06.08.19        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- "ਮਿੱਠੇ ਬੱਚੇ :- ਗਿਆਨ ਦੀ ਧਾਰਨਾ ਕਰਦੇ ਰਹੋ ਤਾਂ ਅੰਤ ਵਿੱਚ ਤੁਸੀਂ ਬਾਪ ਸਮਾਨ ਬਣ ਜਾਵੋਗੇ, ਬਾਪ ਦੀ ਸਾਰੀ ਤਾਕਤ ਤੁਸੀਂ ਹਜ਼ਮ ਕਰ ਲਵੋਗੇ।"

ਪ੍ਰਸ਼ਨ:-
ਕਿਹੜੇ ਦੋ ਸ਼ਬਦਾਂ ਦੀ ਸਮ੍ਰਿਤੀ ਨਾਲ ਤੁਸੀਂ ਸਵਦਰਸ਼ਨ ਚਕਰਧਾਰੀ ਬਣ ਸਕਦੇ ਹੋ?

ਉੱਤਰ:-
ਉਥਾਨ ਅਤੇ ਪਤਨ, ਸਤੋਪ੍ਰਧਾਨ ਅਤੇ ਤਮੋਪ੍ਰਧਾਨ ਸ਼ਿਵਾਲਯ ਅਤੇ ਵੇਸ਼ਾਲਯ। ਇਹ ਦੋ - ਦੋ ਗੱਲਾਂ ਸਮ੍ਰਿਤੀ ਵਿੱਚ ਰਹਿਣ ਤਾਂ ਤੁਸੀਂ ਸਵਦਰਸ਼ਨ ਚੱਕਰਧਾਰੀ ਬਣ ਜਾਵੋਗੇ। ਤੁਸੀਂ ਬੱਚੇ ਹੁਣ ਗਿਆਨ ਨੂੰ ਠੀਕ ਤਰ੍ਹਾਂ ਜਾਣਦੇ ਹੋ। ਭਗਤੀ ਵਿੱਚ ਗਿਆਨ ਨਹੀਂ ਹੈ, ਸਿਰਫ਼ ਦਿਲ ਖੁਸ਼ ਕਰਨ ਦੀਆਂ ਗੱਲਾਂ ਕਰਦੇ ਰਹਿੰਦੇ ਹਨ। ਭਗਤੀ ਮਾਰਗ ਹੈ ਦਿਲ ਖੁਸ਼ ਕਰਨ ਦਾ ਮਾਰਗ।

ਓਮ ਸ਼ਾਂਤੀ
ਮਿੱਠੇ - ਮਿੱਠੇ ਰੂਹਾਨੀ ਬੱਚਿਆਂ ਪ੍ਰਤੀ ਬਾਪ ਬੈਠ ਸਮਝਾਉਂਦੇ ਹਨ । ਹੁਣ ਤੁਸੀਂ ਬਚਿਆਂ ਦੇ ਲਈ ਬਾਪ ਕਹਿੰਦੇ ਹਨ ਤੁਸੀਂ ਕਿੰਨੇ ਉੱਚੇ ਸੀ। ਉਥਾਨ ਅਤੇ ਪਤਨ ਦਾ ਇਹ ਖੇਲ੍ਹ ਹੈ। ਤੁਹਾਡੀ ਬੁੱਧੀ ਵਿੱਚ ਹੁਣ ਹੈ ਕਿ ਅਸੀਂ ਕਿੰਨੇ ਉੱਤਮ ਅਤੇ ਪਵਿੱਤਰ ਸੀ। ਹੁਣ ਕਿੰਨੇ ਨੀਚ ਬਣੇ ਹਾਂ। ਦੇਵੀ -, ਦੇਵਤਿਆਂ ਦੇ ਅੱਗੇ ਤੁਸੀਂ ਹੀ ਜਾਕੇ ਕਹਿੰਦੇ ਹੋ, ਤੁਸੀਂ ਉੱਚ ਹੋ ਅਸੀਂ ਨੀਚ ਹਾਂ। ਪਹਿਲੇ - ਪਹਿਲੇ ਇਹ ਪਤਾ ਨਹੀਂ ਸੀ ਕਿ ਅਸੀਂ ਹੀ ਉੱਚ ਤੋਂ ਉੱਚ ਅਤੇ ਨੀਚ ਬਣਦੇ ਹਾਂ। ਹੁਣ ਬਾਪ ਤੁਹਾਨੂੰ ਦਸਦੇ ਹਨ -, ਮਿੱਠੇ - ਮਿੱਠੇ ਬੱਚੇ ਤੁਸੀਂ ਕਿੰਨੇ ਉੱਚ ਪਵਿੱਤਰ ਸੀ ਫੇਰ ਕਿੰਨੇ ਅਪਵਿੱਤਰ ਬਣੇ ਹੋ। ਪਵਿੱਤਰ ਨੂੰ ਉੱਚ ਕਿਹਾ ਜਾਂਦਾ ਹੈ, ਉਸਨੂੰ ਕਿਹਾ ਜਾਂਦਾ ਹੈ ਵਾਈਸਲੈਸ ਵਰਲਡ। ਉੱਥੇ ਤੁਹਾਡਾ ਰਾਜ ਸੀ ਜੋ ਫੇਰ ਹੁਣ ਸਥਾਪਨ ਕਰ ਰਹੇ ਹੋ। ਬਾਪ ਸਿਰਫ਼ ਇਸ਼ਾਰਾ ਦਿੰਦੇ ਹਨ ਕਿ ਤੁਸੀਂ ਬਹੁਤ ਉੱਤਮ ਸ਼ਿਵਾਲਯ ਸਤਿਯੁਗ ਦੇ ਨਿਵਾਸੀ ਸੀ ਫੇਰ ਜਨਮ ਲੈਂਦੇ - ਲੈਂਦੇ ਅੱਧ ਵਿੱਚ ਤੁਸੀਂ ਵਿਕਾਰ ਵਿੱਚ ਡਿੱਗੇ ਤਾਂ ਪਤਿਤ ਵਿਸ਼ਸ਼ ਬਣੇ। ਅੱਧਾਕਲਪ ਵਿਸ਼ਸ਼ ਰਹੇ, ਹੁਣ ਫੇਰ ਤੁਸੀਂ ਵਾਈਸਲੈਸ ਸਤੋਪ੍ਰਧਾਨ ਬਣਨਾ ਹੈ। ਦੋ ਅੱਖਰ ਯਾਦ ਕਰਨੇ ਹਨ। ਹੁਣ ਇਹ ਹੈ ਤਮੋਪ੍ਰਧਾਨ ਦੁਨੀਆਂ। ਸਤੋਪ੍ਰਧਾਨ ਦੁਨੀਆ ਦੀ ਨਿਸ਼ਾਨੀ ਇਹ ਲਕਸ਼ਮੀ - ਨਾਰਾਇਣ ਹਨ, 5 ਹਜ਼ਾਰ ਸਾਲ ਦੀ ਗੱਲ ਹੈ। ਸਤੋਪ੍ਰਧਾਨ ਭਾਰਤ ਵਿੱਚ ਰਾਜ ਸੀ। ਭਾਰਤ ਬਹੁਤ ਉੱਤਮ ਸੀ, ਹੁਣ ਕਨਿਸ਼ਟ ਹੈ। ਵਾਈਸਲੈਸ ਤੋਂ ਵਿਸ਼ਸ਼ ਬਣਨ ਲਈ ਤੁਹਾਨੂੰ 84 ਜਨਮ ਲਗੇ। ਭਾਵੇਂ ਉੱਥੇ ਵੀ ਥੋੜ੍ਹੀ - ਥੋੜ੍ਹੀ ਕਲਾ ਘੱਟਦੀ ਜਾਂਦੀ ਹੈ। ਪਰੰਤੂ ਕਹਾਂਗੇ ਤੇ ਸੰਪੂਰਨ ਨ੍ਰਿਵਿਕਾਰੀ ਨਾ। ਇੱਕਦਮ ਸੰਪੂਰਨ ਨ੍ਰਿਵਿਕਾਰੀ ਤਾਂ ਸ਼੍ਰੀਕ੍ਰਿਸ਼ਨ ਨੂੰ ਕਹਾਂਗੇ। ਉਹ ਗੌਰਾ ਸੀ, ਹੁਣ ਸਾਂਵਰਾ ਬਣ ਗਿਆ ਹੈ। ਤੁਸੀਂ ਇੱਥੇ ਬੈਠੇ ਹੋ ਤਾਂ ਬੁੱਧੀ ਵਿੱਚ ਰਹਿਣਾ ਚਾਹੀਦਾ ਹੈ ਕਿ ਅਸੀਂ ਸ਼ਿਵਾਲੇ ਵਿੱਚ ਵਿਸ਼ਵ ਦੇ ਮਾਲਿਕ ਸੀ। ਦੂਸਰਾ ਕੋਈ ਧਰਮ ਹੀ ਨਹੀਂ ਸੀ, ਸਿਰ੍ਫ ਸਾਡਾ ਹੀ ਰਾਜ ਸੀ ਫੇਰ 2 ਕਲਾ ਘੱਟ ਹੋਈਆਂ। ਥੋੜ੍ਹੀ - ਥੋੜ੍ਹੀ ਕਲਾ ਘੱਟ ਹੁੰਦੀ, ਤ੍ਰੇਤਾ ਵਿੱਚ 2 ਕਲਾ ਘੱਟ ਹੋ ਗਈਆਂ। ਪਿਛੋਂ ਵਿਸ਼ਸ਼ ਬਣਦੇ ਹਾਂ ਅਤੇ ਡਿੱਗਦੇ - ਡਿੱਗਦੇ ਛੀ - ਛੀ ਬਣ ਜਾਂਦੇ ਹਨ। ਇਸ ਨੂੰ ਕਿਹਾ ਜਾਂਦਾ ਹੈ ਵਿਸ਼ਸ਼ ਵਰਲਡ। ਵਿਸ਼ੇ ਵੈਤਰਨੀ ਨਦੀ ਵਿੱਚ ਗੋਤੇ ਖਾਂਦੇ ਰਹਿੰਦੇ ਹਨ। ਉੱਥੇ ਕਸ਼ੀਰ ਸਾਗਰ ਵਿੱਚ ਰਹਿੰਦੇ ਸੀ। ਤੁਸੀਂ ਸਾਰੇ ਵਿਸ਼ਵ ਦੀ ਹਿਸਟ੍ਰੀ ਜੋਗ੍ਰਾਫੀ ਨੂੰ, ਆਪਣੇ 84 ਜਨਮਾਂ ਦੀ ਕਹਾਣੀ ਨੂੰ ਵੀ ਸਮਝ ਗਏ ਹੋ। ਅਸੀਂ ਵਾਈਸਲੈਸ ਸੀ, ਇਨ੍ਹਾਂ ਦੇ ਰਾਜ ਵਿੱਚ ਸੀ, ਪਵਿੱਤਰ ਰਾਜਾਈ ਸੀ, ਉਸਨੂੰ ਕਹਾਂਗੇ ਫੁੱਲ ਸ੍ਵਰਗ, ਫੇਰ ਤ੍ਰੇਤਾ ਵਿੱਚ ਸੈਮੀ ਸਵਰਗ। ਇਹ ਬੁੱਧੀ ਵਿੱਚ ਤੇ ਹੈ ਨਾ। ਬਾਪ ਹੀ ਆਕੇ ਸ੍ਰਿਸ਼ਟੀ ਦੇ ਆਦਿ - ਮੱਧ - ਅੰਤ ਦਾ ਰਾਜ ਸਮਝਾਉਂਦੇ ਹਨ। ਮੱਧ ਵਿੱਚ ਹੀ ਰਾਵਣ ਆਇਆ ਹੈ, ਫੇਰ ਅੰਤ ਵਿੱਚ ਇਸ ਵਿਸ਼ਸ਼ ਦੁਨੀਆਂ ਦਾ ਵਿਨਾਸ਼ ਹੋਵੇਗਾ। ਫੇਰ ਆਦਿ ਵਿੱਚ ਜਾਣ ਲਈ ਪਵਿੱਤਰ ਬਣਨਾ ਹੈ। ਆਪਣੇ ਨੂੰ ਆਤਮਾ ਸਮਝ ਮਾਮੇਕਮ ਯਾਦ ਕਰੋ। ਆਪਣੇ ਨੂੰ ਦੇਹ ਨਹੀਂ ਸਮਝੋ। ਤੁਸੀਂ ਭਗਤੀ ਮਾਰਗ ਵਿੱਚ ਵਾਦਾ ਕੀਤਾ ਸੀ - ਬਾਬਾ, ਤੁਸੀਂ ਆਓਗੇ ਤਾਂ ਅਸੀਂ ਤੁਹਾਡੇ ਹੀ ਬਣਾਂਗੇ। ਆਤਮਾ ਬਾਪ ਨਾਲ ਗੱਲਾਂ ਕਰਦੀ ਹੈ। ਕ੍ਰਿਸ਼ਨ ਕੋਈ ਬਾਪ ਥੋੜ੍ਹੀ ਨਾ ਸੀ। ਆਤਮਾਵਾਂ ਦਾ ਬਾਪ ਸ਼ਿਵਬਾਬਾ ਇੱਕ ਹੈ। ਉਸ ਹੱਦ ਦੇ ਬਾਪ ਤੋਂ ਹੱਦ ਦਾ ਵਰਸਾ, ਬੇਹੱਦ ਦੇ ਬਾਪ ਤੋਂ ਬੇਹੱਦ ਦਾ ਵਰਸਾ ਭਾਰਤ ਨੂੰ ਮਿਲਦਾ ਹੈ। ਇਸ ਲਈ ਸਤਿਯੁਗ ਨੂੰ ਕਿਹਾ ਜਾਂਦਾ ਹੈ ਸ਼ਿਵਾਲਯ। ਸ਼ਿਵਬਾਬਾ ਨੇ ਆਕੇ ਦੇਵੀ - ਦੇਵਤਾ ਧਰਮ ਦੀ ਸਥਾਪਨਾ ਕੀਤੀ। ਇਹ ਤਾਂ ਸਦਾ ਯਾਦ ਰੱਖਣਾ ਚਾਹੀਦਾ ਹੈ। ਖੁਸ਼ੀ ਦੀ ਗੱਲ ਹੈ ਨਾ। ਹੁਣ ਅਸੀਂ ਫੇਰ ਸ਼ਿਵਾਲਯ ਵਿੱਚ ਜਾਂਦੇ ਹਾਂ। ਕੋਈ ਮਰਦਾ ਹੈ ਤਾਂ ਕਹਾਂਗੇ ਸ੍ਵਰਗ ਗਿਆ। ਪਰੰਤੂ ਇੰਵੇਂ ਕਦੇ ਕੋਈ ਜਾਂਦਾ ਨਹੀਂ। ਇਹ ਸਭ ਭਗਤੀ ਮਾਰਗ ਦੇ ਗਪੌੜੇ ਹਨ - ਦਿਲ ਖੁਸ਼ ਕਰਨ ਦੇ ਲਈ। ਸੱਚ - ਸੱਚ ਹੈਵਿਨ ਵਿੱਚ ਤਾਂ ਹੁਣ ਤੁਸੀਂ ਜਾਣ ਵਾਲੇ ਹੋ। ਉੱਥੇ ਕੋਈ ਰੋਗ ਆਦਿ ਹੁੰਦੇ ਨਹੀਂ ਤੁਸੀਂ ਸਦਾ ਖੁਸ਼ ਰਹਿੰਦੇ ਹੋ। ਤਾਂ ਬਾਪ ਕਿੰਨਾ ਸਹਿਜ ਕਰਕੇ ਛੋਟੇ - ਛੋਟੇ ਬੱਚਿਆਂ ਨੂੰ ਬੈਠ ਸਮਝਾਉਂਦੇ ਹਨ, ਭਾਵੇਂ ਬਾਹਰ ਕਿਤੇ ਵੀ ਰਹਿੰਦੇ ਤੁਸੀਂ ਪਦ ਪਾ ਸਕਦੇ ਹੋ, ਇਸ ਵਿੱਚ ਪਵਿੱਤਰਤਾ ਪਹਿਲੋਂ ਮੁੱਖ ਹੈ। ਖਾਣ- ਪੀਣ ਸ਼ੁੱਧ ਹੋਵੇ। ਦੇਵਤਿਆਂ ਦੇ ਅੱਗੇ ਕਦੇ ਸਿਗਰੇਟ, ਬੀੜੀ ਆਦਿ ਦਾ ਭੋਗ ਲਗਾਂਉਂਦੇ ਹੋ ਕੀ? ਗ੍ਰੰਥ ਦੇ ਅੱਗੇ ਕਦੇ ਅੰਡੇ ਜਾਂ ਬੀੜੀ ਆਦਿ ਦਾ ਭੋਗ ਰੱਖਿਆ ਹੈ? ਗ੍ਰੰਥ ਨੂੰ ਸਮਝਦੇ ਹਨ - ਇਹ ਜਿਵੇਂ ਗੁਰੂ ਗੋਬਿੰਦ ਦਾ ਸ਼ਰੀਰ ਹੈ। ਗ੍ਰੰਥ ਨੂੰ ਇੰਨਾ ਮਾਨ ਦਿੰਦੇ ਹਨ। ਇਹ ਗੁਰੂ ਦੀ ਜਿਵੇਂ ਦੇਹ ਹੈ। ਇੰਵੇਂ ਸਿੱਖ ਲੋਕ ਸਮਝਦੇ ਹਨ। ਪ੍ਰੰਤੂ ਗੁਰੂ ਨਾਨਕ ਨੇ ਥੋੜ੍ਹੀ ਨਾ ਬੈਠ ਗ੍ਰੰਥ ਲਿਖਿਆ ਹੈ, ਨਾਨਕ ਨੇ ਅਵਤਾਰ ਲਿਆ। ਸਿੱਖ ਲੋਕਾਂ ਦਾ ਵਾਧਾ ਹੋਇਆ , ਬਾਦ ਵਿੱਚ ਬੈਠ ਉਹ ਗ੍ਰੰਥ ਆਦਿ ਲਿਖੇ ਹਨ। ਇੱਕ ਦੇ ਬਾਦ ਫੇਰ ਸਿੱਖ ਧਰਮ ਵਿੱਚ ਆਉਂਦੇ ਗਏ ਹਨ ਪਹਿਲਾਂ ਤਾਂ ਗ੍ਰੰਥ ਵੀ ਇਤਨਾ ਛੋਟਾ ਹੱਥ ਦਾ ਲਿਖਿਆ ਹੋਇਆ ਸੀ। ਹੁਣ ਗੀਤਾ ਦੇ ਲਈ ਸਮਝਦੇ ਹਨ, ਇਹ ਕ੍ਰਿਸ਼ਨ ਦਾ ਰੂਪ ਹੈ। ਇੰਵੇਂ ਮਨੋ ਜਿਵੇਂ ਨਾਨਕ ਦਾ ਗ੍ਰੰਥ, ਉਵੇਂ ਹੀ ਕ੍ਰਿਸ਼ਨ ਦੀ ਗੀਤਾ ਗਾਈ ਹੋਈ ਹੈ। ਕ੍ਰਿਸ਼ਨ ਭਗਵਾਨੁਵਾਚ ਹੀ ਕਹਿੰਦੇ ਰਹਿੰਦੇ ਹਨ। ਇਸ ਨੂੰ ਕਿਹਾ ਜਾਂਦਾ ਹੈ ਅਗਿਆਨ। ਗਿਆਨ ਤਾਂ ਇੱਕ ਪਰਮਪਿਤਾ ਪਰਮਾਤਮਾ ਵਿੱਚ ਹੀ ਹੈ। ਗੀਤਾ ਨਾਲ ਹੀ ਸਦਗਤੀ ਹੁੰਦੀ ਹੈ। ਉਹ ਗਿਆਨ ਤਾਂ ਬਾਪ ਦੇ ਕੋਲ ਹੀ ਹੈ। ਗਿਆਨ ਨਾਲ ਦਿਨ, ਭਗਤੀ ਨਾਲ ਰਾਤ ਹੁੰਦੀ ਹੈ। ਹੁਣ ਬਾਪ ਕਹਿੰਦੇ ਹਨ ਆਤਮਾ ਨੇ ਪਵਿਤਰ ਬਣਨਾ ਹੈ, ਉਸਦੇ ਲਈ ਮਿਹਨਤ ਕਰਨੀ ਪਵੇ। ਮਾਇਆ ਦੇ ਤੂਫਾਨ ਇਵੇਂ ਜ਼ਬਰਦਸਤ ਆਉਂਦੇ ਹਨ ਜੋ ਗਿਆਨ ਇੱਕਦਮ ਉਡ ਜਾਂਦਾ ਹੈ। ਕਿਸੇ ਨੂੰ ਬੋਲ ਵੀ ਨਾ ਸਕਣ। ਪਹਿਲਾ ਕਾਮ ਵਿਕਾਰ ਹੀ ਬਹੁਤ ਤੰਗ ਕਰਦਾ ਹੈ। ਉਸ ਵਿੱਚ ਹੀ ਸਮਾਂ ਲਗਦਾ ਹੈ। ਹੈ ਤਾਂ ਇੱਕ ਸਕਿੰਟ ਵਿੱਚ ਜੀਵਨ ਮੁਕਤੀ ਦੀ ਗੱਲ। ਬੱਚਾ ਪੈਦਾ ਹੋਇਆ ਤੇ ਮਾਲਿਕ ਬਣਿਆ। ਤੁਸੀਂ ਪਹਿਚਾਣਿਆ ਸ਼ਿਵਬਾਬਾ ਆਇਆ ਹੋਇਆ ਹੈ ਅਤੇ ਵਰਸੇ ਦੇ ਹੱਕਦਾਰ ਬਣੇ। ਗੀਤਾ ਵੀ ਸ਼ਿਵਬਾਬਾ ਨੇ ਗਾਈ ਸੀ, ਉਸਨੇ ਕਿਹਾ ਹੈ ਮਾਮੇਕਮ ਯਾਦ ਕਰੋ। ਮੈਂ ਇਸ ਸਧਾਰਨ ਤਨ ਵਿੱਚ ਆਉਂਦਾ ਹਾਂ। ਕ੍ਰਿਸ਼ਨ ਸਧਾਰਨ ਥੋੜ੍ਹੀ ਨਾ ਹੈ। ਉਹ ਤਾਂ ਜਨਮ ਲੈਂਦੇ ਹਨ ਤਾਂ ਜਿਵੇਂ ਬਿਜਲੀ ਚਮਕ ਜਾਂਦੀ ਹੈ। ਬਹੁਤ ਪ੍ਰਭਾਵ ਪੈਂਦਾ ਹੈ ਇਸ ਲਈ ਤਾਂ ਸ਼੍ਰੀਕ੍ਰਿਸ਼ਨ ਦਾ ਹੁਣ ਤੱਕ ਵੀ ਗਾਇਨ ਕਰਦੇ ਹਨ। ਬਾਕੀ ਸ਼ਾਸਤਰ ਆਦਿ ਸਭ ਭਗਤੀ ਮਾਰਗ ਦੇ ਹਨ। ਇੰਗਲਿਸ਼ ਵਿੱਚ ਫ਼ਿਲਾਸਫ਼ੀ ਕਹਿ ਦਿੰਦੇ ਹਨ। ਸਪਰਿਚਉਲ ਨਾਲੇਜ਼ ਤਾਂ ਸਪਰਿਚਉਲ ਫਾਦਰ ਹੀ ਦੇ ਸਕਦੇ ਹਨ। ਖੁੱਦ ਕਹਿੰਦੇ ਹਨ ਮੈਂ ਤੁਹਾਡੇ ਸਪਰਿਚਉਲ ਫਾਦਰ ਹਾਂ। ਗਿਆਨ ਦਾ ਸਾਗਰ ਹਾਂ। ਤੁਸੀਂ ਬੱਚੇ ਵੀ ਬਾਪ ਤੋਂ ਸਿੱਖ ਰਹੇ ਹੋ। ਗਿਆਨ ਨੂੰ ਧਾਰਨ ਕਰ ਰਹੇ ਹੋ। ਫੇਰ ਪਿਛਾੜੀ ਵਿੱਚ ਬਾਪ ਮਿਸਲ ਬਣ ਜਾਵੋਗੇ। ਸਾਰਾ ਮਦਾਰ ਧਾਰਨਾ ਤੇ ਹੈ। ਫੇਰ ਉਹ ਤਾਕਤ ਆ ਜਾਵੇਗੀ, ਬਾਪ ਦੀ ਯਾਦ ਨਾਲ। ਯਾਦ ਨੂੰ ਜੌਹਰ ਕਿਹਾ ਜਾਂਦਾ ਹੈ। ਤਲਵਾਰਾਂ ਵਿੱਚ ਵੀ ਫਰਕ ਤੇ ਹੁੰਦਾ ਹੈ ਨਾ। ਉਹ ਹੀ ਤਲਵਾਰ 100 ਰੁਪਏ ਵਾਲੀ ਵੀ ਹੁੰਦੀ ਹੈ । ਉਹ ਹੀ ਤਲਵਾਰ 3- 4 ਹਜ਼ਾਰ ਰੁਪਏ ਦੀ ਵੀ ਹੁੰਦੀ ਹੈ। ਬਾਬਾ ਤੇ ਅਨੁਭਵੀ ਹੈ ਨਾ। ਤਲਵਾਰ ਦਾ ਬਹੁਤ ਮਾਨ ਹੁੰਦਾ ਹੈ। ਗੁਰੂ ਗੋਬਿੰਦ ਸਿੰਘ ਦੀ ਤਲਵਾਰ ਦਾ ਕਿਨ੍ਹਾਂ ਮਾਨ ਹੈ। ਤਾਂ ਤੁਸੀਂ ਬੱਚਿਆਂ ਵਿੱਚ ਵੀ ਯੋਗ ਦਾ ਬਲ ਚਾਹੀਦਾ ਹੈ। ਤਾਂ ਗਿਆਨ ਤਲਵਾਰ ਵਿੱਚ ਜੌਹਰ ਚਾਹੀਦਾ ਹੈ। ਜੌਹਰ ਆਉਣ ਨਾਲ ਫੇਰ ਜਲਦੀ ਸਮਝਣਗੇ। ਡਰਾਮੇ ਅਨੁਸਾਰ ਤੁਸੀਂ ਮਿਹਨਤ ਕਰਦੇ ਰਹਿੰਦੇ ਹੋ। ਜਿਨ੍ਹਾਂ - ਜਿਨ੍ਹਾਂ ਬਾਪ ਨੂੰ ਯਾਦ ਕਰੋਗੇ, ਯਾਦ ਨਾਲ ਹੀ ਪਾਪ ਕੱਟਣਗੇ। ਪਤਿਤ - ਪਾਵਨ ਬਾਪ ਹੀ ਯੁਕਤੀ ਦਸ ਰਹੇ ਹਨ। ਫੇਰ ਕਲਪ ਬਾਦ ਵੀ ਇੰਵੇਂ ਹੀ ਆਕੇ ਤੁਹਾਨੂੰ ਗਿਆਨ ਦੇਣਗੇ। ਇਨ੍ਹਾਂ ਨੂੰ ਵੀ ਸਭ ਤਿਆਗ ਕਰਵਾ ਕੇ ਇਨ੍ਹਾਂ ਨੂੰ ਹੀ ਆਪਣਾ ਰਥ ਬਣਾਉਣਗੇ। ਤੁਹਾਨੂੰ ਬੱਚਿਆਂ ਨੂੰ ਉੱਥੇ ਕਿੰਨੀ ਕਸ਼ਿਸ਼ ਹੋਈ। ਕਿਵ਼ੇਂ ਸਾਰੇ ਭਜੇ। ਬਾਪ ਵਿੱਚ ਕਸ਼ਿਸ਼ ਹੈ ਨਾ। ਹੁਣ ਤੁਹਾਨੂੰ ਵੀ ਇੰਵੇਂ ਸੰਪੂਰਨ ਬਣਨਾ ਹੈ। ਨੰਬਰਵਾਰ ਹੀ ਬਨਣਗੇ। ਇਹ ਰਾਜਧਾਨੀ ਸਥਾਪਨ ਹੁੰਦੀ ਹੈ।

ਸ੍ਰਿਸ਼ਟੀ ਚੱਕਰ ਨੂੰ ਤਾਂ ਸਮਝ ਲਿਆ ਹੈ। ਸਤਿਯੁਗ ਆਦਿ ਤੋਂ ਕਲਯੁਗ ਅੰਤ ਤੱਕ। ਹੁਣ ਹੈ ਸੰਗਮਯੁੱਗ। ਬਾਪ ਨੂੰ ਵੀ ਜ਼ਰੂਰ ਆਉਣਾ ਪਵੇ ਪਾਵਨ ਬਣਾਉਣ। ਪਾਵਨ ਅਰਥਾਤ ਸਤੋਪ੍ਰਧਾਨ। ਫੇਰ ਖ਼ਾਦ ਪੈਂਦੀ ਗਈ। ਹੁਣ ਉਹ ਖ਼ਾਦ ਨਿਕਲੇ ਕਿਵੇਂ? ਆਤਮਾ ਸੱਚੀ ਹੁੰਦੀ ਹੈ ਤਾਂ ਜੇਵਰ ਵੀ ਸੱਚਾ ਅਰਥਾਤ ਸ਼ਰੀਰ ਗੌਰਾ ਹੁੰਦਾ ਹੈ। ਆਤਮਾ ਝੂਠੀ ਬਣਦੀ ਹੈ ਤਾਂ ਸ਼ਰੀਰ ਵੀ ਪਤਿਤ ਹੁੰਦਾ ਹੈ। ਗਿਆਨ ਤੋਂ ਪਹਿਲਾਂ ਤਾਂ ਇਹ ਵੀ ਨਮਨ - ਵੰਦਨ ਕਰਦੇ ਸਨ। ਲਕਸ਼ਮੀ - ਨਾਰਾਇਣ ਦਾ ਵੱਡਾ ਚਿੱਤਰ ਆਇਲਪੇਂਟ ਦਾ ਗਦੀ ਤੇ ਲਗਿਆ ਰਹਿੰਦਾ ਸੀ। ਉਨ੍ਹਾਂਨੂੰ ਹੀ ਬਹੁਤ ਪਿਆਰ ਨਾਲ ਯਾਦ ਕਰਦੇ ਸਨ ਹੋਰ ਕਿਸੇ ਦੀ ਯਾਦ ਨਹੀਂ। ਬਾਹਰ ਦੂਸਰੀ ਤਰਫ਼ ਖਿਆਲ ਜਾਂਦਾ ਸੀ ਤਾਂ ਆਪਣੇ ਨੂੰ ਚਮਾਟ ਮਾਰਦੇ ਸਨ। ਮਨ ਭਜਦਾ ਕਿਓੰ ਹੈ, ਦਰਸ਼ਨ ਕਿਓੰ ਨਹੀਂ ਮਿਲਦਾ ਹੈ। ਭਗਤੀ ਵਿੱਚ ਸੀ ਨਾ। ਫੇਰ ਜਦੋਂ ਵਿਸ਼ਨੂੰ ਦਾ ਦਰਸ਼ਨ ਹੋਇਆ ਤਾਂ ਵੀ ਕੋਈ ਨਾਰਾਇਣ ਥੋੜ੍ਹੀ ਨਾ ਹੋ ਗਿਆ। ਪੁਰਸ਼ਾਰਥ ਤਾਂ ਜ਼ਰੂਰ ਕਰਨਾ ਹੁੰਦਾ ਹੈ, ਏਮ ਆਬਜੈਕਟ ਤਾਂ ਸਾਮਣੇ ਖੜ੍ਹੀ ਹੈ। ਇਹ ਚੈਤੰਨ ਵਿੱਚ ਸਨ, ਜਿਨ੍ਹਾਂ ਦਾ ਜੜ੍ਹ ਚਿੱਤਰ ਬਣਾਇਆ ਹੈ। ਬਾਪ ਆਇਆ ਹੈ ਪਾਵਨ ਬਣਾਉਣ ਨਰ ਤੋਂ ਨਾਰਾਇਣ ਬਣਾਉਂਦੇ ਹਨ। ਤੁਸੀਂ ਵੀ ਉਨ੍ਹਾਂ ਦੀ ਰਾਜਧਾਨੀ ਵਿੱਚ ਸੀ। ਫੇਰ ਅਜਿਹਾ ਬਣਨ ਦਾ ਪੁਰਸ਼ਾਰਥ ਕਰਦੇ ਹੋ ਤਾਂ ਚੰਗੀ ਰੀਤੀ ਫਾਲੋ ਕਰਨਾ ਚਾਹੀਦਾ ਹੈ। ਬ੍ਰਹਮਾ ਨੂੰ ਦੇਵਤਾ ਥੋੜ੍ਹੀ ਕਿਹਾ ਜਾਂਦਾ ਹੈ। ਵਿਸ਼ਨੂੰ ਦੇਵਤਾ ਠੀਕ ਹੈ। ਮਨੁੱਖਾਂ ਨੂੰ ਤਾਂ ਕੁਝ ਪਤਾ ਨਹੀਂ। ਕਹਿੰਦੇ ਹਨ ਗੁਰੂ ਬ੍ਰਹਮਾ, ਗੁਰੂ ਵਿਸ਼ਨੂੰ...। ਹੁਣ ਵਿਸ਼ਨੂੰ ਗੁਰੂ ਕਿਸ ਦਾ ਹੋਇਆ? ਸਭਨੂੰ ਗੁਰੂ ਕਹਿੰਦੇ ਰਹਿੰਦੇ ਹਨ। ਸ਼ਿਵ ਪਰਮਾਤਮਾ ਨਮਾ: ਉਨ੍ਹਾਂਨੂੰ ਗੁਰੂ, ਉਨ੍ਹਾਂਨੂੰ ਪਰਮਾਤਮਾ ਕਹਿ ਦਿੰਦੇ ਹਨ। ਸਭ ਤੋਂ ਵੱਡਾ ਤੇ ਬਾਪ ਹੈ ਨਾ। ਉਨ੍ਹਾਂ ਤੋਂ ਅਸੀਂ ਇਹ ਸਿੱਖ ਰਹੇ ਹਾਂ ਦੂਸਰਿਆਂ ਨੂੰ ਸਿਖਾਉਣ ਦੇ ਲਈ। ਸਤਿਗੁਰੂ ਜੋ ਤੁਹਾਨੂੰ ਸਮਝਾਉਂਦੇ ਹਨ , ਉਹ ਤੁਸੀਂ ਦੂਸਰਿਆਂ ਨੂੰ ਸਮਝਾਉਦੇ ਹੋ। ਗੁਰੂ ਨੂੰ ਇੰਵੇਂ ਨਹੀਂ ਕਹਾਂਗੇ ਕਿ ਇਹ ਬਾਪ ਹੈ, ਟੀਚਰ ਹੈ। ਨਹੀਂ ਤਾਂ ਉਹ ਸਾਰੀ ਨਾਲੇਜ਼ ਤੁਹਾਡੀ ਬੁੱਧੀ ਵਿੱਚ ਹੋਣੀ ਚਾਹੀਦੀ ਹੈ। ਅਸੀਂ ਸ਼ਿਵਾਲਯ ਵਿੱਚ ਸੀ, ਹੁਣ ਵੇਸ਼ਾਲਯ ਵਿੱਚ ਪਏ ਹਾਂ। ਫੇਰ ਹੁਣ ਸ਼ਿਵਾਲਯ ਵਿੱਚ ਜਾਣਾ ਹੈ। ਭਾਵੇਂ ਕਹਿੰਦੇ ਹਨ ਬ੍ਰਹਮ ਵਿੱਚ ਲੀਨ ਹੋ ਗਿਆ, ਜੋਤੀ ਜੋਤ ਸਮਾਇਆ। ਪਰ ਆਤਮਾ ਤੇ ਅਵਿਨਾਸ਼ੀ ਹੈ। ਹਰ ਇੱਕ ਵਿੱਚ ਆਪਣਾ - ਆਪਣਾ ਪਾਰਟ ਭਰਿਆ ਹੋਇਆ ਹੈ। ਸਭ ਐਕਟਰਸ ਹਨ ਉਨ੍ਹਾਂਨੇ ਆਪਣਾ ਪਾਰ੍ਟ ਵਜਾਉਣਾ ਹੀ ਹੈ। ਉਹ ਕਦੇ ਮਿਟ ਨਹੀਂ ਸਕਦਾ। ਜੋ ਵੀ ਸਾਰੀ ਦੁਨੀਆਂ ਦੀਆਂ ਆਤਮਾਵਾਂ ਹਨ, ਉਨ੍ਹਾਂ ਨੇ ਪਾਰਟ ਵਜਾਉਣਾ ਹੈ। ਜਿਵੇਂ ਕਿ ਨਵੇਂ ਸਿਰੇ ਸ਼ੂਟਿੰਗ ਹੁੰਦੀ ਜਾਂਦੀ ਹੈ। ਪਰੰਤੂ ਇਹ ਅਨਾਦਿ ਸ਼ੂਟਿੰਗ ਹੋਈ ਪਈ ਹੈ। ਇਹ ਵਰਲਡ ਦੀ ਹਿਸਟ੍ਰੀ ਜੋਗ੍ਰਾਫੀ ਰਪੀਟ ਹੁੰਦੀ ਰਹਿੰਦੀ ਹੈ। ਇਹ ਵੰਡਰਫੁਲ ਸਿਤਾਰਾ ਹੈ ਜੋ ਭ੍ਰਕੁਟੀ ਵਿੱਚ ਚਮਕਦਾ ਹੈ। ਕਦੇ ਘਿਸਦਾ ਹੀ ਨਹੀਂ ਹੈ। ਇਹ ਗਿਆਨ ਤੁਹਾਡੇ ਵਿੱਚ ਪਹਿਲੋਂ ਨਹੀਂ ਸੀ। ਵੰਡਰ ਆਫ ਵਰਲਡ। ਹੈਵੀਨ ਅਥਵਾ ਸ੍ਵਰਗ ਨਾਮ ਸੁਣ ਕੇ ਦਿਲ ਖੁਸ਼ ਹੁੰਦਾ ਹੈ। ਹਾਲੇ ਤਾਂ ਸਤਿਯੁਗ ਹੈ ਨਹੀਂ। ਹੁਣ ਹੈ ਕਲਯੁਗ। ਤਾਂ ਪੁਨਰਜਨਮ ਵੀ ਕਲਯੁਗ ਵਿੱਚ ਹੀ ਲਵਾਂਗੇ। ਜਾਣਾ ਤੇ ਸਭ ਨੇ ਜ਼ਰੂਰ ਹੈ ਲੇਕਿਨ ਪਤਿਤ ਆਤਮਾਵਾਂ ਜਾ ਨਹੀਂ ਸਕਦੀਆਂ। ਹੁਣ ਤੁਸੀਂ ਬੱਚੇ ਪਾਵਨ ਬਣਦੇ ਹੋ - ਯੋਗਬਲ ਨਾਲ। ਪਾਵਨ ਦੁਨੀਆਂ ਗੌਡ ਫਾਦਰ ਹੀ ਸਥਾਪਨ ਕਰਦੇ ਹਨ। ਫੇਰ ਰਾਵਣ ਹੇਲ ਬਣਾਉਂਦੇ ਹਨ। ਇਹ ਤਾਂ ਪ੍ਰਤੱਖ ਹੈ ਨਾ। ਰਾਵਣ ਨੂੰ ਜਲਾਉਂਦੇ ਹਨ ਨਾ। ਮਨੁੱਖ ਤਾਂ ਕਹਿੰਦੇ ਹਨ ਇਹ ਅਨਾਦਿ ਚਲਿਆ ਆਉਂਦਾ ਹੈ। ਪਰੰਤੂ ਕਦੋਂ ਤੋਂ ਸ਼ੁਰੂ ਹੋਇਆ, ਇਹ ਵੀ ਕਿਸੇ ਨੂੰ ਪਤਾ ਨਹੀਂ ਹੈ। ਅੱਧਾ - ਅੱਧਾ ਤੇ ਕਰ ਨਾ ਸਕੇਂ ਕਿਉਂਕਿ ਲੱਖਾਂ ਸਾਲ ਕਹਿ ਦਿੰਦੇ ਹਨ। ਕਲਯੁਗ ਨੂੰ ਫੇਰ 40 ਹਜ਼ਾਰ ਵਰ੍ਹੇ ਕਹਿ ਦਿੰਦੇ ਹਨ। ਤਾਂ ਮਨੁੱਖ ਘੋਰ ਹਨ੍ਹੇਰੇ ਵਿੱਚ ਹਨ ਨਾ। ਅਗਿਆਨ ਨੀਂਦ ਤੋਂ ਜਾਗਣਾ ਬੜਾ ਮੁਸ਼ਕਿਲ ਹੈ, ਜਾਗਦੇ ਹੀ ਨਹੀਂ ਹਨ। ਹੁਣ ਹੈ ਸੰਗਮਯੁੱਗ ਜਦੋਂਕਿ ਬਾਪ ਆਕੇ ਪਾਵਨ ਬਣਨ ਦੀ ਯੂਕਤੀ ਦਸਦੇ ਹਨ। ਤੁਸੀਂ ਪਾਵਨ ਹੋਵੋਗੇ ਤਾਂ ਪਾਵਨ ਦੁਨੀਆਂ ਸਥਾਪਨ ਹੋ ਹੀ ਜਾਵੇਗੀ। ਇਹ ਪਤਿਤ ਦੁਨੀਆਂ ਹੀ ਖ਼ਲਾਸ ਹੋ ਜਾਵੇਗੀ। ਹੁਣ ਕਿੰਨੀ ਵੱਡੀ ਦੁਨੀਆਂ ਹੈ। ਸਤਿਯੁਗ ਵਿੱਚ ਤਾਂ ਬਹੁਤ ਛੋਟੀ ਦੁਨੀਆਂ ਹੋ ਜਾਵੇਗੀ। ਹੁਣ ਮਾਇਆ ਤੇ ਜਿੱਤ ਪਾਕੇ ਪਾਵਨ ਜ਼ਰੂਰ ਬਣਨਾ ਹੈ। ਬਾਪ ਕਹਿੰਦੇ ਹਨ ਮਾਇਆ ਬੜੀ ਦੁਸਤਰ ਹੈ। ਪਾਵਨ ਬਣਨ ਵਿੱਚ ਹੀ ਅਨੇਕ ਪ੍ਰਕਾਰ ਦੇ ਵਿਘਨ ਪਾਉਂਦੀ ਹੈ। ਪਵਿੱਤਰ ਬਣਨ ਦੀ ਹਿਮੰਤ ਰੱਖਦੇ ਹਨ, ਫੇਰ ਮਾਇਆ ਆਕੇ ਕੀ ਹਾਲ ਬਣਾ ਦਿੰਦੀ ਹੈ। ਘਸੁਣ ਮਾਰ ਕੇ ਸੁੱਟ ਦਿੰਦੀ ਹੈ। ਕੀਤੀ ਕਮਾਈ ਖ਼ਤਮ ਕਰ ਦਿੰਦੀ ਹੈ। ਫੇਰ ਬਹੁਤ ਮਿਹਨਤ ਕਰਨੀ ਪੈਂਦੀ ਹੈ। ਕਈ ਤਾਂ ਡਿੱਗਦੇ ਹਨ ਫੇਰ ਮੂੰਹ ਵੀ ਨਹੀਂ ਵਿਖਾਉਂਦੇ ਫੇਰ ਇਤਨਾ ਉੱਚ ਪਦ ਪਾ ਨਹੀਂ ਸਕਦੇ। ਪੁਰਸ਼ਾਰਥ ਪੂਰਾ ਹੋਣ ਚਾਹੀਦਾ ਹੈ। ਫੇਲ੍ਹ ਨਹੀਂ ਹੋਣਾ ਚਾਹੀਦਾ ਇਸ ਲਈ ਕਈ ਗੰਧ੍ਰਵੀ ਵਿਆਹ ਵੀ ਕਰਕੇ ਦਸਦੇ ਹਨ। ਸਨਿਆਸੀ ਲੋਕ ਕਹਿੰਦੇ ਹਨ ਵਿਆਹ ਕੀਤਾ ਤੇ ਪਵਿੱਤਰ ਰਹੇ ਇਹ ਤਾਂ ਅਸੰਭਵ ਹੈ। ਬਾਪ ਕਹਿੰਦੇ ਹਨ ਸੰਭਵ ਹੈ ਕਿਉਂਕਿ ਪ੍ਰਾਪਤੀ ਬਹੁਤ ਹੈ। ਇਹ ਅੰਤਿਮ ਇੱਕ ਜਨਮ ਤੁਸੀਂ ਪਵਿੱਤਰ ਬਣੋਗੇ ਤਾਂ ਤੁਹਾਨੂੰ ਸ੍ਵਰਗ ਦੀ ਬਾਦਸ਼ਾਹੀ ਮਿਲੇਗੀ। ਕੀ ਇੰਨੀ ਵੱਡੀ ਪ੍ਰਾਪਤੀ ਦੇ ਲਈ ਤੁਸੀਂ ਇੱਕ ਜਨਮ ਪਵਿੱਤਰ ਨਹੀਂ ਰਹਿ ਸਕਦੇ ਹੋ? ਕਹਿੰਦੇ ਹਨ ਬਾਬਾ ਜ਼ਰੂਰ ਰਹਾਂਗੇ। ਸਿੱਖ ਲੋਕ ਵੀ ਪਵਿੱਤਰਤਾ ਦਾ ਕੰਗਣ ਪਹਿਣਦੇ ਹਨ। ਇੱਥੇ ਕੋਈ ਧਾਗਾ ਆਦਿ ਬਣਨ ਦੀ ਲੋੜ ਨਹੀਂ। ਇਹ ਤਾਂ ਬੁੱਧੀ ਦੀ ਗੱਲ ਹਰ। ਬਾਪ ਕਹਿੰਦੇ ਹਨ ਮਾਮੇਕਮ ਯਾਦ ਕਰੋ। ਬੱਚੀਆਂ ਬਹੁਤਿਆਂ ਨੂੰ ਸੁਣਾਦੀਆਂ ਹਨ। ਪ੍ਰੰਤੂ ਵੱਡੇ ਆਦਮੀਆਂ ਦੀ ਬੁੱਧੀ ਵਿੱਚ ਬੈਠਦਾ ਥੋੜ੍ਹੀ ਨਾ ਹੈ। ਬਾਪ ਕਹਿੰਦੇ ਹਨ ਪਹਿਲਾਂ ਉਨ੍ਹਾਂਨੂੰ ਚੰਗੀ ਤਰ੍ਹਾਂ ਸਮਝਾਓ - ਇਹ ਸਭ ਪ੍ਰਜਾਪਿਤਾ ਬ੍ਰਹਮਾ ਦੀ ਔਲਾਦ ਹੈ। ਸ਼ਿਵਬਾਬਾ ਤੋਂ ਵਰਸਾ ਮਿਲ ਰਿਹਾ ਹੈ। ਪਤਿਤ ਤੋਂ ਪਾਵਨ ਬਣਨਾ ਹੈ। ਹੁਣ ਬਾਪ ਕਹਿੰਦੇ ਹਨ ਮਾਮੇਕਮ ਯਾਦ ਕਰੋ, ਇੰਵੇਂ ਤਾਂ ਕੋਈ ਕਹਿ ਨਾ ਸਕੇ। ਪਹਿਲਾਂ ਤਾਂ ਉਨ੍ਹਾਂ ਦੀ ਬੁੱਧੀ ਵਿੱਚ ਬਿਠਾਉਣਾ ਹੈ ਭਾਰਤ ਵਾਈਸਲੈਸ ਸੀ, ਹੁਣ ਵਿਸ਼ਸ਼ ਬਣਿਆ ਹੈ ਫੇਰ ਵਾਈਸਲੈਸ ਕਿਵੇਂ ਬਣੇਗਾ? ਭਗਵਾਨੁਵਾਚ ਮਾਮੇਕਮ ਯਾਦ ਕਰੋ। ਬਸ ਇਨਾ ਕਹਿਣ ਤਾਂ ਵੀ ਅਹੋ ਭਾਗਿਆ, ਪਰੰਤੂ ਇਨਾ ਵੀ ਕਹਿ ਨਹੀਂ ਸਕਣਗੇ। ਭੁੱਲ ਜਾਣਗੇ। ਬਾਬਾ ਨੇ ਸਮਝਾਇਆ ਸੀ ਉਦਘਾਟਨ ਤਾਂ ਬਾਪ ਨੇ ਕਰ ਦਿੱਤਾ ਹੈ। ਬਾਕੀ ਤੁਸੀਂ ਨਿਮਿਤ ਕਰ ਰਹੇ ਹੋ। ਫਾਊਂਡੇਸ਼ਨ ਲਗਾ ਦਿੱਤਾ ਹੈ, ਬਾਕੀ ਸਭ ਸਰਵਿਸ ਸਟੇਸ਼ਨ ਦਾ ਉਤਘਾਟਨ ਹੁੰਦਾ ਹੈ। ਇਹ ਤਾਂ ਗੀਤਾ ਦੀ ਹੀ ਗੱਲ ਹੈ, ਗੀਤਾ ਵਿੱਚ ਵੀ ਹੈ- ਹੈ ਬੱਚਿਓ, ਤੁਸੀਂ ਕਾਮ ਤੇ ਜਿੱਤ ਪਾਓ ਤਾਂ ਅਜਿਹੇ ਜਗਤਜੀਤ ਬਣੋਗੇ, 21 ਜਨਮ ਦੇ ਲਈ। ਭਾਵੇਂ ਖੁੱਦ ਨਹੀਂ ਬਣਨ, ਹੋਰਾਂ ਨੂੰ ਤਾਂ ਸਮਝਾਉਣ। ਅਜਿਹੇ ਵੀ ਬੁਹੁਤ ਹਨ, ਹੋਰਾਂ ਨੂੰ ਉਠਾ ਕੇ ਖੁੱਦ ਡਿਗ ਜਾਂਦੇ ਹਨ। ਕਾਮ ਮਹਾਸ਼ਤਰੂ ਹੈ, ਇੱਕਦਮ ਗਟਰ ਵਿੱਚ ਡਿਗਾ ਦਿੰਦਾ ਹੈ। ਜੋ ਬੱਚੇ ਕਾਮ ਤੇ ਜਿੱਤ ਪਾਉਂਦੇ ਹਨ ਉਹ ਹੀ ਜਗਤਜੀਤ ਬਣਦੇ ਹਨ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਇਸ ਅੰਤਿਮ ਜੰਨਮ ਵਿੱਚ ਸ੍ਰਵ ਪ੍ਰਾਪਤੀਆਂ ਨੂੰ ਸਾਹਮਣੇ ਰੱਖ ਪਾਵਨ ਬਣਕੇ ਵਿਖਾਉਣਾ ਹੈ। ਮਾਇਆ ਦੇ ਵਿਘਣਾਂ ਤੋਂ ਹਾਰ ਨਹੀਂ ਖਾਣੀ ਹੈ।

2. ਏਮ ਆਬਜੈਕਟ ਨੂੰ ਸਾਮਣੇ ਰੱਖ ਪੂਰਾ ਪੁਰਸ਼ਾਰਥ ਕਰਨਾ ਹੈ। ਜਿਵੇਂ ਬ੍ਰਹਮਾ ਬਾਪ ਪੁਰਸ਼ਾਰਥ ਕਰ ਨਰ ਤੋਂ ਨਾਰਾਇਣ ਬਣਦੇ ਹਨ, ਇੰਵੇਂ ਫਾਲੋ ਕਰ ਗਦੀ ਨਸ਼ੀਨ ਬਣਨਾ ਹੈ। ਆਤਮਾ ਨੂੰ ਸਤੋਪ੍ਰਧਾਨ ਬਣਾਉਣ ਦੀ ਮਿਹਨਤ ਕਰਨੀ ਹੈ।


ਵਰਦਾਨ:-
ਸ਼ੁਭਚਿੰਤਨ ਦੁਆਰਾ ਨੈਗਟਿਵ ਨੂੰ ਪੋਜ਼ਟਿਵ ਵਿੱਚ ਬਦਲਣ ਵਾਲੇ ਸ਼ੁਭਚਿੰਤਕ ਭਵ:

ਸਦਾ ਸਮਰਥ ਰਹਿਣ ਲਈ ਸਿਰ੍ਫ ਦੋ ਸ਼ਬਦ ਯਾਦ ਰੱਖੋ - ਸ਼ੁਭਚਿੰਤਨ ਅਤੇ ਸ਼ੁਭਚਿੰਤਕ। ਸ਼ੁਭਚਿੰਤਨ ਨਾਲ ਨੈਗਟਿਵ ਨੂੰ ਪੋਜ਼ਟਿਵ ਵਿੱਚ ਬਦਲ ਸਕਦੇ ਹੋ। ਸ਼ੁਭਚਿੰਤਨ ਅਤੇ ਸ਼ੁਭਚਿੰਤਕ ਦੋਵਾਂ ਦਾ ਆਪਸ ਵਿੱਚ ਸਬੰਧ ਹੈ। ਜੇਕਰ ਸ਼ੁਭਚਿੰਤਨ ਨਹੀਂ ਹੈ ਤਾਂ ਸ਼ੁਭਚਿੰਤਕ ਵੀ ਨਹੀਂ ਬਣ ਸਕਦੇ। ਵਰਤਮਾਨ ਸਮੇਂ ਇਨ੍ਹਾਂ ਦੋਵਾਂ ਗੱਲਾਂ ਦਾ ਅਟੈਨਸ਼ਨ ਰੱਖੋ ਕਿਉਂਕਿ ਬਹੁਤ ਸਾਰੀਆਂ ਸਮਸਿਆਵਾਂ ਅਜਿਹੀਆਂ ਹਨ, ਲੋਕ ਅਜਿਹੇ ਹਨ ਜੋ ਵਾਣੀ ਨਾਲ ਨਹੀਂ ਸਮਝਦੇ ਲੇਕਿਨ ਸ਼ੁਭਚਿੰਤਕ ਬਣ ਵਾਈਬ੍ਰੇਸ਼ਨ ਦੇਵੋ ਤਾਂ ਬਦਲ ਜਾਣਗੇ।

ਸਲੋਗਨ:-
ਗਿਆਨ ਰਤਨਾਂ ਨਾਲ, ਗੁਣਾਂ ਅਤੇ ਸ਼ਕਤੀਆਂ ਨਾਲ ਖੇਡੋ, ਮਿੱਟੀ ਨਾਲ ਨਹੀਂ।