿੱਚ ਨੱਚਣ ਲੱਗਦੇ ਹਨ। ਇਵੇਂ ਤੁਸੀਂ ਸਭ ਖੁਸ਼ਨਸੀਬ ਹੋ, ਬਹੁਤ ਖਜਾਨੇ ਮਿਲੇ ਹਨ ਪਰ ਸਿਰਫ ਸਮੇਂ ਤੇ ਯੂਜ਼ ਕਰੋ। ਚਾਬੀ ਨੂੰ ਹਮੇਸ਼ਾ ਸਾਹਮਣੇ ਰੱਖੋ ਮਤਲਬ ਸਮ੍ਰਿਤੀ ਨੂੰ ਸਵਰੂਪ ਵਿੱਚ ਲਿਆਓ ਤਾਂ ਨਿਰੰਤਰ ਖੁਸ਼ੀ ਦਾ ਅਨੁਭਵ ਹੁੰਦਾ ਰਹੇਗਾ।

ਸਲੋਗਨ:-
ਬਾਪ ਦੀ ਸ਼੍ਰੇਸ਼ਠ ਆਸ਼ਾਵਾਂ ਦਾ ਦੀਪਕ ਜਗਾਉਣ ਵਾਲੇ ਹੀ ਕੁਲ ਦੀਪਕ ਹਨ ।